Saturday, April 05, 2025
BREAKING
ਕਿਸਾਨ ਜਥੇਬੰਦੀਆਂ ਨੇ ਭਾਰਤ ਤੇ 26% ਟੈਰਿਫ ਵਧਾਉਣ ਦੇ ਰੋਸ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਡੀ ਐਸ ਪੀ ਦਫਤਰ ਖਰੜ ਅੱਗੇ ਫ਼ੂਕਿਆ ਪੁਤਲਾ ਪੰਜਾਬ ਦੇ ਕਿਸਾਨਾਂ ਦੇ ਖ਼ਾਤਿਆਂ 'ਚ ਆਉਣਗੇ 24 ਘੰਟਿਆਂ 'ਚ ਪੈਸੇ, ਹੋ ਗਿਆ ਵੱਡਾ ਐਲਾਨ ਸਕੂਲਾਂ ਦੇ ਸਮੇਂ 'ਚ ਹੋਇਆ ਬਦਲਾਅ, ਇਹ ਰਹੇਗੀ ਟਾਈਮਿੰਗ ਸਿੱਖਿਆ ਵਿਭਾਗ ਨੇ ਬਦਲੇ ਨਿਯਮ, ਦਾਖਲਿਆਂ ਨੂੰ ਲੈ ਕੇ ਸਖ਼ਤ ਹੁਕਮ ਜਾਰੀ ਅੱਜ 5 ਵਾਰ ਦੀ ਚੈਂਪੀਅਨ MI ਦਾ ਸਾਹਮਣਾ LSG ਨਾਲ, ਪੰਤ ਤੇ ਰੋਹਿਤ 'ਤੇ ਰਹਿਣਗੀਆਂ ਸਭ ਦੀਆਂ ਨਜ਼ਰਾਂ ਸ੍ਰੀ ਅਨੰਦਪੁਰ ਸਾਹਿਬ ਜਾਣ ਵਾਲੀ ਸੰਗਤ ਲਈ ਖ਼ੁਸ਼ਖ਼ਬਰੀ, ਮੁੱਖ ਮੰਤਰੀ ਨੇ ਕੀਤਾ ਵੱਡਾ ਐਲਾਨ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਗਿੱਪੀ ਗਰੇਵਾਲ ਅਤੇ ਕਰਨ ਜੌਹਰ ਲੁਧਿਆਣੇ ਦੀਆਂ ਮੰਡੀਆਂ ’ਚ ਕਣਕ ਦੀ ਖਰੀਦ ਦੀਆਂ ਤਿਆਰੀਆਂ ਮੁਕੰਮਲ, ਅਗਲੇ ਹਫਤੇ ਸ਼ੁਰੂ ਹੋਵੇਗੀ ਆਮਦ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਮੈਡੀਕਲ ਸਟੋਰਾਂ ਦੀ ਚੈਕਿੰਗ 'ਨਸ਼ਿਆਂ ਵਿਰੁੱਧ' ਪੰਜਾਬ ਰਾਜਪਾਲ ਦੀ ਪੈਦਲ ਯਾਤਰਾ ਦਾ ਦੂਜਾ ਦਿਨ, ਫਤਿਹਗੜ੍ਹ ਚੂੜੀਆਂ ਤੋਂ ਕੀਤੀ ਸ਼ੁਰੂ

