Thursday, April 10, 2025
BREAKING
ਸੰਸਦ ਮੈਂਬਰ ਰਾਜ ਸਭਾ ਸਤਨਾਮ ਸਿੰਘ ਸੰਧੂ ਨੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੇ ਕੇਂਦਰੀ ਮੰਤਰੀ ਗਜੇਂਦਰ ਸ਼ੇਖ਼ਾਵਤ ਸਾਹਮਣੇ ਭਗਵਾਨ ਸ੍ਰੀ ਰਾਮ ਨਾਲ ਜੁੜੇ ਪੰਜਾਬ ਦੇ ਧਾਰਮਿਕ ਸਥਾਨਾਂ ਦਾ ਚੁੱਕਿਆ ਮੁੱਦਾ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਪਠਾਨਕੋਟ ਵਿੱਚ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਮੁੱਖ ਮੰਤਰੀ ਵੱਲੋਂ ਪਦ-ਉਨਤ ਹੋਏ ਪੀ.ਪੀ.ਐਸ. ਅਧਿਕਾਰੀਆਂ ਨੂੰ ਨਸ਼ਿਆਂ ਦੀ ਅਲਾਮਤ ਦੇ ਖਾਤਮੇ ਲਈ ਲਗਨ ਤੇ ਇਮਾਨਦਾਰੀ ਨਾਲ ਕੰਮ ਕਰਨ ਦਾ ਸੱਦਾ ਮੁੱਖ ਮੰਤਰੀ ਨੇ ਝੋਨੇ ਦੀ ਕਾਸ਼ਤ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ‘ਕਿਸਾਨ ਮਿਲਣੀ’ ਕਰਵਾਉਣ ਦੀ ਦਿੱਤੀ ਪ੍ਰਵਾਨਗੀ 12 ਅਪ੍ਰੈਲ ਨੂੰ ਲੈ ਕੇ ਹੋਇਆ ਐਲਾਨ, ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਜਾਰੀ ਕੀਤੇ ਹੁਕਮ 8ਵੀਂ ਤੱਕ ਦੇ ਸਾਰੇ ਸਕੂਲਾਂ ਦਾ ਸਮਾਂ ਬਦਲਿਆ, ਜਾਰੀ ਹੋਏ ਹੁਕਮ Punjab ਦੇ ਸਕੂਲਾਂ ਲਈ ਜਾਰੀ ਹੋਏ ਨਵੇਂ ਹੁਕਮ, ਮਾਨਤਾ ਰੱਦ ਕਰਨ ਦੀ ਚਿਤਾਵਨੀ ਪੰਜਾਬ ਦੀਆਂ 20,000 ਕਿਲੋਮੀਟਰ ਤੋਂ ਵੱਧ ਲਿੰਕ ਸੜਕਾਂ ਦੀ ਬਦਲੇਗੀ ਨੁਹਾਰ, ਮੁੱਖ ਮੰਤਰੀ ਵੱਲੋਂ ਹਰੀ ਝੰਡੀ ਲਾਲ ਨਿਸ਼ਾਨ 'ਤੇ ਬੰਦ ਹੋਇਆ ਬਾਜ਼ਾਰ, ਸੈਂਸੈਕਸ 73,847 ਅਤੇ ਨਿਫਟੀ 22,399 ਦੇ ਪੱਧਰ 'ਤੇ ਕਰਜ਼ਦਾਰਾਂ ਨੂੰ ਵੱਡੀ ਰਾਹਤ : RBI ਨੇ ਵਿਆਜ ਦਰਾਂ 'ਚ 25 ਬੇਸਿਸ ਪੁਆਇੰਟ ਦੀ ਕੀਤੀ ਕਟੌਤੀ

