ਕੁਰਾਲੀ (ਜਗਦੇਵ ਸਿੰਘ) : ਨਗਰ ਪੰਚਾਇਤ ਚੋਣਾਂ ਦੇ ਚੋਣ ਪ੍ਰਚਾਰ ਦੇ ਆਖਰੀ ਦਿਨ ਲਈ ਪਿੰਡ ਘੜੂੱਆਂ (ਜ਼ਿਲਾ ਮੋਹਾਲੀ) ਦੇ ਵਾਰਡ ਨੰਬਰ 1 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬੀਬੀ ਰਣਜੀਤ ਕੌਰ ਧਰਮ ਪਤਨੀ ਸ.ਜਗਤਰਨ ਸਿੰਘ (ਜੱਗਾ ਪੰਚ) ਵੱਲੋਂ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ।ਜਿੱਥੇ ਪ੍ਰਚਾਰ ਕਰਦਿਆਂ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਇਸ ਮੌਕੇ ਬੀਬੀ ਰਣਜੀਤ ਕੌਰ ਵੱਲੋਂ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਜੇਕਰ ਲੋਕ ਉਹਨਾਂ ਨੂੰ ਆਪਣੇ ਵਾਰਡ ਤੋਂ ਕੌਂਸਲਰ ਚੁਣਦੇ ਹਨ ਤਾਂ ਉਹ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਰਹਿਣ ਦੇਣਗੇ।ਉਹਨਾਂ ਕਿਹਾ ਕਿ ਇਸਦੇ ਨਾਲ ਹੀ ਪਿੰਡ ਘੜੂੰਆਂ ਵਿੱਚ ਸੀ.ਐਚ.ਸੀ ਹਸਪਤਾਲ ਬਣਾਉਣਾ, ਸਾਫ ਸਫਾਈ ਦਾ ਖਾਸ ਪ੍ਰਬੰਧ ਕਰਨਾ, ਗੰਦੇ ਪਾਣੀ ਦੀ ਨਿਕਾਸੀ ਲਈ ਟਰੀਟਮੈਂਟ ਪਲਾਂਟ ਵਿਕਸਿਤ ਕਰਨਾ, ਬੱਚਿਆਂ-ਬਜ਼ੁਰਗਾਂ ਔਰਤਾਂ ਲਈ ਪਾਰਕ ਬਣਾਉਣਾ, ਨੌਜਵਾਨਾਂ ਲਈ ਓਪਨ ਜਿੰਮ ਅਤੇ ਵਧੀਆ ਆਧੁਨਿਕ ਖੇਡ ਸਟੇਡੀਅਮ, ਸਟਰੀਟ ਲਾਈਟਾਂ, ਬੱਚਿਆਂ ਲਈ ਸਰਕਾਰੀ ਇੰਗਲਿਸ਼ ਮੀਡੀਅਮ ਮਾਡਲ ਸਕੂਲ ਬਣਾਉਣਾ, ਫਾਇਰ ਸਟੇਸ਼ਨ ਬਣਾਉਣ ਸਮੇਤ ਵੱਖ-ਵੱਖ ਹੋਰ ਕਈ ਕਾਰਜ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ।ਇਸ ਮੌਕੇ ਵੋਟਰਾਂ ਵੱਲੋਂ ਵੀ ਬੀਬੀ ਰਣਜੀਤ ਕੌਰ ਨੂੰ ਭਰੋਸਾ ਦਵਾਇਆ ਗਿਆ ਕਿ ਉਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜ਼ਰੂਰ ਕਾਮਯਾਬ ਬਣਾਉਣਗੇ। ਲੋਕਾਂ ਨੇ ਕਿਹਾ ਕਿ ਉਹਨਾਂ ਨੂੰ ਭਰੋਸਾ ਹੈ ਕਿ ਜੇਕਰ ਬੀਬੀ ਰਣਜੀਤ ਕੌਰ ਉਨਾਂ ਦੇ ਵਾਰਡ ਤੋਂ ਕੌਂਸਲਰ ਚੁਣੇ ਜਾਂਦੇ ਹਨ ਤਾਂ ਉਹਨਾਂ ਦੇ ਵਾਰਡ ਦੀ ਨੁਹਾਰ ਬਦਲ ਕੇ ਰੱਖ ਦੇਣਗੇ। ਕਿਉਂਕਿ ਉਨਾਂ ਵੱਲੋਂ ਪਹਿਲਾਂ ਵੀ ਪਿੰਡ ਵਿੱਚ ਕਈ ਵਿਕਾਸ ਕਾਰਜ ਕਰਵਾਏ ਹਨ।