Saturday, April 05, 2025
BREAKING
ਕਿਸਾਨ ਜਥੇਬੰਦੀਆਂ ਨੇ ਭਾਰਤ ਤੇ 26% ਟੈਰਿਫ ਵਧਾਉਣ ਦੇ ਰੋਸ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਡੀ ਐਸ ਪੀ ਦਫਤਰ ਖਰੜ ਅੱਗੇ ਫ਼ੂਕਿਆ ਪੁਤਲਾ ਪੰਜਾਬ ਦੇ ਕਿਸਾਨਾਂ ਦੇ ਖ਼ਾਤਿਆਂ 'ਚ ਆਉਣਗੇ 24 ਘੰਟਿਆਂ 'ਚ ਪੈਸੇ, ਹੋ ਗਿਆ ਵੱਡਾ ਐਲਾਨ ਸਕੂਲਾਂ ਦੇ ਸਮੇਂ 'ਚ ਹੋਇਆ ਬਦਲਾਅ, ਇਹ ਰਹੇਗੀ ਟਾਈਮਿੰਗ ਸਿੱਖਿਆ ਵਿਭਾਗ ਨੇ ਬਦਲੇ ਨਿਯਮ, ਦਾਖਲਿਆਂ ਨੂੰ ਲੈ ਕੇ ਸਖ਼ਤ ਹੁਕਮ ਜਾਰੀ ਅੱਜ 5 ਵਾਰ ਦੀ ਚੈਂਪੀਅਨ MI ਦਾ ਸਾਹਮਣਾ LSG ਨਾਲ, ਪੰਤ ਤੇ ਰੋਹਿਤ 'ਤੇ ਰਹਿਣਗੀਆਂ ਸਭ ਦੀਆਂ ਨਜ਼ਰਾਂ ਸ੍ਰੀ ਅਨੰਦਪੁਰ ਸਾਹਿਬ ਜਾਣ ਵਾਲੀ ਸੰਗਤ ਲਈ ਖ਼ੁਸ਼ਖ਼ਬਰੀ, ਮੁੱਖ ਮੰਤਰੀ ਨੇ ਕੀਤਾ ਵੱਡਾ ਐਲਾਨ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਗਿੱਪੀ ਗਰੇਵਾਲ ਅਤੇ ਕਰਨ ਜੌਹਰ ਲੁਧਿਆਣੇ ਦੀਆਂ ਮੰਡੀਆਂ ’ਚ ਕਣਕ ਦੀ ਖਰੀਦ ਦੀਆਂ ਤਿਆਰੀਆਂ ਮੁਕੰਮਲ, ਅਗਲੇ ਹਫਤੇ ਸ਼ੁਰੂ ਹੋਵੇਗੀ ਆਮਦ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਮੈਡੀਕਲ ਸਟੋਰਾਂ ਦੀ ਚੈਕਿੰਗ 'ਨਸ਼ਿਆਂ ਵਿਰੁੱਧ' ਪੰਜਾਬ ਰਾਜਪਾਲ ਦੀ ਪੈਦਲ ਯਾਤਰਾ ਦਾ ਦੂਜਾ ਦਿਨ, ਫਤਿਹਗੜ੍ਹ ਚੂੜੀਆਂ ਤੋਂ ਕੀਤੀ ਸ਼ੁਰੂ

