Saturday, April 05, 2025
BREAKING
ਕਿਸਾਨ ਜਥੇਬੰਦੀਆਂ ਨੇ ਭਾਰਤ ਤੇ 26% ਟੈਰਿਫ ਵਧਾਉਣ ਦੇ ਰੋਸ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਡੀ ਐਸ ਪੀ ਦਫਤਰ ਖਰੜ ਅੱਗੇ ਫ਼ੂਕਿਆ ਪੁਤਲਾ ਪੰਜਾਬ ਦੇ ਕਿਸਾਨਾਂ ਦੇ ਖ਼ਾਤਿਆਂ 'ਚ ਆਉਣਗੇ 24 ਘੰਟਿਆਂ 'ਚ ਪੈਸੇ, ਹੋ ਗਿਆ ਵੱਡਾ ਐਲਾਨ ਸਕੂਲਾਂ ਦੇ ਸਮੇਂ 'ਚ ਹੋਇਆ ਬਦਲਾਅ, ਇਹ ਰਹੇਗੀ ਟਾਈਮਿੰਗ ਸਿੱਖਿਆ ਵਿਭਾਗ ਨੇ ਬਦਲੇ ਨਿਯਮ, ਦਾਖਲਿਆਂ ਨੂੰ ਲੈ ਕੇ ਸਖ਼ਤ ਹੁਕਮ ਜਾਰੀ ਅੱਜ 5 ਵਾਰ ਦੀ ਚੈਂਪੀਅਨ MI ਦਾ ਸਾਹਮਣਾ LSG ਨਾਲ, ਪੰਤ ਤੇ ਰੋਹਿਤ 'ਤੇ ਰਹਿਣਗੀਆਂ ਸਭ ਦੀਆਂ ਨਜ਼ਰਾਂ ਸ੍ਰੀ ਅਨੰਦਪੁਰ ਸਾਹਿਬ ਜਾਣ ਵਾਲੀ ਸੰਗਤ ਲਈ ਖ਼ੁਸ਼ਖ਼ਬਰੀ, ਮੁੱਖ ਮੰਤਰੀ ਨੇ ਕੀਤਾ ਵੱਡਾ ਐਲਾਨ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਗਿੱਪੀ ਗਰੇਵਾਲ ਅਤੇ ਕਰਨ ਜੌਹਰ ਲੁਧਿਆਣੇ ਦੀਆਂ ਮੰਡੀਆਂ ’ਚ ਕਣਕ ਦੀ ਖਰੀਦ ਦੀਆਂ ਤਿਆਰੀਆਂ ਮੁਕੰਮਲ, ਅਗਲੇ ਹਫਤੇ ਸ਼ੁਰੂ ਹੋਵੇਗੀ ਆਮਦ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਮੈਡੀਕਲ ਸਟੋਰਾਂ ਦੀ ਚੈਕਿੰਗ 'ਨਸ਼ਿਆਂ ਵਿਰੁੱਧ' ਪੰਜਾਬ ਰਾਜਪਾਲ ਦੀ ਪੈਦਲ ਯਾਤਰਾ ਦਾ ਦੂਜਾ ਦਿਨ, ਫਤਿਹਗੜ੍ਹ ਚੂੜੀਆਂ ਤੋਂ ਕੀਤੀ ਸ਼ੁਰੂ

ਹਿਮਾਚਲ

ਹਿਮਾਚਲ ਰੋਡਵੇਜ਼ ਦੀਆਂ ਬੱਸਾਂ 'ਤੇ ਲਾਏ ਜਾ ਰਹੇ ਪੋਸਟਰ, CM ਸੁੱਖੂ ਨੇ ਕਿਹਾ- ਸ਼ਾਂਤੀ ਭੰਗ ਨਹੀਂ ਹੋਣ ਦਿਆਂਗੇ

