Thursday, January 09, 2025
BREAKING
ਬੁਮਰਾਹ ਗੇਂਦਬਾਜ਼ਾਂ ਦੀ ਟੈਸਟ ਰੈਂਕਿੰਗ 'ਚ ਚੋਟੀ 'ਤੇ ਬਰਕਰਾਰ ਇਨ੍ਹਾਂ ਖਿਡਾਰੀਆਂ ਨੇ ਮੰਨੀ ਗੰਭੀਰ ਦੀ ਸਲਾਹ, ਬਾਕੀਆਂ 'ਤੇ ਸਸਪੈਂਸ ਯੂਕ੍ਰੇਨ ਸ਼ਾਂਤੀ ਪ੍ਰਕਿਰਿਆ 'ਚ ਵਿਚੋਲੇ ਵਜੋਂ ਕੰਮ ਕਰਨ ਲਈ ਤਿਆਰ ਸਵਿਟਜ਼ਰਲੈਂਡ ਬੱਚਿਆਂ ਦਾ ਸ਼ੋਸ਼ਣ ਕਰਨ ਵਾਲੇ ਨੂੰ ਰੱਬ ਨੂੰ ਦੇਣਾ ਪਵੇਗਾ ਜਵਾਬ : ਪੋਪ ਫਰਾਂਸਿਸ ਦੇਸ਼ 'ਚ ਵੱਧਣ ਲੱਗੇ HMPV ਦੇ ਕੇਸ, ਜਾਣੋ ਕਿਸ-ਕਿਸ ਸੂਬੇ 'ਚ ਫੈਲਿਆ ਵਾਇਰਸ ਪਾਕਿਸਤਾਨ ਤੋਂ ਤਸਕਰੀ ਕਰ ਕੇ ਲਿਆਂਦੀ ਗਈ 8 ਕਿਲੋਗ੍ਰਾਮ ਹੈਰੋਇਨ ਜ਼ਬਤ, 2 ਤਸਕਰ ਗ੍ਰਿਫ਼ਤਾਰ 2025 'ਚ ਗਲੋਬਲ ਪੱਧਰ 'ਤੇ ਮਜ਼ਬੂਤ ਹੋਵੇਗੀ ਭਾਰਤੀ ਅਰਥਵਿਵਸਥਾ ਕੇਂਦਰ ਨੇ ਲਾਂਚ ਕੀਤਾ ਦੇਸ਼ ਦਾ ਪਹਿਲਾ ਜੈਵਿਕ ਮੱਛੀ ਕਲਸਟਰ ਦਿੱਲੀ 'ਚ ਇਕੱਲੇ ਲੜਾਂਗੇ ਅਤੇ ਬਿਹਤਰ ਪ੍ਰਦਰਸ਼ਨ ਕਰਾਂਗੇ : ਮਾਇਆਵਤੀ ISRO ਦਾ ਵੱਡਾ ਕਦਮ, ਹੁਣ ਪੁਲਾੜ 'ਚ ਵੀ ਉਗਣਗੀਆਂ ਫ਼ਸਲਾਂ

ਮਨੋਰੰਜਨ

ਤੁਹਾਡੇ ਨੇੜੇ ਦੇ ਸਿਨੇਮਾ ਘਰਾਂ 'ਚ 15 ਨਵੰਬਰ 2024 ਨੂੰ Release ਹੋਵੇਗੀ 'ਆਪਣੇ ਘਰ ਬਿਗਾਨੇ' ਦੇਖਣਾ ਨਾ ਭੁੱਲਣਾ

27 ਅਕਤੂਬਰ, 2024 07:19 PM

ਪੰਜਾਬੀ ਫ਼ਿਲਮ ‘ਆਪਣੇ ਘਰ ਬਿਗਾਨੇ’ 15 ਨਵੰਬਰ 2024 ਨੂੰ Release ਹੋਣ ਜਾ ਰਹੀ ਹੈ | ਫ਼ਿਲਮ ‘ਚ ਰੋਸ਼ਨ ਪ੍ਰਿੰਸ, ਕੁਲਰਾਜ ਰੰਧਾਵਾ, ਰਾਣਾ ਰਣਬੀਰ ਤੇ ਯੋਗਰਾਜ ਸਿੰਘ ਤੋਂ ਇਲਾਵਾ ਕਈ ਹੋਰ ਨਾਮੀ ਕਲਾਕਾਰ ਨਜ਼ਰ ਆਉਣਗੇ | ਫ਼ਿਲਮ ਨੂੰ ਬਲਰਾਜ ਸਿਆਲ ਨੇ ਲਿਖਿਆ ਅਤੇ ਡਾਇਰੈਕਟ ਕੀਤਾ ਹੈ | ਫ਼ਿਲਮ ‘ਚ ਬੱਚਿਆਂ ਤੇ ਮਾਂ - ਬਾਪ ਦੇ ਰਿਸ਼ਤੇ ਦੀ ਅਨਮੋਲ ਕਹਾਣੀ ਦੇਖਣ ਨੂੰ ਮਿਲੇਗੀ |

