Monday, December 23, 2024
BREAKING
Credit-Debit Card ਰਾਹੀਂ ਕਰਦੇ ਹੋ ਭੁਗਤਾਨ, ਤਾਂ ਹੋ ਜਾਓ ਸਾਵਧਾਨ! ਐਕਸਪਾਇਰੀ ਖ਼ੁਰਾਕੀ ਵਸਤੂਆਂ ਨੂੰ ਲੈ ਕੇ FSSAI ਦਾ ਵੱਡਾ ਫੈਸਲਾ, ਕੰਪਨੀਆਂ ਅਜਿਹੀਆਂ ਚੀਜ਼ਾਂ ਦੀ ਡਿਲਿਵਰੀ ਨਾ ਕਰਨ 10 ਜਵਾਨਾਂ ਦਾ ਕਤਲ ਕਰਨ ਵਾਲਾ ਨਕਸਲੀ ਗ੍ਰਿਫ਼ਤਾਰ ਭਾਰਤ 'ਚ ਮਲੇਰੀਆ ਦੇ ਮਾਮਲਿਆਂ 'ਚ ਮਹੱਤਵਪੂਰਨ ਗਿਰਾਵਟ; WHO ਨੇ ਕੀਤੀ ਸ਼ਲਾਘਾ ਕੇਜਰੀਵਾਲ ਵਲੋਂ ਵਿਦਿਆਰਥੀਆਂ ਲਈ ਅੰਬੇਡਕਰ ਸਕਾਲਰਸ਼ਿਪ ਦਾ ਐਲਾਨ ਜੰਮੂ ਯੂਨੀਵਰਸਿਟੀ ਨੂੰ A++ NAAC ਮਾਨਤਾ ਮਿਲੀ, ਉੱਪ ਰਾਜਪਾਲ ਨੇ ਜਤਾਈ ਖੁਸ਼ੀ ਭਾਰਤੀ ਫੌਜ 'ਚ ਸ਼ਾਮਲ ਕੀਤੀਆਂ ਜਾਣਗੀਆਂ K9 ਵਜਰਾ ਤੌਪ, ਹੋਇਆ ਇੰਨੇ ਕਰੋੜ ਦਾ ਸਮਝੌਤਾ 15 ਜਨਵਰੀ ਤਕ ਬੰਦ ਰਹਿਣਗੇ ਸਕੂਲ, ਜਾਰੀ ਹੋਏ ਨਵੇਂ ਹੁਕਮ AI ਦੀ ਵਰਤੋਂ ਕਰ ਕੇ 42,500 ਤੋਂ ਵੱਧ ਸੁਪਰੀਮ ਕੋਰਟ ਦੇ ਫੈਸਲਿਆਂ ਦਾ ਖੇਤਰੀ ਭਾਸ਼ਾਵਾਂ ’ਚ ਅਨੁਵਾਦ ਕੀਤਾ ਗਿਆ ਇਹ ਫਲਾਈਵੇਅ ਰਹੇਗਾ ਟੋਲ ਮੁਕਤ, SC ਦੇ ਫ਼ੈਸਲੇ ਨਾਲ ਲੱਖਾਂ ਲੋਕਾਂ ਨੂੰ ਹੋਵੇਗਾ ਲਾਭ

ਚੰਡੀਗੜ੍ਹ

PGI 'ਚ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਲਈ ਅਹਿਮ ਖ਼ਬਰ, ਹੁਣ ਮਿਲੇਗੀ ਇਹ ਸਹੂਲਤ

PGI 'ਚ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਲਈ ਅਹਿਮ ਖ਼ਬਰ, ਹੁਣ ਮਿਲੇਗੀ ਇਹ ਸਹੂਲਤ

