Monday, December 23, 2024
BREAKING
Credit-Debit Card ਰਾਹੀਂ ਕਰਦੇ ਹੋ ਭੁਗਤਾਨ, ਤਾਂ ਹੋ ਜਾਓ ਸਾਵਧਾਨ! ਐਕਸਪਾਇਰੀ ਖ਼ੁਰਾਕੀ ਵਸਤੂਆਂ ਨੂੰ ਲੈ ਕੇ FSSAI ਦਾ ਵੱਡਾ ਫੈਸਲਾ, ਕੰਪਨੀਆਂ ਅਜਿਹੀਆਂ ਚੀਜ਼ਾਂ ਦੀ ਡਿਲਿਵਰੀ ਨਾ ਕਰਨ 10 ਜਵਾਨਾਂ ਦਾ ਕਤਲ ਕਰਨ ਵਾਲਾ ਨਕਸਲੀ ਗ੍ਰਿਫ਼ਤਾਰ ਭਾਰਤ 'ਚ ਮਲੇਰੀਆ ਦੇ ਮਾਮਲਿਆਂ 'ਚ ਮਹੱਤਵਪੂਰਨ ਗਿਰਾਵਟ; WHO ਨੇ ਕੀਤੀ ਸ਼ਲਾਘਾ ਕੇਜਰੀਵਾਲ ਵਲੋਂ ਵਿਦਿਆਰਥੀਆਂ ਲਈ ਅੰਬੇਡਕਰ ਸਕਾਲਰਸ਼ਿਪ ਦਾ ਐਲਾਨ ਜੰਮੂ ਯੂਨੀਵਰਸਿਟੀ ਨੂੰ A++ NAAC ਮਾਨਤਾ ਮਿਲੀ, ਉੱਪ ਰਾਜਪਾਲ ਨੇ ਜਤਾਈ ਖੁਸ਼ੀ ਭਾਰਤੀ ਫੌਜ 'ਚ ਸ਼ਾਮਲ ਕੀਤੀਆਂ ਜਾਣਗੀਆਂ K9 ਵਜਰਾ ਤੌਪ, ਹੋਇਆ ਇੰਨੇ ਕਰੋੜ ਦਾ ਸਮਝੌਤਾ 15 ਜਨਵਰੀ ਤਕ ਬੰਦ ਰਹਿਣਗੇ ਸਕੂਲ, ਜਾਰੀ ਹੋਏ ਨਵੇਂ ਹੁਕਮ AI ਦੀ ਵਰਤੋਂ ਕਰ ਕੇ 42,500 ਤੋਂ ਵੱਧ ਸੁਪਰੀਮ ਕੋਰਟ ਦੇ ਫੈਸਲਿਆਂ ਦਾ ਖੇਤਰੀ ਭਾਸ਼ਾਵਾਂ ’ਚ ਅਨੁਵਾਦ ਕੀਤਾ ਗਿਆ ਇਹ ਫਲਾਈਵੇਅ ਰਹੇਗਾ ਟੋਲ ਮੁਕਤ, SC ਦੇ ਫ਼ੈਸਲੇ ਨਾਲ ਲੱਖਾਂ ਲੋਕਾਂ ਨੂੰ ਹੋਵੇਗਾ ਲਾਭ

