ਰੂਪਨਗਰਆਈ.ਏ.ਐਸ ਡਿਪਟੀ ਕਮਿਸ਼ਨਰ ਸ਼੍ਰੀ ਵਰਜੀਤ ਵਾਲੀਆ ਵੱਲੋਂ ਸਬ-ਡਵਿਜ਼ਨਲ ਹਸਪਤਾਲ ਸ਼੍ਰੀ ਚਮਕੌਰ ਸਾਹਿਬ ਦੀ ਨਵੀਂ ਉਸਾਰੀ ਅਧੀਨ ਇਮਾਰਤ ਦੇ ਕੰਮ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਤੇ ਡਿਪਟੀ ਕਮਿਸ਼ਨਰ ਵੱਲੋਂ ਹਸਪਤਾਲ ਦੀ ਇਮਾਰਤ ਵਿੱਚ ਕੀਤੇ ਗਏ ਅਤੇ ਚੱਲ ਰਹੇ ਕਾਰਜ ਦਾ ਨਰੀਖਿਣ ਕੀਤਾ ਗਿਆ।ਉਨ੍ਹਾਂ ਐਸ.ਡੀ.ਓ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੂੰ ਹਸਪਤਾਲ ਵਿੱਚ ਪਾਣੀ ਦੀ ਨਿਕਾਸੀ ਦਾ ਦੋ ਹਫਤਿਆਂ ਵਿੱਚ ਉਚਿਤ ਪ੍ਰਬੰਧ ਕਰਨ ਲਈ ਕਿਹਾ ਅਤੇ ਨਵੀਂ ਸਬ-ਡਵਿਜ਼ਨਲ ਹਸਪਤਾਲ ਦੀ ਇਮਾਰਤ ਦੇ ਕੰਮ ਨੂੰ ਜਲਦੀ ਮੁਕੰਮਲ ਕਰਨ ਅਤੇ ਪੁਰਾਣੀ ਹਸਪਤਾਲ ਦੀ ਇਮਾਰਤ ਦੀ ਰੈਨੋਵੇਸ਼ਨ ਵੀ ਨਿਰਧਾਰਤ ਸਮੇ ਵਿੱਚ ਮੁਕੰਮਲ ਕੀਤੀ ਜਾਵੇ।
ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਨਵੀਂ ਸਬ-ਡਵਿਜ਼ਨਲ ਹਸਪਤਾਲ ਦੀ ਇਮਾਰਤ ਇਤਿਹਾਸਕ ਸ਼ਹਿਰ ਸ਼੍ਰੀ ਚਮਕੌਰ ਸਾਹਿਬ ਲਈ ਕਾਫੀ ਮਹੱਤਵਪੂਰਨ ਹੈ ਅਤੇ ਇਹ ਹਸਪਤਾਲ ਨਵੀਂ ਇਮਾਰਤ ਬਣਨ ਨਾਲ ਇਲਾਕੇ ਵਿੱਚ ਮਰੀਜਾਂ ਨੂੰ ਸਿਹਤ ਸਹੂਲਤਾਂ ਲੈਣ ਵਿੱਚ ਅਸਾਨੀ ਹੋਵੇਗੀ। ਇਸ ਨਵੇਂ ਹਸਪਤਾਲ ਦੇ ਨਿਰਮਾਣ ਨਾਲ ਨਾ ਸਿਰਫ ਸਿਹਤ ਸੇਵਾਵਾਂ ਨੂੰ ਬਿਹਤਰ ਕੀਤਾ ਜਾਵੇਗਾ,ਬਲਕਿ ਸ਼੍ਰੀ ਚਮਕੌਰ ਸਾਹਿਬ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ ਵਿੱਚ ਮਰੀਜਾਂ ਨੂੰ ਸਿਹਤ ਦੀਆਂ ਮਿਆਰੀ ਸੇਵਾਵਾਂ ਵੀ ਮਿਲਣਗੀਆਂ।
ਇਸ ਮੌਕੇ ਤੇ ਡਾ.ਤਰਸੇਮ ਸਿੰਘ ਸਿਵਲ ਸਰਜਨ ਰੂਪਨਗਰ, ਅਮਰੀਕ ਸਿੰਘ ਸਿਧੂ ਉਪਮੰਡਲ ਮੈਜਿਸਟ੍ਰੇਟ ਸ਼੍ਰੀ ਚਮਕੌਰ ਸਾਹਿਬ,ਡਾ.ਗੋਬਿੰਦ ਟੰਡਨ ਸੀਨੀਅਰ ਮੈਡੀਕਲ ਅਫਸਰ,ਦਿਨੇਸ਼ ਕੁਮਾਰ ਐਸ.ਡੀ.ਓ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ,ਹਰਪ੍ਰੀਤ ਸਿੰਘ ਜੇ.ਈ.ਈ,ਰਾਜੀਵ ਗੋਇਲ ਕੰਟਰੈਕਟਰ,ਡੀ.ਐਸ.ਪੀ ਸ਼੍ਰੀ ਚਮਕੌਰ ਸਾਹਿਬ,ਸੁਰਿੰਦਰਪਾਲ ਸਟੈਨੋ,ਹਰਜਿੰਦਰ ਸਿੰਘ ਸਟੈਨੋ,ਬਲਜੀਤ ਸਿੰਘ ਫਾਰਮੇਸੀ ਅਫਸਰ ਅਤੇ ਹੋਰ ਸਟਾਫ ਹਾਜਰ ਸੀ।