ਚੀਕੂ, ਜਿਸ ਨੂੰ ਲੋਕ ਸਪੋਡਿਲਾ ਜਾਂ ਸਪੋਟਾ ਵੀ ਕਹਿੰਦੇ ਹਨ, ਇਕ ਮਿੱਠਾ ਤੇ ਰਸਦਾਰ ਫਲ ਹੈ ਜੋ ਸਿਰਫ਼ ਸਵਾਦ ’ਚ ਹੀ ਨਹੀਂ, ਸਗੋਂ ਸਿਹਤ ਲਈ ਵੀ ਬੇਹੱਦ ਲਾਭਕਾਰੀ ਹੈ। ਇਹ ਫਲ ਆਮ ਤੌਰ 'ਤੇ ਗਰਮ ਮੌਸਮ ’ਚ ਖਾਧਾ ਜਾਂਦਾ ਹੈ ਅਤੇ ਇਸ ਦੀ ਤਾਸੀਰ ਠੰਢੀ ਮੰਨੀ ਜਾਂਦੀ ਹੈ। ਚੀਕੂ ’ਚ ਕੁਦਰਤੀ ਚੀਨੀ, ਫਾਈਬਰ, ਵਿਟਾਮਿਨ, ਅਤੇ ਖਣਿਜ ਪਦਾਰਥ ਪਾਏ ਜਾਂਦੇ ਹਨ ਜੋ ਸਰੀਰ ਨੂੰ ਤੰਦਰੁਸਤ ਰੱਖਣ ’ਚ ਮਦਦ ਕਰਦੇ ਹਨ। ਆਓ ਦੇਖੀਏ ਚੀਕੂ ਖਾਣ ਦੇ ਕੁਝ ਮੁੱਖ ਫਾਇਦੇ ਜੋ ਤੁਹਾਡੀ ਰੋਜ਼ਾਨਾ ਦੀ ਜ਼ਿੰਦਗੀ 'ਚ ਵੀ ਬਹੁਤ ਮਦਦਗਾਰ ਸਾਬਤ ਹੋ ਸਕਦੇ ਹਨ।
ਚੀਕੂ ਖਾਣ ਦੇ ਫਾਇਦੇ :-
ਊਰਜਾ ਦਾ ਸਰੋਤ
- ਚੀਕੂ ’ਚ ਗਲੂਕੋਜ਼ ਅਤੇ ਫ੍ਰਕਟੋਜ਼ ਵਰਗੇ ਕੁਦਰਤੀ ਸ਼ੱਕਰ ਹੁੰਦੇ ਹਨ ਜੋ ਤੁਰੰਤ energy ਦਿੰਦੇ ਹਨ। ਇਹ ਖਾਸ ਕਰਕੇ ਬੱਚਿਆਂ, ਖਿਡਾਰੀਆਂ ਅਤੇ ਸਰੀਰਕ ਕੰਮ ਕਰਨ ਵਾਲਿਆਂ ਲਈ ਵਧੀਆ ਹੈ।
ਹਾਜ਼ਮੇ ਨੂੰ ਰੱਖੇ ਬਿਹਤਰ
- ਚੀਕੂ ’ਚ fiber ਦੀ ਮਾਤਰਾ ਜ਼ਿਆਦਾ ਹੁੰਦੀ ਹੈ , ਜੋ ਕਿ ਹਾਜ਼ਮੇ ਸਬੰਧੀ ਸਮੱਸਿਆਵਾਂ ਜਿਵੇਂ ਕਬਜ਼ ਤੇ ਗੈਸ ਆਦਿ ਨੂੰ ਦੂਰ ਕਰਨ ’ਚ ਮਦਦ ਕਰਦਾ ਹੈ।
ਇਮਿਊਨ ਸਿਸਟਮ ਮਜ਼ਬੂਤ ਕਰਦੈ
- ਇਸ ’ਚ ਵਿਟਾਮਿਨ A, C ਅਤੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ ਜੋ ਸਰੀਰ ਦੀ ਰੋਗ-ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦੇ ਹਨ।
ਹੱਡੀਆਂ ਮਜ਼ਬੂਤ ਕਰਦੈ
- ਚੀਕੂ ’ਚ ਕੈਲਸ਼ੀਅਮ, ਫਾਸਫੋਰਸ ਅਤੇ ਆਇਰਨ ਪਾਏ ਜਾਂਦੇ ਹਨ ਜੋ ਹੱਡੀਆਂ ਦੀ ਤਾਕਤ ਵਧਾਉਂਦੇ ਹਨ।
ਸਕਿਨ ਲਈ ਫਾਇਦੇਮੰਦ
- ਇਸ ਦੇ ਐਂਟੀਆਕਸੀਡੈਂਟ ਅਤੇ ਵਿਟਾਮਿਨ C ਸਕਿਨ ਨੂੰ ਨਿਖਾਰਦੇ ਹਨ ਅਤੇ ਉਮਰ ਦੇ ਨਿਸ਼ਾਨ ਘਟਾਉਂਦੇ ਹਨ।
ਗਰਭਵਤੀ ਔਰਤਾਂ ਲਈ ਲਾਭਕਾਰੀ
- ਚੀਕੂ ’ਚ ਫੋਲਿਕ ਐਸਿਡ, ਆਇਰਨ ਅਤੇ ਕੈਲਸ਼ੀਅਮ ਮੌਜੂਦ ਹੁੰਦੇ ਹਨ ਜੋ ਗਰਭਵਤੀ ਔਰਤਾਂ ਲਈ ਲਾਭਕਾਰੀ ਮੰਨੇ ਜਾਂਦੇ ਹਨ।
ਮਨ ਨੂੰ ਠੰਢਕ ਦਿੰਦਾ ਹੈ
- ਚੀਕੂ ਦੀ ਤਾਸੀਰ ਠੰਢੀ ਹੁੰਦੀ ਹੈ, ਜੋ ਮਨ ਨੂੰ ਸ਼ਾਂਤ ਕਰਦੀ ਹੈ ਅਤੇ stress ਘਟਾਉਂਦੀ ਹੈ।