Monday, December 23, 2024
BREAKING
Credit-Debit Card ਰਾਹੀਂ ਕਰਦੇ ਹੋ ਭੁਗਤਾਨ, ਤਾਂ ਹੋ ਜਾਓ ਸਾਵਧਾਨ! ਐਕਸਪਾਇਰੀ ਖ਼ੁਰਾਕੀ ਵਸਤੂਆਂ ਨੂੰ ਲੈ ਕੇ FSSAI ਦਾ ਵੱਡਾ ਫੈਸਲਾ, ਕੰਪਨੀਆਂ ਅਜਿਹੀਆਂ ਚੀਜ਼ਾਂ ਦੀ ਡਿਲਿਵਰੀ ਨਾ ਕਰਨ 10 ਜਵਾਨਾਂ ਦਾ ਕਤਲ ਕਰਨ ਵਾਲਾ ਨਕਸਲੀ ਗ੍ਰਿਫ਼ਤਾਰ ਭਾਰਤ 'ਚ ਮਲੇਰੀਆ ਦੇ ਮਾਮਲਿਆਂ 'ਚ ਮਹੱਤਵਪੂਰਨ ਗਿਰਾਵਟ; WHO ਨੇ ਕੀਤੀ ਸ਼ਲਾਘਾ ਕੇਜਰੀਵਾਲ ਵਲੋਂ ਵਿਦਿਆਰਥੀਆਂ ਲਈ ਅੰਬੇਡਕਰ ਸਕਾਲਰਸ਼ਿਪ ਦਾ ਐਲਾਨ ਜੰਮੂ ਯੂਨੀਵਰਸਿਟੀ ਨੂੰ A++ NAAC ਮਾਨਤਾ ਮਿਲੀ, ਉੱਪ ਰਾਜਪਾਲ ਨੇ ਜਤਾਈ ਖੁਸ਼ੀ ਭਾਰਤੀ ਫੌਜ 'ਚ ਸ਼ਾਮਲ ਕੀਤੀਆਂ ਜਾਣਗੀਆਂ K9 ਵਜਰਾ ਤੌਪ, ਹੋਇਆ ਇੰਨੇ ਕਰੋੜ ਦਾ ਸਮਝੌਤਾ 15 ਜਨਵਰੀ ਤਕ ਬੰਦ ਰਹਿਣਗੇ ਸਕੂਲ, ਜਾਰੀ ਹੋਏ ਨਵੇਂ ਹੁਕਮ AI ਦੀ ਵਰਤੋਂ ਕਰ ਕੇ 42,500 ਤੋਂ ਵੱਧ ਸੁਪਰੀਮ ਕੋਰਟ ਦੇ ਫੈਸਲਿਆਂ ਦਾ ਖੇਤਰੀ ਭਾਸ਼ਾਵਾਂ ’ਚ ਅਨੁਵਾਦ ਕੀਤਾ ਗਿਆ ਇਹ ਫਲਾਈਵੇਅ ਰਹੇਗਾ ਟੋਲ ਮੁਕਤ, SC ਦੇ ਫ਼ੈਸਲੇ ਨਾਲ ਲੱਖਾਂ ਲੋਕਾਂ ਨੂੰ ਹੋਵੇਗਾ ਲਾਭ

