Friday, January 10, 2025
BREAKING
ਜਲਵਾਯੂ ਤਬਦੀਲੀ ਨਾਲ ਘਟ ਜਾਵੇਗਾ ਕਣਕ ਤੇ ਝੋਨੇ ਦਾ ਝਾੜ, ਲੱਖਾਂ ਲੋਕ ਹੋਣਗੇ ਪ੍ਰਭਾਵਿਤ ਅਮਰੀਕੀ ਰਾਜਦੂਤ ਗਾਰਸੇਟੀ ਨੇ ਕਿਹਾ; ਅੱਤਵਾਦ ਵਿਰੁੱਧ ਲੜਾਈ ’ਚ ਭਾਰਤ-ਅਮਰੀਕਾ ਇਕਜੁੱਟ ਮੈਂ ਸਿਰਫ਼ ਨਵੀਂ ਦਿੱਲੀ ਸੀਟ ਤੋਂ ਹੀ ਚੋਣਾਂ ਲੜਾਂਗਾ: ਅਰਵਿੰਦ ਕੇਜਰੀਵਾਲ ਭੋਪਾਲ ਕੇਂਦਰੀ ਜੇਲ੍ਹ 'ਚੋਂ ਮਿਲਿਆ ਚੀਨ ਦਾ ਬਣਿਆ ਡਰੋਨ, ਜਾਂਚ ਜਾਰੀ ਐਮਰਜੈਂਸੀ ਦੀ ਰਿਲੀਜ਼ ਤੋਂ ਪਹਿਲਾਂ ਕੰਗਨਾ ਦਾ ਵੱਡਾ ਬਿਆਨ, ਕਿਹਾ-'ਇੰਦਰਾ ਗਾਂਧੀ ਸੀ ਇੱਕ ਕਮਜ਼ੋਰ ਔਰਤ' ਛੱਤੀਸਗੜ੍ਹ ਦੇ ਸੁਕਮਾ 'ਚ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ ਤਿੰਨ ਨਕਸਲੀ ਢੇਰ ਕੇਜਰੀਵਾਲ ਨੇ ਕੇਂਦਰ ਸਰਕਾਰ 'ਤੇ ਲਾਇਆ ਦਿੱਲੀ ਦੇ ਜਾਟ ਭਾਈਚਾਰੇ ਨਾਲ ਧੋਖਾ ਕਰਨ ਦਾ ਦੋਸ਼ ਭਾਰਤ ਦੀ ਕੁਦਰਤੀ ਗੈਸ ਪਾਈਪਲਾਈਨ ਦਾ 10,805 ਕਿਲੋਮੀਟਰ ਤੱਕ ਹੋਵੇਗਾ ਵਿਸਥਾਰ PM ਮੋਦੀ ਨੇ ਪ੍ਰਵਾਸੀ ਭਾਰਤੀ ਐਕਸਪ੍ਰੈਸ ਨੂੰ ਵਿਖਾਈ ਹਰੀ ਝੰਡੀ, ਕਿਹਾ- ਅੱਜ ਦੁਨੀਆ ਭਾਰਤ ਨੂੰ ਸੁਣਦੀ ਹੈ ਖੇਤੀਬਾੜੀ ਦੇ ਬੁਨਿਆਦੀ ਢਾਂਚੇ ਦੇ ਵਿਕਾਸ 'ਚ ਪੰਜਾਬ ਸਭ ਤੋਂ ਅੱਗੇ : ਮੋਹਿੰਦਰ ਭਗਤ

