Friday, April 18, 2025
BREAKING
BCCI ਦੀ ਵੱਡੀ ਕਾਰਵਾਈ! ਗੌਤਮ ਗੰਭੀਰ ਦੇ ਕਰੀਬੀ ਸਣੇ 4 ਮੈਂਬਰਾਂ ਨੂੰ ਕੱਢਿਆ ਪੰਜਾਬ ਦੇ ਕਿਸਾਨਾਂ 'ਤੇ ਮੰਡਰਾਉਣ ਲੱਗਾ ਵੱਡਾ ਖ਼ਤਰਾ! ਖੜ੍ਹੀ ਹੋਈ ਨਵੀਂ ਮੁਸੀਬਤ ਲੱਖਾਂ ਔਰਤਾਂ ਨੂੰ ਸਰਕਾਰ ਨੇ ਦਿੱਤਾ ਝਟਕਾ ; 1500 ਨਹੀਂ, ਹੁਣ ਮਿਲਣਗੇ ਸਿਰਫ਼ 500 ਰੁਪਏ ਸ਼ੇਅਰ ਬਾਜ਼ਾਰ ਦੀ ਵੱਡੀ ਛਾਲ : ਸੈਂਸੈਕਸ 1500 ਤੋਂ ਵਧ ਅੰਕ ਚੜ੍ਹਿਆ ਤੇ ਨਿਫਟੀ 23,851.65 ਦੇ ਪੱਧਰ 'ਤੇ ਬੰਦ ਰਜਿਸਟਰੀਆਂ ਕਰਵਾਉਣ ਵਾਲਿਆਂ ਨੂੰ ਝਟਕਾ, ਖੜੀ ਹੋਈ ਨਵੀਂ ਮੁਸੀਬਤ ਡਰਾਈਵਰ ਦੀ ਕਾਹਲ਼ੀ ਨੇ ਹਾਈਵੇ 'ਤੇ ਵਿਛਾ'ਤੀਆਂ ਲਾਸ਼ਾਂ ! ਸਵਾਰੀਆਂ ਨਾਲ ਭਰੀ ਬੱਸ... ਅਕਾਲੀ ਦਲ ਵੱਲੋਂ ਟਿਕਟ ਮਿਲਣ 'ਤੇ ਪਰਉਪਕਾਰ ਸਿੰਘ ਘੁੰਮਣ ਦਾ ਪਹਿਲਾ ਬਿਆਨ ਪ੍ਰਤਾਪ ਬਾਜਵਾ ਦੇ ਬਿਆਨ 'ਤੇ ਕਾਂਗਰਸ 'ਤੇ ਵਰ੍ਹੇ ਮੰਤਰੀ ਗੋਇਲ, ਕਿਹਾ- 'ਕਾਂਗਰਸ ਦੀ ਪਾਕਿਸਤਾਨ ਨਾਲ ਹੈ ਇੰਟੀਮੇਸੀ' ਕੈਬਨਿਟ ਮੰਤਰੀ ਗੋਇਲ ਵੱਲੋਂ ਵੱਖ-ਵੱਖ ਸਰਕਾਰੀ ਸਕੂਲਾਂ ’ਚ ਵਿਕਾਸ ਕਾਰਜਾਂ ਦੇ ਉਦਘਾਟਨ ਸੁਖਬੀਰ ਬਾਦਲ ਵੱਲੋਂ 5 ਮੈਂਬਰੀ ਕਮੇਟੀ ਦਾ ਐਲਾਨ, ਸੌਂਪੀ ਅਹਿਮ ਜ਼ਿੰਮੇਵਾਰੀ

