Monday, December 23, 2024
BREAKING
Credit-Debit Card ਰਾਹੀਂ ਕਰਦੇ ਹੋ ਭੁਗਤਾਨ, ਤਾਂ ਹੋ ਜਾਓ ਸਾਵਧਾਨ! ਐਕਸਪਾਇਰੀ ਖ਼ੁਰਾਕੀ ਵਸਤੂਆਂ ਨੂੰ ਲੈ ਕੇ FSSAI ਦਾ ਵੱਡਾ ਫੈਸਲਾ, ਕੰਪਨੀਆਂ ਅਜਿਹੀਆਂ ਚੀਜ਼ਾਂ ਦੀ ਡਿਲਿਵਰੀ ਨਾ ਕਰਨ 10 ਜਵਾਨਾਂ ਦਾ ਕਤਲ ਕਰਨ ਵਾਲਾ ਨਕਸਲੀ ਗ੍ਰਿਫ਼ਤਾਰ ਭਾਰਤ 'ਚ ਮਲੇਰੀਆ ਦੇ ਮਾਮਲਿਆਂ 'ਚ ਮਹੱਤਵਪੂਰਨ ਗਿਰਾਵਟ; WHO ਨੇ ਕੀਤੀ ਸ਼ਲਾਘਾ ਕੇਜਰੀਵਾਲ ਵਲੋਂ ਵਿਦਿਆਰਥੀਆਂ ਲਈ ਅੰਬੇਡਕਰ ਸਕਾਲਰਸ਼ਿਪ ਦਾ ਐਲਾਨ ਜੰਮੂ ਯੂਨੀਵਰਸਿਟੀ ਨੂੰ A++ NAAC ਮਾਨਤਾ ਮਿਲੀ, ਉੱਪ ਰਾਜਪਾਲ ਨੇ ਜਤਾਈ ਖੁਸ਼ੀ ਭਾਰਤੀ ਫੌਜ 'ਚ ਸ਼ਾਮਲ ਕੀਤੀਆਂ ਜਾਣਗੀਆਂ K9 ਵਜਰਾ ਤੌਪ, ਹੋਇਆ ਇੰਨੇ ਕਰੋੜ ਦਾ ਸਮਝੌਤਾ 15 ਜਨਵਰੀ ਤਕ ਬੰਦ ਰਹਿਣਗੇ ਸਕੂਲ, ਜਾਰੀ ਹੋਏ ਨਵੇਂ ਹੁਕਮ AI ਦੀ ਵਰਤੋਂ ਕਰ ਕੇ 42,500 ਤੋਂ ਵੱਧ ਸੁਪਰੀਮ ਕੋਰਟ ਦੇ ਫੈਸਲਿਆਂ ਦਾ ਖੇਤਰੀ ਭਾਸ਼ਾਵਾਂ ’ਚ ਅਨੁਵਾਦ ਕੀਤਾ ਗਿਆ ਇਹ ਫਲਾਈਵੇਅ ਰਹੇਗਾ ਟੋਲ ਮੁਕਤ, SC ਦੇ ਫ਼ੈਸਲੇ ਨਾਲ ਲੱਖਾਂ ਲੋਕਾਂ ਨੂੰ ਹੋਵੇਗਾ ਲਾਭ

ਪੰਜਾਬ

CM ਮਾਨ ਨੇ ਅੰਮ੍ਰਿਤਸਰ 'ਚ ਕੀਤਾ ਚੋਣ ਪ੍ਰਚਾਰ, ਲੋਕਾਂ ਨੂੰ 'ਆਪ' ਦੇ ਨੁਮਾਇੰਦੇ ਚੁਣਨ ਦੀ ਕੀਤੀ ਅਪੀਲ

