ਚੰਡੀਗੜ੍ਹ : ਸੈਕਟਰ-22 ’ਚ ਮਕਾਨ ਵੇਚਣ ਦੇ ਨਾਂ ’ਤੇ ਸੈਕਟਰ-21 ਦੇ ਰਹਿਣ ਵਾਲੇ ਵਿਅਕਤੀ ਨਾਲ 26 ਲੱਖ ਰੁਪਏ ਦੀ ਠੱਗੀ ਮਾਰਨ ਦਾ ਸਾਹਮਣੇ ਆਇਆ ਹੈ। ਕੁਲਵੰਤ ਸਿੰਘ ਦੀ ਸ਼ਿਕਾਇਤ ’ਤੇ ਸੈਕਟਰ-17 ਥਾਣਾ ਪੁਲਸ ਨੇ ਸੈਕਟਰ-22 ਦੇ ਲੋਕੇਸ਼ ਕੁਮਾਰ ਖ਼ਿਲਾਫ਼ 26 ਲੱਖ ਦੀ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ। ਕੁਲਵੰਤ ਸਿੰਘ ਨੇ ਦੱਸਿਆ ਕਿ ਉਹ ਮਕਾਨ ਖ਼ਰੀਦਣਾ ਚਾਹੁੰਦਾ ਸੀ। ਮਈ 2021 ’ਚ ਲੋਕੇਸ਼ ਕੁਮਾਰ ਨਾਲ ਸੰਪਰਕ ਕੀਤਾ।
ਲੋਕੇਸ਼ ਨੇ ਦੱਸਿਆ ਕਿ ਉਹ ਸੈਕਟਰ-22 ਵਿਖੇ ਮਕਾਨ ਨੰਬਰ-1269 ਵੇਚਣਾ ਚਾਹੁੰਦਾ ਹੈ। ਕੁਲਵੰਤ ਸਿੰਘ ਨੇ 11 ਮਈ 2021 ਨੂੰ 2.5 ਲੱਖ ਰੁਪਏ ਤੇ 24 ਮਈ ਨੂੰ 16 ਲੱਖ ਰੁਪਏ ਦਾ ਭੁਗਤਾਨ ਕੀਤਾ। ਦਸੰਬਰ ’ਚ ਲੋਕੇਸ਼ ਨੇ ਘਰ ਵੇਚਣ ਤੋਂ ਇਨਕਾਰ ਕਰ ਦਿੱਤਾ ਅਤੇ ਪੈਸੇ ਵਾਪਸ ਕਰਨ ਦੀ ਗੱਲ ਕਹੀ ਪਰ ਉਸ ਨੇ ਪੈਸੇ ਨਹੀਂ ਮੋੜੇ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਪਹਿਲਾਂ ਵੀ ਧੋਖਾਧੜੀ ਕਰ ਚੁੱਕਾ ਹੈ। ਉਸ ਖ਼ਿਲਾਫ਼ ਮੁੱਲਾਂਪੁਰ ਤੇ ਨਵਾਂਗਰਾਓਂ ਥਾਣੇ ’ਚ ਮਾਮਲੇ ਦਰਜ ਹਨ।