ਜਲੰਧਰ : ਗ਼ਰੀਬਾਂ ਲਈ ਮਸੀਹਾ ਬਣਨ ਵਾਲੇ ਸੁਰਿੰਦਰ ਨਿੱਝਰ ਨੇ ਜਿੱਥੇ ਆਪਣੀ ਜ਼ਿੰਦਗੀ ਵਿਚ ਯੂ. ਕੇ. 'ਚ ਇਕ ਮੁਕਾਮ ਹਾਸਲ ਕੀਤਾ, ਉਥੇ ਹੀ ਆਪਣੀ ਜ਼ਿੰਦਗੀ ਸੁਰਿੰਦਰ ਨਿੱਝਰ ਨੇ ਪੰਜਾਬ ਦੇ ਲੋਕਾਂ ਲਈ ਕੁਰਬਾਨ ਕਰ ਦਿੱਤੀ। ਪੰਜਾਬ ਦੇ ਲੋਕਾਂ ਨੂੰ ਨਾ ਸਿਰਫ਼ ਉਨ੍ਹਾਂ ਨੇ 7 ਹਜ਼ਾਰ ਮਕਾਨ ਗ਼ਰੀਬਾਂ ਨੂੰ ਬਣਵਾ ਕੇ ਦਿੱਤੇ ਸਗੋਂ ਹਰ ਸਾਲ ਕਰੋੜਾਂ ਰੁਪਏ ਖ਼ਰਚ ਕਰਕੇ ਕੈਂਸਰ ਦੀ ਜਾਗਰੂਕਤਾ ਅਤੇ ਇਲਾਜ ਲਈ ਖ਼ਰਚ ਕੀਤੇ।
ਨਿੱਝਰ ਨੇ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਧੂਰੀ ਵਿੱਚ ਅੱਖਾਂ ਦਾ ਕੈਂਪ ਲਗਾਇਆ ਅਤੇ ਸਿਲਾਈ ਮਸ਼ੀਨਾਂ ਵੰਡੀਆਂ ਸਨ। ਜਿਸ 'ਤੇ ਚਾਰ ਕਰੋੜ ਰੁਪਏ ਖ਼ਰਚ ਕੀਤੇ ਗਏ। ਨਿੱਝਰ 5 ਦਸੰਬਰ ਨੂੰ ਹੀ ਆਪਣੇ ਪਿੰਡ ਡੋਮੇਲੀ ਆਇਆ ਸੀ। ਲੋਕਾਂ ਲਈ ਜ਼ਿੰਦਗੀ ਜਿਊਣ ਵਾਲੇ ਸੁਰਿੰਦਰ ਨਿੱਝਰ ਖ਼ੁਦ ਕੈਂਸਰ ਨਾਲ ਜੰਗ ਹਾਰ ਗਏ। ਆਪਣੀ ਮੌਤ ਤੋਂ ਪਹਿਲਾਂ ਉਨ੍ਹਾਂ ਨੇ ਪਿੰਡ ਵਿੱਚ ਅਖੰਡ ਪਾਠ ਵੀ ਕਰਵਾਏ ਅਤੇ ਆਪਣੇ ਕਈ ਜ਼ਰੂਰੀ ਕਾਰਜ ਪੂਰੇ ਕੀਤੇ। ਸ਼ਨੀਵਾਰ ਨੂੰ ਉਨ੍ਹਾਂ ਦੀ ਮੌਤ ਹੋ ਗਈ।
ਸ੍ਰੀ ਹਰਿਮੰਦਰ ਸਾਹਿਬ ਦੀ ਸੰਗਤ ਲਈ ਪਬਲਿਕ ਟਾਏਲਟ ਦੀ ਦੇਖਭਾਲ ਵੀ ਨਿੱਝਰ ਕਰਦੇ ਸਨ ਅਤੇ ਆਪਣੀ ਜੇਬ ਵਿਚੋਂ ਹਰ ਮਹੀਨੇ 3.5 ਲੱਖ ਰੁਪਏ ਖ਼ਰਚ ਕਰਦੇ ਸਨ। ਸੁਰਿੰਦਰ ਸਿੰਘ ਨਿੱਝਰ ਦਾ ਜਨਮ ਅਤੇ ਪਾਲਣ-ਪੋਸ਼ਣ ਯੂਕੇ ਵਿਚ ਹੋਇਆ ਸੀ, ਜਿੱਥੇ ਉਨ੍ਹਾਂ ਕਾਰੋਬਾਰ ਵਿਚ ਦਿਲਚਸਪੀ ਪੈਦਾ ਕੀਤੀ ਸੀ। ਉਨ੍ਹਾਂ ਦੀ ਜੱਦੀ ਭੂਮੀ ਅਤੇ ਪਾਲਣ-ਪੋਸ਼ਣ ਨੇ ਉਨ੍ਹਾਂ ਵਿਚ ਇਕ ਮਜ਼ਬੂਤ ਨੈਤਿਕਤਾ ਅਤੇ ਲੇਬਰ ਮਾਰਕਿਟ ਦੀ ਗਤੀਸ਼ੀਲਤਾ ਦੀ ਡੂੰਘੀ ਸਮਝ ਪੈਦਾ ਕੀਤੀ ਖ਼ਾਸ ਕਰਕੇ ਨਿਰਮਾਣ ਉਦਯੋਗ ਅੰਦਰ।
ਸਾਲ 1998 ਵਿਚ ਸੁਰਿੰਦਰ ਸਿੰਘ ਨਿੱਝਰ ਨੇ ਫੋਰਟਲ ਕੰਪਨੀ ਦੀ ਸਥਾਪਨਾ ਕੀਤ, ਜਿਸ ਦਾ ਮਕਸਦ ਨਿਰਮਾਣ ਖੇਤਰ ਵਿਚ ਹੁਨਰਮੰਦ ਮਜ਼ਦੂਰਾਂ ਦੀ ਮੰਗ ਅਤੇ ਯੋਗਤਾ ਪ੍ਰਾਪਤ ਕਾਮਿਆਂ ਦੀ ਸਪਲਾਈ ਵਿਚਾਲੇ ਖੱਡ ਦੀ ਖੋਦਾਈ ਕਰਨੀ ਸੀ। ਇਸ ਕੰਪਨੀ ਨੇ ਯੂ.ਕੇ. ਵਿਚਤ ਬੁਲੰਦੀਆਂ ਨੂੰ ਛੂਹਿਆ। ਪੰਜਾਬ ਵਿਚ ਉਨ੍ਹਾਂ ਲੋੜਵੰਦਾਂ ਲਈ ਮਸੀਹਾ ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਸੁਰਿੰਦਰ ਸਿੰਘ ਨਿੱਝਰ ਦਾ ਜਨਮ 28 ਮਈ 1957 ਨੂੰ ਪੰਜਾਬ ਸੂਬੇ ਦੇ ਕਪੂਰਥਲਾ ਜ਼ਿਲ੍ਹੇ ਦੇ ਇਕ ਛੋਟੇ ਜਿਹੇ ਪਿੰਡ ਡੋਮੇਲੀ ਵਿੱਚ ਹੋਇਆ ਸੀ। ਉਹ ਗੁਰਬਚਨ ਸਿੰਘ ਅਤੇ ਨਿਰੰਜਨ ਕੌਰ ਦੇ ਚਾਰ ਬੱਚਿਆਂ ਵਿੱਚੋਂ ਦੂਜੇ ਨੰਬਰ 'ਤੇ ਸਨ। ਉਸ ਦੇ ਕਰੀਬੀ ਦੋਸਤ ਮੰਗਲ ਸਿੰਘ ਬਾਸੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਹਾਣੀ ਅਸਲ ਵਿਚ 'ਗ਼ਰੀਬੀ ਤੋਂ ਅਮੀਰੀ ਤੱਕ' ਦੀ ਹੈ। ਉਨ੍ਹਾਂ ਦੇ ਦ੍ਰਿੜ ਇਰਾਦੇ ਅਤੇ ਸਕਾਰਾਤਮਕ ਮਾਨਸਿਕਤਾ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਨੀਵੇਂ ਰੁਤਬੇ ਤੋਂ ਉੱਠ ਕੇ ਸ਼ਾਹੀ ਪਰਿਵਾਰ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਵਿੱਚ ਰਲਣ ਵਿੱਚ ਮਦਦ ਕੀਤੀ, ਹਾਲਾਂਕਿ ਉਹ ਆਪਣੇ ਪੰਜਾਬ ਨੂੰ ਨਹੀਂ ਭੁੱਲੇ ਸਨ।