02 ਦਸੰਬਰ, 2024 07:29 PM

ਚੰਡੀਗੜ੍ਹ : ਪੀ. ਜੀ. ਆਈ. ਵਿਚ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਪੀ. ਜੀ. ਆਈ. ਦਾ ਟੈਲੀ ਮੈਡੀਸਨ ਵਿਭਾਗ ਹੁਣ ਤੱਕ ਹਰਿਆਣਾ ਰਾਜ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਕਈ ਸਾਲਾਂ ਤੋਂ ਟੈਲੀ ਮੈਡੀਸਨ ਵਿਭਾਗ ਨੇ ਬਹੁਤ ਸਾਰੀਆਂ ਨਵੀਆਂ ਸਹੂਲਤਾਂ ਸ਼ੁਰੂ ਕੀਤੀਆਂ ਹਨ। ਜੇਕਰ ਸਭ ਕੁਝ ਯੋਜਨਾ ਮੁਤਾਬਕ ਹੋਇਆ ਤਾਂ ਹਰਿਆਣਾ ਤੋਂ ਬਾਅਦ ਹੁਣ ਹਿਮਾਚਲ ਪ੍ਰਦੇਸ਼ ਦੇ ਮਰੀਜ਼ਾਂ ਨੂੰ ਵੀ ਪੀ. ਜੀ. ਆਈ. ਟੈਲੀ ਮੈਡੀਸਨ ਵਿਭਾਗ ਦੀਆਂ ਸੁਵਿਧਾਵਾਂ ਉਪਲਬਧ ਹੋਣਗੀਆਂ।

 

ਵਿਭਾਗ ਦੇ ਮੁਖੀ ਡਾ. ਬਿਮਾਨ ਸੈਕੀਆ ਅਨੁਸਾਰ ਹਾਲ ਹੀ ਵਿਚ ਪੀ. ਜੀ. ਆਈ. ਵਿਚ ਟੈਲੀ ਮੈਡੀਸਨ ਅਤੇ ਏ. ਆਈ. ਸਬੰਧੀ ਤਿੰਨ ਰੋਜ਼ਾ ਕਾਨਫ਼ਰੰਸ ਪੀ. ਜੀ. ਆਈ. ਵਿਚ ਆਯੋਜਿਤ ਕੀਤੀ ਸੀ। ਸਾਡੇ ਟੈਲੀ ਮੈਡੀਸਨ ਮਾਡਲ ਨੂੰ ਕਈ ਦੇਸ਼ਾਂ ਨੇ ਵੇਖਿਆ ਹੈ ਅਤੇ ਕਈ ਦੇਸ਼ਾਂ ਦੀ ਮਦਦ ਕੀਤੀ ਹੈ। ਹਿਮਾਚਲ ਨੇ ਵੀ ਰੁਝਾਨ ਵਿਖਾਇਆ ਹੈ।

 


ਹਰਿਆਣਾ ਅਤੇ ਹਿਮਾਚਲ ਤੋਂ ਸਭ ਤੋਂ ਵੱਧ ਮਰੀਜ਼
ਆਉਣ ਵਾਲਾ ਸਮਾਂ ਸਿਰਫ਼ ਟੈਲੀ ਮੈਡੀਸਨ ਦਾ ਹੈ। ਇਸ ਨਾਲ ਨਾ ਸਿਰਫ਼ ਡਾਕਟਰਾਂ ਦਾ ਸਗੋਂ ਮਰੀਜ਼ਾਂ ਦਾ ਵੀ ਸਮਾਂ ਬਚੇਗਾ। ਪੀ. ਜੀ. ਆਈ. ਵਿਚ ਪਹਿਲਾਂ ਹੀ ਮਰੀਜ਼ਾਂ ਦੀ ਵੱਡੀ ਗਿਣਤੀ ਹੈ। ਅਜਿਹੀ ਸਥਿਤੀ ਵਿਚ ਦੂਰ-ਦੁਰਾਡੇ ਬੈਠੇ ਮਰੀਜ਼ਾਂ ਨੂੰ ਪੀ. ਜੀ. ਆਈ. ਡਾਕਟਰਾਂ ਤੋਂ ਇਲਾਜ ਮਿਲ ਸਕੇ ਤਾਂ ਠੀਕ ਰਹੇਗਾ। ਪੀ. ਜੀ. ਆਈ. ’ਚ ਨਾਂ ਸਿਰਫ਼ ਟ੍ਰਾਈਸਿਟੀ ਸਗੋਂ ਪੰਜਾਬ, ਹਰਿਆਣਾ, ਹਿਮਾਚਲ, ਜੰਮੂ, ਉਤਰਾਖੰਡ ਸਮੇਤ ਆਸਪਾਸ ਦੇ ਰਾਜਾਂ ਤੋਂ ਵੀ ਮਰੀਜ਼ ਵੇਖਣ ਨੂੰ ਮਿਲ ਰਹੇ ਹਨ। ਹਰਿਆਣਾ ਅਤੇ ਹਿਮਾਚਲ ਦੇ ਮਰੀਜ਼ਾਂ ਦੀ ਗਿਣਤੀ ਸਭ ਤੋਂ ਵੱਧ ਹੈ।

