ਫਗਵਾੜਾ/ਕਪੂਰਥਲਾ/ਭੁਲੱਥ : ਫਗਵਾੜਾ ਵਿਖੇ 50 ਵਾਰਡਾਂ 'ਤੇ ਹੋਈਆਂ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਨਤੀਜਿਆਂ ਦੌਰਾਨ ਕਾਂਗਰਸ ਪਾਰਟੀ ਨੇ ਕਬਜ਼ਾ ਕਰਦੇ ਹੋਏ 20 ਵਾਰਡਾਂ ਵਿਚ ਜਿੱਤ ਦਰਜ ਕੀਤੀ ਹੈ। ਉਥੇ ਹੀ ਆਮ ਆਦਮੀ ਪਾਰਟੀ ਦੂਜੇ ਨੰਬਰ 'ਤੇ ਰਹੀ ਅਤੇ 13 ਵਾਰਡਾਂ ਵਿਚ ਜਿੱਤ ਹਾਸਲ ਕੀਤੀ । ਇਸ ਦੇ ਨਾਲ ਹੀ ਭਾਜਪਾ ਨੇ ਵਾਰਡਾਂ ਵਿਚ ਜਿੱਤ ਦਰਜ ਕੀਤੀ ਹੈ ਅਤੇ ਅਕਾਲੀ ਦਲ ਨੇ 2 ਅਤੇ ਆਜ਼ਾਦ ਦੇ 9 ਉਮੀਦਵਾਰ ਜਿੱਤੇ ਹਨ।
ਫਗਵਾੜਾ ਨਗਰ ਨਿਗਮ ਅਤੇ ਭੁਲੱਥ, ਬੇਗੋਵਾਲ, ਨਡਾਲਾ ਅਤੇ ਢਿੱਲਵਾਂ ਨਗਰ ਪੰਚਾਇਤਾਂ ਲਈ ਵੋਟਿੰਗ ਖ਼ਤਮ ਹੋ ਚੁੱਕੀ ਹੈ ਅਤੇ ਨਤੀਜੇ ਵੀ ਐਲਾਨੇ ਗਏ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸੁਰੱਖਿਆ ਦੇ ਖ਼ਾਸ ਪ੍ਰਬੰਧ ਕੀਤੇ ਗਏ ਸਨ। ਨਗਰ ਨਿਗਮ ਚੋਣਾਂ ਮੌਕੇ ਫਗਵਾੜਾ ਦੇ ਵੱਖ-ਵੱਖ ਪੋਲਿੰਗ ਬੂਥਾਂ 'ਤੇ ਐੱਸ. ਡੀ. ਐੱਮ. ਜਸ਼ਨਜੀਤ ਸਿੰਘ ਵੱਲੋਂ ਦੌਰਾਨ ਕੀਤਾ ਗਿਆ ਹੈ।
ਫਗਵਾੜਾ ਨਗਰ ਨਿਗਮ ਚੋਣਾਂ ਦੇ ਨਤੀਜੇ
ਕਾਂਗਰਸ-20
'ਆਪ'-13
ਭਾਜਪਾ-04
ਅਕਾਲੀ ਦਲ-02
ਆਜ਼ਾਦ-09