18 ਦਸੰਬਰ, 2024 07:18 PM

ਅੰਮ੍ਰਿਤਸਰ : ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਅੰਮ੍ਰਿਤਸਰ 'ਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਲਈ 'ਆਪ' ਉਮੀਦਵਾਰਾਂ ਲਈ ਚੋਣ ਪ੍ਰਚਾਰ ਕੀਤਾ। ਅੰਮ੍ਰਿਤਸਰ ਵਿੱਚ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ, ਮੁੱਖ ਮੰਤਰੀ ਨੇ ਲੋਕਾਂ ਦੇ ਉਨ੍ਹਾਂ ਦੇ ਉਤਸ਼ਾਹੀ ਸਮਰਥਨ ਲਈ ਧੰਨਵਾਦ ਪ੍ਰਗਟਾਇਆ ਅਤੇ ਸ਼ਹਿਰ ਨੂੰ ਵਿਸ਼ਵ ਪੱਧਰੀ ਬਣਾਉਣ ਦਾ ਵਾਅਦਾ ਕੀਤਾ।

 

ਮੁੱਖ ਮੰਤਰੀ ਮਾਨ ਨੇ ਅੰਮ੍ਰਿਤਸਰ ਦੀ ਵਿਲੱਖਣ ਇਤਿਹਾਸਕ ਅਤੇ ਸੱਭਿਆਚਾਰਕ ਮਹੱਤਤਾ ਨੂੰ ਉਜਾਗਰ ਕਰਦਿਆਂ ਇਸ ਨੂੰ “ਸ਼ਹੀਦਾਂ ਦੀ ਧਰਤੀ” ਕਿਹਾ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਰ, ਜੱਲਿਆਂਵਾਲਾ ਬਾਗ ਅਤੇ ਵਾਹਗਾ ਬਾਰਡਰ ਵਰਗੇ ਇਤਿਹਾਸਕ ਸਥਾਨਾਂ ਨੂੰ ਦੇਖਣ ਲਈ ਦੇਸ਼-ਵਿਦੇਸ਼ ਤੋਂ ਹਰ ਸਾਲ ਲੱਖਾਂ ਲੋਕ ਆਉਂਦੇ ਹਨ। ਉਨ੍ਹਾਂ ਨੇ ਅੰਮ੍ਰਿਤਸਰ ਦੇ ਬੁਨਿਆਦੀ ਢਾਂਚੇ, ਆਰਥਿਕਤਾ ਅਤੇ ਸੈਰ ਸਪਾਟੇ ਦੀ ਸੰਭਾਵਨਾ ਨੂੰ ਵਧਾਉਣ ਲਈ 'ਆਪ' ਦੇ ਵਿਜ਼ਨ ਦੀ ਰੂਪ ਰੇਖਾ ਉਲੀਕੀ।

 

