Monday, December 23, 2024
BREAKING
Credit-Debit Card ਰਾਹੀਂ ਕਰਦੇ ਹੋ ਭੁਗਤਾਨ, ਤਾਂ ਹੋ ਜਾਓ ਸਾਵਧਾਨ! ਐਕਸਪਾਇਰੀ ਖ਼ੁਰਾਕੀ ਵਸਤੂਆਂ ਨੂੰ ਲੈ ਕੇ FSSAI ਦਾ ਵੱਡਾ ਫੈਸਲਾ, ਕੰਪਨੀਆਂ ਅਜਿਹੀਆਂ ਚੀਜ਼ਾਂ ਦੀ ਡਿਲਿਵਰੀ ਨਾ ਕਰਨ 10 ਜਵਾਨਾਂ ਦਾ ਕਤਲ ਕਰਨ ਵਾਲਾ ਨਕਸਲੀ ਗ੍ਰਿਫ਼ਤਾਰ ਭਾਰਤ 'ਚ ਮਲੇਰੀਆ ਦੇ ਮਾਮਲਿਆਂ 'ਚ ਮਹੱਤਵਪੂਰਨ ਗਿਰਾਵਟ; WHO ਨੇ ਕੀਤੀ ਸ਼ਲਾਘਾ ਕੇਜਰੀਵਾਲ ਵਲੋਂ ਵਿਦਿਆਰਥੀਆਂ ਲਈ ਅੰਬੇਡਕਰ ਸਕਾਲਰਸ਼ਿਪ ਦਾ ਐਲਾਨ ਜੰਮੂ ਯੂਨੀਵਰਸਿਟੀ ਨੂੰ A++ NAAC ਮਾਨਤਾ ਮਿਲੀ, ਉੱਪ ਰਾਜਪਾਲ ਨੇ ਜਤਾਈ ਖੁਸ਼ੀ ਭਾਰਤੀ ਫੌਜ 'ਚ ਸ਼ਾਮਲ ਕੀਤੀਆਂ ਜਾਣਗੀਆਂ K9 ਵਜਰਾ ਤੌਪ, ਹੋਇਆ ਇੰਨੇ ਕਰੋੜ ਦਾ ਸਮਝੌਤਾ 15 ਜਨਵਰੀ ਤਕ ਬੰਦ ਰਹਿਣਗੇ ਸਕੂਲ, ਜਾਰੀ ਹੋਏ ਨਵੇਂ ਹੁਕਮ AI ਦੀ ਵਰਤੋਂ ਕਰ ਕੇ 42,500 ਤੋਂ ਵੱਧ ਸੁਪਰੀਮ ਕੋਰਟ ਦੇ ਫੈਸਲਿਆਂ ਦਾ ਖੇਤਰੀ ਭਾਸ਼ਾਵਾਂ ’ਚ ਅਨੁਵਾਦ ਕੀਤਾ ਗਿਆ ਇਹ ਫਲਾਈਵੇਅ ਰਹੇਗਾ ਟੋਲ ਮੁਕਤ, SC ਦੇ ਫ਼ੈਸਲੇ ਨਾਲ ਲੱਖਾਂ ਲੋਕਾਂ ਨੂੰ ਹੋਵੇਗਾ ਲਾਭ

ਹਰਿਆਣਾ

ਲੜਕੀ ਨੂੰ ਜ਼ਿੰਦਾ ਸਾੜਨ ਦੇ ਦੋਸ਼ ’ਚ 3 ਦਰਜਨ ਲੋਕਾਂ ਖਿਲਾਫ ਮਾਮਲਾ ਦਰਜ

15 ਦਸੰਬਰ, 2024 07:01 PM

ਹਰਿਆਣਾ ਦੇ ਨੂਹ ਵਿਚ ਵੀਰਵਾਰ ਨੂੰ ਹੋਏ ਝਗੜੇ ਵਿਚ ਇਕ ਲੜਕੀ ਨੂੰ ਪੈਟਰੋਲ ਛਿੜਕ ਕੇ ਜ਼ਿੰਦਾ ਸਾੜ ਦਿੱਤਾ ਗਿਆ। ਕਤਲ ਦੇ ਮਾਮਲੇ ਵਿਚ ਮੁਲਜ਼ਮਾਂ ਨੂੰ ਪਿੰਡ 'ਚ ਵਸਾਉਣ ’ਤੇ ਵਿਵਾਦ ਇੰਨਾ ਵਧਿਆ ਕਿ ਇਕ ਲੜਕੀ ਨੂੰ ਜ਼ਿੰਦਾ ਅੱਗ ਦੀ ਭੇਟ ਚੜ੍ਹਾ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ 3 ਦਰਜਨ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਡੀ. ਐੱਸ. ਪੀ. ਨੇ ਪਿੰਡ ਵਿਚ ਸ਼ਾਂਤੀ ਬਣਾਏ ਰੱਖਣ ਲਈ ਪੁਲਸ ਫੋਰਸ ਨੂੰ ਤਾਇਨਾਤ ਕਰ ਦਿੱਤਾ ਹੈ।

 


ਮ੍ਰਿਤਕ ਲੜਕੀ ਸ਼ਹਿਨਾਜ਼ ਦੇ ਪਿਤਾ ਯਾਕੂਬ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਹੈ ਕਿ 7 ਮਹੀਨੇ ਪਹਿਲਾਂ ਉਸ ਦੇ ਪੁੱਤਰ ਰਿਜ਼ਵਾਨ ਦੀ ਮੁੱਟਰ ਧਿਰ ਦੇ ਲੋਕਾਂ ਨੇ ਕਤਲ ਕਰ ਦਿੱਤਾ ਸੀ। 7 ਮਹੀਨੇ ਬਾਅਦ ਪੁਲਸ ਕਤਲ ਦੇ ਮੁਲਜ਼ਮਾਂ ਨੂੰ ਪਿੰਡ ਵਿਚ ਵਸਾਉਣ ਲਈ ਬੀਤੇ ਸ਼ਨੀਵਾਰ ਨੂੰ ਲਿਆਈ ਸੀ। ਪੁਲਸ ਦੇ ਜਾਣ ਮਗਰੋਂ ਮੁਲਜ਼ਮਾਂ ਨੇ ਫਿਰ ਤੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ’ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਦੀ ਧੀ ਸ਼ਹਿਨਾਜ਼ ਨੂੰ ਜ਼ਿੰਦਾ ਅੱਗ ਦੇ ਹਵਾਲੇ ਕਰ ਦਿੱਤਾ।

Have something to say? Post your comment