ਬਾਬਾ ਸਿੱਦੀਕੀ ਦੀ ਮੌਤ ਕਾਰਨ ਬਾਲੀਵੁੱਡ ਅਤੇ ਮੁੰਬਈ ‘ਚ ਡਰ ਦਾ ਮਾਹੌਲ ਹੈ। ਬਾਬਾ ਸਿੱਦੀਕੀ ਸਲਮਾਨ ਖਾਨ ਦੇ ਕਾਫੀ ਕਰੀਬ ਸਨ। ਬਾਬਾ ਦੇ ਕਤਲ ਤੋਂ ਬਾਅਦ ਸਲਮਾਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਦੌਰਾਨ ਉਨ੍ਹਾਂ ਦੀ ਐਕਸ ਗਰਲਫ੍ਰੈਂਡ ਅਤੇ ਅਦਾਕਾਰਾ ਸੋਮੀ ਅਲੀ ਲਗਾਤਾਰ ਲਾਰੇਂਸ ਬਿਸ਼ਨੋਈ ਨਾਲ ਗੱਲ ਕਰਨ ਦੀ ਅਪੀਲ ਕਰ ਰਹੀ ਹੈ। ਉਹ ਸਲਮਾਨ ਅਤੇ ਲਾਰੇਂਸ ਬਿਸ਼ਨੋਈ ਵਿਚਕਾਰ ਸ਼ਾਂਤੀ ਬਣਾ ਕੇ ਦੁਸ਼ਮਣੀ ਨੂੰ ਖਤਮ ਕਰਨਾ ਚਾਹੁੰਦੀ ਹੈ। ਪਰ ਇੱਕ ਤਾਜ਼ਾ ਇੰਟਰਵਿਊ ਵਿੱਚ ਉਨ੍ਹਾਂ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਇਹ ਖੁਲਾਸਾ ਉਸ ਸਮੇਂ ਹੋਇਆ ਜਦੋਂ ਉਨ੍ਹਾਂ ਨੇ ਸਲਮਾਨ ਨਾਲ ਕਾਲੇ ਹਿਰਨ ਦੇ ਸ਼ਿਕਾਰ ਮੁੱਦੇ ‘ਤੇ ਗੱਲ ਕੀਤੀ।
ਸੋਮੀ ਅਲੀ ਨੇ ਦਾਅਵਾ ਕੀਤਾ ਕਿ ਸਲਮਾਨ ਬਿਸ਼ਨੋਈ ਭਾਈਚਾਰੇ ਲਈ ਕਾਲੇ ਹਿਰਨ ਦੇ ਮਹੱਤਵ ਨੂੰ ਨਹੀਂ ਜਾਣਦੇ ਸਨ। ਸੋਮੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਸ਼ਿਕਾਰ ਵਾਲੇ ਦਿਨ ਸਲਮਾਨ ਨਾਲ ਜਾਣਾ ਸੀ ਪਰ ਸਲਮਾਨ ਨੇ ਉਨ੍ਹਾਂ ਨੂੰ ਰੋਕ ਦਿੱਤਾ ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਉਹ ਸ਼ਿਕਾਰ ਖਰਾਬ ਕਰ ਦੇਵੇਗੀ। ਸੋਮੀ ਨੇ ਇੰਡੀਆ ਟੂਡੇ ਨੂੰ ਕਿਹਾ, “ਸਲਮਾਨ ਨੂੰ ਉਸ ਚੀਜ਼ ਲਈ ਮੁਆਫੀ ਕਿਉਂ ਮੰਗਣੀ ਚਾਹੀਦੀ ਹੈ ਜਿਸ ਬਾਰੇ ਉਹ ਨਹੀਂ ਜਾਣਦੇ ਹਨ?”
