Saturday, April 05, 2025
BREAKING
ਕਿਸਾਨ ਜਥੇਬੰਦੀਆਂ ਨੇ ਭਾਰਤ ਤੇ 26% ਟੈਰਿਫ ਵਧਾਉਣ ਦੇ ਰੋਸ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਡੀ ਐਸ ਪੀ ਦਫਤਰ ਖਰੜ ਅੱਗੇ ਫ਼ੂਕਿਆ ਪੁਤਲਾ ਪੰਜਾਬ ਦੇ ਕਿਸਾਨਾਂ ਦੇ ਖ਼ਾਤਿਆਂ 'ਚ ਆਉਣਗੇ 24 ਘੰਟਿਆਂ 'ਚ ਪੈਸੇ, ਹੋ ਗਿਆ ਵੱਡਾ ਐਲਾਨ ਸਕੂਲਾਂ ਦੇ ਸਮੇਂ 'ਚ ਹੋਇਆ ਬਦਲਾਅ, ਇਹ ਰਹੇਗੀ ਟਾਈਮਿੰਗ ਸਿੱਖਿਆ ਵਿਭਾਗ ਨੇ ਬਦਲੇ ਨਿਯਮ, ਦਾਖਲਿਆਂ ਨੂੰ ਲੈ ਕੇ ਸਖ਼ਤ ਹੁਕਮ ਜਾਰੀ ਅੱਜ 5 ਵਾਰ ਦੀ ਚੈਂਪੀਅਨ MI ਦਾ ਸਾਹਮਣਾ LSG ਨਾਲ, ਪੰਤ ਤੇ ਰੋਹਿਤ 'ਤੇ ਰਹਿਣਗੀਆਂ ਸਭ ਦੀਆਂ ਨਜ਼ਰਾਂ ਸ੍ਰੀ ਅਨੰਦਪੁਰ ਸਾਹਿਬ ਜਾਣ ਵਾਲੀ ਸੰਗਤ ਲਈ ਖ਼ੁਸ਼ਖ਼ਬਰੀ, ਮੁੱਖ ਮੰਤਰੀ ਨੇ ਕੀਤਾ ਵੱਡਾ ਐਲਾਨ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਗਿੱਪੀ ਗਰੇਵਾਲ ਅਤੇ ਕਰਨ ਜੌਹਰ ਲੁਧਿਆਣੇ ਦੀਆਂ ਮੰਡੀਆਂ ’ਚ ਕਣਕ ਦੀ ਖਰੀਦ ਦੀਆਂ ਤਿਆਰੀਆਂ ਮੁਕੰਮਲ, ਅਗਲੇ ਹਫਤੇ ਸ਼ੁਰੂ ਹੋਵੇਗੀ ਆਮਦ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਮੈਡੀਕਲ ਸਟੋਰਾਂ ਦੀ ਚੈਕਿੰਗ 'ਨਸ਼ਿਆਂ ਵਿਰੁੱਧ' ਪੰਜਾਬ ਰਾਜਪਾਲ ਦੀ ਪੈਦਲ ਯਾਤਰਾ ਦਾ ਦੂਜਾ ਦਿਨ, ਫਤਿਹਗੜ੍ਹ ਚੂੜੀਆਂ ਤੋਂ ਕੀਤੀ ਸ਼ੁਰੂ