ਮਨੋਰੰਜਨ

ਦਿਲਜੀਤ ਦੇ ਚੰਡੀਗੜ੍ਹ ਸ਼ੋਅ ਦਾ ਪਿਆ ਨਵਾਂ ਪੰਗਾ, ਦੇਣਾ ਪਵੇਗਾ ਮੋਟਾ ਜੁਰਮਾਨਾ

19 ਦਸੰਬਰ, 2024 07:28 PM

ਜਲੰਧਰ : ਆਪਣੇ ‘ਦਿਲ ਲੁਮੀਨਾਤੀ’ ਟੂਰ ਨੂੰ ਲੈ ਕੇ ਪੰਜਾਬੀ ਗਾਇਕ ਤੇ ਐਕਟਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਖੂਬ ਚਰਚਾ ਵਿਚ ਹਨ ਪਰ ਉਨ੍ਹਾਂ ਦੇ ਭਾਰਤ, ਖਾਸ ਤੌਰ ’ਤੇ ਚੰਡੀਗੜ੍ਹ ਵਿਚ ਹੋਏ ਸ਼ੋਅ ਨੂੰ ਲੈ ਕੇ ਰੋਜ਼ਾਨਾ ਨਵੇਂ ਵਿਵਾਦ ਸਾਹਮਣੇ ਆ ਰਹੇ ਹਨ। ਬੇਸ਼ੱਕ ਇਸ ਕੰਸਰਟ ’ਚ ਦਿਲਜੀਤ ਨੇ ਫੈਨਸ ਦਾ ਦਿਲ ਜਿੱਤ ਲਿਆ ਹੋਵੇ ਪਰ ਉਹ ਆਪਣੇ ਵਿਰੋਧੀਆਂ ਤੇ ਪ੍ਰਸ਼ਾਸਨ ਨੂੰ ਸੰਤੁਸ਼ਟ ਨਹੀਂ ਕਰ ਸਕੇ। ਪਤਾ ਲੱਗਾ ਹੈ ਕਿ ਦਿਲਜੀਤ ਦੀ ਚੰਡੀਗੜ੍ਹ ਕੰਸਰਟ ਸਬੰਧੀ ਨਿਯਮਾਂ ਦੀ ਉਲੰਘਣਾ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਇਸ ਮਾਮਲੇ ’ਚ ਆਯੋਜਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।

 

ਨਗਰ ਨਿਗਮ ਨੇ ਸਾਲਿਡ ਵੇਸਟ ਮੈਨੇਜਮੈਂਟ ਰੂਲ ਤਹਿਤ ਲਾਇਆ ਜੁਰਮਾਨਾ 
ਇਹ ਵੀ ਜਾਣਕਾਰੀ ਮਿਲੀ ਹੈ ਕਿ ਦਿਲਜੀਤ ਦੀ ਕੰਸਰਟ ਤੋਂ ਬਾਅਦ ਨਗਰ ਨਿਗਮ ਚੰਡੀਗੜ੍ਹ ਵੱਲੋਂ ਆਯੋਜਕਾਂ ਨੂੰ ਚਲਾਨ ਜਾਰੀ ਕੀਤਾ ਗਿਆ ਹੈ। ਸਾਲਿਡ ਵੇਸਟ ਮੈਨੇਜਮੈਂਟ ਰੂਲ 2018 ਦੀ ਉਲੰਘਣਾ ਦਾ ਹਵਾਲਾ ਦਿੰਦੇ ਹੋਏ ਇਹ ਚਲਾਨ ਜਾਰੀ ਹੋਇਆ ਹੈ, ਜਿਸ ਵਿਚ ਦੋਸ਼ ਹੈ ਕਿ ਆਯੋਜਨ ਦੌਰਾਨ ਕੰਸਰਟ ਵਾਲੀ ਥਾਂ ’ਤੇ ਕੂੜਾ ਤੇ ਗੰਦਗੀ ਫੈਲਾਉਣ ਦੀਆਂ ਸ਼ਿਕਾਇਤਾਂ ਮਿਲੀਆਂ ਸਨ। ਨਿਗਮ ਨੂੰ ਸ਼ਿਕਾਇਤ ਮਿਲੀ ਸੀ ਕਿ ਦਿਲਜੀਤ ਦੁਸਾਂਝ ਦੇ ਸ਼ੋਅ ਵਿਚ ਹਿੱਸਾ ਲੈਣ ਵਾਲੇ ਉਨ੍ਹਾਂ ਦੇ ਫੈਨਸ ਨੇ ਇੰਨੀ ਜ਼ਿਆਦਾ ਗੰਦਗੀ ਫੈਲਾਈ ਕਿ ਲੋਕਾਂ ਦਾ ਆਉਣਾ-ਜਾਣਾ ਮੁਸ਼ਕਿਲ ਹੋ ਗਿਆ ਸੀ।