ਪੰਜਾਬੀ ਸਿਨੇਮਾ ਅਤੇ ਛੋਟੇ ਪਰਦੇ ਦੇ ਖੇਤਰ ਵਿੱਚ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਹਨ ਕਾਮੇਡੀਅਨ-ਹੋਸਟ ਬਲਰਾਜ ਸਿਆਲ, ਜੋ ਬਤੌਰ ਨਿਰਦੇਸ਼ਕ ਇੱਕ ਨਵੀਂ ਸਿਨੇਮਾ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ, ਜਿੰਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੀ ਗਈ ਉਨ੍ਹਾਂ ਦੀ ਪਹਿਲੀ ਪੰਜਾਬੀ ਫਿਲਮ ‘ਆਪਣੇ ਘਰ ਬੇਗਾਨੇ’ ਰਿਲੀਜ਼ ਲਈ ਤਿਆਰ ਹੈ।

‘ਗੈਂਗਜ਼ ਆਫ ਫਿਲਮ ਮੇਕਰਜ਼’ ਅਤੇ ‘ਰਿਵਾਈਜਿੰਗ ਇੰਟਰਟੇਨਮੈਂਟ’ ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਅਰਥ-ਭਰਪੂਰ ਫਿਲਮ ਦਾ ਨਿਰਮਾਣ ਪਰਮਜੀਤ ਸਿੰਘ, ਰਵਿਸ਼ ਅਬਰੋਲ, ਕਾਜਲ ਚੈਲੀ, ਆਕਾਸ਼ਦੀਪ ਚੈਲੀ ਅਤੇ ਗਗਨਦੀਪ ਚੈਲੀ ਵੱਲੋਂ ਕੀਤਾ ਗਿਆ ਹੈ, ਜਦਕਿ ਲੇਖਨ ਅਤੇ ਨਿਰਦੇਸ਼ਨ ਦੋਨੋਂ ਜਿੰਮੇਵਾਰੀਆਂ ਬਲਰਾਜ ਸਿਆਲ ਵੱਲੋਂ ਨਿਭਾਈਆਂ ਗਈਆਂ ਹਨ, ਜੋ ਕਈ ਵੱਡੇ ਰਿਐਲਟੀ ਸੋਅਜ਼ ਵੀ ਬਤੌਰ ਹੋਸਟ ਕੁਸ਼ਲਤਾਪੂਰਵਕ ਸੰਚਾਲਿਤ ਕਰ ਚੁੱਕੇ ਹਨ।

ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਤੋਂ ਇਲਾਵਾ ਪੰਜਾਬ ਵਿਖੇ ਵੀ ਫਿਲਮਾਈ ਗਈ ਇਸ ਪਰਿਵਾਰਿਕ-ਡਰਾਮਾ ਫਿਲਮ ਵਿੱਚ ਰੌਸ਼ਨ ਪ੍ਰਿੰਸ ਅਤੇ ਕੁਲਰਾਜ ਰੰਧਾਵਾ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਯੋਗਰਾਜ ਸਿੰਘ, ਰਾਣਾ ਰਣਬੀਰ, ਬਲਰਾਜ ਸਿਆਲ, ਸੁਖਵਿੰਦਰ ਰਾਜ, ਪ੍ਰੀਤ ਔਜਲਾ, ਅਰਮਾਨ ਔਜਲਾ ਵੀ ਮਹੱਤਵਪੂਰਨ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਇਸ ਆਫ-ਬੀਟ ਫਿਲਮ ਦੇ ਹੋਰਨਾਂ ਅਹਿਮ ਪਹਿਲੂਆਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਕਮਰਸ਼ੀਅਲ ਸਿਨੇਮਾ ਤੋਂ ਬਿਲਕੁਲ ਅਲਹਦਾ ਹੱਟ ਕੇ ਬਣਾਈ ਗਈ ਇਸ ਫਿਲਮ ਦੇ ਕ੍ਰਿਏਟਿਵ ਨਿਰਦੇਸ਼ਕ ਦਵਿੰਦਰ ਸਿੰਘ, ਲਾਈਨ ਨਿਰਮਾਤਾ ਇਨਫੈਂਟਰੀ ਪਿਕਚਰਜ਼, ਸਟੋਰੀ ਅਤੇ ਸਕਰੀਨ ਪਲੇਅ ਲੇਖਕ ਬਲਰਾਜ ਸਿਆਲ, ਡਾਇਲਾਗ ਲੇਖਕ ਬਲਰਾਜ ਸਿਆਲ-ਦਵਿੰਦਰ ਵਿਰਕ, ਐਸੋਸੀਏਟ ਨਿਰਦੇਸ਼ਕ ਅਮਨਜੀਤ ਬਰਾੜ, ਬੈਕਗਰਾਊਂਡ ਸਕੋਰਰ ਸੰਨੀ ਇੰਦਰ ਬਾਵਰਾ, ਸਿਨੇਮਾਟੋਗ੍ਰਾਫ਼ਰਜ ਰਾਜੇਸ਼ ਰਠੌਰ ਕੈਨੇਡਾ, ਲਲਿਤ ਸਾਹੂ ਇੰਡੀਆ ਅਤੇ ਸੰਪਾਦਕ ਭਰਤ ਐਸ ਰਾਵਤ ਹਨ।

Have something to say? Post your comment

ਅਤੇ ਮਨੋਰੰਜਨ ਖਬਰਾਂ

ਦਿਲਜੀਤ ਤੇ AP ਢਿੱਲੋਂ ਵਿਚਕਾਰ ਚੱਲ ਰਹੇ ਵਿਵਾਦ ’ਤੇ ਹੁਣ ਗਾਇਕ Singga ਨੇ ਦਿੱਤੀ ਸਲਾਹ

ਦਿਲਜੀਤ ਤੇ AP ਢਿੱਲੋਂ ਵਿਚਕਾਰ ਚੱਲ ਰਹੇ ਵਿਵਾਦ ’ਤੇ ਹੁਣ ਗਾਇਕ Singga ਨੇ ਦਿੱਤੀ ਸਲਾਹ

ਅੱਲੂ ਅਰਜੁਨ ਦੀ 'ਪੁਸ਼ਪਾ 2' ਨੇ ਲਾਈ ਦਹਾੜ, 1500 ਕਰੋੜ ਤੋਂ ਪਾਰ ਹੋਇਆ ਕਲੈਕਸ਼ਨ

ਅੱਲੂ ਅਰਜੁਨ ਦੀ 'ਪੁਸ਼ਪਾ 2' ਨੇ ਲਾਈ ਦਹਾੜ, 1500 ਕਰੋੜ ਤੋਂ ਪਾਰ ਹੋਇਆ ਕਲੈਕਸ਼ਨ

ਦਿਲਜੀਤ ਦੇ ਚੰਡੀਗੜ੍ਹ ਸ਼ੋਅ ਦਾ ਪਿਆ ਨਵਾਂ ਪੰਗਾ, ਦੇਣਾ ਪਵੇਗਾ ਮੋਟਾ ਜੁਰਮਾਨਾ

ਦਿਲਜੀਤ ਦੇ ਚੰਡੀਗੜ੍ਹ ਸ਼ੋਅ ਦਾ ਪਿਆ ਨਵਾਂ ਪੰਗਾ, ਦੇਣਾ ਪਵੇਗਾ ਮੋਟਾ ਜੁਰਮਾਨਾ

ਚੰਡੀਗੜ੍ਹ 'ਚ ਗਾਇਕ ਏਪੀ ਢਿੱਲੋਂ ਦੇ ਸ਼ੋਅ ਦੀ ਬਦਲੀ ਜਗ੍ਹਾ, ਜਾਣੋ ਹੁਣ ਕਿੱਥੇ ਹੋਵੇਗਾ ਪ੍ਰੋਗਰਾਮ