ਮੁੱਖ ਮੰਤਰੀ ਨੇ ਅੰਮ੍ਰਿਤਸਰ ਦੇ ਵਿਕਾਸ ਲਈ ਇੱਕ ਵਿਆਪਕ ਯੋਜਨਾ ਦੀ ਰੂਪ ਰੇਖਾ ਉਲੀਕੀ, ਜਿਸ ਵਿੱਚ ਇਲੈਕਟ੍ਰਿਕ ਬੱਸਾਂ, ਮਾਰਕੀਟ ਅਪਗਰੇਡ, ਭੂਮੀਗਤ ਕੇਬਲਿੰਗ, ਗੰਦੇ ਪਾਣੀ ਦੇ ਪ੍ਰਬੰਧਨ ਅਤੇ ਆਰਥਿਕ ਵਿਕਾਸ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਮਾਨ ਨੇ ਪ੍ਰਦੂਸ਼ਣ ਨੂੰ ਰੋਕਣ ਅਤੇ ਜਨਤਕ ਟਰਾਂਸਪੋਰਟ ਨੂੰ ਵਧਾਉਣ ਲਈ ਆਧੁਨਿਕ ਚਾਰਜਿੰਗ ਸਟੇਸ਼ਨਾਂ ਨਾਲ ਈਕੋ-ਫਰੈਂਡਲੀ ਇਲੈਕਟ੍ਰਿਕ ਬੱਸਾਂ ਦੀ ਸ਼ੁਰੂਆਤ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਪੁਰਾਣੇ ਬਜ਼ਾਰਾਂ ਦੀ ਕਾਇਆ ਕਲਪ ਕਰਨ ਅਤੇ ਭੀੜ-ਭੜਾਕੇ ਵਾਲੀਆਂ ਗਲੀਆਂ ਨੂੰ ਮੁੜ ਬਹਾਲ ਕਰਨ, ਓਵਰ ਹੈੱਡ ਤਾਰਾਂ ਨੂੰ ਭੂਮੀਗਤ ਕਰ ਕੇ ਸ਼ਹਿਰ ਨੂੰ ਸੁੰਦਰ ਬਣਾਉਣ ਅਤੇ ਵਾਤਾਵਰਣ ਨੂੰ ਬਿਹਤਰ ਬਣਾਉਣ ਲਈ ਅੰਮ੍ਰਿਤਸਰ-ਵਾਹਗਾ ਸੜਕ ਦੇ ਨਾਲ-ਨਾਲ ਪ੍ਰਦੂਸ਼ਿਤ ਡਰੇਨਾਂ ਦੀ ਸਫ਼ਾਈ ਕਰਨ ਦੀਆਂ ਯੋਜਨਾਵਾਂ ਨੂੰ ਵੀ ਉਜਾਗਰ ਕੀਤਾ। ਇਸ ਤੋਂ ਇਲਾਵਾ, ਉਨ੍ਹਾਂ ਨੇ ਜ਼ਿਆਦਾ ਤੋਂ ਜ਼ਿਆਦਾ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਤਾਂ ਜੋ ਸਥਾਨਕ ਕਾਰੋਬਾਰਾਂ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲ ਸਕੇ।

 

ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹਿਰ ਵਾਸੀਆਂ ਨੂੰ ਨਗਰ ਨਿਗਮ ਚੋਣਾਂ 'ਚ 'ਆਪ' ਦੇ ਉਮੀਦਵਾਰਾਂ ਨੂੰ ਵੋਟ ਦੇਣ ਦੀ ਅਪੀਲ ਕਰਦਿਆਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਥਾਨਕ ਸ਼ਾਸਨ(ਨਗਰ ਨਿਗਮ) ਦਾ ਸਿੱਧਾ ਅਸਰ ਸ਼ਹਿਰ ਦੇ ਜੀਵਨ ਪੱਧਰ 'ਤੇ ਪੈਂਦਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ 'ਆਪ' ਦੇ ਉਮੀਦਵਾਰ ਲੋਕਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਸਥਾਨਕ ਮੁੱਦਿਆਂ ਨੂੰ ਹੱਲ ਕਰਨ ਲਈ ਵਚਨਬੱਧ ਹਨ। ਉਨ੍ਹਾਂ ਕਿਹਾ, “ਆਪ ਦੀ ਅਗਵਾਈ ਵਾਲੀ ਨਗਰ ਨਿਗਮ ਨਾਲ ਅਸੀਂ ਅੰਮ੍ਰਿਤਸਰ ਦੀਆਂ ਸਮੱਸਿਆਵਾਂ ਦਾ ਜਲਦੀ ਹੱਲ ਯਕੀਨੀ ਬਣਾ ਸਕਦੇ ਹਾਂ।”

 

