ਜੰਮੂ : ਜੰਮੂ ਅਤੇ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨੇ ਸ਼ਨੀਵਾਰ ਨੂੰ ਜੰਮੂ ਯੂਨੀਵਰਸਿਟੀ ਨੂੰ A++ NAAC ਮਾਨਤਾ ਮਿਲਣ 'ਤੇ ਵਧਾਈ ਦਿੰਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਸੰਸਥਾ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਮਾਣ ਵਧਾਇਆ ਹੈ। ਸ਼੍ਰੀ ਸਿਨਹਾ ਨੇ 'ਐਕਸ' 'ਤੇ ਪੋਸਟ ਕੀਤਾ,''ਜੰਮੂ ਯੂਨੀਵਰਸਿਟੀ ਨੇ ਐੱਨ.ਏ.ਏ.ਸੀ. ਵਲੋਂ ਸੱਤ-ਬਿੰਦੂ ਪੈਮਾਨੇ 'ਤੇ 3.72 ਦੇ ਸੀਜੀਪੀਏ ਨਾਲ ਵੱਕਾਰੀ A++ ਗ੍ਰੇਡ ਹਾਸਲ ਕੀਤਾ ਹੈ।'' ਉਨ੍ਹਾਂ ਕਿਹਾ ਕਿ ਇਸ ਸ਼ਾਨਦਾਰ ਪ੍ਰਾਪਤੀ ਲਈ ਵਾਈਸ-ਚਾਂਸਲਰ, ਫੈਕਲਟੀ, ਸਟਾਫ਼, ਵਿਦਵਾਨਾਂ ਅਤੇ ਵਿਦਿਆਰਥੀਆਂ ਨੂੰ ਤਹਿ ਦਿਲੋਂ ਵਧਾਈ ਅਤੇ ਕਿਹਾ ਕਿ ਤੁਸੀਂ ਜੰਮੂ-ਕਸ਼ਮੀਰ ਦਾ ਮਾਣ ਵਧਾਇਆ ਹੈ।
ਉਨ੍ਹਾਂ ਕਿਹਾ ਕਿ ਜੰਮੂ ਯੂਨੀਵਰਸਿਟੀ ਦਾ ਸੁਧਾਰ-ਸੰਚਾਲਿਤ ਭਵਿੱਖਵਾਦੀ ਦ੍ਰਿਸ਼ਟੀਕੋਣ ਵਿਦਿਆਰਥੀਆਂ ਨੂੰ ਗਿਆਨਵਾਨ ਨਾਗਰਿਕ ਬਣਾਉਣ ਲਈ ਅਕਾਦਮਿਕ ਉੱਤਮਤਾ, ਟੀਚਾ-ਮੁਖੀ ਖੋਜ, ਨਵੀਨਤਾਕਾਰੀ ਸਮਰੱਥਾ ਅਤੇ ਸਰਵਪੱਖੀ ਵਿਕਾਸ ਨੂੰ ਉਤਸ਼ਾਹ ਦੇਣ ਲਈ ਆਪਣੀ ਵਚਨਬੱਧਤਾ ਨੂੰ ਰੇਖਾਂਕਿਤ ਕਰਦੀ ਹੈ। ਸ਼੍ਰੀ ਸਿਨਹਾ ਨੇ ਕਿਹਾ,"ਤੁਹਾਡੇ ਮਿਸ਼ਨ 'ਚ ਸਫਲਤਾ ਲਈ ਮੇਰੀਆਂ ਸ਼ੁਭਕਾਮਨਾਵਾਂ।"