ਚੰਡੀਗੜ੍ਹ 'ਚ ਗਾਇਕ ਏਪੀ ਢਿੱਲੋਂ ਦੇ ਸ਼ੋਅ ਦੀ ਬਦਲੀ ਜਗ੍ਹਾ, ਜਾਣੋ ਹੁਣ ਕਿੱਥੇ ਹੋਵੇਗਾ ਪ੍ਰੋਗਰਾਮ

ਚੱਲਦੇ ਸ਼ੋਅ 'ਚ ਭੜਕੇ ਦਿਲਜੀਤ ਦੋਸਾਂਝ, ਕਿਹਾ– ਕਿਸੇ ਦੇ ਪਿਓ ਦਾ ਥੋੜ੍ਹਾ ਹੈ ਹਿੰਦੁਸਤਾਨ

ਚੱਲਦੇ ਸ਼ੋਅ 'ਚ ਭੜਕੇ ਦਿਲਜੀਤ ਦੋਸਾਂਝ, ਕਿਹਾ– ਕਿਸੇ ਦੇ ਪਿਓ ਦਾ ਥੋੜ੍ਹਾ ਹੈ ਹਿੰਦੁਸਤਾਨ

PM ਮੋਦੀ ਨੇ ਦੇਖੀ ''ਦਿ ਸਾਬਰਮਤੀ ਰਿਪੋਰਟ'' ਫਿਲਮ, ਵਿਕਰਾਂਤ ਮੈਸੀ ਨੇ ਦਿੱਤਾ ਇਹ ਭਾਵੁੱਕ ਬਿਆਨ

PM ਮੋਦੀ ਨੇ ਦੇਖੀ ''ਦਿ ਸਾਬਰਮਤੀ ਰਿਪੋਰਟ'' ਫਿਲਮ, ਵਿਕਰਾਂਤ ਮੈਸੀ ਨੇ ਦਿੱਤਾ ਇਹ ਭਾਵੁੱਕ ਬਿਆਨ

ਕ੍ਰਿਕਟਰ ਸ਼ੁਭਮਨ ਗਿੱਲ ਨੂੰ ਡੇਟ ਕਰਨਾ ਚਾਹੁੰਦੀ ਹੈ ਇਹ ਮਸ਼ਹੂਰ ਅਦਾਕਾਰਾ

ਕ੍ਰਿਕਟਰ ਸ਼ੁਭਮਨ ਗਿੱਲ ਨੂੰ ਡੇਟ ਕਰਨਾ ਚਾਹੁੰਦੀ ਹੈ ਇਹ ਮਸ਼ਹੂਰ ਅਦਾਕਾਰਾ

Samantha Ruth Prabhu ਦੇ ਪਿਤਾ ਦਾ ਹੋਇਆ ਦਿਹਾਂਤ, ਅਦਾਕਾਰਾ ਨੇ ਸ਼ੇਅਰ ਕੀਤਾ ਭਾਵੁਕ ਪੋਸਟ

Samantha Ruth Prabhu ਦੇ ਪਿਤਾ ਦਾ ਹੋਇਆ ਦਿਹਾਂਤ, ਅਦਾਕਾਰਾ ਨੇ ਸ਼ੇਅਰ ਕੀਤਾ ਭਾਵੁਕ ਪੋਸਟ

ਯੌਨ ਸ਼ੋਸ਼ਣ ਮਾਮਲੇ 'ਚ ਫੇਮ ਅਦਾਕਾਰ 'ਤੇ ਮਾਮਲਾ ਦਰਜ

ਯੌਨ ਸ਼ੋਸ਼ਣ ਮਾਮਲੇ 'ਚ ਫੇਮ ਅਦਾਕਾਰ 'ਤੇ ਮਾਮਲਾ ਦਰਜ

'ਪਟਿਆਲਾ ਪੈੱਗ' ਵਿਵਾਦ 'ਤੇ ਦਿਲਜੀਤ ਦੋਸਾਂਝ ਨੇ ਘੇਰਿਆ ਬਾਲੀਵੁੱਡ, ਸ਼ਰੇਆਮ ਆਖੀਆਂ ਇਹ ਗੱਲਾਂ

'ਪਟਿਆਲਾ ਪੈੱਗ' ਵਿਵਾਦ 'ਤੇ ਦਿਲਜੀਤ ਦੋਸਾਂਝ ਨੇ ਘੇਰਿਆ ਬਾਲੀਵੁੱਡ, ਸ਼ਰੇਆਮ ਆਖੀਆਂ ਇਹ ਗੱਲਾਂ