Monday, December 23, 2024
BREAKING
Credit-Debit Card ਰਾਹੀਂ ਕਰਦੇ ਹੋ ਭੁਗਤਾਨ, ਤਾਂ ਹੋ ਜਾਓ ਸਾਵਧਾਨ! ਐਕਸਪਾਇਰੀ ਖ਼ੁਰਾਕੀ ਵਸਤੂਆਂ ਨੂੰ ਲੈ ਕੇ FSSAI ਦਾ ਵੱਡਾ ਫੈਸਲਾ, ਕੰਪਨੀਆਂ ਅਜਿਹੀਆਂ ਚੀਜ਼ਾਂ ਦੀ ਡਿਲਿਵਰੀ ਨਾ ਕਰਨ 10 ਜਵਾਨਾਂ ਦਾ ਕਤਲ ਕਰਨ ਵਾਲਾ ਨਕਸਲੀ ਗ੍ਰਿਫ਼ਤਾਰ ਭਾਰਤ 'ਚ ਮਲੇਰੀਆ ਦੇ ਮਾਮਲਿਆਂ 'ਚ ਮਹੱਤਵਪੂਰਨ ਗਿਰਾਵਟ; WHO ਨੇ ਕੀਤੀ ਸ਼ਲਾਘਾ ਕੇਜਰੀਵਾਲ ਵਲੋਂ ਵਿਦਿਆਰਥੀਆਂ ਲਈ ਅੰਬੇਡਕਰ ਸਕਾਲਰਸ਼ਿਪ ਦਾ ਐਲਾਨ ਜੰਮੂ ਯੂਨੀਵਰਸਿਟੀ ਨੂੰ A++ NAAC ਮਾਨਤਾ ਮਿਲੀ, ਉੱਪ ਰਾਜਪਾਲ ਨੇ ਜਤਾਈ ਖੁਸ਼ੀ ਭਾਰਤੀ ਫੌਜ 'ਚ ਸ਼ਾਮਲ ਕੀਤੀਆਂ ਜਾਣਗੀਆਂ K9 ਵਜਰਾ ਤੌਪ, ਹੋਇਆ ਇੰਨੇ ਕਰੋੜ ਦਾ ਸਮਝੌਤਾ 15 ਜਨਵਰੀ ਤਕ ਬੰਦ ਰਹਿਣਗੇ ਸਕੂਲ, ਜਾਰੀ ਹੋਏ ਨਵੇਂ ਹੁਕਮ AI ਦੀ ਵਰਤੋਂ ਕਰ ਕੇ 42,500 ਤੋਂ ਵੱਧ ਸੁਪਰੀਮ ਕੋਰਟ ਦੇ ਫੈਸਲਿਆਂ ਦਾ ਖੇਤਰੀ ਭਾਸ਼ਾਵਾਂ ’ਚ ਅਨੁਵਾਦ ਕੀਤਾ ਗਿਆ ਇਹ ਫਲਾਈਵੇਅ ਰਹੇਗਾ ਟੋਲ ਮੁਕਤ, SC ਦੇ ਫ਼ੈਸਲੇ ਨਾਲ ਲੱਖਾਂ ਲੋਕਾਂ ਨੂੰ ਹੋਵੇਗਾ ਲਾਭ

ਹਿਮਾਚਲ

ਹਿਮਾਚਲ ਹਾਈ ਕੋਰਟ ਨੇ 6 ਮੁੱਖ ਸੰਸਦੀ ਸਕੱਤਰਾਂ ਦੀ ਨਿਯੁਕਤੀ ਕੀਤੀ ਰੱਦ

13 ਨਵੰਬਰ, 2024 07:07 PM

ਸ਼ਿਮਲਾ : ਹਿਮਾਚਲ ਪ੍ਰਦੇਸ਼ ਹਾਈ ਕੋਰਟ ਨੇ 6 ਮੁੱਖ ਸੰਸਦੀ ਸਕੱਤਰਾਂ (ਸੀਪੀਐੱਸ) ਦੀ ਨਿਯੁਕਤੀ ਬੁੱਧਵਾਰ ਨੂੰ ਰੱਦ ਕਰ ਦਿੱਤੀ ਅਤੇ ਉਸ ਕਾਨੂੰਨ ਨੂੰ ਵੀ ਅਯੋਗ ਐਲਾਨ ਕਰ ਦਿੱਤਾ, ਜਿਸ ਦੇ ਅਧੀਨ ਇਹ ਨਿਯੁਕਤੀਆਂ ਕੀਤੀਆਂ ਗਈਆਂ ਸਨ। ਜੱਜ ਵਿਵੇਕ ਠਾਕੁਰ ਅਤੇ ਜੱਜ ਬਿਪਿਨ ਚੰਦਰ ਨੇਗੀ ਦੀ ਬੈਂਚ ਨੇ ਇਨ੍ਹਾਂ ਸੀਪੀਐੱਸ ਨੂੰ ਹਾਸਲ ਸਾਰੀਆਂ ਸਹੂਲਤਾਂ ਅਤੇ ਵਿਸ਼ੇਸ਼ ਅਧਿਕਾਰ ਨੂੰ ਵੀ ਤੁਰੰਤ ਪ੍ਰਭਾਵ ਤੋਂ ਵਾਪਸ ਲੈਣ ਦਾ ਨਿਰਦੇਸ਼ ਦਿੱਤਾ।