ਦੁਨੀਆਂ

ਭੂਚਾਲ ਨਾਲ ਦਹਿਲ ਗਏ ਥਾਈਲੈਂਡ ਅਤੇ ਮਿਆਂਮਾਰ, ਤਸਵੀਰਾਂ 'ਚ ਵੇਖੋ ਤਬਾਹੀ ਦਾ ਮੰਜ਼ਰ

28 ਮਾਰਚ, 2025 05:09 PM

ਸ਼ੁੱਕਰਵਾਰ ਨੂੰ ਦੁਪਹਿਰ ਦੇ ਸਮੇਂ ਮਿਆਂਮਾਰ ਅਤੇ ਥਾਈਲੈਂਡ ਵਿਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਮਿਆਂਮਾਰ 'ਚ ਭੂਚਾਲ ਦੋ ਤੇਜ਼ ਝਟਕੇ ਲੱਗੇ। ਪਹਿਲੇ ਭੂਚਾਲ ਦੀ ਤੀਬਰਤਾ 7.2 ਰਹੀ, ਉੱਥੇ ਹੀ ਦੂਜੇ ਭੂਚਾਲ ਦੇ ਜੋ ਝਟਕੇ ਮਹਿਸੂਸ ਕੀਤੇ ਗਏ, ਉਸ ਦੀ ਤੀਬਰਤਾ 7.0 ਰਹੀ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਮੱਧ ਮਿਆਂਮਾਰ ਵਿਚ ਮੋਨੀਵਾ ਸ਼ਹਿਰ ਤੋਂ ਲਗਭਗ 50 ਕਿਲੋਮੀਟਰ (30 ਮੀਲ) ਪੂਰਬ ਵਿਚ ਸੀ। ਮਿਆਂਮਾਰ ਦੀ ਰਾਜਧਾਨੀ ਨੇਪੀਤਾਵ ਵਿਚ ਭੂਚਾਲ ਕਾਰਨ ਧਾਰਮਿਕ ਸਥਾਨਾਂ ਅਤੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ।

ਬੈਂਕਾਕ 'ਚ ਜੋ ਭੂਚਾਲ ਆਇਆ, ਉਹ ਇੰਨਾ ਸ਼ਕਤੀਸ਼ਾਲੀ ਸੀ ਕਿ ਗੰਗਨਚੁੰਬੀ ਇਮਾਰਤਾਂ ਡਿੱਗ ਗਈਆਂ। ਇਮਾਰਤਾਂ ਦੀਆਂ ਛੱਤਾਂ 'ਤੇ ਬਣੇ ਸਵੀਮਿੰਗ ਪੂਲ ਦਾ ਪਾਣੀ ਭੂਚਾਲ ਕਾਰਨ ਬਾਹਰ ਆ ਗਿਆ ਅਤੇ ਕਈ ਇਮਾਰਤਾਂ ਤੋਂ ਮਲਬਾ ਡਿੱਗਣ ਲੱਗਾ। ਬੈਂਕਾਕ ਵਿਚ ਭੂਚਾਲ ਕਾਰਨ ਉਸਾਰੀ ਅਧੀਨ ਇਕ ਉੱਚੀ ਇਮਾਰਤ ਢਹਿ ਗਈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਕ ਵੀਡੀਓ 'ਚ ਧੂੜ ਦੇ ਬੱਦਲਾਂ ਵਿਚਕਾਰ ਇਕ ਬਹੁ-ਮੰਜ਼ਿਲਾ ਇਮਾਰਤ ਡਿੱਗਦੀ ਦਿਖਾਈ ਦੇ ਰਹੀ ਹੈ ਅਤੇ ਉਥੇ ਮੌਜੂਦ ਲੋਕ ਚੀਕਦੇ ਹੋਏ ਭੱਜ ਰਹੇ ਹਨ।

ਅਧਿਕਾਰੀਆਂ ਵਲੋਂ ਬਚਾਅ ਕਾਰਜ ਚਲਾ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਅਜੇ ਤੱਕ ਇਹ ਨਹੀਂ ਪਤਾ ਸੀ ਕਿ ਇਮਾਰਤ ਡਿੱਗਣ ਸਮੇਂ ਕਿੰਨੇ ਕਰਮਚਾਰੀ ਮੌਜੂਦ ਸਨ। ਭੂਚਾਲ ਦੌਰਾਨ ਇਮਾਰਤਾਂ ਹਿੱਲਣ ਲੱਗੀਆਂ, ਇਸ ਲਈ ਕਈ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਸੋਸ਼ਲ ਮੀਡੀਆ 'ਤੇ ਜੋ ਵੀਡੀਓ ਸਾਹਮਣੇ ਆਈ ਹੈ, ਉਸ ਵਿਚ ਕਈ ਇਮਾਰਤਾਂ ਜ਼ਮੀਨਦੋਜ ਹੁੰਦੀਆਂ ਨਜ਼ਰ ਆ ਰਹੀਆਂ ਹਨ। ਲੋਕ ਡਰ ਦੇ ਮਾਰੇ ਘਰਾਂ ਵਿਚੋਂ ਬਾਹਰ ਨਿਕਲਦੇ ਵਿਖਾਈ ਦੇ ਰਹੇ ਹਨ।

