ਅਦਾਕਾਰਾ ਪ੍ਰਗਿਆ ਜੈਸਵਾਲ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਛਾਈ ਹੋਈ ਹੈ। ਫਿਲਮ 'ਖੇਲ-ਖੇਲ ਮੇਂ' 'ਚ ਉਨ੍ਹਾਂ ਦੀ ਅਦਾਕਾਰੀ ਦੀ ਕਾਫੀ ਤਾਰੀਫ ਹੋ ਰਹੀ ਹੈ। ਅਜਿਹੇ 'ਚ ਅਦਾਕਾਰਾ ਨੇ ਹਾਲ ਹੀ 'ਚ ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲ ਕੀਤੀ ਹੈ। ਉਨ੍ਹਾਂ ਨੇ ਕ੍ਰਿਕਟਰ ਸ਼ੁਭਮਨ ਗਿੱਲ ਪ੍ਰਤੀ ਆਪਣੀਆਂ ਭਾਵਨਾਵਾਂ ਆਪਣੇ ਪ੍ਰਸ਼ੰਸਕਾਂ ਨੂੰ ਜ਼ਾਹਰ ਕੀਤੀਆਂ। ਇਹ ਸੁਣਦਿਆਂ ਹੀ ਸੋਸ਼ਲ ਮੀਡੀਆ 'ਤੇ ਹਲਚਲ ਸ਼ੁਰੂ ਹੋ ਗਈ। ਕਈ ਲੋਕਾਂ ਦਾ ਕਹਿਣਾ ਹੈ ਕਿ ਸ਼ਾਇਦ ਸ਼ੁਭਮਨ ਅਤੇ ਪ੍ਰਗਿਆ ਇਕ-ਦੂਜੇ ਨੂੰ ਡੇਟ ਕਰ ਰਹੇ ਹਨ, ਇਸੇ ਲਈ ਅਦਾਕਾਰਾ ਨੇ ਖੁੱਲ੍ਹ ਕੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਹੈ। ਪ੍ਰਗਿਆ ਨੇ ਕ੍ਰਿਕਟਰ ਨੂੰ ਡੇਟ ਕਰਨ ਬਾਰੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਹੈ।
ਫਿਲਮੀ ਗਿਆਨ ਨਾਲ ਇੰਟਰਵਿਊ ਵਿੱਚ, ਜਦੋਂ ਪ੍ਰਗਿਆ ਨੂੰ ਕ੍ਰਿਕਟਰ ਸ਼ੁਭਮਨ ਗਿੱਲ ਬਾਰੇ ਸਵਾਲ ਪੁੱਛਿਆ ਗਿਆ, ਤਾਂ ਉਨ੍ਹਾਂ ਨੇ ਬਿਨਾਂ ਕਿਸੇ ਝਿਜਕ ਦੇ ਕਿਹਾ, 'ਜੇਕਰ ਮੌਕਾ ਮਿਲਿਆ, ਤਾਂ ਮੈਂ ਸ਼ੁਭਮਨ ਗਿੱਲ ਨੂੰ ਡੇਟ ਕਰਨਾ ਚਾਹਾਂਗੀ। ਉਹ ਸੱਚਮੁੱਚ ਬਹੁਤ ਕਿਊਟ ਹੈ। ਉਹ ਸਿੰਗਲ ਵੀ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਕਿਸਮਤ ਵਿੱਚ ਹੋਏਗਾ ਤਾਂ ਉਹ ਕ੍ਰਿਕਟਰ ਨੂੰ ਯਕੀਨੀ ਤੌਰ 'ਤੇ ਡੇਟ ਕਰੇਗੀ। ਇਸ ਦੌਰਾਨ ਜਦੋਂ ਇੱਕ ਪ੍ਰਸ਼ੰਸਕ ਨੇ ਕਿਹਾ ਕਿ ਪ੍ਰਗਿਆ ਅਤੇ ਸ਼ੁਭਮਨ ਗਿੱਲ ਦੀ ਜੋੜੀ ਬਹੁਤ ਕਿਊਟ ਲੱਗੇਗੀ, ਤਾਂ ਪ੍ਰਗਿਆ ਨੇ ਹੱਸਦੇ ਹੋਏ ਜਵਾਬ ਦਿੱਤਾ, 'ਹਾਂ, ਉਹ ਸੱਚਮੁੱਚ ਬਹੁਤ ਪਿਆਰੇ ਹਨ। ਚਲੋ ਜਿਵੇਂ ਤੁਸੀ ਚਾਹੋ, ਜੋੜੀ ਬਣਾ ਦਿਓ ਯਾਰ। ਮੈਨੂੰ ਕ੍ਰਿਕਟਰਾਂ ਨਾਲ ਕੋਈ ਸਮੱਸਿਆ ਨਹੀਂ ਹੈ, ਉਹ ਚੰਗੇ ਇਨਸਾਨ ਹਨ। ਪ੍ਰਗਿਆ ਦੇ ਇਸ ਬਿਆਨ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਇਸ ਜੋੜੀ ਨੂੰ ਲੈ ਕੇ ਆਪਣੀਆਂ ਪ੍ਰਤੀਕਿਰਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਇਹ ਪੁੱਛੇ ਜਾਣ 'ਤੇ ਕਿ ਕੀ ਉਹ ਇਕ ਕ੍ਰਿਕਟਰ ਨੂੰ ਡੇਟ ਕਰੇਗੀ, ਤਾਂ ਪ੍ਰਗਿਆ ਨੇ ਕਿਹਾ, 'ਜੇਕਰ ਕਿਸਮਤ ਵਿਚ ਇਹੀ ਲਿਖਿਆ ਹੈ ਤਾਂ ਠੀਕ ਹੈ, ਕੋਈ ਸਮੱਸਿਆ ਨਹੀਂ। ਜੇਕਰ ਵਿਅਕਤੀ ਚੰਗਾ ਹੈ, ਤਾਂ ਕਿਸੇ ਵੀ ਫੀਲਡ ਦਾ ਹੋਣਾ ਕੋਈ ਮਾਇਨੇ ਨਹੀਂ ਰੱਖਦਾ। ਇਸ ਤੋਂ ਪਹਿਲਾਂ ਸ਼ੁਭਮਨ ਗਿੱਲ ਦਾ ਨਾਂ ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ, ਟੀਵੀ ਅਦਾਕਾਰਾ ਰਿਧਿਮਾ ਪੰਡਿਤ ਅਤੇ ਅਦਾਕਾਰਾ ਅਨੰਨਿਆ ਪਾਂਡੇ ਨਾਲ ਜੁੜਿਆ ਸੀ।