ਸੋਮੀ ਅਲੀ ਨੇ ਕਿਹਾ, “ਇਹ ਅਣਜਾਣੇ ‘ਚ ਕੁਝ ਕਰਨ ਵਰਗਾ ਹੈ ਅਤੇ ਇਸ ਲਈ ਮੁਆਫੀ ਮੰਗਣ ਲਈ ਕਿਉਂ ਮਜਬੂਰ ਕੀਤਾ ਜਾਵੇ। ਇਸ ਦਾ ਕੋਈ ਮਤਲਬ ਨਹੀਂ ਹੈ। ਇਹ ਹਉਮੈ ਦੀ ਗੱਲ ਨਹੀਂ ਹੈ। ਲੋਕ ਕਹਿੰਦੇ ਹਨ ਕਿ ਸਲਮਾਨ ਬਹੁਤ ਹੰਕਾਰੀ ਹੈ ਅਤੇ ਉਨ੍ਹਾਂ ਕੋਲ ਰੁਤਬਾ ਹੈ। ਅੱਜ ਮੇਰਾ ਉਨ੍ਹਾਂ ਨਾਲ ਤੇ ਉਨ੍ਹਾਂ ਦੇ ਪਰਿਵਾਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਸੋਮੀ ਅਲੀ ਨੇ ਕਿਹਾ, ‘‘ਬਿਸ਼ਨੋਈ ਸਮਾਜ ਨੂੰ ਇਹ ਸਮਝਣ ਦੀ ਲੋੜ ਹੈ ਕਿ ਸਲਮਾਨ ਨੂੰ ਪਤਾ ਨਹੀਂ ਸੀ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਨੂੰ ਕੁਝ ਨਹੀਂ ਪਤਾ। ਇਹ ਬੇਤੁਕਾ ਹੈ। ਮੈਂ ਤੁਹਾਨੂੰ ਯਕੀਨ ਨਾਲ ਕਹਿ ਸਕਦੀ ਹਾਂ ਕਿ ਸਲਮਾਨ ਨੂੰ ਇਹ ਨਹੀਂ ਪਤਾ ਸੀ ਕਿ ਬਿਸ਼ਨੋਈ ਭਾਈਚਾਰਾ ਕਾਲੇ ਹਿਰਨ ਦੀ ਪੂਜਾ ਕਰਦਾ ਹੈ। ਮੈਂ ਆਊਟਡੋਰ ਸ਼ੂਟ ਦੌਰਾਨ ਸਲਮਾਨ ਨਾਲ ਕਈ ਵਾਰ ਸ਼ਿਕਾਰ ਕਰਨ ਗਈ ਹਾਂ। 1998 ‘ਚ ਸ਼ੂਟਿੰਗ ਦੌਰਾਨ ਉਹ ਮੈਨੂੰ ਨਾਲ ਨਹੀਂ ਲੈ ਗਏ ਕਿਉਂਕਿ ਉਨ੍ਹਾਂ ਨੇ ਕਿਹਾ ਸੀ, ‘ਤੁਸੀਂ ਜਾਣ ਬੁੱਝ ਕੇ ਸ਼ਿਕਾਰ ਕਰੋਂਗੇ ਤੇ ਜਾਨਵਰ ਭੱਜਣ ਲੱਗ ਪੈਣਗੇ।’
ਸੋਮੀ ਅਲੀ ਨੂੰ ਸਲਮਾਨ ਖਾਨ ਲਈ ਨਹੀਂ ਕੋਈ ਫੀਲਿੰਗ
ਸੋਮੀ ਅਲੀ ਨੇ ਕਿਹਾ ਕਿ ਉਹ ਅਜੇ ਵੀ ਕਿਸੇ ਦਿਨ ਲਾਰੇਂਸ ਬਿਸ਼ਨੋਈ ਨਾਲ ਗੱਲ ਕਰਨਾ ਚਾਹੁੰਦੀ ਹੈ ਤਾਂ ਕਿ ਉਹ ਉਸ ਦੀ ਮਾਨਸਿਕਤਾ ਨੂੰ ਸਮਝ ਸਕੇ। ਉਨ੍ਹਾਂ ਨੇ ਕਿਹਾ ਕਿ ਉਹ ਨਵੰਬਰ ਵਿਚ ਭਾਰਤ ਆਵੇਗੀ ਅਤੇ ਉਨ੍ਹਾਂ ਨਾਲ ਗੱਲ ਕਰਨ ਦਾ ਰਸਤਾ ਲੱਭਣ ਦੀ ਕੋਸ਼ਿਸ਼ ਕਰੇਗੀ। ਸੋਮੀ ਨੇ ਸਲਮਾਨ ਅਤੇ ਉਨ੍ਹਾਂ ਦੇ ਪਰਿਵਾਰ ਲਈ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਲਮਾਨ ਲਈ ਕੋਈ ਫੀਲਿੰਗ ਨਹੀਂ ਹੈ। ਮੈਂ ਉਨ੍ਹਾਂ ਨਾਲ ਦੁਬਾਰਾ ਜੁੜਣਾ ਨਹੀਂ ਚਾਹੁੰਦੀ।