ਸਚਿਨ ਤੇਂਦਲੁਕਰ ਦੀ ਧੀ ਸਾਰਾ ਤੇਂਦੁਲਕਦਰ ਫੈਸ਼ਨ ਆਈਕਨ ਤੇ ਸੋਸ਼ਲ ਮੀਡੀਆ ਸੈਂਸੇਸ਼ਨ ਹੈ। ਸਾਰਾ ਲਗਾਤਾਰ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ। ਉਹ ਅਕਸਰ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ।
ਸਾਰਾ ਤੇਂਦੁਲਕਰ ਇੰਨੀ ਪਾਪੁਲਰ ਹੈ ਕਿ ਇੰਸਟਾਗ੍ਰਾਮ 'ਤੇ ਉਸ ਦੇ 73 ਲੱਖ ਤੋਂ ਵੱਧ ਫਾਲੋਅਰ ਹਨ। ਇਸ ਵਿਚਾਲੇ ਸਾਰਾ ਤੇਂਦੁਲਕਰ ਨੇ ਇਕ ਇੰਸਟਾਗ੍ਰਾਮ ਸਟੋਰੀ ਸ਼ੇਅਰ ਕੀਤੀ ਤੇ ਦੱਸਿਆ ਕਿ ਉਹ ਬ੍ਰਿਸਬੇਨ ਪੁੱਜ ਚੁੱਕੀ ਹੈ। ਇਸ ਤੋਂ ਬਾਅਦ ਸਾਰਾ ਸ਼ਨੀਵਾਰ (14 ਦਸੰਬਰ) ਨੂੰ ਹੀ ਬ੍ਰਿਸਬੇਨ ਦੇ ਗਾਬਾ 'ਚ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਤੀਜੇ ਟੈਸਟ ਮੈਚ ਦੇਖਣ ਲਈ ਸਟੈਂਡ 'ਚ ਦਿਸੀ।
ਸਾਰਾ ਸਟੈਂਡ ਤੋਂ ਟੀਮ ਇੰਡੀਆ ਨੂੰ ਚੀਅਰ ਕਰ ਰਹੀ ਸੀ ਤੇ ਉਸ ਦੀਆਂ ਪਿੱਛੇ ਦੀਆਂ ਸੀਟਾਂ 'ਤੇ ਸਾਬਕਾ ਕ੍ਰਿਕਟਰ ਜ਼ਹੀਰ ਖਾਨ ਤੇ ਹਰਭਜਨ ਸਿੰਘ ਬੈਠੇ ਸਨ।
ਇਸ ਦੌਰਾਨ ਸੋਸ਼ਲ ਮੀਡੀਆ 'ਤੇ ਕੋਈ ਯੂਜ਼ਰਜ਼ ਸ਼ੁਭਮਨ ਗਿੱਲ ਨੂੰ ਲੈ ਕੇ ਵੀ ਚਰਚਾ ਕਰਦੇ ਹੋਏ ਨਜ਼ਰ ਆਏ। ਸਾਰਾ ਤੇ ਸ਼ੁਭਮਨ ਗਿੱਲ ਨੇ ਪਿਛਲੇ ਸਾਲ ਮੁੰਬਈ 'ਚ ਹੋਏ ਜੀਓ ਈਵੈਂਟ 'ਚ 31 ਅਕਤੂਬਰ ਨੂੰ ਸ਼ਿਕਰਤ ਕੀਤੀ ਸੀ। ਸਾਰਾ ਤੇਂਦੁਲਕਰ ਵਰਲਡ ਕੱਪ 2023 'ਚ ਕਈ ਮੈਚਾਂ 'ਚ ਟੀਮ ਇੰਡੀਆ ਦਾ ਹੌਸਲਾ ਵਧਾਉਣ ਪਹੁੰਚੀ ਸੀ। ਇਸ ਦੌਰਾਨ ਉਹ ਸ਼ੁਭਮਨ ਗਿੱਲ ਦੇ ਸ਼ਾਟ ਤੇ ਉਨ੍ਹਾਂ ਦੇ ਕੈਚ ਲੈਣ 'ਤੇ ਲਗਾਤਾਰ ਚੀਅਰ ਕਰਦੀ ਹੋਈ ਦਿਖਾਈ ਦਿੱਤੀ ਸੀ।