 

ਚੰਡੀਗੜ੍ਹ ਪ੍ਰਸ਼ਾਸਨ ਨੇ ਅਦਾਲਤ ’ਚ ਦਿੱਤਾ ਹਲਫਨਾਮਾ 
ਸੈਕਟਰ 34, ਐਗਜ਼ੀਬਿਸ਼ਨ ਗਰਾਊਂਡ, ਚੰਡੀਗੜ੍ਹ ’ਚ ਆਯੋਜਿਤ ਇਸ ਕੰਸਰਟ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਪੰਜਾਬ-ਹਰਿਆਣਾ ਹਾਈ ਕੋਰਟ ’ਚ ਇਕ ਹਲਫਨਾਮਾ ਦਾਖਲ ਕੀਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਪ੍ਰੋਗਰਾਮ ਦੌਰਾਨ ਕੰਸਰਟ ਵਾਲੀ ਥਾਂ ਦੇ ਆਸ-ਪਾਸ ਆਵਾਜ਼ ਦਾ ਲੈਵਲ ਤੈਅ ਹੱਦ ਤੋਂ ਵੱਧ ਸੀ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਸ਼ੋਰ ਪ੍ਰਦੂਸ਼ਣ ਨਿਯਮ 2000 ਤਹਿਤ ਤੈਅ ਹੱਦ ਤੋਂ ਵੱਧ ਆਵਾਜ਼ ਰਿਕਾਰਡ ਕੀਤੀ ਗਈ ਅਤੇ ਇਸ ਆਧਾਰ ’ਤੇ ਐਕਟ 1986 ਤੇ ਸ਼ੋਰ ਪ੍ਰਦੂਸ਼ਣ ਨਿਯਮ 2000 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਚੰਡੀਗੜ੍ਹ ਸਾਊਥ ਦੀ ਐੱਸ. ਡੀ. ਐੱਮ. ਖੁਸ਼ਪ੍ਰੀਤ ਕੌਰ ਵੱਲੋਂ ਇਹ ਹਲਫਨਾਮਾ ਅਦਾਲਤ ’ਚ ਦਿੱਤਾ ਗਿਆ ਹੈ। ਇਸ ਦੀ ਇਕ ਰਿਪੋਰਟ ਚੰਡੀਗੜ੍ਹ ਪ੍ਰਸ਼ਾਸਨ ਦੇ ਚੌਗਿਰਦਾ ਸਕੱਤਰ ਨੂੰ ਵੀ ਭੇਜੀ ਗਈ ਹੈ ਅਤੇ ਸਖਤ ਕਾਰਵਾਈ ਦੀ ਸਿਫਾਰਸ਼ ਕੀਤੀ ਗਈ ਹੈ।

 