ਹਰਿਆਣਾ

ਕਾਂਗਰਸ ਨੇਤਾ ਹਿਮਾਨੀ ਦੇ ਕਤਲ ਦੀ ਗੁੱਥੀ ਸੁਲਝੀ, ਫੇਸਬੁੱਕ ਦੋਸਤ ਨੇ ਕੀਤਾ ਇਹ ਖ਼ੁਲਾਸਾ

03 ਮਾਰਚ, 2025 08:26 PM

ਰੋਹਤਕ- ਹਰਿਆਣਾ ਦੇ ਰੋਹਤਕ 'ਚ ਕਾਂਗਰਸ ਨੇਤਾ ਹਿਮਾਨੀ ਨਰਵਾਲ ਦੇ ਕਤਲ ਦੀ ਗੁੱਥੀ ਸੁਲਝ ਗਈ ਹੈ। ਹਿਮਾਨੀ ਦਾ ਕਤਲ ਉਸ ਦੇ ਦੋਸਤ ਨੇ ਮੋਬਾਇਲ ਚਾਰਜਰ ਦੀ ਤਾਰ ਨਾਲ ਗਲ਼ਾ ਘੁੱਟ ਕੇ ਕੀਤਾ ਸੀ। ਝੱਜਰ ਦੇ ਖੇਰਪੁਰ ਪਿੰਡ 'ਚ ਰਹਿਣ ਵਾਲੇ 30 ਸਾਲ ਦੇ ਸਚਿਨ ਉਰਫ਼ ਢਿੱਲੂ ਦੀ ਮੋਬਾਇਲਾਂ ਦੀ ਦੁਕਾਨ ਹੈ। ਇਕ ਸਾਲ ਪਹਿਲੇ ਉਸ ਦੀ ਫੇਸਬੁੱਕ 'ਤੇ ਕਾਂਗਰਸ ਨੇਤਾ ਹਿਮਾਨੀ ਨਾਲ ਦੋਸਤੀ ਹੋਈ ਸੀ। ਸਚਿਨ 27 ਫਰਵਰੀ ਦੀ ਰਾਤ ਹਿਮਾਨੀ ਦੇ ਰੋਹਤਕ ਦੇ ਵਿਜੇਨਗਰ ਸਥਿਤ ਘਰ 'ਚ ਹੀ ਰੁਕਿਆ ਸੀ। ਰਾਤ ਨੂੰ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ। ਇਸ ਤੋਂ ਬਾਅਦ ਉਸ ਨੇ ਹਿਮਾਨੀ ਦਾ ਕਤਲ ਕਰ ਦਿੱਤਾ। ਸਚਿਨ ਨੇ ਪਹਿਲੇ ਹਿਮਾਨੀ ਦੇ ਹੱਥ ਚੁੰਨੀ ਨਾਲ ਬੰਨ੍ਹੇ, ਫਿਰ ਮੋਬਾਇਲ ਚਾਰਜਰ ਦੀ ਤਾਰ ਨਾਲ ਉਸ ਦਾ ਗਲ਼ਾ ਘੁੱਟ ਦਿੱਤਾ ਅਤੇ ਲਾਸ਼ ਨੂੰ ਸੂਟਕੇਸ 'ਚ ਬੰਦ ਕਰ ਦਿੱਤਾ। ਹੱਥੋਪਾਈ ਦੌਰਾਨ ਦੋਸ਼ੀ ਦੇ ਹੱਥਾਂ 'ਤੇ ਵੀ ਸੱਟਾਂ ਲੱਗੀਆਂ ਸਨ, ਜਿਸ ਨਾਲ ਖੂਨ ਰਜਾਈ 'ਤੇ ਲੱਗ ਗਿਆ ਸੀ। ਇਸ ਕਾਰਨ ਸਚਿਨ ਨੇ ਰਜਾਈ ਦਾ ਕਵਰ ਉਤਾਰ ਕੇ ਉਸ ਨੂੰ ਵੀ ਸੂਟਕੇਸ 'ਚ ਲਾਸ਼ ਨਾਲ ਹੀ ਪੈਕ ਕਰ ਦਿੱਤਾ।.