ਚੰਡੀਗੜ੍ਹ

ਚੰਡੀਗੜ੍ਹ 'ਚ 3 ਨਵੇਂ ਕਾਨੂੰਨਾਂ ਬਾਰੇ ਬੋਲੇ PM ਮੋਦੀ, ਜਨਤਾ ਨੂੰ ਕੀਤੀ ਖ਼ਾਸ ਅਪੀਲ

03 ਦਸੰਬਰ, 2024 04:59 PM

ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਮੰਗਲਵਾਰ ਨੂੰ ਚੰਡੀਗੜ੍ਹ ਪਹੁੰਚੇ। ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਇੰਜੀਨੀਅਰਿੰਗ ਕਾਲਜ (PEC) 'ਚ ਹਾਲ ਹੀ 'ਚ ਲਾਗੂ ਕੀਤੇ ਗਏ 3 ਨਵੇਂ ਕ੍ਰਿਮੀਨਲ ਕਾਨੂੰਨਾਂ ਨੂੰ ਲੈ ਕੇ ਸਮੀਖਿਆ ਕੀਤੀ। ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਆਉਣ ਨਾਲ ਲੱਗਦਾ ਹੈ ਕਿ ਉਹ ਆਪਣਿਆਂ ਵਿਚਕਾਰ ਆ ਗਏ ਹਨ। ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਤਿੰਨ ਕਾਨੂੰਨ ਲਾਗੂ ਹੋਣ 'ਤੇ ਵਧਾਈ ਦਿੱਤੀ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ 1857 ਦੀ ਕ੍ਰਾਂਤੀ ਦੇ ਠੀਕ 3 ਸਾਲ ਬਾਅਦ 1860 'ਚ ਅੰਗਰੇਜ਼ ਹਕੂਮਤ ਇੰਡੀਅਨ ਪੈਨਲ ਕੋਡ ਲੈ ਕੇ ਆਈ ਸੀ।

ਉਸ ਤੋਂ ਬਾਅਦ ਇੰਡੀਅਨ ਐਵੀਡੈਂਸ ਐਕਟ ਆਇਆ ਅਤੇ ਫਿਰ ਸੀ. ਆਰ. ਪੀ. ਸੀ. ਦਾ ਡਰਾਫਟ ਹੋਂਦ 'ਚ ਆਇਆ। ਇਹ ਸਾਰੇ ਭਾਰਤੀਆਂ ਨੂੰ ਸਜ਼ਾ ਦੇਣ ਲਈ ਲਿਆਂਦੇ ਗਏ ਸਨ। ਸਮੇਂ-ਸਮੇਂ 'ਤੇ ਇਨ੍ਹਾਂ 'ਚ ਸੋਧਾਂ ਹੋਈਆਂ ਪਰ ਆਜ਼ਾਦ ਦੇਸ਼ 'ਚ ਗੁਲਾਮੀ ਲਈ ਬਣੇ ਕਾਨੂੰਨਾਂ ਨੂੰ ਕਿਉਂ ਢੋਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਨਾਗਰਿਕਾਂ ਲਈ ਸਾਡੇ ਸੰਵਿਧਾਨ 'ਚ ਜਿਨ੍ਹਾਂ ਆਦਰਸ਼ਾਂ ਦੀ ਕਲਪਨਾ ਕੀਤੀ ਗਈ ਸੀ, ਇਹ ਕਾਨੂੰਨ ਉਨ੍ਹਾਂ ਨੂੰ ਪੂਰਾ ਕਰਨ ਲਈ ਠੋਸ ਯਤਨ ਹਨ। ਇਹ ਕਾਨੂੰਨ ਕਿਵੇਂ ਅਮਲ 'ਚ ਲਿਆਂਦੇ ਜਾਣਗੇ, ਇਸ ਦਾ ਮੈਂ ਲਾਈਵ ਡੈਮੋ ਦੇਖਿਆ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇਸ ਲਾਈਵ ਡੈਮੋ ਨੂੰ ਜ਼ਰੂਰ ਦੇਖੋ। ਨਵੇਂ ਕਾਨੂੰਨਾਂ ਨੂੰ ਬਣਾਉਣ ਦੀ ਪ੍ਰਕਿਰਿਆ ਬਹੁਤ ਵਿਆਪਕ ਰਹੀ।