ਲੋਕੇਸ਼ਨਾਂ ’ਤੇ ਜਾਂਚ ’ਚ ਤੈਅ ਮਾਪਦੰਡਾਂ ਤੋਂ ਉੱਪਰ ਮਿਲਿਆ ਆਵਾਜ਼ ਦਾ ਲੈਵਲ
ਦੱਸਣਯੋਗ ਹੈ ਕਿ 14 ਦਸੰਬਰ ਨੂੰ ਚੰਡੀਗੜ੍ਹ ’ਚ ਆਯੋਜਿਤ ਦਿਲਜੀਤ ਦੁਸਾਂਝ ਦੀ ਕੰਸਰਟ ਦੀ ਮਨਜ਼ੂਰੀ ਪੰਜਾਬ-ਹਰਿਆਣਾ ਹਾਈ ਕੋਰਟ ਵੱਲੋਂ ਦਿੱਤੀ ਗਈ ਸੀ ਪਰ ਉਸ ਵਿਚ ਕੁਝ ਸ਼ਰਤਾਂ ਜੋੜੀਆਂ ਗਈਆਂ ਸਨ। ਇਨ੍ਹਾਂ ਵਿਚ ਪ੍ਰਮੁੱਖ ਸ਼ਰਤ ਇਹ ਸੀ ਕਿ ਕੰਸਰਟ ਦੇ ਆਯੋਜਨ ਦੌਰਾਨ ਆਵਾਜ਼ ਦਾ ਲੈਵਲ 75 ਡੈਸੀਬਲ ਤੋਂ ਵੱਧ ਨਹੀਂ ਹੋਵੇਗਾ। ਅਦਾਲਤ ਨੇ ਇਹ ਵੀ ਕਿਹਾ ਸੀ ਕਿ ਜੇ ਆਵਾਜ਼ ਦਾ ਲੈਵਲ ਵੱਧ ਹੁੰਦਾ ਹੈ ਤਾਂ ਕੰਸਰਟ ਦੇ ਆਯੋਜਕਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇਸੇ ਆਧਾਰ ’ਤੇ ਆਯੋਜਨ ਵਾਲੀ ਥਾਂ ਦੇ ਆਸ-ਪਾਸ 3 ਵੱਖ-ਵੱਖ ਲੋਕੇਸ਼ਨਾਂ ’ਤੇ ਜਾਂਚ ਕੀਤੀ ਗਈ ਤਾਂ ਆਵਾਜ਼ ਦਾ ਲੈਵਲ 76 ਤੋਂ 93 ਡੈਸੀਬਲ ਮਿਲਿਆ, ਜਿਸ ਦੇ ਆਧਾਰ ’ਤੇ ਆਯੋਜਕਾਂ ਖਿਲਾਫ ਕਾਰਵਾਈ ਕਰਨ ਦੀ ਤਿਆਰੀ ਹੋ ਰਹੀ ਹੈ।

 


ਕਰਨ ਔਜਲਾ ਦੇ ਸ਼ੋਅ ’ਚ ਵੀ ਉਡਾਈਆਂ ਗਈਆਂ ਸਨ ਨਿਯਮਾਂ ਦੀਆਂ ਧੱਜੀਆਂ

ਇਸ ਤੋਂ ਪਹਿਲਾਂ 7 ਦਸੰਬਰ ਨੂੰ ਚੰਡੀਗੜ੍ਹ ’ਚ ਕਰਨ ਔਜਲਾ ਦੀ ਵੀ ਕੰਸਰਟ ਹੋਈ ਸੀ ਅਤੇ ਇਸ ਦੌਰਾਨ ਵੀ ਲੋਕਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ। ਟਰੈਫਿਕ ਦੀ ਸਮੱਸਿਆ ਦੇ ਨਾਲ-ਨਾਲ ਆਵਾਜ਼ ਦਾ ਲੈਵਲ ਵੀ ਕਾਫੀ ਵੱਧ ਸੀ, ਜਿਸ ਕਾਰਨ ਆਸ-ਪਾਸ ਰਹਿਣ ਵਾਲੇ ਲੋਕਾਂ ਨੇ ਵਿਰੋਧ ਕੀਤਾ ਸੀ। ਇਸੇ ਆਧਾਰ ’ਤੇ ਐਡਵੋਕੇਟ ਰਣਜੀਤ ਸਿੰਘ ਨੇ ਪੰਜਾਬ-ਹਰਿਆਣਾ ਹਾਈ ਕੋਰਟ ’ਚ ਇਕ ਪਟੀਸ਼ਨ ਦਾਖਲ ਕੀਤੀ ਸੀ।

ਵਰਣਨਯੋਗ ਹੈ ਕਿ ਚੰਡੀਗੜ੍ਹ ’ਚ 21 ਦਸੰਬਰ ਨੂੰ ਏ. ਪੀ. ਢਿੱਲੋਂ ਦਾ ਸ਼ੋਅ ਸੈਕਟਰ 34 ਦੀ ਪ੍ਰਦਰਸ਼ਨੀ ਗਰਾਊਂਡ ਵਿਚ ਹੋਣਾ ਸੀ, ਜਿਸ ਨੂੰ ਹੁਣ ਸੈਕਟਰ 25 ’ਚ ਸ਼ਿਫਟ ਕਰ ਦਿੱਤਾ ਗਿਆ ਹੈ।