ਥਾਈਲੈਂਡ ਦੇ ਪ੍ਰਧਾਨ ਮੰਤਰੀ ਪਟੋਂਗਟਾਰਨ ਸ਼ਿਨਾਵਾਤਰਾ ਨੇ ਭੂਚਾਲ ਦੇ ਪ੍ਰਭਾਵ ਦਾ ਜਾਇਜ਼ਾ ਲੈਣ ਲਈ ਐਮਰਜੈਂਸੀ ਮੀਟਿੰਗ ਬੁਲਾਈ ਹੈ। ਗ੍ਰੇਟਰ ਬੈਂਕਾਕ ਖੇਤਰ ਦੀ ਆਬਾਦੀ 17 ਮਿਲੀਅਨ ਤੋਂ ਵੱਧ ਹੈ, ਜਿਨ੍ਹਾਂ ਵਿਚੋਂ ਬਹੁਤ ਸਾਰੇ ਉੱਚੇ ਅਪਾਰਟਮੈਂਟਾਂ ਵਿਚ ਰਹਿੰਦੇ ਹਨ। ਜਦੋਂ ਦੁਪਹਿਰ ਕਰੀਬ 1.30 ਵਜੇ ਭੂਚਾਲ ਆਇਆ ਤਾਂ ਇਮਾਰਤਾਂ ਵਿਚ ਅਲਾਰਮ ਵੱਜਣ ਲੱਗੇ ਅਤੇ ਸੰਘਣੀ ਆਬਾਦੀ ਵਾਲੇ ਮੱਧ ਬੈਂਕਾਕ ਵਿਚ ਉੱਚੀਆਂ ਇਮਾਰਤਾਂ ਅਤੇ ਹੋਟਲਾਂ ਵਿਚੋਂ ਲੋਕਾਂ ਨੂੰ ਬਾਹਰ ਕੱਢਿਆ ਗਿਆ।

Have something to say? Post your comment

ਅਤੇ ਦੁਨੀਆਂ ਖਬਰਾਂ

ਅਮਰੀਕਾ 'ਚ ਭਾਰਤੀ ਮੂਲ ਦੇ ਕੈਥੋਲਿਕ ਪਾਦਰੀ ਦੀ ਗੋਲੀ ਮਾਰ ਕੇ ਹੱਤਿਆ

ਅਮਰੀਕਾ 'ਚ ਭਾਰਤੀ ਮੂਲ ਦੇ ਕੈਥੋਲਿਕ ਪਾਦਰੀ ਦੀ ਗੋਲੀ ਮਾਰ ਕੇ ਹੱਤਿਆ

ਗਾਜ਼ਾ 'ਚ 2,80,000 ਲੋਕ ਹੋਏ ਬੇਘਰ

ਗਾਜ਼ਾ 'ਚ 2,80,000 ਲੋਕ ਹੋਏ ਬੇਘਰ

Canada ਦਾ Trump 'ਤੇ ਪਲਟਵਾਰ, ਅਮਰੀਕੀ ਆਟੋ ਆਯਾਤ 'ਤੇ ਲਗਾਇਆ 25% ਟੈਰਿਫ

Canada ਦਾ Trump 'ਤੇ ਪਲਟਵਾਰ, ਅਮਰੀਕੀ ਆਟੋ ਆਯਾਤ 'ਤੇ ਲਗਾਇਆ 25% ਟੈਰਿਫ

ਇਜ਼ਰਾਈਲੀ ਹਮਲਿਆਂ ਨਾਲ ਦਹਿਲੀ ਗਾਜ਼ਾ ਪੱਟੀ ; ਇਕੋ ਪਰਿਵਾਰ ਦੇ 9 ਮੈਂਬਰਾਂ ਸਣੇ 50 ਤੋਂ ਵੱਧ ਲੋਕਾਂ ਦੀ ਮੌਤ