ਸਚਿਨ ਹਿਮਾਨੀ ਦੀਆਂ ਅੰਗੂਠੀਆਂ, ਸੋਨੇ ਦੀ ਚੈਨ, ਮੋਬਾਇਲ, ਲੈਪਟਾਪ ਅਤੇ ਹੋਰ ਗਹਿਣੇ ਇਕ ਬੈਗ 'ਚ ਪਾ ਕੇ ਹਿਮਾਨੀ ਦੀ ਹੀ ਸਕੂਟੀ ਲੈ ਕੇ ਆਪਣੀ ਦੁਕਾਨ 'ਤੇ ਚਲਾ ਗਿਆ ਸੀ। ਇਸ ਤੋਂ ਬਾਅਦ ਦੋਸ਼ੀ ਲਾਸ਼ ਨੂੰ ਟਿਕਾਣੇ ਲਗਾਉਣ ਲਈ ਰਾਤ 10 ਵਜੇ ਵਾਪਸ ਵਿਜੇਨਗਰ ਆਇਆ ਅਤੇ ਸਕੂਟੀ ਨੂੰ ਘਰ 'ਤੇ ਖੜ੍ਹਾ ਕਰ ਕੇ ਆਟੋ 'ਤੇ ਸੂਟਕੇਸ 'ਚ ਲਾਸ਼ ਲੈ ਕੇ ਦਿੱਲੀ ਬਾਈਪਾਸ ਰੋਹਤਕ ਪਹੁੰਚਿਆ ਅਤੇ ਉੱਥੋਂ ਬੱਸ 'ਚ ਬੈਠ ਕੇ ਸਾਂਪਲਾ ਚਲਾ ਗਿਆ। ਸਾਂਪਲਾ ਬੱਸ ਸਟੈਂਡ ਕੋਲ ਸੂਟਕੇਸ 'ਚ ਰੱਖੀ ਲਾਸ਼ ਨੂੰ ਝਾੜੀਆਂ 'ਚ ਸੁੱਟ ਕੇ ਫਰਾਰ ਹੋ ਗਿਆ। ਇਹ ਜਾਣਕਾਰੀ ਏਡੀਜੀਪੀ ਰੋਹਤਕ ਕੇ.ਕੇ. ਰਾਵ ਨੇ ਸੋਮਵਾਰ ਨੂੰ ਪ੍ਰੈੱਸ ਕਾਨਫਰੰਸ 'ਚ ਦਿੱਤੀ। ਏਡੀਜੀਪੀ ਨੇ ਦੱਸਿਆ ਕਿ ਹਿਮਾਨੀ ਘਰ ਇਕੱਲੀ ਰਹਿੰਦੀ ਸੀ। ਉਸ ਦਾ ਪਰਿਵਾਰ ਦਿੱਲੀ 'ਚ ਰਹਿੰਦਾ ਹੈ। ਸਚਿਨ ਪਹਿਲੇ ਵੀ ਹਿਮਾਨੀ ਦੇ ਘਰ ਆਉਂਦਾ ਰਹਿੰਦਾ ਸੀ।