ਪੰਜਾਬ

Punjab ਦੇ ਸਕੂਲਾਂ ਲਈ ਜਾਰੀ ਹੋਏ ਨਵੇਂ ਹੁਕਮ, ਮਾਨਤਾ ਰੱਦ ਕਰਨ ਦੀ ਚਿਤਾਵਨੀ

09 ਅਪ੍ਰੈਲ, 2025 06:05 PM

ਪ੍ਰਸ਼ਾਸਨ ਵੱਲੋਂ ਸਕੂਲ ਪ੍ਰਬੰਧਕ ਕਮੇਟੀਆਂ ਅਤੇ ਪ੍ਰਿੰਸੀਪਲਾਂ ਨਾਲ ਮੀਟਿੰਗਾਂ ਕਰਕੇ ਸਮੇਂ-ਸਮੇਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਸਕੂਲ ਵੈਨਾਂ ਦੀ ਹਾਲਤ ਦਰੁਸਤ ਰੱਖੇ ਜਾਣ ਤੋਂ ਇਲਾਵਾ ਵੈਨ ਡਰਾਈਵਰ ਫਿਜ਼ੀਕਲ ਤੌਰ ’ਤੇ ਫਿੱਟ ਅਤੇ ਨਸ਼ਾ ਤਹਿਤ ਰੱਖੇ ਜਾਣ ਪਰ ਅਫਸੋਸ ਕਿ ਕੁਝ ਸਕੂਲ ਪ੍ਰਬੰਧਕ ਕਮੇਟੀਆਂ ਵੱਲੋਂ ਇਸ ਮਾਮਲੇ ’ਤੇ ਲਾਪ੍ਰਵਾਹੀ ਵਰਤੀ ਜਾ ਰਹੀ ਹੈ। ਜਿਸ ਦੇ ਚੱਲਦਿਆਂ ਸਕੂਲ ਵੈਨਾਂ ਨਾਲ ਹਾਦਸੇ ਹੋ ਰਹੇ ਹਨ, ਜਿਸ ਕਾਰਨ ਸੇਫ ਸਕੂਲ ਵਾਹਨ ਪਾਲਿਸੀ ਦੀ ਉਲੰਘਣਾ ਕਰਨ ਵਾਲੀਆਂ ਸਕੂਲ ਵੈਨਾਂ ’ਤੇ ਸਖ਼ਤੀ ਨਾਲ ਕਾਰਵਾਈ ਕਰਨ ਦੇ ਨਾਲ-ਨਾਲ ਲਾਪ੍ਰਵਾਹੀ ਵਰਤਣ ਬਾਰੇ ਸਕੂਲਾਂ ਦੀ ਮਾਨਤਾ ਰੱਦ ਕਰਵਾਏ ਜਾਣ ਦੀ ਸਿਫਾਰਿਸ਼ ਕੀਤੀ ਜਾਵੇਗੀ ਅਤੇ ਸਕੂਲ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ਖਿਲਾਫ ਕਾਨੂੰਨੀ ਕਾਰਵਾਈ ਵੀ ਅਮਲ ’ਚ ਲਿਆਂਦੀ ਜਾਵੇਗੀ।

ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਫਿਰੋਜ਼ਪੁਰ ਦੇ ਸਕੱਤਰ ਆਰ. ਟੀ. ਏ. ਗੁਰਮੀਤ ਸਿੰਘ ਮਾਨ ਨੇ ਕਿਹਾ ਕਿ ਮਿਆਦ ਪੁਗਾ ਚੁੱਕੀਆਂ ਖਟਾਰਾ ਵੈਨਾਂ ਚਲਾ ਕੇ ਮਾਸੂਮ ਬੱਚਿਆਂ ਦੀ ਜ਼ਿੰਦਗੀਆਂ ਨਾਲ ਕਿਸੇ ਨੂੰ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ। ਇਸ ਮੌਕੇ ਗੁਰਮੀਤ ਸਿੰਘ ਮਾਨ ਆਰ. ਟੀ. ਏ. ਫਿਰੋਜ਼ਪੁਰ ਨੇ ਅੱਗੇ ਦੱਸਿਆ ਕਿ ਬੀਤੇ ਦਿਨੀਂ ਫਿਰੋਜ਼ਪੁਰ ਦੇ ਇਕ ਪਿੰਡ ਵਿਖੇ ਜੋ ਸਕੂਲ ਵੈਨ ਹਾਦਸਾ ਗ੍ਰਸਤ ਹੋਈ ਸੀ, ਉਹ ਆਪਣੀ ਮਿਆਦ ਪੁਗਾ ਚੁੱਕੀ ਸੀ ਅਤੇ ਖਸਤਾ ਹਾਲ ਹੋਣ ਕਰ ਕੇ ਇਹ ਹਾਦਸਾ ਹੋਇਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ’ਚ ਵੈਨ ਚਾਲਕ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਸਕੂਲ ਪ੍ਰਬੰਧਕਾਂ ਖਿਲਾਫ ਵੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ। ਪ੍ਰਤੀਨਿਧਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਮੀਡੀਆ ਰਾਹੀਂ ਸਕੂਲ ਪ੍ਰਬੰਧਕ ਕਮੇਟੀਆਂ ਅਤੇ ਪ੍ਰਿੰਸੀਪਲਾਂ ਨੂੰ ਹਦਾਇਤ ਕੀਤੀ ਕਿ ਉਹ ਸੁਨਿਸ਼ਚਿਤ ਕਰ ਲੈਣ ਕਿ ਸਕੂਲ ਜਾਂ ਕਾਲਜ ਲਈ ਚੱਲਦੀਆਂ ਵੈਨਾਂ ਸੜਕ ਸੁਰੱਖਿਆ ਨਿਯਮਾਂ ਅਨੁਸਾਰ ਸਾਰੇ ਮਾਪਦੰਡ ਪੂਰੇ ਕਰਦੀਆਂ ਹੋਣ। ਇਸ ਤੋਂ ਇਲਾਵਾ ਇਹ ਵੀ ਸੁਨਿਸ਼ਚਿਤ ਕਰ ਲਿਆ ਜਾਵੇ ਕਿ ਵੈਨ ਦਾ ਡਰਾਈਵਰ ਫਿਜ਼ੀਕਲ ਤੌਰ ’ਤੇ ਪੂਰੀ ਤਰ੍ਹਾਂ ਫਿੱਟ ਹੋਵੇ ਅਤੇ ਉਸ ਦੀਆਂ ਅੱਖਾਂ ਦੀ ਜਾਂਚ ਸਮੇਂ-ਸਮੇਂ ’ਤੇ ਕਰਵਾਏ ਜਾਣ ਤੋਂ ਇਲਾਵਾ ਲੋੜ ਸਮਝੇ ਜਾਣ ’ਤੇ ਉਸ ਦਾ ਡੋਪ ਟੈਸਟ ਵੀ ਕਰਵਾ ਲਿਆ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਪ੍ਰਸ਼ਾਸਨ ਵੱਲੋਂ ਸੇਫ ਸਕੂਲ ਵਾਹਨ ਪਾਲਿਸੀ ਨੂੰ ਪੂਰਨ ਰੂਪ ’ਚ ਲਾਗੂ ਕਰਨ ਲਈ ਸਖ਼ਤੀ ਵਰਤੀ ਜਾਣੀ ਹੈ ਅਤੇ ਜੋ ਵੀ ਸਕੂਲ ਵੈਨਾਂ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰ ਰਹੀਆਂ ਹੋਣਗੀਆਂ ਉਨ੍ਹਾਂ ਨੂੰ ਬਾਊਂਡ ਕਰਨ ਤੋਂ ਇਲਾਵਾ ਸਬੰਧਤ ਸਕੂਲ ਦੇ ਪ੍ਰਬੰਧਕ ਅਤੇ ਪ੍ਰਿੰਸੀਪਲ ਖ਼ਿਲਾਫ ਕਾਨੂੰਨੀ ਕਾਰਵਾਈ ਕੀਤੇ ਜਾਣ ਤੋਂ ਇਲਾਵਾ ਸਕੂਲ ਦੀ ਮਾਨਤਾ ਰੱਦ ਕੀਤੇ ਜਾਣ ਲਈ ਸਬੰਧਤ ਵਿਭਾਗ ਨੂੰ ਲਿਖ ਕੇ ਭੇਜਿਆ ਜਾਵੇਗਾ।

Have something to say? Post your comment

ਅਤੇ ਪੰਜਾਬ ਖਬਰਾਂ

ਪੰਜਾਬ ਦੇ ਕਿਸਾਨਾਂ 'ਤੇ ਮੰਡਰਾਉਣ ਲੱਗਾ ਵੱਡਾ ਖ਼ਤਰਾ! ਖੜ੍ਹੀ ਹੋਈ ਨਵੀਂ ਮੁਸੀਬਤ

ਪੰਜਾਬ ਦੇ ਕਿਸਾਨਾਂ 'ਤੇ ਮੰਡਰਾਉਣ ਲੱਗਾ ਵੱਡਾ ਖ਼ਤਰਾ! ਖੜ੍ਹੀ ਹੋਈ ਨਵੀਂ ਮੁਸੀਬਤ

ਰਜਿਸਟਰੀਆਂ ਕਰਵਾਉਣ ਵਾਲਿਆਂ ਨੂੰ ਝਟਕਾ, ਖੜੀ ਹੋਈ ਨਵੀਂ ਮੁਸੀਬਤ

ਰਜਿਸਟਰੀਆਂ ਕਰਵਾਉਣ ਵਾਲਿਆਂ ਨੂੰ ਝਟਕਾ, ਖੜੀ ਹੋਈ ਨਵੀਂ ਮੁਸੀਬਤ

ਅਕਾਲੀ ਦਲ ਵੱਲੋਂ ਟਿਕਟ ਮਿਲਣ 'ਤੇ ਪਰਉਪਕਾਰ ਸਿੰਘ ਘੁੰਮਣ ਦਾ ਪਹਿਲਾ ਬਿਆਨ

ਅਕਾਲੀ ਦਲ ਵੱਲੋਂ ਟਿਕਟ ਮਿਲਣ 'ਤੇ ਪਰਉਪਕਾਰ ਸਿੰਘ ਘੁੰਮਣ ਦਾ ਪਹਿਲਾ ਬਿਆਨ

ਪ੍ਰਤਾਪ ਬਾਜਵਾ ਦੇ ਬਿਆਨ 'ਤੇ ਕਾਂਗਰਸ 'ਤੇ ਵਰ੍ਹੇ ਮੰਤਰੀ ਗੋਇਲ, ਕਿਹਾ- 'ਕਾਂਗਰਸ ਦੀ ਪਾਕਿਸਤਾਨ ਨਾਲ ਹੈ ਇੰਟੀਮੇਸੀ'