ਪੰਜਾਬ

ਮੈਂ ਅਸਤੀਫ਼ਾਂ ਨਹੀਂ ਦੇਣਾ, ਮੈਨੂੰ ਕੱਢਣਾ ਤਾਂ ਕੱਢ ਦਿਓ: ਗਿਆਨੀ ਹਰਪ੍ਰੀਤ ਸਿੰਘ

18 ਦਸੰਬਰ, 2024 07:25 PM

ਤਲਵੰਡੀ ਸਾਬੋ : ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫ਼ੇ ਦੀ ਚਰਚਾ 'ਚ ਗਿਆਨੀ ਹਰਪ੍ਰੀਤ ਸਿੰਘ ਮੀਡੀਆ ਸਾਹਮਣੇ ਆਏ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਲਗਾਤਾਰ ਵਿਸ਼ੇਸ਼ ਵਿਅਕਤੀ ਮੇਰੀ ਕਿਰਦਾਕੁਸ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਮੁਕਤਸਰ ਸਾਹਿਬ ਤੋਂ ਇਕ 18 ਸਾਲ ਪੁਰਾਣਾ ਸਾਡਾ ਪਰਿਵਾਰਿਕ ਝਗੜਾ ਸੀ ਜਿਸ 'ਚ ਇਕ ਸਖ਼ਸ਼ ਨੂੰ ਲੈ ਕੇ ਮੀਡੀਆ 'ਚ ਲਿਆ ਕੇ ਵੱਖ-ਵੱਖ ਇੰਟਰਵਿਊ ਕਰਵਾਈਆਂ ਜਾ ਰਹੀਆਂ ਹਨ, ਜਿਸ ਨੇ ਮੇਰੇ 'ਤੇ ਬਹੁਤ ਵੱਡੇ ਇਲਜ਼ਾਮ ਲਾਏ ਗਏ ਸਨ ਅਤੇ ਜਿਸ ਦਾ ਜਵਾਬ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਦੇ ਚੁੱਕਾ ਹਾਂ। ਉਨ੍ਹਾਂ ਕਿਹਾ ਬਹੁਤ ਹੈਰਾਨ ਵਾਲੀ ਗੱਲ ਹੈ ਕਿ 2 ਦਸੰਬਰ ਤੋਂ ਬਾਅਦ 18 ਸਾਲ ਪੁਰਾਣਾ ਮਾਮਲਾ ਲਗਾਤਾਰ ਉਛਾਲਿਆ ਜਾ ਰਿਹਾ ਹੈ।

 

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਾਬਕਾ ਅਕਾਲੀ ਆਗੂ ਅਤੇ ਮੁਕਤਸਰ ਸਾਹਿਬ ਦੇ ਅਕਾਲੀ ਲੀਡਰ ਸਾਂਝੇ ਤੌਰ 'ਤੇ ਉਸ ਲੜਕੇ ਨੂੰ ਚੁੱਕ ਕੇ ਲੈ ਗਏ ਅਤੇ ਵੱਖ-ਵੱਖ ਮੀਡੀਆ ਚੈਨਲਾਂ 'ਤੇ ਮੇਰੇ ਖ਼ਿਲਾਫ਼ ਇੰਟਰਵਿਊ ਕਰਵਾਈਆਂ ਗਈਆਂ। ਉਨ੍ਹਾਂ ਕਿਹਾ ਜੋ ਇਲਜ਼ਾਮ ਮੇਰੇ 'ਤੇ ਲੱਗੇ ਸਨ, ਉਹ ਇੰਟਰਵਿਊ ਮੇਰੇ ਵਕੀਲ ਵੱਲੋਂ ਡਿਲੀਟ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਸਚਾਈ ਦੱਸਣ ਲਈ ਮੈਂ ਸ੍ਰੀ ਤਖ਼ਤ ਸਾਹਿਬ ਦੀ ਫਸੀਲ ਤੇ ਪੰਜ ਸਾਹਿਬਾਨ ਦੀ ਹਾਜ਼ਰੀ 'ਚ ਸ਼ਾਮਲ ਹੋਇਆ ਹਾਂ। ਉਨ੍ਹਾਂ ਕਿਹਾ ਇਹ ਵੀ ਦੱਸ ਦਿੰਦਾ ਹਾਂ ਕਿ ਟ੍ਰੋਲਾਂ ਨੂੰ ਇਹ ਨਾ ਲੱਗੇ ਕਿ ਮੈਂ ਉਨ੍ਹਾਂ ਤੋਂ ਡਰ ਗਿਆ ਹਾਂ, ਮੈਂ ਸਿਰਫ਼ ਸੰਗਤ ਨੂੰ ਸਪੱਸ਼ਟੀਕਰਨ ਦੇਣ ਲਈ ਆਇਆ ਹਾਂ।

