ਨਵੀਂ ਦਿੱਲੀ : ਲੋਕ ਸਭਾ ਸਪੀਕਰ ਓਮ ਬਿਰਲਾ ਨੇ ਵੀਰਵਾਰ ਨੂੰ ਊਰਜਾ ਮੰਤਰੀ ਮਨੋਹਰ ਲਾਲ ਖੱਟੜ ਨੂੰ ਕਿਹਾ ਕਿ ਉਨ੍ਹਾਂ ਨੂੰ ਸਦਨ 'ਚ ਪ੍ਰਸ਼ਨਕਾਲ ਦੌਰਾਨ ਸ਼ੇਰੋ ਸ਼ਾਇਰੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਨੇ ਪ੍ਰਸ਼ਨਕਾਲ ਦੌਰਾਨ ਖੱਟੜ ਨੂੰ ਉਸ ਸਮੇਂ ਟੋਕਿਆ, ਜਦੋਂ ਊਰਜਾ ਮੰਤਰੀ ਨੇ ਇਕ ਪ੍ਰਸ਼ਨ ਦਾ ਉੱਤਰ ਦੇਣ ਦੌਰਾਨ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਸ਼ਾਇਰੀ ਪੜ੍ਹੀ।
ਉਹ ਕਾਂਗਰਸ ਦੇ ਲੋਕ ਸਭਾ ਦੇ ਮੈਂਬਰ ਹਰੀਸ਼ ਮੀਣਾ ਦੇ ਪੂਰਕ ਪ੍ਰਸ਼ਨ ਦਾ ਉੱਤਰ ਦੇ ਰਹੇ ਸਨ। ਇਸ 'ਤੇ ਬਿਰਲਾ ਨੇ ਕਿਹਾ,''ਮੰਤਰੀ ਜੀ ਪ੍ਰਸ਼ਨਕਾਲ 'ਚ ਸ਼ੇਰੋ ਸ਼ਾਇਰੀ ਨਹੀਂ ਹੁੰਦੀ।''