18 ਮਾਰਚ, 2025 06:12 PM

ਸ਼ਿਮਲਾ : ਹਿਮਾਚਲ ਵਿਧਾਨ ਸਭਾ ਵਿਚ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਦਾ ਮੁੱਦਾ ਉੱਠਿਆ। ਮੁੱਖ ਮੰਤਰੀ ਸੁੱਖਵਿੰਦਰ ਸਿੰਘ ਸੁੱਖੂ ਨੇ ਵਿਧਾਨ ਸਭਾ ਵਿਚ ਇਸ ਬਾਬਤ ਕਿਹਾ ਕਿ ਅਸੀਂ ਭਿੰਡਰਾਂਵਾਲੇ ਦਾ ਕੋਈ ਵੀ ਪੋਸਟਰ ਅਤੇ ਝੰਡਾ ਨਹੀਂ ਲੱਗਣ ਦਿਆਂਗੇ। ਉਨ੍ਹਾਂ ਕਿਹਾ ਕਿ ਮੈਂ ਖੁਦ ਇਸ ਮੁੱਦੇ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲ ਕਰਾਂਗਾ ਤਾਂ ਜੋ ਮਾਹੌਲ ਨੂੰ ਵਿਗਾੜਿਆ ਨਾ ਜਾਵੇ। ਮੁੱਖ ਮੰਤਰੀ ਸੁੱਖੂ ਨੇ ਕਿਹਾ ਕਿ ਧਾਰਮਿਕ ਸੈਲਾਨੀਆਂ ਦੀ ਆੜ 'ਚ ਕੁਝ ਲੋਕ ਸੂਬੇ ਦੀ ਸ਼ਾਂਤੀ ਨੂੰ ਭੰਗ ਕਰ ਰਹੇ ਹਨ, ਜੋ ਠੀਕ ਨਹੀਂ ਹੈ। ਹਿਮਾਚਲ 'ਚ ਕਿਸੇ ਵੀ ਵਿਅਕਤੀ ਦੇ ਆਉਣ 'ਤੇ ਕੋਈ ਪਾਬੰਦੀ ਨਹੀਂ ਹੈ ਪਰ ਇਹ ਗੱਲ ਸਪੱਸ਼ਟ ਕਰ ਦਿੱਤੀ ਜਾਂਦੀ ਹੈ ਕਿ ਜੋ ਵੀ ਹਿਮਾਚਲ 'ਚ ਆ ਰਿਹਾ ਹੈ, ਉਹ ਵਿਵਾਦਤ ਪੋਸਟਰ ਜਾਂ ਝੰਡੇ ਨਾ ਲਹਿਰਾਉਣ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਕੇ ਆਪਸੀ ਸਦਭਾਵਨਾ ਬਣਾਈ ਰੱਖਣ।

ਕੀ ਹੈ ਮਾਮਲਾ?

ਦਰਅਸਲ ਕੁਝ ਪੰਜਾਬੀ ਸੈਲਾਨੀ ਭਿੰਡਰਾਂਵਾਲਾ ਦਾ ਪੋਸਟਰ ਅਤੇ ਬੈਨਰ ਲੈ ਕੇ ਹਿਮਾਚਲ ਆਏ ਸਨ। ਇਸ ਨੂੰ ਲੈ ਕੇ ਕੁੱਲੂ ਪੁਲਸ ਅਤੇ ਸਥਾਨਕ ਲੋਕਾਂ ਨੇ ਵਿਰੋਧ ਕੀਤਾ। ਇਸ ਮਾਮਲੇ ਦੇ ਭੱਖਣ ਮਗਰੋਂ ਪੰਜਾਬ ਵਿਚ ਭਿੰਡਰਾਵਾਲਾ ਦੇ ਸਮਰਥਕਾਂ ਨੇ ਹਿਮਾਚਲ ਪ੍ਰਦੇਸ਼ ਦੀਆਂ ਰੋਡਵੇਜ਼ ਬੱਸਾਂ 'ਤੇ ਹੀ ਭਿੰਡਰਾਂਵਾਲਾ ਦੇ ਪੋਸਟਰ ਚਿਪਕਾ ਦਿੱਤੇ। ਜਿਸ ਦੇ ਕਈ ਵੀਡੀਓ ਵਾਇਰਲ ਵੀ ਹੋ ਰਹੇ ਹਨ। ਦੱਸ ਦੇਈਏ ਕਿ ਹਰ ਸਾਲ ਇਨ੍ਹੀਂ ਦਿਨੀਂ ਪੰਜਾਬ ਤੋਂ ਕਾਫੀ ਵੱਡੀ ਗਿਣਤੀ ਵਿਚ ਲੋਕ ਧਾਰਮਿਕ ਸੈਰ-ਸਪਾਟੇ ਲਈ ਹਿਮਾਚਲ ਆਉਂਦੇ ਹਨ। ਇਸ ਸਾਲ ਵੀ ਆ ਰਹੇ ਹਨ, ਜਿਨ੍ਹਾਂ ਦਾ ਹਿਮਾਚਲ ਸਵਾਗਤ ਕਰਦਾ ਹੈ ਪਰ ਕਈ ਵਾਰ ਇਨ੍ਹਾਂ ਸੈਲਾਨੀਆਂ ਵਿਚੋਂ ਹੀ ਕੁਝ ਸ਼ਰਾਰਤੀ ਅਨਸਰ ਵੀ ਹਿਮਾਚਲ ਆ ਜਾਂਦੇ ਹਨ ਅਤੇ ਇੱਥੋਂ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕਰਦੇ ਹਨ। ਅਜਿਹੇ ਮੁੱਦਿਆਂ ਨੂੰ ਲੈ ਕੇ ਕਈ ਵਾਰ ਸਥਾਨਕ ਲੋਕਾਂ ਇਨ੍ਹਾਂ ਸੈਲਾਨੀਆਂ ਨਾਲ ਉਲਝ ਜਾਂਦੇ ਹਨ ਅਤੇ ਜਿਸ ਕਾਰਨ ਗੱਲ ਵੱਧ ਜਾਂਦੀ ਹੈ।

