ਰਾਏਪੁਰ : ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ 10 ਜਵਾਨਾਂ ਦਾ ਕਤਲ ਕਰਨ ਵਾਲੇ ਨਕਸਲੀ ਬਾਂਦਰਾ ਤਾਂਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਐੱਨ.ਆਈ.ਏ. ਵਲੋਂ ਜਾਰੀ ਪ੍ਰੈੱਸ ਬਿਆਨ 'ਚ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਤਾਂਤੀ ਨੇ 23 ਅਪ੍ਰੈਲ 2023 ਨੂੰ ਧਮਾਕਾ ਕਰ ਕੇ 10 ਜਵਾਨਾਂ ਦੀ ਜਾਨ ਲੈ ਲਈ ਸੀ। ਐੱਨ.ਆਈ.ਏ. ਅਨੁਸਾਰ ਤਾਂਤੀ ਨੂੰ ਅਰਨਪੁਰ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ।
ਬਿਆਨ ਅਨੁਸਾਰ ਬਾਸਾਗੁੜਾ ਥਾਣੇ ਦੀ ਪੁਲਸ, ਕੋਬਰਾ 210 ਅਤੇ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ 168 ਦੀ ਸੰਯੁਕਤ ਟੀਮ ਨਕਸਲ ਵਿਰੋਧੀ ਮੁਹਿੰਮ 'ਤੇ ਰਾਜਪੇਂਟਾ, ਸਾਰਕੇਗੁੜਾ ਵਲੋਂ ਨਿਕਲੀ ਹੈ। ਬਿਆਨ 'ਚ ਦੱਸਿਆ ਗਿਆ ਹੈ ਕਿ ਰਾਜਪੇਂਟਾ ਅਤੇ ਸਾਰਕੇਗੁੜਾ ਜਾਣ ਵਾਲੇ ਮਾਰਗ 'ਤੇ ਰੋਡ ਕਿਨਾਰੇ 3-4 ਵਿਅਕਤੀ ਪੁਲਸ ਪਾਰਟੀ ਨੂੰ ਦੇਖ ਕੇ ਦੌੜਣ ਦੀ ਕੋਸ਼ਿਸ਼ ਕਰਨ ਲੱਗੇ, ਜਿਨ੍ਹਾਂ ਨੂੰ ਜਵਾਨਾਂ ਨੇ ਗ੍ਰਿਫ਼ਤਾਰ ਕਰ ਲਿਆ। ਪੁੱਛ-ਗਿੱਛ ਦੌਰਾਨ ਫੜੇ ਗਏ ਲੋਕਾਂ ਨੇ ਆਪਣਾ ਨਾਂ ਨਾਗੇਸ਼ ਬੋਡਡੂਗੁੱਲਾ ਮਾਸਾ ਹੇਮਲਾ, ਸਨੂ ਓਯਾਮ ਲੇਮਾਮ ਛੋਟੂ ਦੱਸਿਆ ਹੈ।