ਹਿਮਾਚਲ

ਦਲਾਈ ਲਾਮਾ ਨੂੰ ਮਿਲੀ 'Z' ਸ਼੍ਰੇਣੀ ਦੀ ਸੁਰੱਖਿਆ

13 ਫ਼ਰਵਰੀ, 2025 06:34 PM

ਧਰਮਸ਼ਾਲਾ : ਗ੍ਰਹਿ ਮੰਤਰਾਲਾ ਨੇ ਵੀਰਵਾਰ ਨੂੰ ਤਿੱਬਤੀ ਅਧਿਆਤਮਿਕ ਆਗੂ ਦਲਾਈ ਲਾਮਾ ਨੂੰ 'ਜ਼ੈੱਡ' ਸ਼੍ਰੇਣੀ ਦੀ ਸੁਰੱਖਿਆ ਦਿੱਤੀ ਹੈ। ਅਧਿਕਾਰਤ ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਕੇਂਦਰੀ ਗ੍ਰਹਿ ਮੰਤਰਾਲਾ ਨੇ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀਆਰਪੀਐੱਫ) ਦੀ ਵੀਆਈਪੀ ਸੁਰੱਖਿਆ ਬਰਾਂਚ ਨੂੰ 89 ਸਾਲਾ ਆਗੂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲਣ ਦਾ ਨਿਰਦੇਸ਼ ਦਿੱਤਾ ਹੈ। ਸੂਤਰਾਂ ਨੇ ਦੱਸਿਆ ਕਿ ਦਲਾਈ ਲਾਮਾ ਨੂੰ ਦੇਸ਼ ਦੇ ਸਾਰੇ ਹਿੱਸਿਆਂ 'ਚ ਸੀਆਰਪੀਐੱਫ ਕਮਾਂਡੋ ਦੇ 'ਜ਼ੈੱਡ' ਸ਼੍ਰੇਣੀ ਦੀ ਸੁਰੱਖਿਆ ਕਵਰ ਵਲੋਂ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਕੋਲ ਹਿਮਾਚਲ ਪ੍ਰਦੇਸ਼ ਪੁਲਸ ਦਾ ਇਕ ਛੋਟਾ ਸੁਰੱਖਿਆ ਕਵਰ ਸੀ ਅਤੇ ਜਦੋਂ ਉਹ ਦਿੱਲੀ ਜਾਂ ਕਿਸੇ ਹੋਰ ਸਥਾਨ 'ਤੇ ਜਾਂਦੇ ਸਨ ਤਾਂ ਸਥਾਨਕ ਪੁਲਸ ਵਲੋਂ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਂਦੀ ਸੀ।

ਇਕ ਸੀਨੀਅਰ ਅਧਿਾਕਰੀ ਨੇ ਦੱਸਿਆ ਕਿ ਕੇਂਦਰੀ ਖੁਫੀਆ ਏਜੰਸੀਆਂ ਵਲੋਂ ਸਮੀਖਿਆ ਤੋਂ ਬਾਅਦ ਸਰਕਾਰ ਨੇ ਹੁਣ ਉਨ੍ਹਾਂ ਨੂੰ ਇਕ ਸਮਾਨ ਸੁਰੱਖਿਆ ਕਵਰ ਪ੍ਰਦਾਨ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਇਸੇ ਤਰ੍ਹਾਂ ਦੇ ਇਕ ਕਦਮ 'ਚ ਗ੍ਰਹਿ ਮੰਤਰਾਲਾ ਨੇ ਮਣੀਪੁਰ 'ਚ ਭਾਜਪਾ ਆਗੂ ਸੰਬਿਤ ਪਾਤਰਾ ਨੂੰ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਪ੍ਰਦਾਨ ਕੀਤੀ ਹੈ। 50 ਸਾਲਾ ਪੁਰੀ ਸੰਸਦ ਮੈਂਬਰ ਰਾਜ 'ਚ ਪਾਰਟੀ ਦੇ ਮਾਮਲਿਆਂ ਦੇ ਇੰਚਾਰਜ ਹਨ, ਜਿੱਥੇ ਪਿਛਲੇ 2 ਸਾਲਾਂ ਤੋਂ ਜਾਤੀ ਹਿੰਸਾ ਚੱਲ ਰਹੀ ਹੈ। ਮੀਡੀਆ ਰਿਪੋਰਟਸ ਅਨੁਸਾਰ, ਆਈਬੀ (ਇੰਟੈਲੀਜੈਂਸ ਬਿਊਰੋ) ਦੀ ਥ੍ਰੇਟ ਰਿਪੋਰਟ ਦੇ ਆਧਾਰ 'ਤੇ ਉਨ੍ਹਾਂ ਨੂੰ ਇਹ ਸੁਰੱਖਿਆ ਦਿੱਤੀ ਗਈ ਹੈ। ਇਸ ਦੇ ਅਧੀਨ 89 ਸਾਲਾ ਅਧਿਆਤਮਿਕ ਗੁਰੂ ਨੂੰ 33 ਸੁਰੱਖਿਆ ਕਰਮੀ ਮਿਲਣਗੇ। ਇਸ 'ਚ 10 ਆਰਮਡ ਸਟੈਟਿਕ ਗਾਰਡ ਸ਼ਾਮਲ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀ ਸੁਰੱਖਿਆ ਯਕੀਨੀ ਕਰਨ ਲਈ ਡਰਾਈਵਰ ਅਤੇ ਨਿਗਰਾਨੀ ਕਰਮੀ ਹਰ ਸਮੇਂ ਡਿਊਟੀ 'ਤੇ ਰਹਿਣਗੇ। ਇਸ ਫ਼ੈਸਲੇ ਨਾਲ ਦਲਾਈ ਲਾਮਾ ਦੀ ਸੁਰੱਖਿਆ ਹੋਰ ਵੀ ਸਖ਼ਤ ਕੀਤੀ ਜਾਵੇਗੀ ਤਾਂ ਕਿ ਕਿਸੇ ਵੀ ਖ਼ਤਰੇ ਨਾਲ ਨਜਿੱਠਿਆ ਜਾ ਸਕੇ।