ਬੱਸਾਂ 'ਤੇ ਪੋਸਟਰ ਲਗਾਉਣ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ

ਇੱਥੇ ਦੱਸਣਯੋਗ ਹੈ ਕਿ ਪਿਛਲੇ ਦੋ ਦਿਨਾਂ ਤੋਂ ਹੁਸ਼ਿਆਰਪੁਰ ਅਤੇ ਪੰਜਾਬ ਦੇ ਹੋਰ ਬੱਸ ਅੱਡਿਆਂ 'ਤੇ ਹਿਮਾਚਲ ਦੀਆਂ ਸਰਕਾਰੀ ਬੱਸਾਂ 'ਤੇ ਇਹ ਪੋਸਟਰ ਚਿਪਕਾਏ ਜਾ ਰਹੇ ਹਨ। HRTC ਦੀਆਂ ਬੱਸਾਂ ’ਤੇ ਭਿੰਡਰਾਂਵਾਲਾ ਦੇ ਪੋਸਟਰ ਲਾਏ ਜਾਣ ਤੋਂ ਬਾਅਦ ਟਰਾਂਸਪੋਰਟ ਕਾਰਪੋਰੇਸ਼ਨ ਦੇ ਡਰਾਈਵਰਾਂ ਵਿਚ ਡਰ ਦਾ ਮਾਹੌਲ ਹੈ। ਉਹ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ। ਇਨ੍ਹਾਂ ਬੱਸਾਂ 'ਚ ਸਵਾਰ ਲੋਕਾਂ ਦੀ ਸੁਰੱਖਿਆ ਅਤੇ ਪੰਜਾਬ 'ਚ ਰਹਿਣ ਵਾਲੇ ਹਿਮਾਚਲ ਦੇ ਲੋਕਾਂ ਦੀ ਸੁਰੱਖਿਆ 'ਤੇ ਵੀ ਸਵਾਲ ਉਠਾਏ ਜਾ ਰਹੇ ਹਨ। ਬੱਸਾਂ 'ਤੇ ਪੋਸਟਰ ਲਗਾਉਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