ਸੂਬਾ ਸਰਕਾਰ ਦੀ ਸਫ਼ਲਤਾ ਨੂੰ ਉਜਾਗਰ ਕਰਦੇ ਹੋਏ ਮੁੱਖ ਮੰਤਰੀ ਮਾਨ ਨੇ 50,000 ਨੌਜਵਾਨਾਂ ਨੂੰ ਭ੍ਰਿਸ਼ਟਾਚਾਰ ਜਾਂ ਪੱਖਪਾਤ ਤੋਂ ਬਿਨਾਂ ਪੂਰੀ ਯੋਗਤਾ ਦੇ ਆਧਾਰ 'ਤੇ ਸਰਕਾਰੀ ਨੌਕਰੀਆਂ ਵਿੱਚ ਬੇਮਿਸਾਲ ਭਰਤੀ ਕਰਨ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਇਸ ਇਮਾਨਦਾਰ ਅਤੇ ਕੁਸ਼ਲ ਪ੍ਰਸ਼ਾਸਨ ਨੂੰ ਨਗਰ ਨਿਗਮ ਪੱਧਰ ਤੱਕ ਵਧਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਮਾਨ ਨੇ ਵਿਰੋਧੀ ਪਾਰਟੀਆਂ 'ਤੇ ਆਪਸੀ ਲੜਾਈ ਅਤੇ ਲੋਕਾਂ ਦੀਆਂ ਲੋੜਾਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਉਂਦਿਆਂ ਉਨ੍ਹਾਂ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਅਤੀਤ ਦੀ ਵੰਡ ਪਾਓ ਰਾਜਨੀਤੀ ਨੂੰ ਨਕਾਰ ਕੇ 'ਆਪ' ਦੇ ਸਾਫ਼-ਸੁਥਰੇ ਪ੍ਰਸ਼ਾਸਨ ਅਤੇ ਅਗਾਂਹਵਧੂ ਨੀਤੀਆਂ 'ਤੇ ਭਰੋਸਾ ਰੱਖਣ। ਮੁੱਖ ਮੰਤਰੀ ਮਾਨ ਨੇ ਲੋਕਾਂ ਨੂੰ 21 ਦਸੰਬਰ ਨੂੰ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਝਾੜੂ ਵੋਟਿੰਗ ਮਸ਼ੀਨ ਦਾ ਸਿਰਫ਼ ਇੱਕ ਬਟਨ ਨਹੀਂ ਹੈ; ਇਹ ਉਮੀਦ, ਬਦਲਾਅ ਅਤੇ ਤੁਹਾਡੇ ਬੱਚਿਆਂ ਦੇ ਬਿਹਤਰ ਭਵਿੱਖ ਦਾ ਪ੍ਰਤੀਕ ਹੈ।

 

ਰੋਡ ਸ਼ੋਅ 'ਚ 'ਆਪ' ਪੰਜਾਬ ਦੇ ਪ੍ਰਧਾਨ ਅਮਨ ਅਰੋੜਾ, ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ, ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਲਾਲ ਜੀਤ ਭੁੱਲਰ ਅਤੇ ਗੁਰਮੀਤ ਸਿੰਘ ਖੁੱਡੀਆਂ ਸਮੇਤ 'ਆਪ' ਵਿਧਾਇਕ ਅਤੇ ਹੋਰ ਸੀਨੀਅਰ ਆਗੂ ਹਾਜ਼ਰ ਸਨ। ਸੀਐਮ ਮਾਨ ਨੇ ਪਾਰਟੀ ਦੇ ਮਿਹਨਤੀ ਵਲੰਟੀਅਰਾਂ ਅਤੇ ਅੰਮ੍ਰਿਤਸਰ ਦੇ ਲੋਕਾਂ ਵੱਲੋਂ ਦਿੱਤੇ ਅਥਾਹ ਪਿਆਰ ਅਤੇ ਸਮਰਥਨ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਆਪਣੇ ਸੰਬੋਧਨ ਦੀ ਸਮਾਪਤੀ 'ਆਪ' ਦੇ ਅੰਮ੍ਰਿਤਸਰ ਅਤੇ ਸਮੁੱਚੇ ਪੰਜਾਬ ਵਿੱਚ ਵਿਕਾਸ ਅਤੇ ਖ਼ੁਸ਼ਹਾਲੀ ਲਿਆਉਣ ਦੇ ਮਿਸ਼ਨ ਨੂੰ ਦੁਹਰਾਉਂਦਿਆਂ ਕੀਤਾ। ਉਨ੍ਹਾਂ ਕਿਹਾ ਕਿ 'ਆਪ' ਸਿਰਫ਼ ਸ਼ਾਸਨ ਨਹੀਂ ਕਰਦੀ; ਇਹ ਦਿਲਾਂ 'ਤੇ ਰਾਜ ਕਰਦੀ ਹੈ" ਮਾਨ ਨੇ ਕਿਹਾ ਕਿ ਸਾਨੂੰ ਚੋਣਾਂ ਵਿਚ ਸ਼ਾਨਦਾਰ ਜਿੱਤ ਦਾ ਭਰੋਸਾ ਹੈ।