 

ਪਿਛਲੇ ਕੁਝ ਸਾਲਾਂ ਤੋਂ ਮਰੀਜ਼ਾਂ ਦੀ ਗਿਣਤੀ ਵਿਚ ਵੱਡਾ ਉਛਾਲ ਆਇਆ ਹੈ। ਸਾਲ 2021 ਵਿਚ ਪੀ. ਜੀ. ਆਈ. ਵਿਚ 14,23,487 ਮਰੀਜ਼ ਵੇਖੇ ਗਏ। ਅਗਲੇ ਸਾਲ ਯਾਨੀ 2022 ਵਿਚ ਇਹ ਵਧ ਕੇ 23, 06, 377 ਲੱਖ ਤੱਕ ਪਹੁੰਚ ਗਏ। ਇਸ ਦੇ ਨਾਲ ਹੀ 2023 ਵਿਚ ਇਹ ਅੰਕੜਾ 27,05,020 ਤੱਕ ਪਹੁੰਚ ਗਿਆ। ਜੇਕਰ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਇਹ ਸਪੱਸ਼ਟ ਹੁੰਦਾ ਹੈ ਕਿ ਇਸ ਸਮੇਂ ਕਲੀਨਿਕਲ ਪੱਖੋਂ 34 ਵੱਡੇ ਵਿਭਾਗ ਹਨ। ਸਾਰੇ ਵਿਭਾਗਾਂ ਵਿਚ ਮਰੀਜ਼ਾਂ ਦੀ ਗਿਣਤੀ ਪਹਿਲਾਂ ਦੇ ਮੁਕਾਬਲੇ ਵਧੀ ਹੈ।