ਰਾਸ਼ਟਰੀ

ਦੁਨੀਆ ਮੰਨ ਰਹੀ ਭਾਰਤੀ ਹਥਿਆਰਾਂ ਦਾ ਲੋਹਾ, ਰੱਖਿਆ ਨਿਰਯਾਤ 23,622 ਕਰੋੜ ਤੱਕ ਪੁੱਜਾ: ਰਾਜਨਾਥ

02 ਅਪ੍ਰੈਲ, 2025 06:44 PM

ਨਵੀਂ ਦਿੱਲੀ : ਪੂਰੀ ਦੁਨੀਆ ਭਾਰਤੀ ਹਥਿਆਰਾਂ ਦਾ ਲੋਹਾ ਮੰਨ ਰਹੀ ਹੈ। ਰੱਖਿਆ ਨਿਰਯਾਤ ਦੇ ਖੇਤਰ ਵਿਚ ਭਾਰਤ ਰੋਜ਼ਾਨਾ ਨਵੇਂ ਸ਼ਿਖਰਾਂ ਨੂੰ ਛੂਹ ਰਿਹਾ ਹੈ। ਇਸ ਖੇਤਰ ਨਾਲ ਜੁੜੀ ਇਕ ਹੋਰ ਖੁਸ਼ਖਬਰੀ ਸਾਹਮਣੇ ਆਈ ਹੈ। ਸਰਕਾਰ ਨੇ ਦੱਸਿਆ ਕਿ ਭਾਰਤ ਨੇ ਰੱਖਿਆ ਨਿਰਯਾਤ ਦੇ ਖੇਤਰ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਰੱਖਿਆ ਮੰਤਰਾਲਾ ਨੇ ਕਿਹਾ ਕਿ ਵਿੱਤੀ ਸਾਲ 2024-25 ਵਿਚ ਭਾਰਤ ਦਾ ਰੱਖਿਆ ਨਿਰਯਾਤ 23,622 ਕਰੋੜ ਰੁਪਏ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ। ਜੋ ਕਿ ਪਿਛਲੇ ਸਾਲ ਦੀ ਤੁਲਨਾ ਵਿਚ 12 ਫ਼ੀਸਦੀ ਵੱਧ ਹੈ। 

ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ 2029 ਤੱਕ ਰੱਖਿਆ ਨਿਰਯਾਤ ਦੇ 50,000 ਕਰੋੜ ਰੁਪਏ ਦਾ ਟੀਚਾ ਪ੍ਰਾਪਤ ਕਰਨ ਲਈ ਤਿਆਰ ਹੈ। ਦੱਸ ਦੇਈਏ ਕਿ 2023-24 ਵਿਚ ਭਾਰਤ ਦਾ ਰੱਖਿਆ ਨਿਰਯਾਤ ਦਾ ਅੰਕੜਾ 21,083 ਕਰੋੜ ਰੁਪਏ ਸੀ। ਉਨ੍ਹਾਂ ਨੇ ਸਾਰੇ ਸਬੰਧਤ ਪੱਖਾਂ ਨੂੰ ਇਸ ਮਹੱਤਵਪੂਰਨ ਪ੍ਰਾਪਤੀ ਲਈ ਵਧਾਈ ਦਿੱਤੀ। ਮਾਮਲੇ ਵਿਚ ਰੱਖਿਆ ਮੰਤਰਾਲੇ ਮੁਤਾਬਕ ਰੱਖਿਆ ਜਨਤਕ ਖੇਤਰ ਉਪਕ੍ਰਮਾਂ ਨੇ 2024-25 ਵਿਚ ਆਪਣੇ ਨਿਰਯਾਤ ਵਿਚ 42.85 ਫ਼ੀਸਦੀ ਦਾ ਵਾਧਾ ਕੀਤਾ ਹੈ, ਜੋ ਗਲੋਬਲ ਮਾਰਕੀਟ ਵਿਚ ਭਾਰਤੀ ਉਤਪਾਦਾਂ ਦੀ ਵਧਦੀ ਸਵੀਕ੍ਰਿਤੀ ਅਤੇ ਗਲੋਬਲ ਸਪਲਾਈ ਚੇਨ 'ਚ ਦੇਸ਼ ਦੇ ਰੱਖਿਆ ਉਦਯੋਗ ਦੀ ਭਾਗੀਦਾਰੀ ਨੂੰ ਦਰਸਾਉਂਦਾ ਹੈ।

