ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ 'ਚ ਮੰਗਲਵਾਰ ਰਾਤ ਨੂੰ ਸ਼ੋਘੀ-ਆਨੰਦਪੁਰ-ਮੇਹਲੀ ਬਾਈਪਾਸ 'ਤੇ ਇੱਕ ਕਾਰ ਖੱਡ 'ਚ ਡਿੱਗਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਭਗਵਾਨ ਦਾਸ (50), ਰੂਪਾ ਸੂਰਿਆਵੰਸ਼ੀ (45), ਪ੍ਰਗਤੀ (15), ਮੁਕੁਲ (10) ਅਤੇ ਜੈ ਸਿੰਘ ਨੇਗੀ (40) ਵਜੋਂ ਹੋਈ ਹੈ।
ਸ਼ਿਮਲਾ ਦੇ ਪੁਲਸ ਸੁਪਰਡੈਂਟ ਸੰਜੀਵ ਕੁਮਾਰ ਗਾਂਧੀ ਨੇ ਬੁੱਧਵਾਰ ਨੂੰ ਦੱਸਿਆ ਕਿ ਕਾਰ ਸ਼ੋਘੀ ਤੋਂ ਮੈਹਾਲੀ ਵੱਲ ਆ ਰਹੀ ਸੀ। ਜਦੋਂ ਕਾਰ ਸ਼ੀਲ ਪਿੰਡ ਦੇ ਨੇੜੇ ਇੱਕ ਪੁਲ ਦੇ ਕੋਲ ਪਹੁੰਚੀ ਤਾਂ ਇਹ ਬੇਕਾਬੂ ਹੋ ਗਈ ਅਤੇ ਖੱਡ 'ਚ ਡਿੱਗ ਗਈ। ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।