Have something to say? Post your comment

ਅਤੇ ਹਰਿਆਣਾ ਖਬਰਾਂ

ਸਕੂਲਾਂ ਦੇ ਸਮੇਂ 'ਚ ਹੋਇਆ ਬਦਲਾਅ, ਇਹ ਰਹੇਗੀ ਟਾਈਮਿੰਗ

ਸਕੂਲਾਂ ਦੇ ਸਮੇਂ 'ਚ ਹੋਇਆ ਬਦਲਾਅ, ਇਹ ਰਹੇਗੀ ਟਾਈਮਿੰਗ

ਇਨ੍ਹਾਂ 4 ਕੰਮਾਂ ਦੇ ਬਿਨਾਂ ਔਰਤਾਂ ਨੂੰ ਨਹੀਂ ਮਿਲਣਗੇ 2100 ਰੁਪਏ

ਇਨ੍ਹਾਂ 4 ਕੰਮਾਂ ਦੇ ਬਿਨਾਂ ਔਰਤਾਂ ਨੂੰ ਨਹੀਂ ਮਿਲਣਗੇ 2100 ਰੁਪਏ

50 ਰੁਪਏ ਲਾ ਕੇ ਜਿੱਤ ਲਏ 3 ਕਰੋੜ! ਰਾਤੋ-ਰਾਤ ਪਲਟ ਗਈ ਕਿਸਮਤ

50 ਰੁਪਏ ਲਾ ਕੇ ਜਿੱਤ ਲਏ 3 ਕਰੋੜ! ਰਾਤੋ-ਰਾਤ ਪਲਟ ਗਈ ਕਿਸਮਤ

ਲੋਕਾਂ ਨੂੰ ਝਟਕਾ, ਕੱਲ ਤੋਂ ਮਹਿੰਗੀ ਹੋਵੇਗੀ ਬਿਜਲੀ

ਲੋਕਾਂ ਨੂੰ ਝਟਕਾ, ਕੱਲ ਤੋਂ ਮਹਿੰਗੀ ਹੋਵੇਗੀ ਬਿਜਲੀ

ਗੰਨ ਕਲਚਰ ਦੇ ਗਾਣਿਆਂ 'ਤੇ ਅਨਿਲ ਵਿਜ ਨੇ ਦਿੱਤਾ ਵੱਡਾ ਬਿਆਨ

ਗੰਨ ਕਲਚਰ ਦੇ ਗਾਣਿਆਂ 'ਤੇ ਅਨਿਲ ਵਿਜ ਨੇ ਦਿੱਤਾ ਵੱਡਾ ਬਿਆਨ

CM ਨਾਇਬ ਸਿੰਘ ਸੈਣੀ ਨੇ ਮਾਤਾ ਮਨਸਾ ਦੇਵੀ ਮੰਦਰ 'ਚ ਕੀਤੀ ਪ੍ਰਾਰਥਨਾ

CM ਨਾਇਬ ਸਿੰਘ ਸੈਣੀ ਨੇ ਮਾਤਾ ਮਨਸਾ ਦੇਵੀ ਮੰਦਰ 'ਚ ਕੀਤੀ ਪ੍ਰਾਰਥਨਾ

ਦੇਸ਼ ਦੇ ਇਨ੍ਹਾਂ ਇਲਾਕਿਆਂ 'ਚ ਸਫ਼ਰ ਹੋਇਆ ਮਹਿੰਗਾ...NHAI ਨੇ ਟੋਲ ਟੈਕਸ 'ਚ ਕੀਤਾ ਭਾਰੀ ਵਾਧਾ

ਦੇਸ਼ ਦੇ ਇਨ੍ਹਾਂ ਇਲਾਕਿਆਂ 'ਚ ਸਫ਼ਰ ਹੋਇਆ ਮਹਿੰਗਾ...NHAI ਨੇ ਟੋਲ ਟੈਕਸ 'ਚ ਕੀਤਾ ਭਾਰੀ ਵਾਧਾ

ਹਰਿਆਣਾ : ਗੁਜਰਾਤ ਪੁਲਸ ਦੀ ਜੀਪ ਟੈਂਕਰ ਨਾਲ ਟਕਰਾਈ, 2 ਮੁਲਾਜ਼ਮਾਂ ਸਣੇ 3 ਦੀ ਮੌਤ

ਹਰਿਆਣਾ : ਗੁਜਰਾਤ ਪੁਲਸ ਦੀ ਜੀਪ ਟੈਂਕਰ ਨਾਲ ਟਕਰਾਈ, 2 ਮੁਲਾਜ਼ਮਾਂ ਸਣੇ 3 ਦੀ ਮੌਤ

ਹਰਿਆਣਾ ਦੇ ਮੁੱਖ ਮੰਤਰੀ ਸੈਣੀ ਨੇ ਪੰਜਾਬ ਵਿਧਾਨ ਸਭਾ 'ਚ ਕੀਤੀ ਸ਼ਮੂਲੀਅਤ, ਪੋਸਟ ਪਾ ਕੇ ਕੀਤਾ ਧੰਨਵਾਦ

ਹਰਿਆਣਾ ਦੇ ਮੁੱਖ ਮੰਤਰੀ ਸੈਣੀ ਨੇ ਪੰਜਾਬ ਵਿਧਾਨ ਸਭਾ 'ਚ ਕੀਤੀ ਸ਼ਮੂਲੀਅਤ, ਪੋਸਟ ਪਾ ਕੇ ਕੀਤਾ ਧੰਨਵਾਦ

ਭਾਜਪਾ ਆਗੂ ਦੇ ਕਤਲ ਮਾਮਲੇ 'ਚ ਦੋ ਦੋਸ਼ੀ ਗ੍ਰਿਫ਼ਤਾਰ, ਹੋਲੀ ਦੇ ਦਿਨ ਹੋਇਆ ਸੀ ਕਤਲ

ਭਾਜਪਾ ਆਗੂ ਦੇ ਕਤਲ ਮਾਮਲੇ 'ਚ ਦੋ ਦੋਸ਼ੀ ਗ੍ਰਿਫ਼ਤਾਰ, ਹੋਲੀ ਦੇ ਦਿਨ ਹੋਇਆ ਸੀ ਕਤਲ