ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਮਨਾਲੀ 'ਚ ਬਰਫ਼ ਦੇ ਤੋਦੇ ਡਿੱਗਣ ਨਾਲ ਲਪੇਟ 'ਚ ਆਏ ਰੂਸ ਦੇ ਇਕ ਨਾਗਰਿਕ ਦੀ ਮੌਤ ਹੋ ਗਈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ, ਇਹ ਘਟਨਾ ਉਸ ਸਮੇਂ ਹੋਈ ਜਦੋਂ ਸੈਲਾਨੀ ਡੇਨੀਅਲ ਬਾਰਬਰ (58) ਸ਼ਨੀਵਾਰ ਨੂੰ ਆਪਣੇ ਸਾਥੀ ਮੈਕਿਸਮ ਅਤੇ ਹੋਰ ਸਥਾਨਕ 'ਸਕੀਅਰ' ਨਾਲ 'ਸਕੀਇੰਗ' ਕਰ ਰਿਹਾ ਸੀ ਅਤੇ ਕੁੱਲੂ ਜ਼ਿਲ੍ਹੇ 'ਚ ਮਨਾਲੀ ਕੋਲ ਕੋਠੀ 'ਚ ਅਚਾਨਕ ਬਰਫ਼ ਦੇ ਤੋਦੇ ਡਿੱਗਣ ਲੱਗੇ।
ਪੁਲਸ ਨੇ ਦੱਸਿਆ ਕਿ ਸਥਾਨਕ ਲੋਕਾਂ ਨੇ ਸੈਲਾਨੀ ਨੂੰ ਬਰਫ਼ ਦੇ ਹੇਠੋਂ ਕੱਢਿਆ ਅਤੇ ਉਸ ਨੂੰ ਮਨਾਲੀ ਦੇ ਇਕ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।