Have something to say? Post your comment

ਅਤੇ ਚੰਡੀਗੜ੍ਹ ਖਬਰਾਂ

ਸਟੇਜ 'ਤੇ ਭੜਕੇ ਦਿਲਜੀਤ ਦੋਸਾਂਝ, ਕਿਹਾ- ਮੈਂ ਹੁਣ ਇੰਡੀਆ ਸ਼ੋਅ ਨਹੀਂ ਕਰਨਾ

ਸਟੇਜ 'ਤੇ ਭੜਕੇ ਦਿਲਜੀਤ ਦੋਸਾਂਝ, ਕਿਹਾ- ਮੈਂ ਹੁਣ ਇੰਡੀਆ ਸ਼ੋਅ ਨਹੀਂ ਕਰਨਾ

ਦਿਲਜੀਤ ਦੋਸਾਂਝ ਸਿਰਫ਼ ਇਸ ਸ਼ਰਤ 'ਤੇ ਅੱਜ ਚੰਡੀਗੜ੍ਹ 'ਚ ਕਰ ਰਹੇ ਨੇ ਸ਼ੋਅ

ਦਿਲਜੀਤ ਦੋਸਾਂਝ ਸਿਰਫ਼ ਇਸ ਸ਼ਰਤ 'ਤੇ ਅੱਜ ਚੰਡੀਗੜ੍ਹ 'ਚ ਕਰ ਰਹੇ ਨੇ ਸ਼ੋਅ

ਗੁਲਦਾਊਦੀ ਸ਼ੋਅ : ਪਹਿਲੀ ਵਾਰ ਨਾ ਮੁਕਾਬਲੇ ਅਤੇ ਨਾ ਹੀ ਸੱਭਿਆਚਾਰਕ ਪ੍ਰੋਗਰਾਮ

ਗੁਲਦਾਊਦੀ ਸ਼ੋਅ : ਪਹਿਲੀ ਵਾਰ ਨਾ ਮੁਕਾਬਲੇ ਅਤੇ ਨਾ ਹੀ ਸੱਭਿਆਚਾਰਕ ਪ੍ਰੋਗਰਾਮ

PGI 'ਚ ਇਕ ਸਾਲ ਅੰਦਰ 10 ਲੱਖ ਪੰਜਾਬੀਆਂ ਨੇ ਕਰਾਇਆ ਇਲਾਜ, ਦੂਜੇ ਨੰਬਰ 'ਤੇ ਹਰਿਆਣਵੀ

PGI 'ਚ ਇਕ ਸਾਲ ਅੰਦਰ 10 ਲੱਖ ਪੰਜਾਬੀਆਂ ਨੇ ਕਰਾਇਆ ਇਲਾਜ, ਦੂਜੇ ਨੰਬਰ 'ਤੇ ਹਰਿਆਣਵੀ

ਚੰਡੀਗੜ੍ਹ 'ਚ ਮਾਰੂ ਹੋਣ ਲੱਗੀ ਠੰਡ, ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ

ਚੰਡੀਗੜ੍ਹ 'ਚ ਮਾਰੂ ਹੋਣ ਲੱਗੀ ਠੰਡ, ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ

ਚੰਡੀਗੜ੍ਹ ਦੇ ਸੈਕਟਰ 34 ਵਿੱਚ 38 ਖੂਨਦਾਨੀਆਂ ਨੇ ਖੂਨਦਾਨ ਕੀਤਾ

ਚੰਡੀਗੜ੍ਹ ਦੇ ਸੈਕਟਰ 34 ਵਿੱਚ 38 ਖੂਨਦਾਨੀਆਂ ਨੇ ਖੂਨਦਾਨ ਕੀਤਾ

ਚੰਡੀਗੜ੍ਹ ਦੇ ਲੋਕਾਂ ਲਈ ਵੱਡੀ ਖ਼ੁਸ਼ਖ਼ਬਰੀ, ਮਹੀਨੇ ਦੇ ਅਖ਼ੀਰ ਤੱਕ ਹੋਵੇਗਾ ਪਹਿਲਾ ਨੰਬਰ

ਚੰਡੀਗੜ੍ਹ ਦੇ ਲੋਕਾਂ ਲਈ ਵੱਡੀ ਖ਼ੁਸ਼ਖ਼ਬਰੀ, ਮਹੀਨੇ ਦੇ ਅਖ਼ੀਰ ਤੱਕ ਹੋਵੇਗਾ ਪਹਿਲਾ ਨੰਬਰ

ਚੰਡੀਗੜ੍ਹ 'ਚ 3 ਨਵੇਂ ਕਾਨੂੰਨਾਂ ਬਾਰੇ ਬੋਲੇ PM ਮੋਦੀ, ਜਨਤਾ ਨੂੰ ਕੀਤੀ ਖ਼ਾਸ ਅਪੀਲ

ਚੰਡੀਗੜ੍ਹ 'ਚ 3 ਨਵੇਂ ਕਾਨੂੰਨਾਂ ਬਾਰੇ ਬੋਲੇ PM ਮੋਦੀ, ਜਨਤਾ ਨੂੰ ਕੀਤੀ ਖ਼ਾਸ ਅਪੀਲ

ਪੰਜਾਬ ਤੋਂ ਚੰਡੀਗੜ੍ਹ ਜਾਣ ਵਾਲਿਆਂ ਲਈ ਅਹਿਮ ਖ਼ਬਰ, ਘਰੋਂ ਨਿਕਲਣ ਤੋਂ ਪਹਿਲਾਂ ਹੋ ਜਾਓ ਅਲਰਟ

ਪੰਜਾਬ ਤੋਂ ਚੰਡੀਗੜ੍ਹ ਜਾਣ ਵਾਲਿਆਂ ਲਈ ਅਹਿਮ ਖ਼ਬਰ, ਘਰੋਂ ਨਿਕਲਣ ਤੋਂ ਪਹਿਲਾਂ ਹੋ ਜਾਓ ਅਲਰਟ

ਸੈਕਟਰ-22 ’ਚ ਮਕਾਨ ਵੇਚਣ ਦੇ ਨਾਂ ’ਤੇ ਠੱਗੇ 26 ਲੱਖ

ਸੈਕਟਰ-22 ’ਚ ਮਕਾਨ ਵੇਚਣ ਦੇ ਨਾਂ ’ਤੇ ਠੱਗੇ 26 ਲੱਖ