ਖਰੜ - ਪ੍ਰੀਤ ਪੱਤੀ; ਅੱਜ ਕਰਿਆਨਾ ਮਰਚੈਂਟਸ ਐਸੋਸੀਏਸ਼ਨ ਖਰੜ ਦੇ ਨਵੇਂ ਚੁਣੇ ਗਏ ਪ੍ਰਧਾਨ ਯਸ਼ਪਾਲ ਬਾਂਸਲ ਦਾ ਸੌਂਹ ਚੁੱਕ ਸਮਾਗਮ ਕੀਤਾ ਗਿਆ। ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਵਿਨੀਤ ਵਰਮਾ ਸਟੇਟ ਕਮਿਸ਼ਨ ਦੇ ਮੈਂਬਰ ਅਤੇ ਆਪ ਪਾਰਟੀ ਦੇ ਟਰੇਡਿੰਗ ਵਿੰਗ ਦੇ ਜਨਰਲ ਸਕੱਤਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਤੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਵਪਾਰੀਆ ਦੀ ਸਮੱਸਿਆ ਸਬੰਧੀ ਸਰਕਾਰ ਪਹਿਲਾਂ ਹੀ ਸੁਹਿਰਦ ਹਨ। ਉਨ੍ਹਾ ਕਿਹਾ ਕਿ ਉਹ ਵਪਾਰੀਆ ਦੀ ਦੀ ਹਾਲਤ ਦੇ ਲਈ ਸੰਬੰਧਿਤ ਵਿਭਾਗਾਂ ਨਾਲ ਜਲਦੀ ਹੀ ਮੀਟਿੰਗ ਕਰਾਉਣਗੇ।
ਇਸ ਤੋਂ ਪਹਿਲਾਂ ਅਸ਼ੋਕ ਸ਼ਰਮਾ ਨੇ ਸਬੰਧਿਤ ਸੰਬੋਧਿਤ ਕਰਦੇ ਆ ਕਿਹਾ ਕਿ ਅਰਥ ਵਿਵਸਥਾ ਲਈ ਵਪਾਰੀ ਰੀੜ ਦੀ ਹੱਡੀ ਹਨ।ਉਹਨਾਂ ਨੇ ਜੀ.ਐਸ.ਟੀ. ਦੀ ਟੈਕਸ ਘਟਾਉਣ ਦੀ ਮੰਗ ਕੀਤੀ। ਇਸ ਮੌਕੇ ਤੇ ਨਵੇਂ ਚੁਣੇ ਗਏ ਪ੍ਰਧਾਨ ਯਸ਼ਪਾਲ ਬੰਸਲ ਨੇ ਖਰੜ ਦੇ ਦੁਕਾਨਦਾਰਾਂ ਦੀਆਂ ਸਮੱਸਿਆ ਬਾਰੇ ਕਿਹਾ ਕਿ ਸ਼ਹਿਰ ਦੇ ਦੁਕਾਨਦਾਰਾਂ ਨੂੰ ਪਾਰਕਿੰਗ ਦੀ ਬਹੁਤ ਵੱਡੀ ਸਮੱਸਿਆ ਹੈ। ਉਨ੍ਹਾ ਕਿਹਾ ਕਿ ਜਲਦੀ ਇਸ ਸਬੰਧੀ ਪ੍ਰਸ਼ਾਸਨ ਨਾਲ ਗੱਲ ਕਰਨਗੇ।
ਇਸ ਮੌਕੇ ਤੇ ਐਡਵੋਕੇਟ ਦੀਪਕ ਸ਼ਰਮਾ,ਸ਼ਸ਼ੀ ਪਾਲ ਜੈਨ,ਅਸ਼ੋਕ ਸ਼ਰਮਾ, ਕੈਲਾਸ਼ ਅਗਰਵਾਲ,ਅਨੀਤ ਜੈਨ,ਬੈਨੀ ਪ੍ਰਸਾਦ,ਅਨਿਲ ਸਿੰਗਲਾ,ਪਵਨ ਕੁਮਾਰ, ਸੁਧੀਰ ਕੁਮਾਰ,ਦਵਿੰਦਰ ਬੰਸਲ,ਅਰੁਣ ਕੁਮਾਰਰੋਮੀ,ਰਾਜੂ,ਰਾਸ਼ੀਦ,ਵਿਜੇ,ਦਰਸ਼ਨ,ਵੀਕੇ ਜੈਨ,ਜਸਵੰਤ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਖਰੜ ਦੇ ਪਤਵੰਤੇ ਸੱਜਣ ਅਤੇ ਦੁਕਾਨਦਾਰ ਮੌਜੂਦ ਸਨ