Tuesday, April 22, 2025
BREAKING
ਅਮਰਨਾਥ ਯਾਤਰਾ ਤੋਂ ਪਹਿਲਾਂ ਹੀ ਪਹਿਲਗਾਮ 'ਚ ਸੈਲਾਨੀਆਂ 'ਤੇ ਅੱਤਵਾਦੀ ਹਮਲਾ, ਅੰਨ੍ਹੇਵਾਹ ਚਲਾ'ਤੀਆਂ ਗੋਲੀਆਂ ਰਾਹੁਲ ਗਾਂਧੀ ਦੀ ਲੋਕ ਸਭਾ ਤੋਂ ਹੋ ਸਕਦੀ ਹੈ ਛੁੱਟੀ! ਰੱਦ ਹੋਵੇਗੀ ਮੈਂਬਰਸ਼ਿਪ, ਅਦਾਲਤ ਨੇ ਦਿੱਤਾ 10 ਦਿਨ ਦਾ ਸਮਾਂ ਸਕੂਲਾਂ ਦਾ ਬਦਲਿਆ ਸਮਾਂ, ਜਾਣੋ ਨਵੀਂ Timing ਭਾਜਪਾ ਦੇ ਕੌਮੀ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਪਰਿਵਾਰ ਸਮੇਤ PM ਮੋਦੀ ਨਾਲ ਕੀਤੀ ਮੁਲਾਕਾਤ ਅਮਰੀਕਾ 'ਚ ਚੋਣ ਕਮਿਸ਼ਨ 'ਤੇ ਬਿਆਨ ਤੋਂ ਬਾਅਦ ਭਾਜਪਾ ਨੇ ਰਾਹੁਲ ਗਾਂਧੀ ਨੂੰ ਦੱਸਿਆ ਦੇਸ਼ਧ੍ਰੋਹੀ ਸਾਊਦੀ ਅਰਬ ਪੁੱਜੇ PM ਮੋਦੀ, ਹੋਇਆ 'ਸ਼ਾਨਦਾਰ' ਸੁਆਗਤ, 40 ਸਾਲ ਬਾਅਦ... PM ਮੋਦੀ ਨੂੰ ਮਿਲ ਕੇ ਖੁਸ਼ ਹੋਏ ਅਮਰੀਕੀ ਉਪ ਰਾਸ਼ਟਰਪਤੀ ਜੇ.ਡੀ. ਵੈਂਸ, ਦੱਸਿਆ- 'Great Leader' ਭਾਰਤ ਦਾ ਸਭ ਤੋਂ ਵੱਡਾ ਕਰੂਜ਼ ਟਰਮੀਨਲ ਹੋਇਆ ਸ਼ੁਰੂ, ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਨੇ ਕੀਤਾ ਉਦਘਾਟਨ ਭਾਰਤ ਨੇ ਬ੍ਰਹਿਮੋਸ ਮਿਜ਼ਾਈਲਾਂ ਦੀ ਦੂਜੀ ਖੇਪ ਭੇਜੀ ਫਿਲੀਪੀਨਜ਼ ਭਾਜਪਾ ਦੇ ਇਕਬਾਲ ਸਿੰਘ ਹੋਣਗੇ ਦਿੱਲੀ ਦੇ ਨਵੇਂ ਮੇਅਰ, 'ਆਪ' ਨੇ ਚੋਣ ਤੋਂ ਬਣਾਈ ਦੂਰੀ

ਪੰਜਾਬ

ਚੰਡੀਗੜ੍ਹ ਯੂਨੀਵਰਸਿਟੀ ਦੇ ਸਲਾਨਾ ਦੋ ਰੋਜ਼ਾ ਸੀਯੂ ਫੈਸਟ-2025 ਦਾ ਹੋਇਆ ਆਗ਼ਾਜ਼, ਪਾੜ੍ਹਿਆਂ ਦੀਆਂ ਪੇਸ਼ਕਾਰੀਆਂ ਨੇ ਕੀਲੇ ਦਰਸ਼ਕ