Have something to say? Post your comment

ਅਤੇ ਮਨੋਰੰਜਨ ਖਬਰਾਂ

ਅੱਲੂ ਅਰਜੁਨ ਦੀ 'ਪੁਸ਼ਪਾ 2' ਨੇ ਲਾਈ ਦਹਾੜ, 1500 ਕਰੋੜ ਤੋਂ ਪਾਰ ਹੋਇਆ ਕਲੈਕਸ਼ਨ

ਅੱਲੂ ਅਰਜੁਨ ਦੀ 'ਪੁਸ਼ਪਾ 2' ਨੇ ਲਾਈ ਦਹਾੜ, 1500 ਕਰੋੜ ਤੋਂ ਪਾਰ ਹੋਇਆ ਕਲੈਕਸ਼ਨ

ਚੰਡੀਗੜ੍ਹ 'ਚ ਗਾਇਕ ਏਪੀ ਢਿੱਲੋਂ ਦੇ ਸ਼ੋਅ ਦੀ ਬਦਲੀ ਜਗ੍ਹਾ, ਜਾਣੋ ਹੁਣ ਕਿੱਥੇ ਹੋਵੇਗਾ ਪ੍ਰੋਗਰਾਮ

ਚੰਡੀਗੜ੍ਹ 'ਚ ਗਾਇਕ ਏਪੀ ਢਿੱਲੋਂ ਦੇ ਸ਼ੋਅ ਦੀ ਬਦਲੀ ਜਗ੍ਹਾ, ਜਾਣੋ ਹੁਣ ਕਿੱਥੇ ਹੋਵੇਗਾ ਪ੍ਰੋਗਰਾਮ

