ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡੀ ਜਾ ਰਹੀ ਪੰਜ ਟੈਸਟਾਂ ਦੀ ਬਾਰਡਰ-ਗਾਵਸਕਰ ਟਰਾਫੀ ਵਿੱਚ ਟੀਮ ਇੰਡੀਆ ਨੇ ਪਹਿਲਾ ਟੈਸਟ ਜਿੱਤ ਕੇ 1-0 ਦੀ ਬੜ੍ਹਤ ਬਣਾ ਲਈ ਹੈ। ਹੁਣ ਇਸ ਟੈਸਟ ਸੀਰੀਜ਼ ਦਾ ਦੂਜਾ ਮੈਚ 6 ਦਸੰਬਰ ਤੋਂ ਐਡੀਲੇਡ 'ਚ ਫਲੱਡ ਲਾਈਟਾਂ 'ਚ ਖੇਡਿਆ ਜਾਵੇਗਾ। ਹਾਲਾਂਕਿ ਆਸਟਰੇਲੀਆਈ ਟੀਮ ਲਈ ਹੁਣ ਤੱਕ ਕੁਝ ਵੀ ਠੀਕ ਨਹੀਂ ਹੋਇਆ ਹੈ। ਪਹਿਲਾ ਟੈਸਟ ਹਾਰਨ ਤੋਂ ਬਾਅਦ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਸਾਈਡ ਸਟ੍ਰੇਨ ਕਾਰਨ ਦੂਜੇ ਟੈਸਟ ਤੋਂ ਪਹਿਲਾਂ ਹੀ ਬਾਹਰ ਹੋ ਚੁੱਕੇ ਹਨ। ਇਸ ਦੇ ਨਾਲ ਹੀ ਹੁਣ ਸਟਾਰ ਬੱਲੇਬਾਜ਼ ਸਟੀਵ ਸਮਿਥ ਨੂੰ ਮੰਗਲਵਾਰ ਨੂੰ ਨੈੱਟ ਸੈਸ਼ਨ ਦੌਰਾਨ ਉਂਗਲੀ 'ਤੇ ਸੱਟ ਲੱਗ ਗਈ ਹੈ। ਇਸ ਸੱਟ ਤੋਂ ਬਾਅਦ ਉਹ ਅਭਿਆਸ ਸੈਸ਼ਨ ਛੱਡ ਕੇ ਮੈਦਾਨ ਤੋਂ ਪਰਤ ਗਏ ਸਨ।
ਖਬਰਾਂ ਮੁਤਾਬਕ ਸਟੀਵ ਸਮਿਥ ਦੀ ਉਂਗਲੀ ਉਸ ਸਮੇਂ ਜ਼ਖਮੀ ਹੋ ਗਈ ਜਦੋਂ ਟੀਮ ਦੇ ਸਾਥੀ ਮਾਰਨਸ ਲੈਬੁਸ਼ਗਨ ਨੇ ਸਮਿਥ ਨੂੰ ਥ੍ਰੋਡਾਉਨ ਦੇਣਾ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਉਸ ਨੂੰ ਫਿਜ਼ੀਓ ਨਾਲ ਦੇਖਿਆ ਗਿਆ ਅਤੇ ਇਸ ਤੋਂ ਬਾਅਦ ਉਹ ਨੈੱਟ ਛੱਡ ਕੇ ਚਲਾ ਗਿਆ। ਆਸਟ੍ਰੇਲੀਆਈ ਟੀਮ ਨੂੰ ਪਰਥ 'ਚ ਖੇਡੇ ਗਏ ਪਹਿਲੇ ਟੈਸਟ 'ਚ ਸੰਘਰਸ਼ ਕਰਨਾ ਪਿਆ, ਜਿੱਥੇ ਉਸ ਦੇ ਸਾਰੇ ਬੱਲੇਬਾਜ਼ ਸਾਂਝੇ ਤੌਰ 'ਤੇ ਅਸਫਲ ਰਹੇ। ਖਾਸ ਤੌਰ 'ਤੇ ਸਟੀਵ ਸਮਿਥ ਮੈਚ 'ਚ ਸਿਰਫ 17 ਦੌੜਾਂ ਹੀ ਬਣਾ ਸਕੇ।
ਆਸਟ੍ਰੇਲੀਆ ਟੈਸਟ ਟੀਮ
ਪੈਟ ਕਮਿੰਸ (ਕਪਤਾਨ), ਸਕਾਟ ਬੋਲੈਂਡ, ਐਲੇਕਸ ਕੈਰੀ, ਜੋਸ਼ ਹੇਜ਼ਲਵੁੱਡ, ਟ੍ਰੈਵਿਸ ਹੈੱਡ, ਜੋਸ਼ ਇੰਗਲਿਸ, ਉਸਮਾਨ ਖਵਾਜਾ, ਮਾਰਨਸ ਲੈਬੁਸ਼ਗਨ, ਨਾਥਨ ਲਿਓਨ, ਮਿਚ ਮਾਰਸ਼, ਨਾਥਨ ਮੈਕਸਵੀਨੀ, ਸਟੀਵ ਸਮਿਥ, ਮਿਸ਼ੇਲ ਸਟਾਰਕ, ਬੀਓ ਵੈਬਸਟਰ, ਸੀਨ ਐਬਟ।
ਭਾਰਤੀ ਟੈਸਟ ਟੀਮ
ਰੋਹਿਤ ਸ਼ਰਮਾ (ਕਪਤਾਨ), ਜਸਪ੍ਰੀਤ ਬੁਮਰਾਹ (ਉਪ-ਕਪਤਾਨ), ਯਸ਼ਸਵੀ ਜਾਇਸਵਾਲ, ਅਭਿਮਨਿਊ ਈਸ਼ਵਰਨ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇ.ਐੱਲ ਰਾਹੁਲ, ਰਿਸ਼ਭ ਪੰਤ (ਵਿਕਟਕੀਪਰ), ਸਰਫਰਾਜ਼ ਖਾਨ, ਧਰੁਵ ਜੁਰੇਲ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਰਵਿੰਦਰਾ ਜਡੇਜਾ, ਮੁਹੰਮਦ ਸਿਰਾਜ, ਆਕਾਸ਼ ਦੀਪ, ਪ੍ਰਸਿਧ ਕ੍ਰਿਸ਼ਨਾ, ਹਰਸ਼ਿਤ ਰਾਣਾ, ਨਿਤੀਸ਼ ਕੁਮਾਰ ਰੈਡੀ, ਵਾਸ਼ਿੰਗਟਨ ਸੁੰਦਰ।