 


ਹਾਈ ਕੋਰਟ ਨੇ ਹਿਮਾਚਲ ਪ੍ਰਦੇਸ਼ ਸੰਸਦੀ ਸਕੱਤਰ (ਨਿਯੁਕਤੀ, ਤਨਖਾਹ, ਭੱਤਾ, ਸ਼ਕਤੀਆਂ, ਵਿਸ਼ੇਸ਼ ਅਧਿਕਾਰ ਅਤੇ ਸੋਧ) ਐਕਟ, 2006 ਨੂੰ ਅਯੋਗ ਐਲਾਨ ਕਰ ਦਿੱਤਾ। ਫ਼ੈਸਲਾ ਸੁਣਾਉਂਦੇ ਹੋਏ ਜੱਜ ਨੇਗੀ ਨੇ ਕਿਹਾ ਕਿ ਇਹ ਅਹੁਦਾ ਜਨਤਕ ਜਾਇਦਾਦ ਨੂੰ ਹੜੱਪਣ ਵਾਲੇ ਹਨ ਅਤੇ ਇਨ੍ਹਾਂ ਦੇ ਅਧੀਨ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਸਹੂਲਤਾਂ ਤੁਰੰਤ ਪ੍ਰਭਾਵ ਤੋਂ ਵਾਪਸ ਲਈਆਂ ਜਾਣ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਆਪਣੇ ਕੈਬਨਿਟ ਦੇ ਵਿਸਥਾਰ ਤੋਂ ਪਹਿਲੇ 8 ਜਨਵਰੀ 2023 ਨੂੰ 6 ਸੀਪੀਐੱਸ-ਅਰਕੀ ਵਿਧਾਨ ਸਭਾ ਖੇਤਰ ਤੋਂ ਸੰਜੇ ਅਵਸਥੀ, ਕੁੱਲੂ ਤੋਂ ਸੁੰਦਰ ਸਿੰਘ, ਦੂਨ ਤੋਂ ਰਾਮ ਕੁਮਾਰ, ਰੇਹੜੂ ਤੋਂ ਮੋਹਨ ਲਾਲ ਬਰਾਕਟਾ, ਪਾਲਮਪੁਰ ਤੋਂ ਆਸ਼ੀਸ਼ ਬੁਟੇਲ ਅਤੇ ਬੈਜਨਾਥ ਤੋਂ ਕਿਸ਼ੋਰੀ ਲਾਲ ਦੀ ਨਿਯੁਕਤੀ ਕੀਤੀ ਸੀ।

Have something to say? Post your comment

ਅਤੇ ਹਿਮਾਚਲ ਖਬਰਾਂ

ਗੁਣਾਂ ਦਾ ਭੰਡਾਰ ਹੈ ਨਾਰੀਅਲ ਦੇ ਦੁੱਧ ਦੀ ਚਾਹ, ਜਾਣੋ ਇਸ ਨੂੰ ਬਣਾਉਣ ਦਾ ਤਰੀਕਾ ਤੇ ਇਸ ਦੇ ਫਾਇਦੇ

ਗੁਣਾਂ ਦਾ ਭੰਡਾਰ ਹੈ ਨਾਰੀਅਲ ਦੇ ਦੁੱਧ ਦੀ ਚਾਹ, ਜਾਣੋ ਇਸ ਨੂੰ ਬਣਾਉਣ ਦਾ ਤਰੀਕਾ ਤੇ ਇਸ ਦੇ ਫਾਇਦੇ

'ਸਮੋਸੇ' ਤੋਂ ਬਾਅਦ ਹੁਣ 'ਜੰਗਲੀ ਮੁਰਗੇ' ਵਾਲੇ ਨਵੇਂ ਵਿਵਾਦ 'ਚ CM ਸੁੱਖੂ, ਜਾਣੋ ਪੂਰਾ ਮਾਮਲਾ

'ਸਮੋਸੇ' ਤੋਂ ਬਾਅਦ ਹੁਣ 'ਜੰਗਲੀ ਮੁਰਗੇ' ਵਾਲੇ ਨਵੇਂ ਵਿਵਾਦ 'ਚ CM ਸੁੱਖੂ, ਜਾਣੋ ਪੂਰਾ ਮਾਮਲਾ

ਮੌਸਮ ਨੇ ਲਈ ਕਰਵਟ, ਸ਼ਿਮਲਾ ਸਮੇਤ ਲਾਹੌਲ-ਸਪੀਤੀ 'ਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ

ਮੌਸਮ ਨੇ ਲਈ ਕਰਵਟ, ਸ਼ਿਮਲਾ ਸਮੇਤ ਲਾਹੌਲ-ਸਪੀਤੀ 'ਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ

ਮਨਾਲੀ ਦੇ ਹੋਟਲ 'ਚ ਲੱਗੀ ਭਿਆਨਕ ਅੱਗ; ਸੈਲਾਨੀਆਂ ਨੂੰ ਪਈਆਂ ਭਾਜੜਾਂ

ਮਨਾਲੀ ਦੇ ਹੋਟਲ 'ਚ ਲੱਗੀ ਭਿਆਨਕ ਅੱਗ; ਸੈਲਾਨੀਆਂ ਨੂੰ ਪਈਆਂ ਭਾਜੜਾਂ

ਹਿਮਾਚਲ 'ਚ ਇਤਿਹਾਸ ਦੀ ਸਭ ਤੋਂ ਭ੍ਰਿਸ਼ਟ ਸਰਕਾਰ, ਪੁਰਾਣੇ ਪ੍ਰਾਜੈਕਟ ਵੀ ਬੰਦ: ਠਾਕੁਰ

ਹਿਮਾਚਲ 'ਚ ਇਤਿਹਾਸ ਦੀ ਸਭ ਤੋਂ ਭ੍ਰਿਸ਼ਟ ਸਰਕਾਰ, ਪੁਰਾਣੇ ਪ੍ਰਾਜੈਕਟ ਵੀ ਬੰਦ: ਠਾਕੁਰ

ਇਸ ਸੂਬਾ ਸਰਕਾਰ ਨੇ 1000 ਤੋਂ ਵੱਧ ਕਿਸਾਨਾਂ ਨੂੰ ਦਿੱਤਾ 57 ਲੱਖ ਰੁਪਏ ਦਾ ਮੁਆਵਜ਼ਾ

ਇਸ ਸੂਬਾ ਸਰਕਾਰ ਨੇ 1000 ਤੋਂ ਵੱਧ ਕਿਸਾਨਾਂ ਨੂੰ ਦਿੱਤਾ 57 ਲੱਖ ਰੁਪਏ ਦਾ ਮੁਆਵਜ਼ਾ

ਮੁਸਲਿਮ ਪੱਖ ਦੀ ਅਪੀਲ ਖਾਰਜ, ਟੁੱਟਣਗੀਆਂ ਸੰਜੌਲੀ ਮਸਜਿਦ ਦੀਆਂ ਗੈਰ-ਕਾਨੂੰਨੀ ਮੰਜ਼ਿਲਾਂ

ਮੁਸਲਿਮ ਪੱਖ ਦੀ ਅਪੀਲ ਖਾਰਜ, ਟੁੱਟਣਗੀਆਂ ਸੰਜੌਲੀ ਮਸਜਿਦ ਦੀਆਂ ਗੈਰ-ਕਾਨੂੰਨੀ ਮੰਜ਼ਿਲਾਂ

ਅਗਲੇ 3 ਦਿਨਾਂ ਤੱਕ ਬਰਫਬਾਰੀ ਤੇ ਮੀਂਹ ਪੈਣ ਦੀ ਸੰਭਾਵਨਾ, ਸੋਕੇ ਦਾ ਦੌਰ ਹੋਵੇਗਾ ਖ਼ਤਮ

ਅਗਲੇ 3 ਦਿਨਾਂ ਤੱਕ ਬਰਫਬਾਰੀ ਤੇ ਮੀਂਹ ਪੈਣ ਦੀ ਸੰਭਾਵਨਾ, ਸੋਕੇ ਦਾ ਦੌਰ ਹੋਵੇਗਾ ਖ਼ਤਮ

ਸੋਨ ਤਮਗਾ ਜੇਤੂ ਨੂੰ ਨੌਕਰੀ ਦੇਣ ਤੋਂ ਇਨਕਾਰ ਕਰਨ 'ਤੇ SC ਨੇ ਹਿਮਾਚਲ ਸਰਕਾਰ ਨੂੰ ਪਾਈ ਝਾੜ

ਸੋਨ ਤਮਗਾ ਜੇਤੂ ਨੂੰ ਨੌਕਰੀ ਦੇਣ ਤੋਂ ਇਨਕਾਰ ਕਰਨ 'ਤੇ SC ਨੇ ਹਿਮਾਚਲ ਸਰਕਾਰ ਨੂੰ ਪਾਈ ਝਾੜ

ਹਿਮਾਚਲ ਪ੍ਰਦੇਸ਼ ਸੈਰ-ਸਪਾਟਾ ਨਿਗਮ ਦੇ ਹੋਟਲ ਬੰਦ ਕਰਨ ਦੇ ਆਦੇਸ਼ 'ਤੇ ਹਾਈ ਕੋਰਟ ਦੀ ਰੋਕ

ਹਿਮਾਚਲ ਪ੍ਰਦੇਸ਼ ਸੈਰ-ਸਪਾਟਾ ਨਿਗਮ ਦੇ ਹੋਟਲ ਬੰਦ ਕਰਨ ਦੇ ਆਦੇਸ਼ 'ਤੇ ਹਾਈ ਕੋਰਟ ਦੀ ਰੋਕ