ਹਰਿਆਣਾ 'ਚ ਸਕੂਲਾਂ ਦੀ ਟਾਈਮਿੰਗ 'ਚ ਬਦਲਾਅ ਕੀਤਾ ਗਿਆ ਹੈ। ਸਿੱਖਿਆ ਵਿਭਾਗ ਵਲੋਂ ਇਸ ਦੇ ਆਰਡਰ ਸਾਰੇ ਸਕੂਲਾਂ ਲਈ ਜਾਰੀ ਕਰ ਦਿੱਤੇ ਗਏ ਹਨ। ਆਰਡਰ ਵਿਚ ਲਿਖਿਆ ਹੈ ਕਿ ਹਰਿਆਣਾ ਸਰਕਾਰ ਨੇ ਦੁਰਗਾ ਅਸ਼ਟਮੀ ਮੌਕੇ 5 ਅਪ੍ਰੈਲ ਯਾਨੀ ਕਿ ਕੱਲ ਪ੍ਰਦੇਸ਼ ਦੇ ਸਰਕਾਰੀ ਸਕੂਲਾਂ ਦੇ ਸਮੇਂ ਵਿਚ ਬਦਲਾਅ ਕੀਤਾ ਗਿਆ ਹੈ। ਸਕੂਲਾਂ ਦਾ ਸਮਾਂ ਸਵੇਰੇ 10.00 ਵਜੇ ਤੋਂ ਦੁਪਹਿਰ 2.30 ਵਜੇ ਤੱਕ ਹੋਵੇਗਾ, ਜੋ ਕਿ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਇਕ ਸਮਾਨ ਹੋਵੇਗਾ।
ਦੱਸ ਦੇਈਏ ਕਿ ਦੋਹਰੀ ਸ਼ਿਫਟ ਵਾਲੇ ਸਕੂਲਾਂ ਵਿਚ ਪਹਿਲੀ ਸ਼ਿਫਟ ਦਾ ਸਮਾਂ ਸਵੇਰੇ 10.00 ਵਜੇ ਤੋਂ ਦੁਪਹਿਰ 12.30 ਵਜੇ ਤੱਕ ਹੋਵੇਗਾ। ਦੂਜੀ ਸ਼ਿਫਟ ਦਾ ਸਮਾਂ ਹੋਰ ਦਿਨਾਂ ਵਾਂਗ ਸਮਾਨ ਰਹੇਗਾ, ਉਸ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਦੱਸ ਦੇਈਏ ਕਿ ਚੇਤ ਮਹੀਨੇ ਦੇ ਮਾਤਾ ਦੇ ਨਰਾਤੇ 30 ਮਾਰਚ 2025 ਨੂੰ ਸ਼ੁਰੂ ਹੋਏ। ਮਾਤਾ ਦੇ 9 ਰੂਪਾਂ ਦੀ ਵੱਖ-ਵੱਖ ਦਿਨਾਂ ਦੌਰਾਨ ਪੂਜਾ ਕੀਤੀ ਜਾਂਦੀ ਹੈ। ਅਸ਼ਟਮੀ ਅਤੇ ਨੌਵੀਂ ਵਾਲੇ ਦਿਨ ਮਾਤਾ ਨੂੰ ਮੰਨਣ ਵਾਲੇ ਭਗਤ ਕੰਜਕ ਪੂਜਨ ਕਰਦੇ ਹਨ।