ਇਜ਼ਰਾਈਲੀ ਹਮਲਿਆਂ ਨਾਲ ਦਹਿਲੀ ਗਾਜ਼ਾ ਪੱਟੀ ; ਇਕੋ ਪਰਿਵਾਰ ਦੇ 9 ਮੈਂਬਰਾਂ ਸਣੇ 50 ਤੋਂ ਵੱਧ ਲੋਕਾਂ ਦੀ ਮੌਤ

ਮਿਆਂਮਾਰ ਭੂਚਾਲ ਅਪਡੇਟ: ਮਰਨ ਵਾਲਿਆਂ ਦੀ ਗਿਣਤੀ 3 ਹਜ਼ਾਰ ਤੋਂ ਪਾਰ

ਮਿਆਂਮਾਰ ਭੂਚਾਲ ਅਪਡੇਟ: ਮਰਨ ਵਾਲਿਆਂ ਦੀ ਗਿਣਤੀ 3 ਹਜ਼ਾਰ ਤੋਂ ਪਾਰ

ਹੰਗਰੀ ਪਹੁੰਚੇ ਨੇਤਨਯਾਹੂ, ਹੰਗਰੀ ਨੇ ਬਣਾਈ ਇਹ ਯੋਜਨਾ

ਹੰਗਰੀ ਪਹੁੰਚੇ ਨੇਤਨਯਾਹੂ, ਹੰਗਰੀ ਨੇ ਬਣਾਈ ਇਹ ਯੋਜਨਾ

ਇਟਾਲੀਅਨ PM ਜੌਰਜੀਆ ਮੈਲੋਨੀ ਨੇ ਟਰੰਪ ਦੀ ਟੈਰਿਫ ਨੀਤੀ ਦੀ ਕੀਤੀ ਅਲੋਚਨਾ, ਕਿਹਾ- 'ਕਿਸੇ ਨੂੰ ਕੋਈ...'

ਇਟਾਲੀਅਨ PM ਜੌਰਜੀਆ ਮੈਲੋਨੀ ਨੇ ਟਰੰਪ ਦੀ ਟੈਰਿਫ ਨੀਤੀ ਦੀ ਕੀਤੀ ਅਲੋਚਨਾ, ਕਿਹਾ- 'ਕਿਸੇ ਨੂੰ ਕੋਈ...'

ਇਜ਼ਰਾਈਲ ਨੇ ਅਮਰੀਕੀ ਦਰਾਮਦਾਂ 'ਤੇ ਸਾਰੇ ਟੈਰਿਫ ਕੀਤੇ ਰੱਦ, PM ਨੇ ਦਿੱਤੀ ਜਾਣਕਾਰੀ

ਇਜ਼ਰਾਈਲ ਨੇ ਅਮਰੀਕੀ ਦਰਾਮਦਾਂ 'ਤੇ ਸਾਰੇ ਟੈਰਿਫ ਕੀਤੇ ਰੱਦ, PM ਨੇ ਦਿੱਤੀ ਜਾਣਕਾਰੀ

ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਜਾਸੂਸੀ ਲਈ ਅਮਰੀਕਾ ਕਰ ਰਿਹੈ AI ਦੀ ਵਰਤੋਂ

ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਜਾਸੂਸੀ ਲਈ ਅਮਰੀਕਾ ਕਰ ਰਿਹੈ AI ਦੀ ਵਰਤੋਂ

ਟਰੰਪ ਪ੍ਰਸ਼ਾਸਨ ਨੂੰ ਝਟਕਾ, ਬੇਸਹਾਰਾ ਪ੍ਰਵਾਸੀ ਬੱਚਿਆਂ ਨੂੰ ਲੈ ਕੇ ਜੱਜ ਨੇ ਜਾਰੀ ਕੀਤੇ ਹੁਕਮ

ਟਰੰਪ ਪ੍ਰਸ਼ਾਸਨ ਨੂੰ ਝਟਕਾ, ਬੇਸਹਾਰਾ ਪ੍ਰਵਾਸੀ ਬੱਚਿਆਂ ਨੂੰ ਲੈ ਕੇ ਜੱਜ ਨੇ ਜਾਰੀ ਕੀਤੇ ਹੁਕਮ