ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਬੁੱਧਵਾਰ ਰਾਤ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਯੂਰਪੀਅਨ ਯੂਨੀਅਨ 'ਤੇ ਟੈਰਿਫ ਲਗਾਉਣ ਦੇ ਫੈਸਲੇ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਗਲਤੀ ਹੈ, ਜਿਸ ਦਾ ਕਿਸੇ ਨੂੰ ਕੋਈ ਫਾਇਦਾ ਨਹੀਂ ਹੋਵੇਗਾ।
ਮੇਲੋਨੀ ਨੇ ਅੱਗੇ ਕਿਹਾ ਕਿ ਇਟਲੀ ਅਮਰੀਕਾ ਨਾਲ ਇੱਕ ਸਮਝੌਤੇ ਕਰਨ ਲਈ ਕੰਮ ਕਰੇਗਾ ਤਾਂ ਜੋ ਇੱਕ ਵਪਾਰਕ ਜੰਗ ਤੋਂ ਬਚਿਆ ਜਾ ਸਕੇ ਜੋ ਪੱਛਮੀ ਦੇਸ਼ਾਂ ਨੂੰ ਕਮਜ਼ੋਰ ਕਰ ਸਕਦਾ ਹੈ ਅਤੇ ਹੋਰ ਦੇਸ਼ਾਂ ਨੂੰ ਮਜ਼ਬੂਤ ਕਰ ਸਕਦਾ ਹੈ। ਉਨ੍ਹਾਂ ਕਿਹਾ, "ਹਮੇਸ਼ਾ ਵਾਂਗ ਅਸੀਂ ਇਟਲੀ ਅਤੇ ਇਸ ਦੀ ਆਰਥਿਕਤਾ ਦੇ ਹਿੱਤ ਵਿੱਚ ਕੰਮ ਕਰਾਂਗੇ, ਨਾਲ ਹੀ ਆਪਣੇ ਯੂਰਪੀਅਨ ਭਾਈਵਾਲਾਂ ਨਾਲ ਤਾਲਮੇਲ ਵੀ ਕਰਾਂਗੇ।''