ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਦਿੱਲੀ ਨੂੰ ਨੋਇਡਾ ਨਾਲ ਜੋੜਨ ਵਾਲੇ ਦਿੱਲੀ-ਨੋਇਡਾ-ਡਾਇਰੈਕਟ (ਡੀ.ਐੱਨ.ਡੀ.) ਫਲਾਈਵੇਅ ’ਤੇ ਟੋਲ ਵਸੂਲੀ ਸਬੰਧੀ ਇਲਾਹਾਬਾਦ ਹਾਈ ਕੋਰਟ ਦੇ 2016 ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਇਕ ਨਿੱਜੀ ਕੰਪਨੀ ਦੀ ਪਟੀਸ਼ਨ ਨੂੰ ਸ਼ੁੱਕਰਵਾਰ ਨੂੰ ਖਾਰਜ ਕਰਦੇ ਹੋਏ ਫੈਸਲਾ ਸੁਣਾਇਆ ਕਿ ਡੀ. ਐੱਨ. ਡੀ. ਫਲਾਈਵੇਅ ਟੋਲ ਮੁਕਤ ਰਹੇਗਾ। ਇਲਾਹਾਬਾਦ ਹਾਈ ਕੋਰਟ ਨੇ ਆਪਣੇ ਹੁਕਮ ਵਿਚ ਨਿੱਜੀ ਕੰਪਨੀ ਦੇ ਡੀ. ਐੱਨ. ਡੀ. ਫਲਾਈਵੇਅ ’ਤੇ ਯਾਤਰੀਆਂ ਤੋਂ ਟੋਲ ਵਸੂਲੀ ਬੰਦ ਕਰਨ ਦਾ ਹੁਕਮ ਦਿੱਤਾ ਹੈ।
ਇਸ ਫੈਸਲੇ ਨਾਲ ਫਲਾਈਵੇਅ ’ਤੇ ਰੋਜ਼ਾਨਾ ਆਉਣ-ਜਾਣ ਵਾਲੇ ਲੱਖਾਂ ਲੋਕਾਂ ਨੂੰ ਲਾਭ ਹੋਵੇਗਾ। ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਉੱਜਵਲ ਭੂਈਆਂ ਦੀ ਬੈਂਚ ਨੇ ਕਿਹਾ ਕਿ ਡੀ. ਐੱਨ. ਡੀ. ਫਲਾਈਵੇਅ ’ਤੇ ਸਫ਼ਰ ਕਰਨ ਵਾਲੇ ਯਾਤਰੀਆਂ ਤੋਂ ਟੋਲ ਵਸੂਲਣ ਲਈ ਪ੍ਰਾਈਵੇਟ ਕੰਪਨੀ ਨੋਇਡਾ ਟੋਲ ਬ੍ਰਿਜ ਕੰਪਨੀ ਲਿਮਟਿਡ (ਐੱਨ. ਟੀ. ਬੀ. ਸੀ. ਐੱਲ.) ਨੂੰ ਠੇਕਾ ਦੇਣਾ ਬੇਇਨਸਾਫ਼ੀ, ਗੈਰ-ਵਾਜਿਬ ਅਤੇ ਮਨਮਾਨੀ ਹੈ।