 


ਗਿਆਨੀ ਹਰਪ੍ਰੀਤ ਸਿੰਘ ਨੇ ਅੱਗੇ ਕਿਹਾ ਕਿ ਮੇਰਾ ਗੁਨਾਹ ਹੈ ਕਿ 5 ਸਿੰਘ ਸਾਹਿਬਾਨ ਦੀ ਮੀਟਿੰਗ 'ਚ 2 ਦਸੰਬਰ ਨੂੰ ਸ਼ਾਮਲ ਹੋ ਗਿਆ। ਜੋ ਪੰਜ ਸਿਘ ਸਾਹਿਬਨਾ ਦਾ ਫ਼ੈਸਲਾ ਸੀ ਉਸ 'ਤੇ ਸਾਈਨ ਸਭ ਦੇ ਹੀ ਹੋਏ ਸਨ ਪਰ ਮੈਨੂੰ ਹੀ ਟ੍ਰੋਲ ਕੀਤਾ ਜਾ ਰਿਰਾ ਹੈ। ਉਨ੍ਹਾਂ ਕਿਹਾ ਮੈਂ ਸਪੱਸ਼ਟ ਸ਼ਬਦਾਂ 'ਚ ਕਹਾਂਗਾ ਕਿ ਮੈਂ ਮੀਟਿੰਗ 'ਚ ਸ਼ਾਮਲ ਹੋ ਕੇ ਕੋਈ ਪਾਪ ਦਾ ਭਾਗੀਦਾਰ ਨਹੀਂ ਬਣਿਆ, ਮੈਨੂੰ ਕੱਢਣਾ ਤਾਂ ਕੱਢ ਦਿਓ ਰੱਖਣਾ ਤਾਂ ਰੱਖ ਲਓ ਪਰ ਮੈਂ ਅਤਸੀਫ਼ਾ ਨਹੀਂ ਦੇ ਰਿਹਾ। ਉਨ੍ਹਾਂ ਕਿਹਾ 10-15 ਦਿਨਾਂ ਤੋਂ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ।


ਜਥੇਦਾਰ ਨੇ ਕਿਹਾ ਕਿ ਇੱਥੋਂ ਤੱਕ ਮੇਰਾ ਨਕਲੀ ਪੇਜ ਬਣਾ ਕੇ ਭੱਦੀਆਂ ਟਿਪੱਣੀ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਪਹਿਲਾਂ ਭਾਜਪਾ ਨਾਲ ਗੰਢ-ਤੁੱਪ ਦਾ ਇਲਜ਼ਾਮ, ਫਿਰ ਮੁੰਡੇ ਨੂੰ ਲੈ ਇੰਟਰਵਿਊ ਕਰਵਾ ਕੇ ਇਲਜ਼ਾਮ ਅਤੇ ਫਿਰ ਇਕ ਕੁੜੀ ਨਾਲ ਤਸਵੀਰਾਂ ਐਡੀਟ ਕਰ ਕੇ ਇਲਜ਼ਾਮ ਲਗਾਏ ਜਾ ਰਹੇ ਹਨ।

 

