ਗਾਇਕ ਦਿਲਜੀਤ ਦੋਸਾਂਝ ਇਸ ਸਮੇਂ ਦਿਲ-ਲੁਮੀਨਾਟੀ ਟੂਰ ਦੌਰਾਨ ਸੁਰਖੀਆਂ ਵਿੱਚ ਬਣੇ ਹੋਏ ਹਨ। ਬਰਮਿੰਘਮ ਵਿੱਚ ਐਡ ਸ਼ੀਰਨ ਨਾਲ ਕੰਮ ਕਰਨ ਤੋਂ ਬਾਅਦ ਦਿਲਜੀਤ ਹੁਣ ਸਟੈਜ ‘ਤੇ ਰੈਪਰ ਬਾਦਸ਼ਾਹ ਨਾਲ ਨਜ਼ਰ ਆਏ। ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਵੀ ਸ਼ੁੱਕਰਵਾਰ ਨੂੰ ਸ਼ੋਅ ‘ਚ ਨਜ਼ਰ ਆਈ ਸੀ। ਰੈਪਰ ਬਾਦਸ਼ਾਹ ਨੇ ਇੰਸਟਾਗ੍ਰਾਮ ਉੱਤੇ ਵੀਡੀਓ ਸ਼ੇਅਰ ਕੀਤੀ ਹੈ, ਜਿਸਨੂੰ ਫੈਨਜ਼ ਵੱਲੋਂ ਕਾਫੀ ਪਿਆਰ ਮਿਲ ਰਿਹਾ ਹੈ।
ਬਾਦਸ਼ਾਹ ਦਿਲਜੀਤ ਨਾਲ ਸਟੈਜ ‘ਚ ਸ਼ਾਮਲ ਹੋਏ। ਦੋਹਾਂ ਨੇ ਇੱਥੇ ਇਕੱਠੇ ਪਰਫਾਰਮ ਵੀ ਕੀਤਾ। ਦਿਲਜੀਤ ਨੇ ਆਪਣੀ ਨਵੀਂ ਪੋਸਟ ‘ਚ ਕੁਝ ਤਸਵੀਰਾਂ ਸ਼ੇਅਰ ਕਰਕੇ ਇਸ ਦੀ ਝਲਕ ਦਿੱਤੀ ਹੈ। ਇਨ੍ਹਾਂ ਤਸਵੀਰਾਂ ‘ਚ ਉਹ ਬਾਦਸ਼ਾਹ ਨੂੰ ਜੱਫੀ ਪਾਉਂਦੇ ਨਜ਼ਰ ਆ ਰਹੇ ਹਨ।
ਕਲਿੱਪ ‘ਚ ਦਿਲਜੀਤ ਨੇ ਰੈਪਰ ਦਾ ਸਟੇਜ ‘ਤੇ ਸਵਾਗਤ ਕੀਤਾ ਅਤੇ ਉਸ ਦੀ ਤਾਰੀਫ ਕੀਤੀ। ਪੋਸਟ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ , ‘ਹਮੇਸ਼ਾ ਤੁਹਾਡੇ ਨੰਬਰ ਵਨ ਫੈਨ ਪਾਜੀ। ਲੰਡਨ, ਅਗਲੇ ਸਾਲ ਮਿਲਦੇ ਹਾਂ। ਇਹ ਵੀਡੀਓ ਵੇਖ ਕੇ ਫੈਨਜ਼ ਕਾਫੀ ਖੁਸ਼ ਹਨ ਅਤੇ ਕਮੈਂਟ ਰਾਹੀਂ ਆਪਣਾ ਪਿਆਰ ਦਿਖਾ ਰਹੇ ਹਨ।
ਪਾਕਿਸਤਾਨੀ ਅਦਾਕਾਰਾ ਵੀ ਆਈ ਨਜ਼ਰ
ਇਸਦੇ ਨਾਲ ਹੀ ਦਿਲਜੀਤ ਦਾ ਕੰਸਰਟ ‘ਚ ਪਾਕਿਸਤਾਨੀ ਅਦਾਕਾਰਾ ਹਾਨਿਆ ਆਮਿਰ ਵੀ ਸ਼ਾਮਲ ਹੋਈ। ਦਿਲਜੀਤ ਨੇ ਅਦਾਕਾਰਾ ਨੂੰ ਸਟੇਜ ‘ਤੇ ਬੁਲਾ ਕੇ ਉਨ੍ਹਾਂ ਲਈ ਗੀਤ ਗਾਈਆ। ਜਿਸ ਤੋਂ ਬਾਅਦ ਹੁਣ ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਜਿਵੇਂ ਹੀ ਹਾਨੀਆ ਸਟੇਜ ‘ਤੇ ਪਹੁੰਚੀ, ਦਿਲਜੀਤ ਨੇ ਹਾਨੀਆ ਨੂੰ ਕਿਹਾ, “ਸੁਪਰਸਟਾਰ ਇੱਥੇ ਹੈ ਅਤੇ ਦਰਸ਼ਕਾਂ ਵਿਚਕਾਰ ਨੱਚ ਰਹੀ ਹੈ।” ਇਹ ਨਹੀਂ ਹੋ ਸਕਦਾ’’। ਇਸ ਤੋਂ ਬਾਅਦ ਉਨ੍ਹਾਂ ਨੇ ਹਾਨੀਆ ਲਈ ਆਪਣਾ ਸੁਪਰਹਿੱਟ ਗੀਤ ਲਵਰ ਗਾਇਆ। ਹਾਨੀਆ ਇਸ ਗੀਤ ‘ਤੇ ਸਟੇਜ ‘ਤੇ ਡਾਂਸ ਕਰਦੀ ਨਜ਼ਰ ਆਈ। ਵੀਡੀਓ ਦੇ ਅੰਤ ‘ਚ ਹਾਨੀਆ ਨੇ ਕਿਹਾ, “ਸਾਡੇ ਸਾਰਿਆਂ ਦਾ ਮਨੋਰੰਜਨ ਕਰਨ ਲਈ ਤੁਹਾਡਾ ਧੰਨਵਾਦ।” ਇਹ ਵੀਡੀਓ ਹੁਣ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ।