ਚੰਡੀਗੜ੍ਹ : ਚੰਡੀਗੜ੍ਹ 'ਚ ਸੈਕਟਰ-26 ਸਥਿਤ ਕਲੱਬ ਨੇੜੇ ਹੋਏ 2 ਜ਼ਬਰਦਸਤ ਧਮਾਕਿਆਂ ਦੇ ਮਾਮਲੇ 'ਚ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਧਮਾਕਿਆਂ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗਰੁੱਪ ਦੇ ਗੋਲਡੀ ਬਰਾੜ ਵਲੋਂ ਲਈ ਗਈ ਹੈ।
ਫੇਸਬੁੱਕ 'ਤੇ ਪੋਸਟ ਦੇ ਜ਼ਰੀਏ ਗੋਲਡੀ ਬਰਾੜ ਵਲੋਂ ਇਨ੍ਹਾਂ ਧਮਾਕਿਆਂ ਦੀ ਜ਼ਿੰਮੇਵਾਰੀ ਲਈ ਗਈ ਹੈ। ਪੋਸਟ 'ਚ ਲਿਖਿਆ ਗਿਆ ਹੈ ਕਿ ਅਸੀਂ ਰੈਪਰ ਬਾਦਸ਼ਾਹ ਅਤੇ ਹੋਰ ਕਲੱਬਾਂ ਤੋਂ ਪ੍ਰੋਟੈਕਸ਼ਨ ਮਨੀ ਮੰਗੀ ਸੀ ਪਰ ਸ਼ਾਇਦ ਉਹ ਸਾਡੀ ਗੱਲ ਨਹੀਂ ਸੁਣ ਰਹੇ ਸਨ, ਇਸ ਲਈ ਅਸੀਂ ਅਜਿਹਾ ਕੀਤਾ। ਹਾਲਾਂਕਿ 'ਜਗਬਾਣੀ' ਵਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਜਾਂਦੀ
ਚੰਡੀਗੜ੍ਹ ਪੁਲਸ ਹੋਈ ਚੌਕਸ
ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਧਮਾਕਿਆਂ ਤੋਂ ਬਾਅਦ ਚੰਡੀਗੜ੍ਹ ਪੁਲਸ ਪੂਰੀ ਤਰ੍ਹਾਂ ਚੌਕਸ ਹੋ ਗਈ ਹੈ। ਚੰਡੀਗੜ੍ਹ, ਪੰਜਾਬ ਪੁਲਸ ਅਤੇ ਖ਼ੁਫ਼ੀਆ ਸੁਰੱਖਿਆ ਏਜੰਸੀਆਂ ਵੀ ਅਲਰਟ ਮੋਡ 'ਤੇ ਹਨ ਅਤੇ ਇਨ੍ਹਾਂ ਧਮਾਕਿਆਂ ਬਾਰੇ ਪੂਰੀ ਜਾਂਚ ਕੀਤੀ ਜਾ ਰਹੀ ਹੈ।
ਤੜਕਸਾਰ ਹੋਏ ਧਮਾਕੇ
ਮੰਗਲਵਾਰ ਤੜਕੇ ਸਵੇਰੇ ਸੈਕਟਰ-26 'ਚ ਨਾਈਟ ਕਲੱਬ ਦੇ ਬਾਹਰ 2 ਜ਼ਬਰਦਸਤ ਧਮਾਕੇ ਹੋਏ। ਪੁਲਸ ਅਧਿਕਾਰੀਆਂ ਮੁਤਾਬਕ 2 ਅਣਪਛਾਤੇ ਬਾਈਕ ਸਵਾਰਾਂ ਨੇ ਦੇਸੀ ਬੰਬ ਨਾਲ ਇਹ ਧਮਾਕੇ ਕੀਤੇ ਪਰ ਚੰਗੀ ਗੱਲ ਇਹ ਰਹੀ ਕਿ ਧਮਾਕਿਆਂ ਦੌਰਾਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।