Have something to say? Post your comment

ਅਤੇ ਹਿਮਾਚਲ ਖਬਰਾਂ

ਭਾਰਤ 'ਚ ਬਣ ਰਿਹਾ ਦੁਨੀਆ ਦਾ ਸਭ ਤੋਂ ਲੰਬਾ ਰੋਪਵੇਅ, ਹਰ ਘੰਟੇ ਕਰੀਬ 2,000 ਲੋਕ ਕਰ ਸਕਣਗੇ ਸਫਰ

ਭਾਰਤ 'ਚ ਬਣ ਰਿਹਾ ਦੁਨੀਆ ਦਾ ਸਭ ਤੋਂ ਲੰਬਾ ਰੋਪਵੇਅ, ਹਰ ਘੰਟੇ ਕਰੀਬ 2,000 ਲੋਕ ਕਰ ਸਕਣਗੇ ਸਫਰ

ਅਟਲ ਸੁਰੰਗ 'ਤੇ ਸੈਲਾਨੀਆਂ ਨੇ ਬਰਫ਼ ਅਤੇ ਕੁਦਰਤੀ ਸੁੰਦਰਤਾ ਦਾ ਮਾਣਿਆ ਆਨੰਦ

ਅਟਲ ਸੁਰੰਗ 'ਤੇ ਸੈਲਾਨੀਆਂ ਨੇ ਬਰਫ਼ ਅਤੇ ਕੁਦਰਤੀ ਸੁੰਦਰਤਾ ਦਾ ਮਾਣਿਆ ਆਨੰਦ

ਕਾਰ ਖੱਡ 'ਚ ਡਿੱਗਣ ਕਾਰਨ ਦੋ ਬੱਚਿਆਂ ਸਮੇਤ ਪੰਜ ਲੋਕਾਂ ਦੀ ਮੌਤ

ਕਾਰ ਖੱਡ 'ਚ ਡਿੱਗਣ ਕਾਰਨ ਦੋ ਬੱਚਿਆਂ ਸਮੇਤ ਪੰਜ ਲੋਕਾਂ ਦੀ ਮੌਤ

ਐਮਰਜੈਂਸੀ ਬ੍ਰੇਕ ਲਾ ਕੇ ਰੋਕਣਾ ਪਿਆ ਯਾਤਰੀਆਂ ਨਾਲ ਭਰਿਆ ਜਹਾਜ਼, ਸਵਾਰ ਸਨ ਡਿਪਟੀ CM ਅਤੇ DGP

ਐਮਰਜੈਂਸੀ ਬ੍ਰੇਕ ਲਾ ਕੇ ਰੋਕਣਾ ਪਿਆ ਯਾਤਰੀਆਂ ਨਾਲ ਭਰਿਆ ਜਹਾਜ਼, ਸਵਾਰ ਸਨ ਡਿਪਟੀ CM ਅਤੇ DGP

ਹਿਮਾਚਲ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮੁਲਾਕਾਤ

ਹਿਮਾਚਲ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮੁਲਾਕਾਤ

CM ਸੁੱਖੂ ਨੇ ਸੁਨੀਤਾ ਵਿਲੀਅਮਜ਼ ਨੂੰ ਦਿੱਤੀ ਵਧਾਈ

CM ਸੁੱਖੂ ਨੇ ਸੁਨੀਤਾ ਵਿਲੀਅਮਜ਼ ਨੂੰ ਦਿੱਤੀ ਵਧਾਈ

CM ਦਾ ਐਲਾਨ, ਦੁੱਧ ਦੇ ਰੇਟ 'ਚ 6 ਰੁਪਏ ਪ੍ਰਤੀ ਲੀਟਰ ਦਾ ਵਾਧਾ

CM ਦਾ ਐਲਾਨ, ਦੁੱਧ ਦੇ ਰੇਟ 'ਚ 6 ਰੁਪਏ ਪ੍ਰਤੀ ਲੀਟਰ ਦਾ ਵਾਧਾ

ਹਿਮਾਚਲ ਦੇ ਚੰਬਾ 'ਚ ਕਾਰ ਦੇ ਖੱਡ 'ਚ ਡਿੱਗਣ ਨਾਲ 3 ਲੋਕਾਂ ਦੀ ਮੌਤ, 3 ਜ਼ਖਮੀ

ਹਿਮਾਚਲ ਦੇ ਚੰਬਾ 'ਚ ਕਾਰ ਦੇ ਖੱਡ 'ਚ ਡਿੱਗਣ ਨਾਲ 3 ਲੋਕਾਂ ਦੀ ਮੌਤ, 3 ਜ਼ਖਮੀ

ਮਾਤਾ ਚਿੰਤਪੂਰਨੀ ਮੰਦਰ ਦਾ ਹੋਵੇਗਾ ਸੁੰਦਰੀਕਰਨ, ਸ਼ਰਧਾਲੂਆਂ ਨੂੰ ਮਿਲਣਗੀਆਂ ਹੋਰ ਵੀ ਸਹੂਲਤਾਂ

ਮਾਤਾ ਚਿੰਤਪੂਰਨੀ ਮੰਦਰ ਦਾ ਹੋਵੇਗਾ ਸੁੰਦਰੀਕਰਨ, ਸ਼ਰਧਾਲੂਆਂ ਨੂੰ ਮਿਲਣਗੀਆਂ ਹੋਰ ਵੀ ਸਹੂਲਤਾਂ

ਰੋਹਤਾਂਗ ’ਚ 6 ਫੁੱਟ ਤੱਕ ਬਰਫ਼ਬਾਰੀ, 300 ਸੜਕਾਂ ਬੰਦ

ਰੋਹਤਾਂਗ ’ਚ 6 ਫੁੱਟ ਤੱਕ ਬਰਫ਼ਬਾਰੀ, 300 ਸੜਕਾਂ ਬੰਦ