ਰਾਜਨਾਥ ਨੇ ਕਿਹਾ ਕਿ ਭਾਰਤ ਹੁਣ ਵੱਡੇ ਪੱਧਰ 'ਤੇ ਆਯਾਤ-ਨਿਰਭਰ ਫੌਜੀ ਬਲ ਤੋਂ ਸਵੈ-ਨਿਰਭਰਤਾ ਅਤੇ ਸਵਦੇਸ਼ੀ ਉਤਪਾਦਨ ਵੱਲ ਵਧ ਰਿਹਾ ਹੈ। ਰੱਖਿਆ ਨਿਰਯਾਤ ਨੂੰ ਉਤਸ਼ਾਹਿਤ ਕਰਨ ਲਈ 80 ਦੇਸ਼ਾਂ ਨੂੰ ਗੋਲਾ-ਬਾਰੂਦ, ਹਥਿਆਰ, ਉਪ-ਪ੍ਰਣਾਲੀ ਅਤੇ ਹੋਰ ਵਸਤੂਆਂ ਦਾ ਨਿਰਯਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰੱਖਿਆ ਮੰਤਰਾਲੇ ਨੇ ਦੱਸਿਆ ਕਿ 2024-25 'ਚ 1,762 ਨਿਰਯਾਤ ਅਧਿਕਾਰ ਜਾਰੀ ਕੀਤੇ ਗਏ ਸਨ, ਜੋ ਪਿਛਲੇ ਸਾਲ ਨਾਲੋਂ 17.4 ਫ਼ੀਸਦੀ ਵੱਧ ਹੈ।