22 ਅਪ੍ਰੈਲ, 2025 01:13 PM

ਪ੍ਰੀਤ ਪੱਤੀ

ਖਰੜ :ਸੋਮਵਾਰ ਨੂੰ ਚੰਡੀਗੜ੍ਹ ਯੂਨੀਵਰਸਿਟੀ ਦੇ ਦੋ ਰੋਜ਼ਾ ਸਲਾਨਾ ਸੱਭਿਆਚਾਰਕ ਸਮਾਗਮ ਸੀਯੂ ਫੈਸਟ-2025 ਦੀ ਧੂਮ-ਧਾਮ ਨਾਲ ਨੂੰ ਸ਼ੁਰੂ ਹੋ ਗਿਆ ਹੈ।ਦੋ ਦਿਨਾਂ ਤਕ ਚੱਲਣ ਵਾਲੇ ਸੀਯੂ ਫੈਸਟ-2025 ਵਿਚ 2 ਹਜ਼ਾਰ ਤੋਂ ਵੱਧ ਵਿਦਿਆਰਥੀ ਹਿੱਸਾ ਲੈ ਰਹੇ ਹਨ, ਜੋ ਕਿ ਆਪਣੀ ਕਲਾ ਤੇ ਪ੍ਰਤੀਭਾ ਦਾ ਪ੍ਰਦਰਸ਼ਨ ਕਰ ਰਹੇ ਹਨ। ਸੀਯੂ ਫੈਸਟ-2025 ’ਚ 6 ਸ਼੍ਰੇਣੀਆਂ ਵਿਚ ਮੁਕਾਬਲੇ ਕਰਵਾਏ ਜਾ ਰਹੇ ਹਨ, ਜਿਸ ਵਿਚ ਮਾਡਲਿੰਗ, ਫਾਇਨ ਆਰਟਸ, ਥੀਏਟਰ, ਸਾਹਿਤਕ, ਸੰਗੀਤ ਤੇ ਨਾਚ ਦੇ ਤਹਿਤ 32 ਮੁਕਾਬਲੇ ਕਰਵਾਏ ਜਾ ਰਹੇ ਹਨ।

ਸੀਯੂ ਫੈਸਟ-2025 ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ਏਆਈਸੀਟੀਈ ਦੇ ਐਡਵਾਈਜ਼ਰ-1 ਤੇ ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ (ਏਆਈਯੂ), ਦਿੱਲੀ ਦੇ ਸਾਬਕਾ ਅਡੀਸ਼ਨਲ ਸਕੱਤਰ ਡਾ. ਮਮਤਾ ਰਾਣੀ ਅਗਰਵਾਲ ਦੇ ਕਰ ਕਮਲਾਂ ਰਾਹੀਂ ਕੀਤਾ ਗਿਆ। ਇਸ ਮੌਕੇ ਪੁੱਜੀਆਂ ਸ਼ਖ਼ਸੀਅਤਾਂ ਵਿਚ ਸੰਸਦ ਮੈਂਬਰ (ਰਾਜ ਸਭਾ) ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਤੋਂ ਇਲਾਵਾ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਮਨਪ੍ਰ੍ਰੀਤ ਸਿੰਘ ਮੰਨਾ ਸਮੇਤ ਹੋਰ ਅਧਿਕਾਰੀ ਵੀ ਸ਼ਾਮਲ ਹੋਏ।