ਵਾਹਨ ਚੋਰੀ ਮਾਮਲਿਆਂ 'ਚ 2 ਮਹੀਨੇ 11 ਦਿਨਾਂ 'ਚ ਮਿਲੀ ਸਜ਼ਾ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਚੰਡੀਗੜ੍ਹ 'ਚ ਵਾਹਨ ਚੋਰੀ ਦੇ ਮਾਮਲਿਆਂ 'ਚ ਕੇਸ ਦਰਜ ਹੋਣ ਤੋਂ ਬਾਅਦ ਸਿਰਫ 2 ਮਹੀਨੇ, 11 ਦਿਨਾਂ 'ਚ ਅਦਾਲਤ ਨੇ ਸਜ਼ਾ ਸੁਣਾ ਦਿੱਤੀ। ਇਲਾਕੇ 'ਚ ਅਸ਼ਾਂਤੀ ਫੈਲਾਉਣ ਦੇ ਇਕ ਹੋਰ ਦੋਸ਼ੀ ਨੂੰ ਅਦਾਲਤ 'ਚ ਸਿਰਫ 20 ਦਿਨ 'ਚ ਪੂਰੀ ਸੁਣਵਾਈ ਤੋਂ ਬਾਅਦ ਸਜ਼ਾ ਸੁਣਾਈ ਗਈ। ਦਿੱਲੀ 'ਚ ਵੀ ਇਕ ਕੇਸ 'ਚ ਐੱਫ. ਆਈ. ਆਰ. ਤੋਂ ਲੈ ਕੇ ਫ਼ੈਸਲਾ ਆਉਣ ਤੱਕ ਸਿਰਫ 60 ਦਿਨ ਦਾ ਸਮਾਂ ਲੱਗਿਆ ਅਤੇ ਦੋਸ਼ੀ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਦੋਂ ਨਾਗਰਿਕਾਂ ਨੂੰ ਸਮਰਪਿਤ ਸਰਕਾਰ ਹੁੰਦੀ ਹੈ ਅਤੇ ਜਦੋਂ ਸਰਕਾਰ ਈਮਾਨਦਾਰੀ ਨਾਲ ਜਨਤਾ ਦੀਆਂ ਤਕਲੀਫ਼ਾਂ ਨੂੰ ਦੂਰ ਕਰਨਾ ਚਾਹੁੰਦੀ ਹੈ ਤਾਂ ਬਦਲਾਅ ਵੀ ਹੁੰਦਾ ਹੈ ਅਤੇ ਨਤੀਜੇ ਵੀ ਆਉਂਦੇ ਹਨ।

