ਸੌਂਫ, ਜਿਸ ਨੂੰ ਅੰਗ੍ਰੇਜ਼ੀ ’ਚ fennel seeds ਕਿਹਾ ਜਾਂਦਾ ਹੈ, ਸਿਰਫ਼ ਰਸੋਈ ਦਾ ਹਿੱਸਾ ਹੀ ਨਹੀਂ ਸਗੋਂ ਆਯੁਰਵੈਦਿਕ ਦਵਾਈ ਵਜੋਂ ਵੀ ਵਰਤੀ ਜਾਂਦੀ ਹੈ। ਇਹ ਹਰ ਪੰਜਾਬੀ ਘਰ ਦੀ ਦਾਲੀਚੀਨੀ, ਲੌਂਗ ਤੇ ਹੋਰ ਮਸਾਲਿਆਂ ਨਾਲ ਸਾਂਝੀ ਸਾਥੀ ਹੈ। ਦੱਸ ਦਈਏ ਕਿ ਇਹ ਛੋਟੀ ਜਿਹੀ ਚੀਜ਼ ਸਰੀਰ ਨੂੰ ਰੋਗਮੁਕਤ, ਤੰਦਰੁਸਤੀ ਅਤੇ ਠੰਢਕ ਦੇਣ ਦੀ ਸਮਰੱਥਾ ਰੱਖਦੀ ਹੈ। ਖਾਣੇ ਤੋਂ ਬਾਅਦ ਸੌਂਫ ਚਬਾਉਣਾ ਤਾਂ ਇਕ ਰਿਵਾਜ ਹੀ ਬਣ ਗਿਆ ਹੈ ਪਰ ਕੀ ਤੁਸੀਂ ਇਹ ਜਾਣਦੇ ਹੋ ਕਿ ਇਹ ਸਿਰਫ਼ ਮੂੰਹ ਦੀ ਤਾਜ਼ਗੀ ਲਈ ਹੀ ਨਹੀਂ, ਸਗੋਂ ਸਰੀਰ ਦੇ ਕਈ ਅੰਗਾਂ ਲਈ ਵੱਡਾ ਟੋਨਿਕ ਹੈ? ਆਓ ਜਾਣੀਏ ਸੌਂਫ ਦੇ ਕੁਝ ਕਮਾਲ ਦੇ ਸਿਹਤਮੰਦ ਫਾਇਦੇ।
ਸੌਂਫ ਖਾਣ ਦੇ ਫਾਇਦੇ :-
ਹਾਜ਼ਮਾ ਸੁਧਾਰਦੀ ਹੈ
– ਸੌਂਫ ਹਾਜ਼ਮੇ ਦੀ ਸਮੱਸਿਆਵਾਂ ਜਿਵੇਂ ਕਿ ਅਜੀਰਨ, ਗੈਸ ਅਤੇ ਮਰੋੜ ਨੂੰ ਦੂਰ ਕਰਦੀ ਹੈ।
– ਖਾਣੇ ਤੋਂ ਬਾਅਦ ਸੌਂਫ ਚਬਾਉਣ ਨਾਲ ਪੇਟ ਹਲਕਾ ਮਹਿਸੂਸ ਹੁੰਦਾ ਹੈ।
ਮੂੰਹ ਦੀ ਬਦਬੂ ਦੂਰ ਕਰੇ
– ਇਹ ਕੁਦਰਤੀ ਮਾਊਥ ਫ੍ਰੈਸ਼ਨਰ ਵਜੋਂ ਕੰਮ ਕਰਦੀ ਹੈ।
– ਸੌਂਫ ’ਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਜੋ ਮੂੰਹ ਦੀ ਸਫਾਈ ’ਚ ਮਦਦ ਕਰਦੇ ਹਨ।
ਨਜ਼ਰ ਨੂੰ ਤੇਜ਼ ਕਰੇ
– ਸੌਂਫ ’ਚ ਵਿਟਾਮਿਨ A ਹੁੰਦਾ ਹੈ ਜੋ ਅੱਖਾਂ ਦੀ ਰੌਸ਼ਨੀ ਵਧਾਉਣ ’ਚ ਮਦਦ ਕਰਦਾ ਹੈ।
ਤਣਾਅ ਘਟਾਏ
- ਸੌਂਫ ਦੀ ਚਾਹ ਜਾਂ ਸੌਂਫ ਪਾਣੀ ਮਨ ਨੂੰ ਸ਼ਾਂਤ ਕਰਦਾ ਹੈ ਤੇ ਨੀਦ ਵਧਾਉਂਦਾ ਹੈ।
ਭਾਰ ਘਟਾਉਣ ’ਚ ਮਦਦਗਾਰ
– ਸੌਂਫ ਮੈਟਾਬੋਲਿਜ਼ਮ ਨੂੰ ਤੇਜ਼ ਕਰਦੀ ਹੈ ਅਤੇ ਭੁੱਖ ਨੂੰ ਕੰਟ੍ਰੋਲ ’ਚ ਰੱਖਦੀ ਹੈ।
ਸਕਿਨ ਨੂੰ ਨਿਖਾਰੇ
- ਇਹ ਟਾਕਸਿਨ ਨਿਕਾਲਣ ’ਚ ਮਦਦ ਕਰਦੀ ਹੈ ਜਿਸ ਨਾਲ ਚਿਹਰੇ 'ਤੇ ਨਿਖਾਰ ਆਉਂਦਾ ਹੈ।
ਹਾਰਮੋਨਲ ਬੈਲੈਂਸ ਬਣਾਈ ਰੱਖੇ
– ਖਾਸ ਕਰਕੇ ਔਰਤਾਂ ਲਈ ਸੌਂਫ PCOS/PCOD ਅਤੇ ਮਾਹਵਾਰੀ ਸੰਬੰਧੀ ਸਮੱਸਿਆਵਾਂ ’ਚ ਲਾਭਦਾਇਕ ਹੈ।
ਵਰਤਣ ਦਾ ਢੰਗ :-
– ਖਾਣੇ ਤੋਂ ਬਾਅਦ 1 ਚਮਚ ਸੌਂਫ ਚਬਾਓ।
– ਸੌਂਫ ਦਾ ਪਾਣੀ (ਰਾਤ ਨੂੰ ਭਿੱਜੋ ਕੇ ਸਵੇਰੇ ਪੀ ਲਓ)।
– ਸੌਂਫ ਦੀ ਚਾਹ ਵੀ ਬਹੁਤ ਲਾਭਕਾਰੀ ਹੁੰਦੀ ਹੈ।