Have something to say? Post your comment

ਅਤੇ ਰਾਸ਼ਟਰੀ ਖਬਰਾਂ

8ਵੀਂ ਤੱਕ ਦੇ ਸਾਰੇ ਸਕੂਲਾਂ ਦਾ ਸਮਾਂ ਬਦਲਿਆ, ਜਾਰੀ ਹੋਏ ਹੁਕਮ

8ਵੀਂ ਤੱਕ ਦੇ ਸਾਰੇ ਸਕੂਲਾਂ ਦਾ ਸਮਾਂ ਬਦਲਿਆ, ਜਾਰੀ ਹੋਏ ਹੁਕਮ

ਭਾਰਤ ਨੇ ਜਲ ਸੈਨਾ ਲਈ ਰਾਫੇਲ-ਐੱਮ ਜੈੱਟ ਦੀ ਖਰੀਦ ਨੂੰ ਦਿੱਤੀ ਮਨਜ਼ੂਰੀ

ਭਾਰਤ ਨੇ ਜਲ ਸੈਨਾ ਲਈ ਰਾਫੇਲ-ਐੱਮ ਜੈੱਟ ਦੀ ਖਰੀਦ ਨੂੰ ਦਿੱਤੀ ਮਨਜ਼ੂਰੀ

'ਬੇਟੀ ਪੜ੍ਹਾਓ' ਮਹਿਲਾ ਸਸ਼ਕਤੀਕਰਨ ਦੀ ਯਾਤਰਾ ਦਾ ਅਗਲਾ ਕਦਮ ਹੈ: ਰੇਖਾ ਗੁਪਤਾ

'ਬੇਟੀ ਪੜ੍ਹਾਓ' ਮਹਿਲਾ ਸਸ਼ਕਤੀਕਰਨ ਦੀ ਯਾਤਰਾ ਦਾ ਅਗਲਾ ਕਦਮ ਹੈ: ਰੇਖਾ ਗੁਪਤਾ

ਕੁੜੀ ਨਾਲ 23 ਮੁੰਡਿਆਂ ਨੇ ਕੀਤਾ ਸਮੂਹਿਕ ਜਬਰ ਜ਼ਿਨਾਹ, ਪੁਲਸ ਨੇ 9 ਦੋਸ਼ੀ ਕੀਤੇ ਗ੍ਰਿਫ਼ਤਾਰ

ਕੁੜੀ ਨਾਲ 23 ਮੁੰਡਿਆਂ ਨੇ ਕੀਤਾ ਸਮੂਹਿਕ ਜਬਰ ਜ਼ਿਨਾਹ, ਪੁਲਸ ਨੇ 9 ਦੋਸ਼ੀ ਕੀਤੇ ਗ੍ਰਿਫ਼ਤਾਰ

ਵਕਫ਼ (ਸੋਧ) ਐਕਟ ਪੱਛਮੀ ਬੰਗਾਲ 'ਚ ਨਹੀਂ ਹੋਵੇਗਾ ਲਾਗੂ : ਮਮਤਾ ਬੈਨਰਜੀ

ਵਕਫ਼ (ਸੋਧ) ਐਕਟ ਪੱਛਮੀ ਬੰਗਾਲ 'ਚ ਨਹੀਂ ਹੋਵੇਗਾ ਲਾਗੂ : ਮਮਤਾ ਬੈਨਰਜੀ

ਕਾਂਗਰਸ 'ਚ ਜੋ ਜ਼ਿੰਮੇਵਾਰੀ ਨਹੀਂ ਨਿਭਾ ਸਕਦੇ, ਉਨ੍ਹਾਂ ਨੂੰ ਰਿਟਾਇਰ ਹੋ ਜਾਣਾ ਚਾਹੀਦਾ : ਮਲਿਕਾਰਜੁਨ ਖੜਗੇ

ਕਾਂਗਰਸ 'ਚ ਜੋ ਜ਼ਿੰਮੇਵਾਰੀ ਨਹੀਂ ਨਿਭਾ ਸਕਦੇ, ਉਨ੍ਹਾਂ ਨੂੰ ਰਿਟਾਇਰ ਹੋ ਜਾਣਾ ਚਾਹੀਦਾ : ਮਲਿਕਾਰਜੁਨ ਖੜਗੇ

ਕੇਂਦਰੀ ਮੰਤਰੀ ਜਤਿੰਦਰ ਨੇ ਭਾਰਤ ਦੇ ਪਹਿਲੇ ਜਲਵਾਯੂ ਪਰਿਵਰਤਨ ਕੇਂਦਰ ਦਾ ਕੀਤਾ ਉਦਘਾਟਨ

ਕੇਂਦਰੀ ਮੰਤਰੀ ਜਤਿੰਦਰ ਨੇ ਭਾਰਤ ਦੇ ਪਹਿਲੇ ਜਲਵਾਯੂ ਪਰਿਵਰਤਨ ਕੇਂਦਰ ਦਾ ਕੀਤਾ ਉਦਘਾਟਨ

ਦੇਸ਼ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਦਿੱਲੀ

ਦੇਸ਼ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਦਿੱਲੀ

ਔਰਤਾਂ ਨੂੰ ਇਕੱਲੇ ਛੱਡ ਦਿਓ, ਉਨ੍ਹਾਂ ਪ੍ਰਤੀ ਸੋਚ ਬਦਲੋ : ਸੁਪਰੀਮ ਕੋਰਟ

ਔਰਤਾਂ ਨੂੰ ਇਕੱਲੇ ਛੱਡ ਦਿਓ, ਉਨ੍ਹਾਂ ਪ੍ਰਤੀ ਸੋਚ ਬਦਲੋ : ਸੁਪਰੀਮ ਕੋਰਟ

ਭਾਰਤ ਦੀ ਵੱਡੀ ਜਿੱਤ; ਅਮਰੀਕਾ ਤੋਂ 26/11 ਹਮਲੇ ਦੇ ਮਾਸਟਰਮਾਈਂਡ ਤਹੱਵੁਰ ਰਾਣਾ ਨੂੰ ਲੈ ਕੇ ਜਹਾਜ਼ ਹੋਇਆ ਰਵਾਨਾ

ਭਾਰਤ ਦੀ ਵੱਡੀ ਜਿੱਤ; ਅਮਰੀਕਾ ਤੋਂ 26/11 ਹਮਲੇ ਦੇ ਮਾਸਟਰਮਾਈਂਡ ਤਹੱਵੁਰ ਰਾਣਾ ਨੂੰ ਲੈ ਕੇ ਜਹਾਜ਼ ਹੋਇਆ ਰਵਾਨਾ