ਹਰਿਆਣਾ ਵਿੱਚ, ਇੱਕ ਮਹਿਲਾ ਸਰਪੰਚ ਦੇ ਪਤੀ ਦਾ ਕਰੋੜਪਤੀ ਬਣਨ ਦਾ ਸੁਪਨਾ ਸਾਕਾਰ ਹੋਇਆ ਹੈ। ਭਾਵ ਇੰਝ ਕਹੀਏ ਤਾਂ ਕਿਸਮਤ ਮਿਹਰਬਾਨ ਹੋਈ ਹੈ। ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਵਿਕਰਮ ਨੇ 3 ਕਰੋੜ ਰੁਪਏ ਜਿੱਤੇ ਹਨ। ਜਾਣਕਾਰੀ ਅਨੁਸਾਰ, ਸੂਬੇ ਦੇ ਸੁਹਾਨਾ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਵਿਕਰਮ ਨੇ 3 ਕਰੋੜ ਰੁਪਏ ਜਿੱਤੇ ਹਨ। ਇਸ ਵੱਡੀ ਰਕਮ ਦੇ ਨਾਲ, ਵਿਕਰਮ ਨੇ ਥਾਰ ਵੀ ਜਿੱਤ ਲਈ ਹੈ। ਉਸਨੇ ਇਹ ਜੈਕਪਾਟ ਮਾਈ ਸਰਕਲ 11 'ਤੇ ਜਿੱਤਿਆ।
ਜਾਣਕਾਰੀ ਅਨੁਸਾਰ, ਵਿਕਰਮ ਨੇ ਮੰਗਲਵਾਰ ਰਾਤ ਨੂੰ ਆਈਪੀਐਲ 2025 (ਇੰਡੀਅਨ ਪ੍ਰੀਮੀਅਰ ਲੀਗ) ਵਿੱਚ ਪੰਜਾਬ ਅਤੇ ਲਖਨਊ ਵਿਚਾਲੇ ਮੈਚ ਦੌਰਾਨ ਮਾਈ ਸਰਕਲ 11 ਐਪ 'ਤੇ ਇੱਕ ਟੀਮ ਬਣਾਈ ਸੀ। ਇਸ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਇਸਨੂੰ ਮਹਿੰਦਰਾ ਥਾਰ ਕਾਰ ਦੇ ਨਾਲ 3 ਕਰੋੜ ਰੁਪਏ ਦਾ ਇਨਾਮ ਮਿਲੇਗਾ। ਵਿਕਰਮ ਨੇ ਆਪਣੀ ਧੀ ਦੇ ਨਾਮ 'ਤੇ ਇੱਕ ਆਈਡੀ ਬਣਾਈ ਸੀ। ਜ਼ਿਕਰਯੋਗ ਹੈ ਕਿ ਪਿੰਡ ਵਾਸੀ ਵਿਕਰਮ ਦੀ ਪਤਨੀ ਰੇਖਾ ਪਿੰਡ ਦੀ ਸਰਪੰਚ ਹੈ ਅਤੇ ਉਸ ਦਾ ਪਿਤਾ ਮਜ਼ਦੂਰ ਹੈ ਕਿਰਾਏ 'ਤੇ ਖੇਤੀ ਵੀ ਕਰਦੇ ਹਨ।
ਵਿਕਰਮ ਦੀ ਪਤਨੀ ਰੇਖਾ ਦੇ ਅਨੁਸਾਰ, ਉਸਦੇ ਪਤੀ ਨੇ ਡ੍ਰੀਮ 11 'ਤੇ ਦੋ ਟੀਮਾਂ 'ਤੇ ਦਾਅ ਵੀ ਲਗਾਇਆ ਸੀ। ਇੰਨੀ ਵੱਡੀ ਰਕਮ ਜਿੱਤਣ ਤੋਂ ਬਾਅਦ, ਪਰਿਵਾਰ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਵਿਕਰਮ ਅਤੇ ਰੇਖਾ ਦੀਆਂ ਦੋ ਧੀਆਂ ਹਨ। ਵਿਕਰਮ ਪਿਛਲੇ 5-6 ਸਾਲਾਂ ਤੋਂ ਸੀਐਚਸੀ ਸੈਂਟਰ ਚਲਾ ਰਿਹਾ ਹੈ।
ਵਿਕਰਮ ਨੇ ਦੱਸਿਆ ਕਿ ਆਈਪੀਐਲ ਵਿੱਚ ਪੰਜਾਬ ਅਤੇ ਲਖਨਊ ਵਿਚਕਾਰ ਇੱਕ ਮੈਚ ਸੀ, ਜਿਸ ਵਿੱਚ ਉਸਨੇ ਸਿਰਫ਼ 49 ਰੁਪਏ ਲਾਏ ਸਨ ਅਤੇ 3 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਸੀ। ਸ਼ਰਤ ਅਨੁਸਾਰ, ਪਹਿਲੇ ਇਨਾਮ ਦੇ ਜੇਤੂ ਨੂੰ ਇਨਾਮ ਵਜੋਂ ਥਾਰ ਵੀ ਮਿਲੇਗੀ। ਵਿਕਰਮ ਕਹਿੰਦਾ ਹੈ ਕਿ ਇਸ ਵੇਲੇ ਉਸਨੂੰ ਸਮਝ ਨਹੀਂ ਆ ਰਿਹਾ ਕਿ ਉਹ ਇੰਨੀ ਵੱਡੀ ਰਕਮ ਦਾ ਕੀ ਕਰੇਗਾ। ਉਸਨੇ ਕਿਹਾ ਕਿ ਉਸਦੀਆਂ ਦੋ ਧੀਆਂ ਹਨ। ਉਹ ਇਸ ਪੈਸੇ ਦੀ ਵਰਤੋਂ ਆਪਣੇ ਬੱਚਿਆਂ ਦੇ ਭਵਿੱਖ ਲਈ ਕਰੇਗਾ।
ਵਿਕਰਮ ਨੇ ਕਿਹਾ ਕਿ ਇਸ ਖੇਡ ਦੀ ਲਤ ਨਾ ਲਾਵੋ, ਪਰ ਇਸਨੂੰ ਸ਼ੌਕ ਲਈ ਜ਼ਰੂਰ ਖੇਡੋ। ਵਿਕਰਮ ਪਿੰਡ ਵਿੱਚ ਹੀ CSC ਸੈਂਟਰ ਦਾ ਆਪਰੇਟਰ ਹੈ।