ਲਖਨਊ : ਬਹੁਜਨ ਸਮਾਜ ਪਾਰਟੀ (ਬਸਪਾ) ਮੁਖੀ ਮਾਇਆਵਤੀ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਿੱਲੀ ਵਿਧਾਨ ਸਭਾ ਚੋਣਾਂ ਆਪਣੇ ਦਮ 'ਤੇ ਲੜੇਗੀ ਅਤੇ ਬਿਹਤਰ ਪ੍ਰਦਰਸ਼ਨ ਕਰੇਗੀ। ਮਾਇਆਵਤੀ ਨੇ ਉਮੀਦ ਜਤਾਈ ਕਿ ਚੋਣ ਕਮਿਸ਼ਨ ਸਰਕਾਰੀ ਮਸ਼ੀਨਰੀ ਦੀ ਗਲਤ ਵਰਤੋਂ ਦੇ ਨਾਲ ਹੀ ਫਿਰਕਾਪ੍ਰਸਤੀ ਅਤੇ ਹੋਰ ਘਿਨਾਉਣੇ ਪ੍ਰਚਾਰ ਤੋਂ ਚੋਣਾਂ ਨੂੰ ਦੂਸ਼ਿਤ ਹੋਣ ਤੋਂ ਬਚਾਏਗਾ। ਬਸਪਾ ਮੁਖੀ ਨੇ 'ਐਕਸ' 'ਤੇ ਕਿਹਾ,''ਦਿੱਲੀ ਵਿਧਾਨ ਸਭਾ ਚੋਣਾਂ 5 ਫਰਵਰੀ ਨੂੰ ਇਕ ਪੜਾਅ 'ਚ ਹੋਣਗੀਆਂ। ਚੋਣ ਕਮਿਸ਼ਨ ਵਲੋਂ ਇਸ ਬਾਰੇ ਕੀਤੀ ਗਏ ਐਲਾਨ ਦਾ ਸਵਾਗਤ। ਬਸਪਾ ਇਹ ਚੋਣਾਂ ਆਪਣੀ ਪੂਰੀ ਤਿਆਰੀ ਅਤੇ ਦਮਦਾਰੀ ਨਾਲ ਇਕੱਲੇ ਲੜ ਰਹੀ ਹੈ। ਉਮੀਦ ਹੈ ਕਿ ਪਾਰਟੀ ਇਨ੍ਹਾਂ ਚੋਣਾਂ 'ਚ ਜ਼ਰੂਰ ਬਿਹਤਰ ਪ੍ਰਦਰਸ਼ਨ ਕਰੇਗੀ।''
ਉਨ੍ਹਾਂ ਕਿਹਾ ਕਿ ਚੋਣ ਲੋਕਤੰਤਰ ਦੀ ਰੀੜ੍ਹ ਹੈ ਅਤੇ ਬਾਹੁਬਲ ਅਤੇ ਧਨਬਲ ਤੋਂ ਦੂਰ ਕਰਨ ਵਾਲੀ ਗਰੀਬਾਂ ਦੀ ਪਾਰਟੀ ਬਸਪਾ ਕਮਿਸ਼ਨ ਤੋਂ ਇਹ ਉਮੀਦ ਰੱਖਦੀ ਹੈ ਕਿ ਉਹ ਆਜ਼ਾਦ ਅਤੇ ਨਿਰਪੱਖ ਚੋਣਾਂ ਕਰਵਾਉਣ 'ਚ ਸਰਕਾਰੀ ਮਸ਼ੀਨਰੀ ਦੀ ਗਲਤ ਵਰਤੋਂ ਦੇ ਨਾਲ ਹੀ ਫਿਰਕਾਪ੍ਰਸਤੀ ਅਤੇ ਹੋਰ ਘਿਨਾਉਣੇ ਪ੍ਰਚਾਰ ਤੋਂ ਚੋਣਾਂ ਨੂੰ ਦੂਸ਼ਿਤ ਹੋਣ ਤੋਂ ਬਚਾਏਗਾ।