ਪ੍ਰੀਤ ਪੱਤੀ
ਖਰੜ; ਭਾਰਤੀ ਜਨਤਾ ਪਾਰਟੀ ਦੇ ਜ਼ਿਲੇ ਦੇ ਵਾਈਸ ਪ੍ਰਧਾਨ ਪਵਨ ਮਨੋਚਾ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਦੇਸੂ ਮਾਜਰਾ ਜੰਡਪੁਰ ਰੋਡ ਤੇ ਨੋਬਲ ਸਕੂਲ ਨੇੜੇ ਰਾਮ ਮੰਦਿਰ ਰੋਡ ਦੇ ਉੱਪਰ ਸ਼ਾਮ ਨੂੰ ਸਬਜੀ ਮੰਡੀ ਕਈ ਦਿਨਾਂ ਤੋਂ ਕਿਸੀ ਦੀ ਮਿਲੀ ਭੁਗਤ ਨਾਲ ਲੱਗ ਰਹੀ ਹੈ ਮੇਰੀ ਪ੍ਰਸ਼ਾਸਨ ਅੱਗੇ ਬੇਨਤੀ ਹੈ ਕਿ ਲੋਕਾਂ ਨੂੰ ਮੰਡੀ ਲੱਗਣ ਦੇ ਕਾਰਨ ਆਣ ਜਾਣ ਦੀਆਂ ਮੁਸ਼ਕਿਲਾਂ ਸਾਹਮਣੇ ਆ ਰਹੀਆਂ ਹਨ ਕਿਰਪਾ ਕਰਕੇ ਇਸ ਮੰਡੀ ਨੂੰ ਜਲਦ ਤੋਂ ਜਲਦ ਚੁਕਾਇਆ ਜਾਵੇ ਤਾਂ ਜੋ ਆਉਣ ਜਾਣ ਵਾਲਿਆਂ ਨੂੰ ਔਖਿਆਈ ਦਾ ਸਾਹਮਣਾ ਨਾ ਕਰਨਾ ਪਵੇ।
ਭਰੋਸੇ ਯੋਗ ਸੁਤਰਾਂ ਤੋਂ ਪਤਾ ਲੱਗਾ ਹੈ ਕਿ ਇਹ ਸਭ ਮਿਲੀ ਭੁਗਤ ਨਾਲ ਚੱਲ ਰਿਹਾ ਹੈ ਅਤੇ ਇਹਨਾਂ ਤੋਂ ਪੈਸੇ ਵਸੂਲੇ ਜਾ ਰਹੇ ਹਨ ।ਪ੍ਰਸ਼ਾਸਨ ਅੱਗੇ ਇਹੀ ਬੇਨਤੀ ਹੈ ਇਸ ਮੰਡੀ ਵੱਲ ਧਿਆਨ ਦਿੱਤਾ ਜਾਵੇ ਜੋ ਰੋਡ ਦਾ ਰਸਤਾ ਦੋ ਮਿੰਟ ਦਾ ਹੈ ਉੱਥੇ ਸ਼ਾਮ ਨੂੰ 45-45 ਮਿੰਟ ਰੋਡ ਤੇ ਖੜਨਾ ਪੈਂਦਾ ਹੈ ਕਿਰਪਾ ਕਰਕੇ ਇਸ ਮੰਡੀ ਵਲ ਜਲਦ ਤੋਂ ਜਲਦ ਧਿਆਨ ਦਿੱਤਾ ਜਾਵੇ ਤੇ ਇਸ ਨੂੰ ਜਲਦੀ ਹੀ ਚੁਕਵਾਇਆ ਜਾਵੇ।