ਚੱਲਦੇ ਸ਼ੋਅ 'ਚ ਭੜਕੇ ਦਿਲਜੀਤ ਦੋਸਾਂਝ, ਕਿਹਾ– ਕਿਸੇ ਦੇ ਪਿਓ ਦਾ ਥੋੜ੍ਹਾ ਹੈ ਹਿੰਦੁਸਤਾਨ

ਚੱਲਦੇ ਸ਼ੋਅ 'ਚ ਭੜਕੇ ਦਿਲਜੀਤ ਦੋਸਾਂਝ, ਕਿਹਾ– ਕਿਸੇ ਦੇ ਪਿਓ ਦਾ ਥੋੜ੍ਹਾ ਹੈ ਹਿੰਦੁਸਤਾਨ

PM ਮੋਦੀ ਨੇ ਦੇਖੀ ''ਦਿ ਸਾਬਰਮਤੀ ਰਿਪੋਰਟ'' ਫਿਲਮ, ਵਿਕਰਾਂਤ ਮੈਸੀ ਨੇ ਦਿੱਤਾ ਇਹ ਭਾਵੁੱਕ ਬਿਆਨ

PM ਮੋਦੀ ਨੇ ਦੇਖੀ ''ਦਿ ਸਾਬਰਮਤੀ ਰਿਪੋਰਟ'' ਫਿਲਮ, ਵਿਕਰਾਂਤ ਮੈਸੀ ਨੇ ਦਿੱਤਾ ਇਹ ਭਾਵੁੱਕ ਬਿਆਨ

ਕ੍ਰਿਕਟਰ ਸ਼ੁਭਮਨ ਗਿੱਲ ਨੂੰ ਡੇਟ ਕਰਨਾ ਚਾਹੁੰਦੀ ਹੈ ਇਹ ਮਸ਼ਹੂਰ ਅਦਾਕਾਰਾ

ਕ੍ਰਿਕਟਰ ਸ਼ੁਭਮਨ ਗਿੱਲ ਨੂੰ ਡੇਟ ਕਰਨਾ ਚਾਹੁੰਦੀ ਹੈ ਇਹ ਮਸ਼ਹੂਰ ਅਦਾਕਾਰਾ

Samantha Ruth Prabhu ਦੇ ਪਿਤਾ ਦਾ ਹੋਇਆ ਦਿਹਾਂਤ, ਅਦਾਕਾਰਾ ਨੇ ਸ਼ੇਅਰ ਕੀਤਾ ਭਾਵੁਕ ਪੋਸਟ

Samantha Ruth Prabhu ਦੇ ਪਿਤਾ ਦਾ ਹੋਇਆ ਦਿਹਾਂਤ, ਅਦਾਕਾਰਾ ਨੇ ਸ਼ੇਅਰ ਕੀਤਾ ਭਾਵੁਕ ਪੋਸਟ

ਯੌਨ ਸ਼ੋਸ਼ਣ ਮਾਮਲੇ 'ਚ ਫੇਮ ਅਦਾਕਾਰ 'ਤੇ ਮਾਮਲਾ ਦਰਜ

ਯੌਨ ਸ਼ੋਸ਼ਣ ਮਾਮਲੇ 'ਚ ਫੇਮ ਅਦਾਕਾਰ 'ਤੇ ਮਾਮਲਾ ਦਰਜ

'ਪਟਿਆਲਾ ਪੈੱਗ' ਵਿਵਾਦ 'ਤੇ ਦਿਲਜੀਤ ਦੋਸਾਂਝ ਨੇ ਘੇਰਿਆ ਬਾਲੀਵੁੱਡ, ਸ਼ਰੇਆਮ ਆਖੀਆਂ ਇਹ ਗੱਲਾਂ

'ਪਟਿਆਲਾ ਪੈੱਗ' ਵਿਵਾਦ 'ਤੇ ਦਿਲਜੀਤ ਦੋਸਾਂਝ ਨੇ ਘੇਰਿਆ ਬਾਲੀਵੁੱਡ, ਸ਼ਰੇਆਮ ਆਖੀਆਂ ਇਹ ਗੱਲਾਂ

ਤੁਹਾਡੇ ਨੇੜੇ ਦੇ ਸਿਨੇਮਾ ਘਰਾਂ 'ਚ 15 ਨਵੰਬਰ 2024 ਨੂੰ Release ਹੋਵੇਗੀ 'ਆਪਣੇ ਘਰ ਬਿਗਾਨੇ' ਦੇਖਣਾ ਨਾ ਭੁੱਲਣਾ

ਤੁਹਾਡੇ ਨੇੜੇ ਦੇ ਸਿਨੇਮਾ ਘਰਾਂ 'ਚ 15 ਨਵੰਬਰ 2024 ਨੂੰ Release ਹੋਵੇਗੀ 'ਆਪਣੇ ਘਰ ਬਿਗਾਨੇ' ਦੇਖਣਾ ਨਾ ਭੁੱਲਣਾ

'ਮੈਂ ਵੀ ਸ਼ਿਕਾਰ 'ਤੇ ਜਾ ਰਹੀ ਸੀ, ਸਲਮਾਨ ਨੇ...' EX ਗਰਲਫ੍ਰੈਂਡ ਸੋਮੀ ਅਲੀ ਨੇ ਦੱਸਿਆ ਭਾਈਜਾਨ ਨੇ ਕੀ ਕੀਤੀ ਗਲਤੀ?

'ਮੈਂ ਵੀ ਸ਼ਿਕਾਰ 'ਤੇ ਜਾ ਰਹੀ ਸੀ, ਸਲਮਾਨ ਨੇ...' EX ਗਰਲਫ੍ਰੈਂਡ ਸੋਮੀ ਅਲੀ ਨੇ ਦੱਸਿਆ ਭਾਈਜਾਨ ਨੇ ਕੀ ਕੀਤੀ ਗਲਤੀ?