ਇਸ ਮੌਕੇ ਮੁੱਖ ਮਹਿਮਾਨ ਡਾ. ਮਮਤਾ ਰਾਣੀ ਅਗਰਵਾਲ ਨੇ ਕਿਹਾ ਕਿ ਦੇਸ਼ ਵਿੱਚ ਬਹੁਤ ਘੱਟ ਯੂਨੀਵਰਸਿਟੀਆਂ ਹਨ ਜੋ ਸਿੱਖਿਆ ਤੋਂ ਇਲਾਵਾ ਹੋਰ ਉਪਰਾਲੇ ਕਰਦੀਆਂ ਹਨ ਤੇ ਆਪਣੇ ਵਿਦਿਆਰਥੀਆਂ ਵਿੱਚ ਖੇਡ ਪ੍ਰਤਿਭਾ, ਸੱਭਿਆਚਾਰਕ ਅਤੇ ਕਲਾਤਮਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀਆਂ ਹਨ। ਚੰਡੀਗੜ੍ਹ ਯੂਨੀਵਰਸਿਟੀ ਇੱਕ ਅਜਿਹੀ ਯੂਨੀਵਰਸਿਟੀ ਹੈ ਜੋ ਨਾ ਸਿਰਫ ਅਕਾਦਮਿਕ ਸੁਪਨਿਆਂ ਨੂੰ ਸਾਕਾਰ ਕਰ ਰਹੀ ਹੈ ਬਲਕਿ ਉਨ੍ਹਾਂ ਦੇ ਕਲਾਤਮਕ ਸੁਪਨਿਆਂ ਨੂੰ ਵੀ ਖੰਭ ਲੱਗਾ ਕੇ ਆਪਣੇ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਕਰ ਰਹੀ ਹੈ। ਚੰਡੀਗੜ੍ਹ ਯੂਨੀਵਰਸਿਟੀ ਏ. ਆਈ. ਯੂ. ਵੱਲੋਂ ਆਯੋਜਿਤ ਇੰਟਰ-ਯੂਨੀਵਰਸਿਟੀ ਨੈਸ਼ਨਲ ਯੂਥ ਫੈਸਟੀਵਲ ਵਿੱਚ ਤਿੰਨ ਵਾਰ ਰਾਸ਼ਟਰੀ ਚੈਂਪੀਅਨ ਬਣ ਚੁੱਕੀ ਹੈ ਅਤੇ ਖੇਡਾਂ ਵਿੱਚ ਵੱਕਾਰੀ ਮਾਕਾ ਟਰਾਫੀ (ਸਨਮਾਨ ਪ੍ਰਾਪਤ ਕਰਨ ਵਾਲੀ ਪਹਿਲੀ ਪ੍ਰਾਈਵੇਟ ਯੂਨੀਵਰਸਿਟੀ) ਜਿੱਤੀ ਹੈ। ਸੀਯੂ ਨੇ ਪਿਛਲੇ ਸਾਲਾਂ ਦੌਰਾਨ ਕਈ ਰਾਸ਼ਟਰੀ ਪੱਧਰ ਦੇ ਕਲਾਕਾਰ ਅਤੇ ਖਿਡਾਰੀ ਵੀ ਤਿਆਰ ਕੀਤੇ ਹਨ। ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਯੂਨੀਵਰਸਿਟੀ ਦਾ ਪ੍ਰਦਰਸ਼ਨ ਸੀਯੂ ਦੇ ਦੂਰਦਰਸ਼ੀ ਨੇਤਾਵਾਂ ਅਤੇ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਮਿਆਰੀ ਸਿੱਖਿਆ ਤੋਂ ਇਲਾਵਾ ਨਵੇਂ ਮੁਕਾਮ ਹਾਸਲ ਕਰਨ ਲਈ ਅਣਥੱਕ ਯਤਨ ਕਰ ਰਹੀ ਹੈ।

