ਆਈਸਕਰੀਮ, ਇਕ ਅਜਿਹੀ ਮਿੱਠੀ ਠੰਡੀ ਚੀਜ਼ ਜਿਸ ਦੇ ਸਵਾਦ ਅੱਗੇ ਬੱਚੇ, ਜਵਾਨ ਅਤੇ ਬੁਜ਼ੁਰਗ ਵੀ ਗੋਡੇ ਟੇਕ ਦਿੰਦੇ ਹਨ। ਗਰਮੀਆਂ ’ਚ ਤਾਂ ਇਹ ਸੱਚਮੁੱਚ ਰੂਹ ਨੂੰ ਸੁਕੂਨ ਦਿੰਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਹੈਰਾਨ ਕਰ ਦੇਣ ਵਾਲਾ ਸੁਆਦ ਤੁਹਾਡੀ ਸਿਹਤ ਲਈ ਛੁਪਿਆ ਹੋਇਆ ਖ਼ਤਰਾ ਵੀ ਬਣ ਸਕਦਾ ਹੈ? ਜੇ ਤੁਸੀਂ ਵੀ ਆਈਸਕਰੀਮ ਦੇ ਬਹੁਤ ਵੱਡੇ ਸ਼ੌਕੀਨ ਹੋ ਅਤੇ ਹਰ ਦਿਨ ਜਾਂ ਹਫ਼ਤੇ ’ਚ ਕਈ ਵਾਰੀ ਇਸ ਨੂੰ ਖਾ ਲੈਂਦੇ ਹੋ ਤਾਂ ਹੋ ਜਾਓ ਸਾਵਧਾਨ ਕਿਉਂਕਿ ਇਹ ਸੁਆਦਲੇ ਬਾਈਟ ਸਰੀਰ ’ਚ ਕਈ ਅਣਚਾਹੇ ਬਦਲਾਅ ਲਿਆ ਸਕਦੇ ਹਨ। ਆਓ ਜਾਣੀਏ ਕਿ ਆਈਸਕਰੀਮ ਦਾ ਵੱਧ ਸੇਵਨ ਕਰਨ ਨਾਲ ਸਿਹਤ ਨੂੰ ਕਿਹੜੇ ਨੁਕਸਾਨ ਹੋ ਸਕਦੇ ਹਨ ਅਤੇ ਕਿਵੇਂ ਕਰੀਏ ਸੁਰੱਖਿਅਤ ਵਰਤੋਂ।
ਆਈਸਕਰੀਮ ਖਾਣ ਦੇ ਨੁਕਸਾਨ :-
ਭਾਰ ਵਧਾਉਂਦੈ
– ਆਈਸਕਰੀਮ ’ਚ ਖਾਸ ਤੌਰ 'ਤੇ ਕੈਲੋਰੀਆਂ ਅਤੇ ਫੈਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਨਾਲ ਵਜ਼ਨ ਵਧ ਸਕਦਾ ਹੈ।
ਖੰਡ ਦੀ ਹੁੰਦੀ ਹੈ ਜ਼ਿਆਦਾ ਮਾਤਰਾ
– ਆਈਸਕਰੀਮ ’ਚ ਮਿਠਾਸ ਦੇ ਲਈ ਜ਼ਿਆਦਾ ਚੀਨੀ ਹੁੰਦੀ ਹੈ, ਜਿਸ ਨਾਲ ਸ਼ੂਗਰ ਦਾ ਲੈਵਲ ਵਧ ਸਕਦਾ ਹੈ ਅਤੇ ਲੰਬੇ ਸਮੇਂ ’ਚ ਡਾਇਬਟੀਜ਼ ਦਾ ਖ਼ਤਰਾ ਹੋ ਸਕਦਾ ਹੈ।
ਦੰਦਾਂ ਦੀ ਸਿਹਤ 'ਤੇ ਅਸਰ
– ਮਿਠੇ ਪਦਾਰਥਾਂ ਅਤੇ ਵਧੇਰੇ ਚੀਨੀ ਨਾਲ ਦੰਦ ਖ਼ਤਰੇ ’ਚ ਪੈ ਸਕਦੇ ਹਨ, ਜਿਸ ਨਾਲ ਕਿ ਕੀੜੇ ਅਤੇ ਦੰਦਾਂ ਦੀ ਮਾੜੀ ਸਿਹਤ ਹੋ ਸਕਦੀ ਹੈ।
ਇਮਿਊਨ ਸਿਸਟਮ 'ਤੇ ਅਸਰ
– ਵਧੇਰੇ ਠੰਡੀ ਚੀਜ਼ਾਂ ਦੇ ਕਾਰਨ ਸਰੀਰ ਦੀ ਰੋਗ ਪ੍ਰਤੀਰੋਧਕ ਤਾਕਤ ਕਮਜ਼ੋਰ ਹੋ ਸਕਦੀ ਹੈ, ਜਿਸ ਨਾਲ ਠੰਢੇ ਬਿਮਾਰੀਆਂ ਦਾ ਖ਼ਤਰਾ ਵਧਦਾ ਹੈ।
ਚਮੜੀ ਦੀਆਂ ਸਮੱਸਿਆਵਾਂ
– ਜ਼ਿਆਦਾ ਮਿਠਾਸ ਅਤੇ ਫੈਟ ਦਾ ਖਪਤ ਮੁੱਖਸੀਆਂ ਅਤੇ ਚਿਹਰੇ 'ਤੇ ਦਾਗ ਧੱਬੇ ਪੈਦਾ ਕਰ ਸਕਦੀ ਹੈ।