ਪ੍ਰਤਾਪ ਬਾਜਵਾ ਦੇ ਬਿਆਨ 'ਤੇ ਕਾਂਗਰਸ 'ਤੇ ਵਰ੍ਹੇ ਮੰਤਰੀ ਗੋਇਲ, ਕਿਹਾ- 'ਕਾਂਗਰਸ ਦੀ ਪਾਕਿਸਤਾਨ ਨਾਲ ਹੈ ਇੰਟੀਮੇਸੀ'

ਕੈਬਨਿਟ ਮੰਤਰੀ ਗੋਇਲ ਵੱਲੋਂ ਵੱਖ-ਵੱਖ ਸਰਕਾਰੀ ਸਕੂਲਾਂ ’ਚ ਵਿਕਾਸ ਕਾਰਜਾਂ ਦੇ ਉਦਘਾਟਨ

ਕੈਬਨਿਟ ਮੰਤਰੀ ਗੋਇਲ ਵੱਲੋਂ ਵੱਖ-ਵੱਖ ਸਰਕਾਰੀ ਸਕੂਲਾਂ ’ਚ ਵਿਕਾਸ ਕਾਰਜਾਂ ਦੇ ਉਦਘਾਟਨ

ਸੁਖਬੀਰ ਬਾਦਲ ਵੱਲੋਂ 5 ਮੈਂਬਰੀ ਕਮੇਟੀ ਦਾ ਐਲਾਨ, ਸੌਂਪੀ ਅਹਿਮ ਜ਼ਿੰਮੇਵਾਰੀ

ਸੁਖਬੀਰ ਬਾਦਲ ਵੱਲੋਂ 5 ਮੈਂਬਰੀ ਕਮੇਟੀ ਦਾ ਐਲਾਨ, ਸੌਂਪੀ ਅਹਿਮ ਜ਼ਿੰਮੇਵਾਰੀ

ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਮਜ਼ਦੂਰਾਂ ਲਈ ਦਰਾਂ 'ਚ ਵਾਧੇ ਦਾ ਐਲਾਨ

ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਮਜ਼ਦੂਰਾਂ ਲਈ ਦਰਾਂ 'ਚ ਵਾਧੇ ਦਾ ਐਲਾਨ

'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ 47ਵੇਂ ਦਿਨ 121 ਨਸ਼ਾ ਤਸਕਰ ਗ੍ਰਿਫ਼ਤਾਰ

'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ 47ਵੇਂ ਦਿਨ 121 ਨਸ਼ਾ ਤਸਕਰ ਗ੍ਰਿਫ਼ਤਾਰ

ਪੰਜਾਬ ਦੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਕੀਤਾ ਅਨਾਜ ਮੰਡੀ ਖਰੜ ਦਾ ਦੌਰਾ

ਪੰਜਾਬ ਦੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਕੀਤਾ ਅਨਾਜ ਮੰਡੀ ਖਰੜ ਦਾ ਦੌਰਾ

ਆਈਆਈਟੀ ਰੋਪੜ iHub AWaDH ਨੇ ਟਿਕਾਊ ਖੇਤੀਬਾੜੀ ਲਈ ਵਾਤਾਵਰਣ-ਅਨੁਕੂਲ ਅਤੇ ਲਾਗਤ-ਪ੍ਰਭਾਵਸ਼ਾਲੀ ਇਨ-ਹਾਊਸ ਟੈਕਨੋਲੋਜੀ ਪਰਾਲੀ ਰਿਮੂਵਿੰਗ ਮਸ਼ੀਨ ਲਾਂਚ ਕੀਤੀ

ਆਈਆਈਟੀ ਰੋਪੜ iHub AWaDH ਨੇ ਟਿਕਾਊ ਖੇਤੀਬਾੜੀ ਲਈ ਵਾਤਾਵਰਣ-ਅਨੁਕੂਲ ਅਤੇ ਲਾਗਤ-ਪ੍ਰਭਾਵਸ਼ਾਲੀ ਇਨ-ਹਾਊਸ ਟੈਕਨੋਲੋਜੀ ਪਰਾਲੀ ਰਿਮੂਵਿੰਗ ਮਸ਼ੀਨ ਲਾਂਚ ਕੀਤੀ