ਸੀਯੂ ਫੈਸਟ ਦੀ ਸ਼ੁੁਰੂਆਤ ਰੰਗਾ ਰੰਗ ਪੇਸ਼ਕਾਰੀਆਂ ਨਾਲ ਹੋਈ, ਜਿਸ ਵਿਚ ਵਿਦਿਆਰਥੀਆਂ ਨੇ ਸੱਭਿਆਚਾਰ ਨਾਲ ਸਬੰਧਤ ਅਤੇ ਮਾਡਰਨ ਡਾਂਸ ਦੀਆਂ ਸਿੰਗਲ, ਦੋਗਾਣਾ ਤੇ ਗਰੁੱਪ ਪੇਸ਼ਕਾਰੀਆਂ ਦਿੱਤੀਆਂ। ਇਸ ਦੇ ਨਾਲ ਹੀ ਸੰਗੀਤ, ਮਾਇਮ, ਮੋਨੋ ਐਕਟਿੰਗ, ਸਕਿੱਲ, ਦੋਗਾਣਾ ਗੀਤਕਾਰੀ, ਰੰੰਗੋਲੀ, ਕਲੇ ਮਾਡਲਿੰਗ, ਪੇਟਿੰਗ, ਫੋਟੋਗ੍ਰਾਫੀ, ਮਾਡਲਿੰਗ ਰਾਉਂਡ-1, ਜਨਰਲ ਗਰੁੱਪ ਡਾਂਸ, ਭਾਸ਼ਣ ਮੁਕਾਬਲੇ, ਕਵੀਜ਼ ਫਾਇਨਲ, ਮੀਮੀਕਰੀ, ਨੁੱਕੜ ਨਾਟਕ, ਡੀਜੇ ਹੰਟ, ਵੈਸਟਰਨ ਵੋਕਲ (ਸੋਲੋ), ਬੈਸਟ ਆਉਟ ਆਫ਼ ਵੇਸਟ, ਕੋਲਾਜ ਮੇਕਿੰਗ ਤੇ ਭਾਸ਼ਣ ਮੁਕਾਬਲਿਆਂ ਵਰਗੀਆਂ ਵੱਖ-ਵੱਖ ਕੈਟਾਗਰੀਆਂ ਵਿਚ ਮੁਕਾਬਲੇ ਆਯੋਜਿਤ ਕੀਤੇ ਗਏ।

ਸੰਸਦ ਮੈਂਬਰ (ਰਾਜ ਸਭਾ) ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਜੋ ਵੀ ਮੁਕਾਮ ਹਾਸਲ ਕੀਤੇ ਹਨ, ਉਹ ਸਿਰਫ਼ ਉੱਚੇਰੀ ਮਿਆਰੀ ਸਿੱਖਿਆ ਤੱਕ ਹੀ ਸੀਮਤ ਨਹੀਂ ਹਨ, ਬਲਕਿ ਉਹ ਇਸ ਤੋਂ ਵੀ ਪਰੇ ਹਨ। ਪਿਛਲੇ ਸਾਲਾਂ ਦੌਰਾਨ ਵਿਦਿਆਰਥੀਆਂ ਵੱਲੋਂ ਕਲਾਤਮਕ ਅਤੇ ਸੱਭਿਆਚਾਰਕ ਮੁਕਾਬਲਿਆਂ ਵਿੱਚ ਹਾਸਲ ਕੀਤੀਆਂ ਸ਼ਾਨਦਾਰ ਪ੍ਰਾਪਤੀਆਂ ਨਾ ਸਿਰਫ ਕਲਾ ਨੂੰ ਉਤਸ਼ਾਹਿਤ ਕਰਨ ਬਲਕਿ ਉੱਭਰ ਰਹੇ ਕਲਾਕਾਰਾਂ ਨੂੰ ਮੰਚ ਪ੍ਰਦਾਨ ਕਰਨ ਅਤੇ ਵਿਦਿਆਰਥੀਆਂ ਦੀ ਲੁਕੀ ਹੋਈ ਪ੍ਰਤਿਭਾ ਨੂੰ ਸਾਹਮਣੇ ਲਿਆਉਣ ਲਈ ਚੰਡੀਗਡ੍ਹ ਯੂਨੀਵਰਸਿਟੀ ਦੀ ਦਿ੍ਰੜ ਵਚਨਬੱਧਤਾ ਦਾ ਪ੍ਰਮਾਣ ਹੈ। ਹਾਲ ਹੀ ਵਿੱਚ, ਚੰਡੀਗੜ੍ਹ ਯੂਨੀਵਰਸਿਟੀ ਨੇ ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ (ਏਆਈਯੂ) ਦੁਆਰਾ ਆਯੋਜਿਤ 38ਵੇਂ ਇੰਟਰ ਯੂਨੀਵਰਸਿਟੀ ਨੈਸ਼ਨਲ ਯੂਥ ਫੈਸਟੀਵਲ-2024-25 ਵਿੱਚ 28 ਮੁਕਾਬਲਿਆਂ ਵਿੱਚ 41 ਮੈਡਲ ਜਿੱਤ ਕੇ ਓਵਰਆਲ ਚੈਂਪੀਅਨਸ਼ਿਪ ਟਰਾਫੀ ਜਿੱਤੀ ਹੈ, ਜਿਸ ਵਿੱਚ ਭਾਰਤ ਭਰ ਦੀਆਂ 148 ਯੂਨੀਵਰਸਿਟੀਆਂ ਦੇ 2400 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ।

ਸੰਧੂ ਨੇ ਆਖਿਆ ਕਿ ਸੀਯੂ ਫੈਸਟ ਵਰਗੇ ਪਲੇਟਫਾਰਮ ਵਿਦਿਆਰਥੀਆਂ ਨੂੰ ਨਾ ਸਿਰਫ ਆਪਣੀ ਕਲਾ ਤੇ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕਰਦੇ ਹਨ ਬਲਕਿ ਹੋਰ ਵਿਦਿਆਰਥੀਆਂ ਨੂੰ ਵੀ ਅਜਿਹਾ ਕਰਨ ਲਈ ਉਤਸ਼ਾਹਿਤ ਅਤੇ ਪ੍ਰੇਰਿਤ ਕਰਦੇ ਹਨ। ਇੱਥੇ ਚੰਡੀਗੜ੍ਹ ਯੂਨੀਵਰਸਿਟੀ ’ਚ ਸਾਲਾਂ ਤੋਂ ਅਜਿਹਾ ਵਾਤਾਵਰਣ ਪ੍ਰਦਾਨ ਕੀਤਾ ਜਾ ਰਿਹਾ ਹੈੈ ਜੋ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ’ਤੇ ਅਧਾਰਿਤ ਹੈ। ਸੀਯੂ ’ਚ ਸਾਰੇ ਭਾਰਤੀ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਪੜ੍ਹਨ ਲਈ ਆਉਣ ਵਾਲੇ ਵਿਦਿਆਰਥੀਆਂ ਦੇ ਨਾਲ, ਚੰਡੀਗੜ੍ਹ ਯੂਨੀਵਰਸਿਟੀ ਵਿਭਿੰਨਤਾ ’ਚ ਏਕਤਾ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਦੇਸ਼ ਦੇ ਵੱਖ-ਵੱਖ ਭਾਈਚਾਰਿਆਂ ਦੇ ਵਿਦਿਆਰਥੀਆਂ ਦੀਆਂ ਇੱਛਾਵਾਂ ਦਾ ਬਰਾਬਰ ਧਿਆਨ ਰੱਖਦੀ ਹੈ। ਚੰਡੀਗੜ੍ਹ ਯੂਨੀਵਰਸਿਟੀ ਅਕਾਦਮਿਕ ਸਕਾਲਰਸ਼ਿਪ ਤੋਂ ਇਲਾਵਾ, ਆਪਣੇ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਸਕਾਲਰਸ਼ਿਪ ਵੀ ਪ੍ਰਦਾਨ ਕਰਦਾ ਹੈ।

ਸੀਯੂ ਫੈਸਟ ਦੇ ਦੂਜੇ ਦਿਨ ਡਿਊਟ ਡਾਂਸ, ਸੋਲੋ ਡਾਂਸ, ਫੋਕ ਡਾਂਸ (ਸੋਲੋ), ਭਾਸ਼ਣ ਮੁਕਾਬਲੇ, ਭਾਰਤੀ ਗਰੁੱਪ ਸੰਗੀਤ, ਵੈਸਟਰਨ ਗਰੁੱਪ ਸੰਗੀਤ, ਕਾਰਟੂਨਿੰਗ, ਮਹਿੰਦੀ, ਫੇਸ ਪੇਂਟਿੰਗ, ਪੋਸਟਰ ਮੇਕਿੰਗ, ਸਪੈਸ਼ਲ ਐਕਟ-ਵਨ ਐਕਟ ਪਲੇ ਅਤੇ ਬੈਟਲ ਆਫ਼ ਬੈਂਡ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਇਲਾਵਾ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਯੂਨੀਵਰਸਿਟੀ ਦੀ ਨੁਮਾਇੰਦਗੀ ਕਰਨ ਵਾਲੇ ਵਿਦਿਆਰਥੀਆਂ ਨੂੰ ਆਰਟੀਸਟ ਅਚੀਵਰਜ਼ ਅਵਾਰਡ-2025 ਨਾਲ ਸਨਮਾਨਿਤ ਕੀਤਾ ਜਾਵੇਗਾ।

