ਗਰਮੀਆਂ ਦਾ ਮੌਸਮ ਨਾ ਸਿਰਫ਼ ਤਾਪਮਾਨ ਵਧਾਉਂਦਾ ਹੈ, ਸਗੋਂ ਸਾਡੀ ਸਿਹਤ 'ਤੇ ਵੀ ਅਸਰ ਪਾਂਦਾ ਹੈ। ਇਸ ਸਮੇਂ ਸਰੀਰ ’ਚ ਪਾਣੀ ਦੀ ਘਾਟ ਹੋ ਜਾਂਦੀ ਹੈ ਅਤੇ ਖੁਰਾਕ ਦੀ ਸਾਵਧਾਨੀ ਨਾ ਰੱਖਣ ਕਾਰਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵੱਧਣ ਲੱਗਦੀਆਂ ਹਨ। ਉਨ੍ਹਾਂ ’ਚੋਂ ਇਕ ਆਮ ਤੇ ਪਰੇਸ਼ਾਨੀ ਵਾਲੀ ਸਮੱਸਿਆ ਹੈ ਯੂਰਿਕ ਐਸਿਡ ਦਾ ਵਧਣਾ, ਜੋ ਕਿ ਜੋੜਾਂ ’ਚ ਦਰਦ, ਸੋਜ ਤੇ ਗੱਠੀਏ ਵਰਗੀਆਂ ਬੀਮਾਰੀਆਂ ਦਾ ਕਾਰਨ ਬਣ ਸਕਦੀ ਹੈ ਪਰ ਚਿੰਤਾ ਕਰਨ ਦੀ ਲੋੜ ਨਹੀਂ! ਕੁਝ ਸਧਾਰਣ ਤੇ ਕੁਦਰਤੀ ਚੀਜ਼ਾਂ ਨੂੰ ਆਪਣੀ ਰੋਜ਼ਾਨਾ ਦੀ ਖੁਰਾਕ ’ਚ ਸ਼ਾਮਲ ਕਰ ਕੇ ਤੁਸੀਂ ਇਹ ਸਮੱਸਿਆ ਆਸਾਨੀ ਨਾਲ ਦੂਰ ਕਰ ਸਕਦੇ ਹੋ। ਆਓ ਜਾਣੀਏ ਉਹ ਕਿਹੜੀਆਂ ਚੀਜ਼ਾਂ ਹਨ ਜੋ ਗਰਮੀਆਂ ’ਚ ਖਾਣ ਨਾਲ ਯੂਰਿਕ ਐਸਿਡ ਨੂੰ ਕੰਟ੍ਰੋਲ ਕੀਤਾ ਜਾ ਸਕਦਾ ਹੈ।
ਲੌਕੀ
- ਲੌਕੀ ਹਾਜ਼ਮੇ ਨੂੰ ਬਿਹਤਰ ਤੇ ਬਾਡੀ ਨੂੰ ਡੀਟੌਕਸ ਕਰਦੀ ਹੈ।
- ਇਹ ਯੂਰਿਕ ਐਸਿਡ ਦੇ ਲੈਵਲ ਨੂੰ ਘਟਾਉਣ ’ਚ ਮਦਦ ਕਰਦੀ ਹੈ।
ਖੀਰਾ
- ਪਾਣੀ ਨਾਲ ਭਰਪੂਰ, ਸਰੀਰ ਨੂੰ ਠੰਡਾ ਰੱਖਦਾ ਹੈ।
- ਯੂਰਿਕ ਐਸਿਡ ਨੂੰ ਦੂਰ ਕਰਨ ’ਚ ਸਹਾਇਕ।
ਨਿੰਬੂ ਪਾਣੀ
- ਨਿੰਬੂ ’ਚ ਸਿਟਰਿਕ ਐਸਿਡ ਹੁੰਦਾ ਹੈ ਜੋ ਯੂਰਿਕ ਐਸਿਡ ਨੂੰ ਘਟਾਉਂਦਾ ਹੈ।
- ਰੋਜ਼ਾਨਾ ਸਵੇਰ ਨੂੰ ਨਿੰਬੂ ਪਾਣੀ ਪੀਣਾ ਫਾਇਦੇਮੰਦ ਹੈ।
ਧਨੀਆ ਪਾਣੀ
- ਸਵੇਰ ਨੂੰ ਧਨੀਆ ਦੇ ਦਾਣੇ ਨੂੰ ਪਾਣੀ 'ਚ ਭਿਓਂ ਕੇ ਰੱਖੋ ਤੇ ਫਿਰ ਛਾਣ ਕੇ ਪੀ ਲਓ।
- ਇਹ ਯੂਰਿਕ ਐਸਿਡ ਅਤੇ ਸਰੀਰ ਦੀ ਗਰਮੀ ਘਟਾਉਂਦਾ ਹੈ।
ਫਾਈਬਰ ਵਾਲੇ ਅਨਾਜ
- ਹਾਜ਼ਮੇ ਨੂੰ ਮਜ਼ਬੂਤ ਕਰਦੇ ਹਨ।
- ਟਾਕਸਿਨਜ਼ ਨੂੰ ਬਾਡੀ ਤੋਂ ਬਾਹਰ ਕੱਢਦੇ ਹਨ।