Have something to say? Post your comment

ਅਤੇ ਚੰਡੀਗੜ੍ਹ ਖਬਰਾਂ

17 ਜਨਵਰੀ ਤੋਂ ਇਨ੍ਹਾਂ ਚੀਜ਼ਾਂ 'ਤੇ ਪਾਬੰਦੀ, ਜਾਣੋ ਕੀ ਹੈ ਕਾਰਨ

17 ਜਨਵਰੀ ਤੋਂ ਇਨ੍ਹਾਂ ਚੀਜ਼ਾਂ 'ਤੇ ਪਾਬੰਦੀ, ਜਾਣੋ ਕੀ ਹੈ ਕਾਰਨ

ਚੰਡੀਗੜ੍ਹ ਦੀ ਸ਼ਰਾਬ ਫੈਕਟਰੀ 'ਚ ਪੰਜਾਬ ਐਕਸਾਈਜ਼ ਟੀਮ ਨੇ ਕੀਤੀ ਛਾਪੇਮਾਰੀ

ਚੰਡੀਗੜ੍ਹ ਦੀ ਸ਼ਰਾਬ ਫੈਕਟਰੀ 'ਚ ਪੰਜਾਬ ਐਕਸਾਈਜ਼ ਟੀਮ ਨੇ ਕੀਤੀ ਛਾਪੇਮਾਰੀ

ਪੰਜਾਬ ਬੰਦ ਦੌਰਾਨ ਵਿਦਿਆਰਥੀਆਂ ਲਈ ਵੱਡੀ ਖ਼ਬਰ, ਇਹ ਪ੍ਰੀਖਿਆ ਹੋਈ ਮੁਲਤਵੀ

ਪੰਜਾਬ ਬੰਦ ਦੌਰਾਨ ਵਿਦਿਆਰਥੀਆਂ ਲਈ ਵੱਡੀ ਖ਼ਬਰ, ਇਹ ਪ੍ਰੀਖਿਆ ਹੋਈ ਮੁਲਤਵੀ

ਪੰਜਾਬ ਦਾ ਖਣਨ ਖੇਤਰ ਬਣਿਆ ਵਿਕਾਸ-ਮੁਖੀ ਤਬਦੀਲੀਆਂ ਦਾ ਗਵਾਹ

ਪੰਜਾਬ ਦਾ ਖਣਨ ਖੇਤਰ ਬਣਿਆ ਵਿਕਾਸ-ਮੁਖੀ ਤਬਦੀਲੀਆਂ ਦਾ ਗਵਾਹ

ਕ੍ਰਿਸਮਸ ਅਤੇ ਨਵੇਂ ਸਾਲ ’ਤੇ ਉਡਾਣਾਂ ਦੀਆਂ ਟਿਕਟਾਂ ਦੇ ਰੇਟ ਦੁੱਗਣੇ

ਕ੍ਰਿਸਮਸ ਅਤੇ ਨਵੇਂ ਸਾਲ ’ਤੇ ਉਡਾਣਾਂ ਦੀਆਂ ਟਿਕਟਾਂ ਦੇ ਰੇਟ ਦੁੱਗਣੇ

ਦਫਤਰ, ਜ਼ਿਲ੍ਹਾ ਲੋਕ ਸੰਪਰਕ ਅਫਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਦਫਤਰ, ਜ਼ਿਲ੍ਹਾ ਲੋਕ ਸੰਪਰਕ ਅਫਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ

 ਪੰਜਾਬ ਦੀ ਸੌਰ ਊਰਜਾ ਵੱਲ ਵੱਡੀ ਪੁਲਾਂਘ: ਰਿਵਾਇਤੀ ਊਰਜਾ 'ਤੇ ਨਿਰਭਰਤਾ ਘਟਾਉਣ ਲਈ 66 ਸੋਲਰ ਪਾਵਰ ਪਲਾਂਟ ਕੀਤੇ ਜਾਣਗੇ ਸਥਾਪਤ

ਪੰਜਾਬ ਦੀ ਸੌਰ ਊਰਜਾ ਵੱਲ ਵੱਡੀ ਪੁਲਾਂਘ: ਰਿਵਾਇਤੀ ਊਰਜਾ 'ਤੇ ਨਿਰਭਰਤਾ ਘਟਾਉਣ ਲਈ 66 ਸੋਲਰ ਪਾਵਰ ਪਲਾਂਟ ਕੀਤੇ ਜਾਣਗੇ ਸਥਾਪਤ

ਸਟੇਜ 'ਤੇ ਭੜਕੇ ਦਿਲਜੀਤ ਦੋਸਾਂਝ, ਕਿਹਾ- ਮੈਂ ਹੁਣ ਇੰਡੀਆ ਸ਼ੋਅ ਨਹੀਂ ਕਰਨਾ

ਸਟੇਜ 'ਤੇ ਭੜਕੇ ਦਿਲਜੀਤ ਦੋਸਾਂਝ, ਕਿਹਾ- ਮੈਂ ਹੁਣ ਇੰਡੀਆ ਸ਼ੋਅ ਨਹੀਂ ਕਰਨਾ

ਦਿਲਜੀਤ ਦੋਸਾਂਝ ਸਿਰਫ਼ ਇਸ ਸ਼ਰਤ 'ਤੇ ਅੱਜ ਚੰਡੀਗੜ੍ਹ 'ਚ ਕਰ ਰਹੇ ਨੇ ਸ਼ੋਅ

ਦਿਲਜੀਤ ਦੋਸਾਂਝ ਸਿਰਫ਼ ਇਸ ਸ਼ਰਤ 'ਤੇ ਅੱਜ ਚੰਡੀਗੜ੍ਹ 'ਚ ਕਰ ਰਹੇ ਨੇ ਸ਼ੋਅ

ਗੁਲਦਾਊਦੀ ਸ਼ੋਅ : ਪਹਿਲੀ ਵਾਰ ਨਾ ਮੁਕਾਬਲੇ ਅਤੇ ਨਾ ਹੀ ਸੱਭਿਆਚਾਰਕ ਪ੍ਰੋਗਰਾਮ

ਗੁਲਦਾਊਦੀ ਸ਼ੋਅ : ਪਹਿਲੀ ਵਾਰ ਨਾ ਮੁਕਾਬਲੇ ਅਤੇ ਨਾ ਹੀ ਸੱਭਿਆਚਾਰਕ ਪ੍ਰੋਗਰਾਮ