ਇਸ ਦੌਰਾਨ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਥੀਏਟਰ, ਸਾਹਿਤਕ, ਫਾਈਨ ਆਰਟਸ, ਮਾਡਲਿੰਗ, ਸੰਗੀਤ ਤੇ ਡਾਂਸ ਆਦਿ ਮੁਕਾਬਲਿਆਂ ਵਿਚ ਯੂਨੀਵਰਸਿਟੀ ਦੀ ਨੁਮਾਇੰਦਗੀ ਕਰਨ ਵਾਲੇ 60 ਤੋਂ ਵੱਧ ਵਿਦਿਆਰਥੀਆਂ ਨੂੰ ਅਚੀਵਰਜ਼ ਅਵਾਰਡ-2025 ਨਾਲ ਸਨਮਾਨਿਤ ਕੀਤਾ ਜਾਵੇਗਾ ਤੇ ਉਨ੍ਹਾਂ ਨੂੰ 10 ਲੱਖ ਰੁਪਏ ਤੋਂ ਵੱਧ ਦੀ ਇਨਾਮੀ ਰਾਸ਼ੀ ਨਾਲ ਨਿਵਾਜਿਆ ਜਾਵੇਗਾ। ਫੈਸਟ ਦੀ ਸਮਾਪਤੀ ਬਾਲੀਵੁੱਡ ਦੇ ਉੱਘੇ ਗਾਇਕ ਜੁਬੀਨ ਨੌਟੀਆਲ ਦੇ ਲਾਇਵ ਸ਼ੋਅ ਨਾਲ ਹੋਵੇਗੀ। ਇਸ ਦੇ ਨਾਲ ਹੀ, ਇਸ ਸਾਲ ਸਭ ਤੋਂ ਜ਼ਿਆਦਾ ਪੁਰਸਕਾਰ ਹਾਸਲ ਕਰਨ ਵਾਲੇ ਵਿਭਾਗ ਨੂੰ ਓਵਰਆਲ ਟਰਾਫੀ ਦੇ ਨਾਲ ਨਿਵਾਜਿਆ ਜਾਵੇਗਾ।

Have something to say? Post your comment

ਅਤੇ ਪੰਜਾਬ ਖਬਰਾਂ

ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਨੂੰ ਚਿਤਾਵਨੀ, ਪੰਜਾਬ ਸਰਕਾਰ ਵੱਲੋਂ ਸਖ਼ਤ ਹੁਕਮ ਜਾਰੀ

ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਨੂੰ ਚਿਤਾਵਨੀ, ਪੰਜਾਬ ਸਰਕਾਰ ਵੱਲੋਂ ਸਖ਼ਤ ਹੁਕਮ ਜਾਰੀ

ਸਕੂਲਾਂ ਦੇ ਨਵੇਂ ਸੈਸ਼ਨ 'ਤੇ ਪਿਆ ਭੰਬਲਭੂਸਾ! ਜਾਰੀ ਹੋ ਗਏ ਸਖ਼ਤ ਹੁਕਮ

ਸਕੂਲਾਂ ਦੇ ਨਵੇਂ ਸੈਸ਼ਨ 'ਤੇ ਪਿਆ ਭੰਬਲਭੂਸਾ! ਜਾਰੀ ਹੋ ਗਏ ਸਖ਼ਤ ਹੁਕਮ

ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ

ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ

ਪ੍ਰਤਾਪ ਬਾਜਵਾ ਮਾਮਲੇ 'ਚ ਹਾਈਕੋਰਟ 'ਚ ਸੁਣਵਾਈ, ਜਾਣੋ ਕੀ ਕਿਹਾ ਅਦਾਲਤ ਨੇ

ਪ੍ਰਤਾਪ ਬਾਜਵਾ ਮਾਮਲੇ 'ਚ ਹਾਈਕੋਰਟ 'ਚ ਸੁਣਵਾਈ, ਜਾਣੋ ਕੀ ਕਿਹਾ ਅਦਾਲਤ ਨੇ

Swift ਕਾਰ 'ਚ ਲਈ ਫਿਰਦੇ ਸੀ ਢਾਈ ਕੁਇੰਟਲ ਭੁੱਕੀ! ਪੁਲਸ ਨੇ ਕਰ ਲਿਆ ਕਾਬੂ

Swift ਕਾਰ 'ਚ ਲਈ ਫਿਰਦੇ ਸੀ ਢਾਈ ਕੁਇੰਟਲ ਭੁੱਕੀ! ਪੁਲਸ ਨੇ ਕਰ ਲਿਆ ਕਾਬੂ

ਡੌਲਫਿਨ ਪੀਜੀ ਕਾਲਜ ਵੱਲੋਂ ਸਾਲਾਨਾ ਸਮਾਰੋਹ ‘ਸਿੰਫਨੀ 2025’ ਧੂਮਧਾਮ ਨਾਲ ਮਨਾਇਆ ਗਿਆ।

ਡੌਲਫਿਨ ਪੀਜੀ ਕਾਲਜ ਵੱਲੋਂ ਸਾਲਾਨਾ ਸਮਾਰੋਹ ‘ਸਿੰਫਨੀ 2025’ ਧੂਮਧਾਮ ਨਾਲ ਮਨਾਇਆ ਗਿਆ।

ਨੋਵਲ ਸਕੂਲ ਨੇੜੇ ਰਾਮ ਮੰਦਿਰ ਦੇਸੂ ਮਾਜਰਾ ਜੰਡਪੁਰ ਰੋਡ ਤੇ ਸਬਜ਼ੀ ਮੰਡੀ ਲੱਗਣ ਨਾਲ ਜਾਮ ਕਰਕੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ- ਪਵਨ ਮਨੋਚਾ

ਨੋਵਲ ਸਕੂਲ ਨੇੜੇ ਰਾਮ ਮੰਦਿਰ ਦੇਸੂ ਮਾਜਰਾ ਜੰਡਪੁਰ ਰੋਡ ਤੇ ਸਬਜ਼ੀ ਮੰਡੀ ਲੱਗਣ ਨਾਲ ਜਾਮ ਕਰਕੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ- ਪਵਨ ਮਨੋਚਾ

ਵਪਾਰੀਆ ਦੀ ਸਮੱਸਿਆ ਸਬੰਧੀ ਸਰਕਾਰ ਪਹਿਲਾਂ ਹੀ ਸੁਹਿਰਦ - ਵਿਨੀਤ ਵਰਮਾ ਟਰੇਡਿੰਗ ਵਿੰਗ ਦੇ ਜਨਰਲ ਸਕੱਤਰ

ਵਪਾਰੀਆ ਦੀ ਸਮੱਸਿਆ ਸਬੰਧੀ ਸਰਕਾਰ ਪਹਿਲਾਂ ਹੀ ਸੁਹਿਰਦ - ਵਿਨੀਤ ਵਰਮਾ ਟਰੇਡਿੰਗ ਵਿੰਗ ਦੇ ਜਨਰਲ ਸਕੱਤਰ

23 ਅਤੇ 24 ਅਪ੍ਰੈਲ ਨੂੰ ਲੈ ਕੇ ਪੰਜਾਬ ਵਿਚ ਹੋ ਗਿਆ ਵੱਡਾ ਐਲਾਨ

23 ਅਤੇ 24 ਅਪ੍ਰੈਲ ਨੂੰ ਲੈ ਕੇ ਪੰਜਾਬ ਵਿਚ ਹੋ ਗਿਆ ਵੱਡਾ ਐਲਾਨ

ਪੰਜਾਬ 'ਚ ਬੱਸਾਂ 'ਚ ਸਫ਼ਰ ਕਰਨ ਵਾਲੇ ਦੇਣ ਧਿਆਨ, ਹੋ ਗਿਆ ਵੱਡਾ ਐਲਾਨ

ਪੰਜਾਬ 'ਚ ਬੱਸਾਂ 'ਚ ਸਫ਼ਰ ਕਰਨ ਵਾਲੇ ਦੇਣ ਧਿਆਨ, ਹੋ ਗਿਆ ਵੱਡਾ ਐਲਾਨ