Have something to say? Post your comment

ਅਤੇ ਪੰਜਾਬ ਖਬਰਾਂ

15 ਜਨਵਰੀ ਤਕ ਬੰਦ ਰਹਿਣਗੇ ਸਕੂਲ, ਜਾਰੀ ਹੋਏ ਨਵੇਂ ਹੁਕਮ

15 ਜਨਵਰੀ ਤਕ ਬੰਦ ਰਹਿਣਗੇ ਸਕੂਲ, ਜਾਰੀ ਹੋਏ ਨਵੇਂ ਹੁਕਮ

Punjab MC Elections Live : ਪੰਜਾਬ 'ਚ ਵੋਟਾਂ ਦੀ ਗਿਣਤੀ ਜਾਰੀ, ਨਤੀਜੇ ਆਉਣੇ ਸ਼ੁਰੂ, ਜਾਣੋ ਹੁਣ ਤੱਕ ਕੀ ਹੋਇਆ

Punjab MC Elections Live : ਪੰਜਾਬ 'ਚ ਵੋਟਾਂ ਦੀ ਗਿਣਤੀ ਜਾਰੀ, ਨਤੀਜੇ ਆਉਣੇ ਸ਼ੁਰੂ, ਜਾਣੋ ਹੁਣ ਤੱਕ ਕੀ ਹੋਇਆ

ਫਗਵਾੜਾ ਨਗਰ ਨਿਗਮ ਚੋਣਾਂ ਦੇ ਨਤੀਜੇ: ਕਾਂਗਰਸ ਪਾਰਟੀ ਰਹੀ ਅੱਗੇ, 'ਆਪ' ਦੂਜੇ ਨੰਬਰ 'ਤੇ

ਫਗਵਾੜਾ ਨਗਰ ਨਿਗਮ ਚੋਣਾਂ ਦੇ ਨਤੀਜੇ: ਕਾਂਗਰਸ ਪਾਰਟੀ ਰਹੀ ਅੱਗੇ, 'ਆਪ' ਦੂਜੇ ਨੰਬਰ 'ਤੇ

ਕੈਂਸਰ ਤੋਂ ਬਚਾਉਣ ਲਈ ਕਰੋੜਾਂ ਰੁਪਏ ਖ਼ਰਚਣ ਵਾਲੇ ਨਿੱਝਰ ਖ਼ੁਦ ਹਾਰ ਗਏ ਕੈਂਸਰ ਦੀ ਜੰਗ, ਗ਼ਰੀਬਾਂ ਦੇ ਸਨ ਮਸੀਹਾ

ਕੈਂਸਰ ਤੋਂ ਬਚਾਉਣ ਲਈ ਕਰੋੜਾਂ ਰੁਪਏ ਖ਼ਰਚਣ ਵਾਲੇ ਨਿੱਝਰ ਖ਼ੁਦ ਹਾਰ ਗਏ ਕੈਂਸਰ ਦੀ ਜੰਗ, ਗ਼ਰੀਬਾਂ ਦੇ ਸਨ ਮਸੀਹਾ

ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਡੱਲੇਵਾਲ ਦੀ ਸੁਪਰੀਮ ਕੋਰਟ ਨੂੰ ਚਿੱਠੀ, ਲਿਖੀਆਂ ਵੱਡੀਆਂ ਗੱਲਾਂ

ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਡੱਲੇਵਾਲ ਦੀ ਸੁਪਰੀਮ ਕੋਰਟ ਨੂੰ ਚਿੱਠੀ, ਲਿਖੀਆਂ ਵੱਡੀਆਂ ਗੱਲਾਂ

ਧਰਮ ਦੀ ਰਾਜਨੀਤੀ ਕਰਨ ਵਾਲੇ ਹੁਣ ਮੰਗ ਰਹੇ ਨੇ ਮੁਆਫ਼ੀਆਂ : ਭਗਵੰਤ ਮਾਨ

ਧਰਮ ਦੀ ਰਾਜਨੀਤੀ ਕਰਨ ਵਾਲੇ ਹੁਣ ਮੰਗ ਰਹੇ ਨੇ ਮੁਆਫ਼ੀਆਂ : ਭਗਵੰਤ ਮਾਨ

ਪੰਜਾਬ ਦੇ ਥਾਣਿਆਂ 'ਚ ਧਮਾਕਿਆਂ ਮਗਰੋਂ ਹਾਈ ਅਲਰਟ, ਜਾਰੀ ਹੋਏ ਸਖ਼ਤ ਹੁਕਮ

ਪੰਜਾਬ ਦੇ ਥਾਣਿਆਂ 'ਚ ਧਮਾਕਿਆਂ ਮਗਰੋਂ ਹਾਈ ਅਲਰਟ, ਜਾਰੀ ਹੋਏ ਸਖ਼ਤ ਹੁਕਮ

''ਆਮ ਆਦਮੀ ਪਾਰਟੀ ਦਾ ਮੇਅਰ ਬਣਾਓ, ਅਸੀਂ ਪਟਿਆਲਾ ਦੀ ਸੁੰਦਰਤਾ ਨੂੰ ਮੁੜ ਬਹਾਲ ਕਰਾਂਗੇ'' : CM ਮਾਨ

''ਆਮ ਆਦਮੀ ਪਾਰਟੀ ਦਾ ਮੇਅਰ ਬਣਾਓ, ਅਸੀਂ ਪਟਿਆਲਾ ਦੀ ਸੁੰਦਰਤਾ ਨੂੰ ਮੁੜ ਬਹਾਲ ਕਰਾਂਗੇ'' : CM ਮਾਨ

ਘੜੂੰਆਂ ਦੇ ਵਾਰਡ ਨੰਬਰ 1 ਤੋਂ ਕਾਂਗਰਸੀ ਉਮੀਦਵਾਰ ਬੀਬੀ ਰਣਜੀਤ ਕੌਰ ਵੱਲੋਂ ਘਰ ਘਰ ਜਾ ਕੇ ਕੀਤਾ ਚੋਣ ਪ੍ਰਚਾਰ

ਘੜੂੰਆਂ ਦੇ ਵਾਰਡ ਨੰਬਰ 1 ਤੋਂ ਕਾਂਗਰਸੀ ਉਮੀਦਵਾਰ ਬੀਬੀ ਰਣਜੀਤ ਕੌਰ ਵੱਲੋਂ ਘਰ ਘਰ ਜਾ ਕੇ ਕੀਤਾ ਚੋਣ ਪ੍ਰਚਾਰ

ਐੱਸ. ਜੀ. ਪੀ. ਸੀ. ਦੇ ਫ਼ੈਸਲੇ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਐਲਾਨ

ਐੱਸ. ਜੀ. ਪੀ. ਸੀ. ਦੇ ਫ਼ੈਸਲੇ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਐਲਾਨ