ਨਵੀਂ ਦਿੱਲੀ : ਨਿਆਂਪਾਲਿਕਾ 'ਚ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਸੁਪਰੀਮ ਕੋਰਟ ਦੇ ਜੱਜਾਂ ਨੇ ਅਹੁਦਾ ਸੰਭਾਲਦੇ ਹੀ ਜਨਤਕ ਤੌਰ 'ਤੇ ਆਪਣੀ ਜਾਇਦਾਦ ਦਾ ਐਲਾਨ ਕਰਨ 'ਤੇ ਸਹਿਮਤੀ ਜਤਾਈ ਹੈ। ਪੂਰਨ ਬੈਂਚ ਦੀ ਇਕ ਬੈਠਕ 'ਚ ਸੁਪਰੀਮ ਕੋਰਟ ਦੇ ਜੱਜਾਂ ਨੇ ਆਪਣੀ ਜਾਇਦਾਦ ਦਾ ਖੁਲਾਸਾ ਕਰਨ ਦਾ ਫ਼ੈਸਲਾ ਲਿਆ ਅਤੇ ਇਸ ਦਾ ਵੇਰਵਾ ਸੁਪਰੀਮ ਕੋਰਟ ਦੀ ਵੈੱਬਸਾਈਟ 'ਤੇ ਅਪੋਲਡ ਕੀਤਾ ਗਿਆ। ਸੁਪਰੀਮ ਕੋਰਟ ਦੀ ਵੈੱਬਸਾਈਟ 'ਤੇ ਕਿਹਾ ਗਿਆ ਹੈ ਕਿ ਜਾਇਦਾਦ ਦਾ ਐਲਾਨ ਕਰਨਾ ਸਵੈ-ਇੱਛਾ ਆਧਾਰ 'ਤੇ ਹੋਵੇਗਾ। ਭਾਰਤ ਦੇ ਚੀਫ਼ ਜਸਟਿਸ ਸੰਜੀਵ ਖੰਨਾ ਸਮੇਤ ਸੁਪਰੀਮ ਕੋਰਟ ਦੇ 30 ਜੱਜਾਂ ਨੇ ਆਪਣੀ ਜਾਇਦਾਦ ਐਲਾਨ ਕੀਤਾ ਹੈ।
ਸੁਪਰੀਮ ਕੋਰਟ ਦੀ ਵੈੱਬਸਾਈਟ ਅਨੁਸਾਰ ਸੁਪਰੀਮ ਕੋਰਟ ਦੀ ਪੂਰਨ ਬੈਂਚ ਨੇ ਇਹ ਸੰਕਲਪ ਲਿਆ ਹੈ ਕਿ ਜੱਜਾਂ ਨੂੰ ਅਹੁਦਾ ਸੰਭਾਲਦੇ ਸਮੇਂ ਆਪਣੀ ਜਾਇਦਾਦ ਦਾ ਐਲਾਨ ਕਰਨਾ ਚਾਹੀਦਾ, ਜਦੋਂ ਵੀ ਕੋਈ ਮਹੱਤਵਪੂਰਨ ਜਾਇਦਾਦ ਇਕੱਠੀ ਕੀਤੀ ਜਾ ਤਾਂ ਇਸ ਦਾ ਐਲਾਨ ਚੀਫ਼ ਜਸਟਿਸ ਦੇ ਸਾਹਮਣੇ ਕਰਨਾ ਚਾਹੀਦਾ। ਵੈੱਬਸਾਈਟ 'ਤੇ ਲਿਖਿਆ ਗਿਆ ਹੈ,''ਇਸ 'ਚ ਭਾਰਤ ਦੇ ਚੀਫ਼ ਜਸਟਿਵ ਵਲੋਂ ਕੀਤੇ ਗਏ ਐਲਾਨ ਵੀ ਸ਼ਾਮਲ ਹਨ। ਸੁਪਰੀਮ ਕੋਰਟ ਦੀ ਵੈੱਬਸਾਈਟ 'ਤੇ ਜਾਇਦਾਦ ਦਾ ਐਲਾਨ ਸਵੈ-ਇੱਛਾ ਆਧਾਰ 'ਤੇ ਕੀਤਾ ਜਾਵੇਗਾ।''