Have something to say? Post your comment

ਅਤੇ ਹਿਮਾਚਲ ਖਬਰਾਂ

ਭਾਰਤ 'ਚ ਬਣ ਰਿਹਾ ਦੁਨੀਆ ਦਾ ਸਭ ਤੋਂ ਲੰਬਾ ਰੋਪਵੇਅ, ਹਰ ਘੰਟੇ ਕਰੀਬ 2,000 ਲੋਕ ਕਰ ਸਕਣਗੇ ਸਫਰ

ਭਾਰਤ 'ਚ ਬਣ ਰਿਹਾ ਦੁਨੀਆ ਦਾ ਸਭ ਤੋਂ ਲੰਬਾ ਰੋਪਵੇਅ, ਹਰ ਘੰਟੇ ਕਰੀਬ 2,000 ਲੋਕ ਕਰ ਸਕਣਗੇ ਸਫਰ

ਅਟਲ ਸੁਰੰਗ 'ਤੇ ਸੈਲਾਨੀਆਂ ਨੇ ਬਰਫ਼ ਅਤੇ ਕੁਦਰਤੀ ਸੁੰਦਰਤਾ ਦਾ ਮਾਣਿਆ ਆਨੰਦ

ਅਟਲ ਸੁਰੰਗ 'ਤੇ ਸੈਲਾਨੀਆਂ ਨੇ ਬਰਫ਼ ਅਤੇ ਕੁਦਰਤੀ ਸੁੰਦਰਤਾ ਦਾ ਮਾਣਿਆ ਆਨੰਦ

ਕਾਰ ਖੱਡ 'ਚ ਡਿੱਗਣ ਕਾਰਨ ਦੋ ਬੱਚਿਆਂ ਸਮੇਤ ਪੰਜ ਲੋਕਾਂ ਦੀ ਮੌਤ

ਕਾਰ ਖੱਡ 'ਚ ਡਿੱਗਣ ਕਾਰਨ ਦੋ ਬੱਚਿਆਂ ਸਮੇਤ ਪੰਜ ਲੋਕਾਂ ਦੀ ਮੌਤ

ਐਮਰਜੈਂਸੀ ਬ੍ਰੇਕ ਲਾ ਕੇ ਰੋਕਣਾ ਪਿਆ ਯਾਤਰੀਆਂ ਨਾਲ ਭਰਿਆ ਜਹਾਜ਼, ਸਵਾਰ ਸਨ ਡਿਪਟੀ CM ਅਤੇ DGP

ਐਮਰਜੈਂਸੀ ਬ੍ਰੇਕ ਲਾ ਕੇ ਰੋਕਣਾ ਪਿਆ ਯਾਤਰੀਆਂ ਨਾਲ ਭਰਿਆ ਜਹਾਜ਼, ਸਵਾਰ ਸਨ ਡਿਪਟੀ CM ਅਤੇ DGP

ਹਿਮਾਚਲ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮੁਲਾਕਾਤ

ਹਿਮਾਚਲ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮੁਲਾਕਾਤ

CM ਸੁੱਖੂ ਨੇ ਸੁਨੀਤਾ ਵਿਲੀਅਮਜ਼ ਨੂੰ ਦਿੱਤੀ ਵਧਾਈ

CM ਸੁੱਖੂ ਨੇ ਸੁਨੀਤਾ ਵਿਲੀਅਮਜ਼ ਨੂੰ ਦਿੱਤੀ ਵਧਾਈ

ਹਿਮਾਚਲ ਰੋਡਵੇਜ਼ ਦੀਆਂ ਬੱਸਾਂ 'ਤੇ ਲਾਏ ਜਾ ਰਹੇ ਪੋਸਟਰ, CM ਸੁੱਖੂ ਨੇ ਕਿਹਾ- ਸ਼ਾਂਤੀ ਭੰਗ ਨਹੀਂ ਹੋਣ ਦਿਆਂਗੇ

ਹਿਮਾਚਲ ਰੋਡਵੇਜ਼ ਦੀਆਂ ਬੱਸਾਂ 'ਤੇ ਲਾਏ ਜਾ ਰਹੇ ਪੋਸਟਰ, CM ਸੁੱਖੂ ਨੇ ਕਿਹਾ- ਸ਼ਾਂਤੀ ਭੰਗ ਨਹੀਂ ਹੋਣ ਦਿਆਂਗੇ

CM ਦਾ ਐਲਾਨ, ਦੁੱਧ ਦੇ ਰੇਟ 'ਚ 6 ਰੁਪਏ ਪ੍ਰਤੀ ਲੀਟਰ ਦਾ ਵਾਧਾ

CM ਦਾ ਐਲਾਨ, ਦੁੱਧ ਦੇ ਰੇਟ 'ਚ 6 ਰੁਪਏ ਪ੍ਰਤੀ ਲੀਟਰ ਦਾ ਵਾਧਾ

ਹਿਮਾਚਲ ਦੇ ਚੰਬਾ 'ਚ ਕਾਰ ਦੇ ਖੱਡ 'ਚ ਡਿੱਗਣ ਨਾਲ 3 ਲੋਕਾਂ ਦੀ ਮੌਤ, 3 ਜ਼ਖਮੀ

ਹਿਮਾਚਲ ਦੇ ਚੰਬਾ 'ਚ ਕਾਰ ਦੇ ਖੱਡ 'ਚ ਡਿੱਗਣ ਨਾਲ 3 ਲੋਕਾਂ ਦੀ ਮੌਤ, 3 ਜ਼ਖਮੀ

ਮਾਤਾ ਚਿੰਤਪੂਰਨੀ ਮੰਦਰ ਦਾ ਹੋਵੇਗਾ ਸੁੰਦਰੀਕਰਨ, ਸ਼ਰਧਾਲੂਆਂ ਨੂੰ ਮਿਲਣਗੀਆਂ ਹੋਰ ਵੀ ਸਹੂਲਤਾਂ

ਮਾਤਾ ਚਿੰਤਪੂਰਨੀ ਮੰਦਰ ਦਾ ਹੋਵੇਗਾ ਸੁੰਦਰੀਕਰਨ, ਸ਼ਰਧਾਲੂਆਂ ਨੂੰ ਮਿਲਣਗੀਆਂ ਹੋਰ ਵੀ ਸਹੂਲਤਾਂ