Monday, December 23, 2024
BREAKING
Credit-Debit Card ਰਾਹੀਂ ਕਰਦੇ ਹੋ ਭੁਗਤਾਨ, ਤਾਂ ਹੋ ਜਾਓ ਸਾਵਧਾਨ! ਐਕਸਪਾਇਰੀ ਖ਼ੁਰਾਕੀ ਵਸਤੂਆਂ ਨੂੰ ਲੈ ਕੇ FSSAI ਦਾ ਵੱਡਾ ਫੈਸਲਾ, ਕੰਪਨੀਆਂ ਅਜਿਹੀਆਂ ਚੀਜ਼ਾਂ ਦੀ ਡਿਲਿਵਰੀ ਨਾ ਕਰਨ 10 ਜਵਾਨਾਂ ਦਾ ਕਤਲ ਕਰਨ ਵਾਲਾ ਨਕਸਲੀ ਗ੍ਰਿਫ਼ਤਾਰ ਭਾਰਤ 'ਚ ਮਲੇਰੀਆ ਦੇ ਮਾਮਲਿਆਂ 'ਚ ਮਹੱਤਵਪੂਰਨ ਗਿਰਾਵਟ; WHO ਨੇ ਕੀਤੀ ਸ਼ਲਾਘਾ ਕੇਜਰੀਵਾਲ ਵਲੋਂ ਵਿਦਿਆਰਥੀਆਂ ਲਈ ਅੰਬੇਡਕਰ ਸਕਾਲਰਸ਼ਿਪ ਦਾ ਐਲਾਨ ਜੰਮੂ ਯੂਨੀਵਰਸਿਟੀ ਨੂੰ A++ NAAC ਮਾਨਤਾ ਮਿਲੀ, ਉੱਪ ਰਾਜਪਾਲ ਨੇ ਜਤਾਈ ਖੁਸ਼ੀ ਭਾਰਤੀ ਫੌਜ 'ਚ ਸ਼ਾਮਲ ਕੀਤੀਆਂ ਜਾਣਗੀਆਂ K9 ਵਜਰਾ ਤੌਪ, ਹੋਇਆ ਇੰਨੇ ਕਰੋੜ ਦਾ ਸਮਝੌਤਾ 15 ਜਨਵਰੀ ਤਕ ਬੰਦ ਰਹਿਣਗੇ ਸਕੂਲ, ਜਾਰੀ ਹੋਏ ਨਵੇਂ ਹੁਕਮ AI ਦੀ ਵਰਤੋਂ ਕਰ ਕੇ 42,500 ਤੋਂ ਵੱਧ ਸੁਪਰੀਮ ਕੋਰਟ ਦੇ ਫੈਸਲਿਆਂ ਦਾ ਖੇਤਰੀ ਭਾਸ਼ਾਵਾਂ ’ਚ ਅਨੁਵਾਦ ਕੀਤਾ ਗਿਆ ਇਹ ਫਲਾਈਵੇਅ ਰਹੇਗਾ ਟੋਲ ਮੁਕਤ, SC ਦੇ ਫ਼ੈਸਲੇ ਨਾਲ ਲੱਖਾਂ ਲੋਕਾਂ ਨੂੰ ਹੋਵੇਗਾ ਲਾਭ

ਹਰਿਆਣਾ

ਸੰਵਿਧਾਨ ਨੂੰ ਬਚਾਉਣਾ ਸਾਰਿਆਂ ਦਾ ਕਰਤੱਵ : ਵਿਨੇਸ਼ ਫੋਗਾਟ

26 ਨਵੰਬਰ, 2024 06:34 PM

ਜੀਂਦ : ਪਹਿਲਵਾਨ ਅਤੇ ਹਰਿਆਣਾ 'ਚ ਜੀਂਦ ਜ਼ਿਲ੍ਹੇ ਦੇ ਜੁਲਾਨਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਵਿਨੇਸ਼ ਫੋਗਾਟ ਨੇ ਮੰਗਲਵਾਰ ਨੂੰ ਕਿਹਾ ਕਿ ਸੰਵਿਧਾਨ ਨੂੰ ਬਚਾਉਣਾ ਅਤੇ ਇਸ ਦੇ ਮੁੱਲਾਂ ਦੀ ਰੱਖਿਆ ਕਰਨਾ ਸਾਰਿਆਂ ਦਾ ਕਰਤੱਵ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਐਕਸ' 'ਤੇ ਲਿਖਿਆ ਕਿ ਅੱਜ ਸੰਵਿਧਾਨ ਦਿਵਸ 'ਤੇ ਸਾਰਿਆਂ ਨੂੰ ਇਹ ਯਾਦ ਰੱਖਣਾ ਹੋਵੇਗਾ ਕਿ ਸਾਡਾ ਸੰਵਿਧਾਨ ਸਿਰਫ਼ ਇਕ ਦਸਤਾਵੇਜ਼ ਨਹੀਂ ਸਗੋਂ ਲੋਕਤੰਤਰ ਦੀ ਆਤਮਾ ਹੈ।

 

ਉਨ੍ਹਾਂ ਕਿਹਾ ਕਿ ਪਰ ਅੱਜ ਸੰਵਿਧਾਨ ਦਾ ਸਾਹਮਣਾ ਕਈ ਚੁਣੌਤੀਆਂ ਨਾਲ ਹੋ ਰਿਹਾ ਹੈ ਅਤੇ ਇਸ ਨੂੰ ਬਚਾਉਣਾ ਅਤੇ ਇਸ ਦੇ ਮੁੱਲਾਂ ਦੀ ਰੱਖਿਆ ਕਰਨਾ ਸਾਡਾ ਸਾਰਿਆਂ ਦਾ ਕਰਤੱਵ ਹੈ। ਫੋਗਾਟ ਨੇ ਕਿਹਾ ਕਿ ਸੰਵਿਧਾਨ ਦੇ ਆਦਰਸ਼ : ਨਿਆਂ, ਆਜ਼ਾਦੀ, ਸਮਾਨਤਾ ਅਤੇ ਬੰਧੁਤੱਵ ਹਨ ਅਤੇ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਸੰਵਿਧਾਨ 'ਤੇ ਹੋ ਰਹੇ ਖ਼ਤਰੇ ਨੂੰ ਪਛਾਣੋ ਅਤੇ ਇਸ ਨੂੰ ਬਚਾਉਣ ਲਈ ਇਕਜੁਟ ਹੋਵੋ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੇ ਅਧਿਕਾਰਾਂ ਅਤੇ ਕਰਤੱਵਾਂ ਦੇ ਪ੍ਰਤੀ ਜਾਗਰੂਕ ਰਹਿਣਾ ਹੋਵੇਗਾ। ਉਨ੍ਹਾਂ ਕਿਹਾ,''ਅਸੀਂ ਉਨ੍ਹਾਂ ਮਹਾਨ ਨੇਤਾਵਾਂ ਦਾ ਸਨਮਾਨ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਹ ਸੰਵਿਧਾਨ ਦਿੱਤਾ ਅਤੇ ਇਸ ਸੰਕਲਪ ਨੂੰ ਦੋਹਰਾਉਂਦੇ ਹਨ ਕਿ ਸੰਵਿਧਾਨ ਦੀ ਰੱਖਿਆ ਕਰਨਗੇ, ਲੋਕਤੰਤਰ ਨੂੰ ਮਜ਼ਬੂਤ ਬਣਾਵਾਂਗੇ।''

Have something to say? Post your comment

ਅਤੇ ਹਰਿਆਣਾ ਖਬਰਾਂ