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੈਂ ਪੰਥ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਨੂੰ ਪਰੇਸ਼ਾਨ ਕੀਤਾ ਜਾ ਰਿਹਾ। ਮੈਨੂੰ ਕੱਢ ਦਿਓ ਪਰ ਇਸ ਤਰ੍ਹਾਂ ਦੇ ਘਟਿਆ ਇਲਜ਼ਾਮ ਨਾਲ ਲਾਓ, ਜੋ ਬਹੁਤ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਮੇਰਾ ਪਰਿਵਾਰ ਅਤੇ ਮੈਂ 15 ਦਿਨਾਂ ਤੋਂ ਬਹੁਤ ਪਰੇਸ਼ਾਨ ਹਾਂ। ਇਸ ਦੌਰਾਨ ਉਨ੍ਹਾਂ ਅੱਗੇ ਕਿਹਾ ਕਿ ਮੈਂ ਅੱਜ ਵੀ ਕਹਿੰਦਾ ਹਾਂ ਮੈਂ ਕੋਈ ਅਸਤੀਫਾ ਨਹੀਂ ਦੇਣਾ। ਹੋਰ ਵੀ ਦੋਸ਼ ਲਾਉਣੇ ਹਨ ਤਾਂ ਲਗਾ ਸਕਦੇ ਹੋ ਪਰ ਮੈਂ ਅਸਤੀਫਾ ਨਹੀਂ ਦੇਣਾ।

Have something to say? Post your comment

ਅਤੇ ਪੰਜਾਬ ਖਬਰਾਂ

15 ਜਨਵਰੀ ਤਕ ਬੰਦ ਰਹਿਣਗੇ ਸਕੂਲ, ਜਾਰੀ ਹੋਏ ਨਵੇਂ ਹੁਕਮ

15 ਜਨਵਰੀ ਤਕ ਬੰਦ ਰਹਿਣਗੇ ਸਕੂਲ, ਜਾਰੀ ਹੋਏ ਨਵੇਂ ਹੁਕਮ

Punjab MC Elections Live : ਪੰਜਾਬ 'ਚ ਵੋਟਾਂ ਦੀ ਗਿਣਤੀ ਜਾਰੀ, ਨਤੀਜੇ ਆਉਣੇ ਸ਼ੁਰੂ, ਜਾਣੋ ਹੁਣ ਤੱਕ ਕੀ ਹੋਇਆ

Punjab MC Elections Live : ਪੰਜਾਬ 'ਚ ਵੋਟਾਂ ਦੀ ਗਿਣਤੀ ਜਾਰੀ, ਨਤੀਜੇ ਆਉਣੇ ਸ਼ੁਰੂ, ਜਾਣੋ ਹੁਣ ਤੱਕ ਕੀ ਹੋਇਆ

ਫਗਵਾੜਾ ਨਗਰ ਨਿਗਮ ਚੋਣਾਂ ਦੇ ਨਤੀਜੇ: ਕਾਂਗਰਸ ਪਾਰਟੀ ਰਹੀ ਅੱਗੇ, 'ਆਪ' ਦੂਜੇ ਨੰਬਰ 'ਤੇ

ਫਗਵਾੜਾ ਨਗਰ ਨਿਗਮ ਚੋਣਾਂ ਦੇ ਨਤੀਜੇ: ਕਾਂਗਰਸ ਪਾਰਟੀ ਰਹੀ ਅੱਗੇ, 'ਆਪ' ਦੂਜੇ ਨੰਬਰ 'ਤੇ

ਕੈਂਸਰ ਤੋਂ ਬਚਾਉਣ ਲਈ ਕਰੋੜਾਂ ਰੁਪਏ ਖ਼ਰਚਣ ਵਾਲੇ ਨਿੱਝਰ ਖ਼ੁਦ ਹਾਰ ਗਏ ਕੈਂਸਰ ਦੀ ਜੰਗ, ਗ਼ਰੀਬਾਂ ਦੇ ਸਨ ਮਸੀਹਾ

ਕੈਂਸਰ ਤੋਂ ਬਚਾਉਣ ਲਈ ਕਰੋੜਾਂ ਰੁਪਏ ਖ਼ਰਚਣ ਵਾਲੇ ਨਿੱਝਰ ਖ਼ੁਦ ਹਾਰ ਗਏ ਕੈਂਸਰ ਦੀ ਜੰਗ, ਗ਼ਰੀਬਾਂ ਦੇ ਸਨ ਮਸੀਹਾ

ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਡੱਲੇਵਾਲ ਦੀ ਸੁਪਰੀਮ ਕੋਰਟ ਨੂੰ ਚਿੱਠੀ, ਲਿਖੀਆਂ ਵੱਡੀਆਂ ਗੱਲਾਂ

ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਡੱਲੇਵਾਲ ਦੀ ਸੁਪਰੀਮ ਕੋਰਟ ਨੂੰ ਚਿੱਠੀ, ਲਿਖੀਆਂ ਵੱਡੀਆਂ ਗੱਲਾਂ

ਧਰਮ ਦੀ ਰਾਜਨੀਤੀ ਕਰਨ ਵਾਲੇ ਹੁਣ ਮੰਗ ਰਹੇ ਨੇ ਮੁਆਫ਼ੀਆਂ : ਭਗਵੰਤ ਮਾਨ

ਧਰਮ ਦੀ ਰਾਜਨੀਤੀ ਕਰਨ ਵਾਲੇ ਹੁਣ ਮੰਗ ਰਹੇ ਨੇ ਮੁਆਫ਼ੀਆਂ : ਭਗਵੰਤ ਮਾਨ

ਪੰਜਾਬ ਦੇ ਥਾਣਿਆਂ 'ਚ ਧਮਾਕਿਆਂ ਮਗਰੋਂ ਹਾਈ ਅਲਰਟ, ਜਾਰੀ ਹੋਏ ਸਖ਼ਤ ਹੁਕਮ

ਪੰਜਾਬ ਦੇ ਥਾਣਿਆਂ 'ਚ ਧਮਾਕਿਆਂ ਮਗਰੋਂ ਹਾਈ ਅਲਰਟ, ਜਾਰੀ ਹੋਏ ਸਖ਼ਤ ਹੁਕਮ

''ਆਮ ਆਦਮੀ ਪਾਰਟੀ ਦਾ ਮੇਅਰ ਬਣਾਓ, ਅਸੀਂ ਪਟਿਆਲਾ ਦੀ ਸੁੰਦਰਤਾ ਨੂੰ ਮੁੜ ਬਹਾਲ ਕਰਾਂਗੇ'' : CM ਮਾਨ

''ਆਮ ਆਦਮੀ ਪਾਰਟੀ ਦਾ ਮੇਅਰ ਬਣਾਓ, ਅਸੀਂ ਪਟਿਆਲਾ ਦੀ ਸੁੰਦਰਤਾ ਨੂੰ ਮੁੜ ਬਹਾਲ ਕਰਾਂਗੇ'' : CM ਮਾਨ

ਘੜੂੰਆਂ ਦੇ ਵਾਰਡ ਨੰਬਰ 1 ਤੋਂ ਕਾਂਗਰਸੀ ਉਮੀਦਵਾਰ ਬੀਬੀ ਰਣਜੀਤ ਕੌਰ ਵੱਲੋਂ ਘਰ ਘਰ ਜਾ ਕੇ ਕੀਤਾ ਚੋਣ ਪ੍ਰਚਾਰ

ਘੜੂੰਆਂ ਦੇ ਵਾਰਡ ਨੰਬਰ 1 ਤੋਂ ਕਾਂਗਰਸੀ ਉਮੀਦਵਾਰ ਬੀਬੀ ਰਣਜੀਤ ਕੌਰ ਵੱਲੋਂ ਘਰ ਘਰ ਜਾ ਕੇ ਕੀਤਾ ਚੋਣ ਪ੍ਰਚਾਰ

ਐੱਸ. ਜੀ. ਪੀ. ਸੀ. ਦੇ ਫ਼ੈਸਲੇ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਐਲਾਨ

ਐੱਸ. ਜੀ. ਪੀ. ਸੀ. ਦੇ ਫ਼ੈਸਲੇ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਐਲਾਨ