Monday, April 14, 2025
BREAKING
ਕੈਬਨਿਟ ਮੰਤਰੀ ਵੱਲੋਂ ਡਾ. ਬੀ.ਆਰ. ਅੰਬੇਡਕਰ ਦੇ 134ਵੇਂ ਜਨਮ ਦਿਵਸ ਮੌਕੇ ਸ਼ਰਧਾ ਦੇ ਫੁੱਲ ਭੇਟ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਨੌਜਵਾਨਾਂ ਨੂੰ ਡਾ. ਬੀ.ਆਰ. ਅੰਬੇਡਕਰ ਵੱਲੋਂ ਦਿਖਾਏ ਗਏ ਮਾਰਗ 'ਤੇ ਚੱਲਣ ਦਾ ਸੱਦਾ ਦਿੱਤਾ ਡਾ. ਬੀ.ਆਰ. ਅੰਬੇਡਕਰ ਦੁਆਰਾ ਦਿਖਾਏ ਗਏ ਮਾਰਗ 'ਤੇ ਚੱਲਣਾ ਹੀ ਬਾਬਾ ਸਾਹਿਬ ਨੂੰ ਸੱਚੀ ਸ਼ਰਧਾਂਜਲੀ: ਹਰਪਾਲ ਸਿੰਘ ਚੀਮਾ ਭਗਵਾਨ ਮਹਾਂਵੀਰ ਜੈਨ ਸਾਧਨਾ ਕੇਂਦਰ ਖਰੜ ਵਿਖੇ ਭਗਵਾਨ ਮਹਾਵੀਰ ਦਾ 2624ਵਾਂ ਜਨਮ ਦਿਹਾੜਾ ਮਨਾਇਆ ਗਿਆ । ਜਾਇਸਵਾਲ ਦਾ ਅਰਧ ਸੈਂਕੜਾ, ਰਾਜਸਥਾਨ ਨੇ ਬੈਂਗਲੁਰੂ ਨੂੰ ਦਿੱਤਾ 174 ਦੌੜਾਂ ਦਾ ਟੀਚਾ ਜਲੰਧਰ 'ਚ ਧੋਖਾਧੜੀ ਦੇ ਨੈੱਟਵਰਕ ਦਾ ਪਰਦਾਫਾਸ਼, ਲੱਖਾਂ ਰੁਪਏ ਦੀ ਨਕਦੀ, 43 ATM ਸਣੇ 3 ਗ੍ਰਿਫ਼ਤਾਰ 6 ਮੈਚਾਂ ਤੋਂ ਜੇਬ 'ਚ ਪਰਚੀ ਲੈ ਕੇ ਘੁੰਮ ਰਹੇ ਸਨ ਅਭਿਸ਼ੇਕ ? ਮੈਚ ਤੋਂ ਬਾਅਦ ਹੈੱਡ ਨੇ ਕੀਤਾ ਖੁਲਾਸਾ PSPCL ਨੇ ਸ਼ੁਰੂ ਕੀਤੀ ਨਵੀਂ ਮੁਹਿੰਮ, ਤੁਸੀਂ ਵੀ ਨੋਟ ਕਰ ਲਓ ਇਹ ਨੰਬਰ Tesla ਨੇ ਚੀਨ 'ਚ ਰੋਕੀ ਕਾਰਾਂ ਦੀ ਵਿਕਰੀ, 661,820 ਵਾਹਨਾਂ ਦੀ ਹੋ ਚੁੱਕੀ ਹੈ ਵਿਕਰੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਮੌਕੇ CM ਮਾਨ ਪਰਿਵਾਰ ਸਮੇਤ ਗੁ. ਸ੍ਰੀ ਦੂਖ ਨਿਵਾਰਨ ਸਾਹਿਬ ਹੋਏ ਨਤਮਸਤਕ

ਰਾਸ਼ਟਰੀ

ਸਕੂਲ, ਬਾਜ਼ਾਰ ਅਤੇ ਹੋਰ ਜਨਤਕ ਅਦਾਰੇ ਬੰਦ, 17 ਅਪ੍ਰੈਲ ਤੱਕ ਕਰਫਿਊ ਲਾਗੂ

11 ਅਪ੍ਰੈਲ, 2025 05:42 PM

ਮਣੀਪੁਰ ਵਿਚ ਤਣਾਅ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਲੰਬੇ ਸਮੇਂ ਤੋਂ ਹਿੰਸਾ ਅਤੇ ਵਿਵਾਦ ਝੱਲ ਰਹੇ ਮਣੀਪੁਰ ਵਿਚ ਹਾਲਾਤ ਆਮ ਹੁੰਦੇ ਨਜ਼ਰ ਨਹੀਂ ਆ ਰਹੇ ਹਨ। ਮਣੀਪੁਰ ਦੇ ਚੂਰਾਚਾਂਦਪੁਰ ਜ਼ਿਲ੍ਹੇ 'ਚ ਫਿਰ ਤੋਂ ਕਰਫਿਊ ਲਾਗੂ ਕਰ ਦਿੱਤਾ ਗਿਆ ਹੈ। ਜਿਸ ਦੇ ਚੱਲਦੇ ਸਕੂਲ, ਬਾਜ਼ਾਰ ਅਤੇ ਹੋਰ ਜਨਤਕ ਅਦਾਰਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ। ਚੂਰਾਚਾਂਦਪੁਰ ਜ਼ਿਲ੍ਹੇ ਦੇ ਕੁਝ ਇਲਾਕਿਆਂ ਵਿਚ ਦੋ ਵੱਖ-ਵੱਖ ਜਨਜਾਤੀਆਂ ਵਿਚਾਲੇ ਵਿਵਾਦ ਚੱਲ ਰਿਹਾ ਹੈ। ਹਿੰਸਾ ਵਿਚ ਦੋਵੇਂ ਸਮੂਹ ਫਿਰ ਤੋਂ ਭਿੜ ਗਏ ਹਨ। ਇਸ ਕਾਰਨ ਕਈ ਇਲਾਕਿਆਂ ਵਿਚ ਕਰਫਿਊ ਲਾ ਦਿੱਤਾ ਗਿਆ ਹੈ। ਦਰਅਸਲ ਦੋ ਜਨਜਾਤੀ ਵਿਚਾਲੇ ਹੋਈ ਹਿੰਸਕ ਝੜਪ ਅਤੇ ਇਕ ਵਿਅਕਤੀ ਦੀ ਮੌਤ ਮਗਰੋਂ ਪ੍ਰਸ਼ਾਸਨ ਅਲਰਟ 'ਤੇ ਹੈ।

ਕਿੱਥੇ ਲਾਗੂ ਹੋਇਆ ਕਰਫਿਊ?
ਚੂਰਾਚਾਂਦਪੁਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਧਰੂਣ ਕੁਮਾਰ ਨੇ ਕਰਫਿਊ ਦੇ ਹੁਕਮ ਜਾਰੀ ਕੀਤੇ ਹਨ, ਜੋ ਤੁਰੰਤ ਪ੍ਰਭਾਵ ਤੋਂ ਲਾਗੂ ਕਰ ਦਿੱਤੇ ਗਏ ਹਨ। ਹੁਕਮ ਮੁਤਾਬਕ ਕਾਂਗਵਈ, ਸਮੁਲਾਮਕਾਨ ਅਤੇ ਸੰਗਾਈਕੋਟ ਸਬ-ਡਵੀਜ਼ਨ ਸਮੇਤ ਦੋ ਪਿੰਡਾਂ ਵਿਚ ਪੂਰੀ ਤਰ੍ਹਾਂ ਆਵਾਜਾਈ ਅਤੇ ਗਤੀਵਿਧੀਆਂ 'ਤੇ ਪਾਬੰਦੀ ਰਹੇਗੀ। ਉੱਥੇ ਹੀ ਬਾਕੀ ਖੇਤਰਾਂ ਵਿਚ ਸਵੇਰੇ 6 ਵਜੇ ਤੋਂ ਸ਼ਾਮ 5 ਵਜੇ ਤੱਕ ਜ਼ਰੂਰੀ ਸੇਵਾਵਾਂ ਲਈ ਕੁਝ ਢਿੱਲ ਦਿੱਤੀ ਗਈ ਹੈ ਪਰ ਉਸ ਤੋਂ ਬਾਅਦ ਪੂਰਨ ਕਰਫਿਊ ਲਾਗੂ ਰਹੇਗਾ। ਇਹ ਵਿਵਸਥਾ 17 ਅਪ੍ਰੈਲ ਤੱਕ ਲਾਗੂ ਰਹੇਗੀ। ਸੁਰੱਖਿਆ ਫੋਰਸ ਦੇ ਜਵਾਨ ਮੌਜੂਦਾ ਸਥਿਤੀ 'ਤੇ ਨਜ਼ਰ ਰੱਖਦੇ ਰਹਿਣਗੇ।

ਕਿਉਂ ਭੜਕੀ ਹਿੰਸਾ?
ਤਣਾਅ ਦੀ ਜੜ੍ਹ ਹੈ 18 ਮਾਰਚ ਨੂੰ ਹੋਇਆ ਵਿਵਾਦ, ਜਿਸ ਵਿਚ ਜੋਮੀ ਅਤੇ ਹਮਾਰ ਭਾਈਚਾਰੇ ਦੇ ਸਮਰਥਕ ਆਪਸ ਵਿਚ ਭਿੜ ਗਏ ਸਨ। ਇਹ ਝਗੜਾ ਉਸ ਸਮੇਂ ਵੱਧ ਗਿਆ, ਜਦੋਂ ਇਕ ਵਿਅਕਤੀ ਨੇ ਮੋਬਾਈਲ ਟਾਵਰ 'ਤੇ ਚੜ੍ਹ ਕੇ ਜੋਮੀ ਭਾਈਚਾਰੇ ਦਾ ਝੰਡਾ ਹੇਠਾਂ ਉਤਾਰ ਕੇ ਸੁੱਟ ਦਿੱਤਾ। ਇਸ ਤੋਂ ਬਾਅਦ ਗੁੱਸੇ 'ਚ ਆਈ ਭੀੜ ਨੇ ਵਿਰੋਧ ਸ਼ੁਰੂ ਕਰ ਦਿੱਤਾ, ਜੋ ਵੇਖਦੇ ਹੀ ਵੇਖਦੇ ਹਿੰਸਾ ਵਿਚ ਤਬਦੀਲ ਹੋ ਗਿਆ। ਇਸ ਝੜਪ ਵਿਚ ਇਕ ਵਿਅਕਤੀ ਦੀ ਜਾਨ ਚੱਲੀ ਗਈ ਅਤੇ ਕਈ ਲੋਕ ਜ਼ਖ਼ਮੀ ਹੋ ਗਏ। ਪ੍ਰਸ਼ਾਸਨ ਵਲੋਂ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ। ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਅਫ਼ਵਾਹਾਂ ਤੋਂ ਬਚਣ ਅਤੇ ਸੋਸ਼ਲ ਮੀਡੀਆ ਦੀ ਜ਼ਿੰਮੇਦਾਰੀ ਨਾਲ ਇਸਤੇਮਾਲ ਕਰਨ।

ਮੁੱਦਾ ਸੁਲਝਾਉਣ ਦੀ ਅਪੀਲ
ਮਣੀਪੁਰ ਵਿਚ ਪਿਛਲੇ ਕੁਝ ਮਹੀਨਿਆਂ ਤੋਂ ਵੱਖ-ਵੱਖ ਭਾਈਚਾਰਿਆਂ ਵਿਚਾਲੇ ਤਣਾਅ ਬਣਿਆ ਹੋਇਆ ਹੈ ਅਤੇ ਤਾਜ਼ਾ ਮਾਮਲਾ ਫਿਰ ਤੋਂ ਉਸੇ ਅੱਗ ਨੂੰ ਹਵਾ ਦੇ ਸਕਦਾ ਹੈ। ਹਾਲਾਂਕਿ ਪ੍ਰਸ਼ਾਸਨ ਸਥਿਤੀ 'ਤੇ ਨਜ਼ਰ ਰੱਖ ਰਿਹਾ ਹੈ ਅਤੇ ਸਥਾਨਕ ਨੇਤਾਵਾਂ ਦੀ ਮਦਦ ਨਾਲ ਸ਼ਾਂਤੀ ਸਥਾਪਨਾ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨਾਂ ਲਈ ਵੱਡਾ ਐਲਾਨ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨਾਂ ਲਈ ਵੱਡਾ ਐਲਾਨ

ਪਟਾਕਾ ਕਾਰਖਾਨੇ 'ਚ ਲੱਗੀ ਭਿਆਨਕ ਅੱਗ, 8 ਲੋਕਾਂ ਦੀ ਮੌਤ

ਪਟਾਕਾ ਕਾਰਖਾਨੇ 'ਚ ਲੱਗੀ ਭਿਆਨਕ ਅੱਗ, 8 ਲੋਕਾਂ ਦੀ ਮੌਤ

3 ਹਜ਼ਾਰ ਲੋਕਾਂ ਨੇ ਲਿਆ 'ਵਿਸਾਖੀ ਮੈਰਾਥਨ' 'ਚ ਹਿੱਸਾ, ਸਾਹਨੀ ਬੋਲੇ- ਲੋਕਾਂ 'ਚ ਉਤਸ਼ਾਹ ਖੁਸ਼ੀ ਦੀ ਗੱਲ

3 ਹਜ਼ਾਰ ਲੋਕਾਂ ਨੇ ਲਿਆ 'ਵਿਸਾਖੀ ਮੈਰਾਥਨ' 'ਚ ਹਿੱਸਾ, ਸਾਹਨੀ ਬੋਲੇ- ਲੋਕਾਂ 'ਚ ਉਤਸ਼ਾਹ ਖੁਸ਼ੀ ਦੀ ਗੱਲ

ਰੇਲਵੇ ਨੇ ਖ਼ਤਮ ਕੀਤੀ ਸੀਨੀਅਰ ਸਿਟੀਜ਼ਨ  ਛੋਟ , 5 ਸਾਲਾਂ 'ਚ ਇਕੱਠੇ ਕੀਤੇ ਹਜ਼ਾਰਾਂ ਕਰੋੜ ਰੁਪਏ

ਰੇਲਵੇ ਨੇ ਖ਼ਤਮ ਕੀਤੀ ਸੀਨੀਅਰ ਸਿਟੀਜ਼ਨ ਛੋਟ , 5 ਸਾਲਾਂ 'ਚ ਇਕੱਠੇ ਕੀਤੇ ਹਜ਼ਾਰਾਂ ਕਰੋੜ ਰੁਪਏ

ਰਾਸ਼ਟਰਪਤੀ ਨੂੰ 3 ਮਹੀਨਿਆਂ ’ਚ ਬਿੱਲ ’ਤੇ ਫੈਸਲਾ ਲੈਣਾ ਚਾਹੀਦਾ : ਸੁਪਰੀਮ ਕੋਰਟ

ਰਾਸ਼ਟਰਪਤੀ ਨੂੰ 3 ਮਹੀਨਿਆਂ ’ਚ ਬਿੱਲ ’ਤੇ ਫੈਸਲਾ ਲੈਣਾ ਚਾਹੀਦਾ : ਸੁਪਰੀਮ ਕੋਰਟ

PM ਮੋਦੀ ਨੇ ਜਲ੍ਹਿਆਂਵਾਲਾ ਬਾਗ ਕਤਲਕਾਂਡ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

PM ਮੋਦੀ ਨੇ ਜਲ੍ਹਿਆਂਵਾਲਾ ਬਾਗ ਕਤਲਕਾਂਡ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਡੀ ਖ਼ੁਸ਼ਖ਼ਬਰੀ, ਛੇਵੇਂ ਤਨਖਾਹ ਕਮਿਸ਼ਨ ਤਹਿਤ ਸਰਕਾਰ ਦਾ ਵੱਡਾ ਫ਼ੈਸਲਾ

ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਡੀ ਖ਼ੁਸ਼ਖ਼ਬਰੀ, ਛੇਵੇਂ ਤਨਖਾਹ ਕਮਿਸ਼ਨ ਤਹਿਤ ਸਰਕਾਰ ਦਾ ਵੱਡਾ ਫ਼ੈਸਲਾ

2030 ਤੱਕ ਕੁਦਰਤੀ ਗੈਸ ਦੀ ਖ਼ਪਤ 'ਚ ਆ ਸਕਦੈ 60 ਫ਼ੀਸਦੀ ਉਛਾਲ: ਰਿਪੋਰਟ

2030 ਤੱਕ ਕੁਦਰਤੀ ਗੈਸ ਦੀ ਖ਼ਪਤ 'ਚ ਆ ਸਕਦੈ 60 ਫ਼ੀਸਦੀ ਉਛਾਲ: ਰਿਪੋਰਟ

NIA ਤੈਅ ਕਰੇਗੀ ਕਿ ਰਾਣਾ ਨੂੰ ਜਾਂਚ ਲਈ ਕਿੱਥੇ ਲਿਜਾਇਆ ਜਾਵੇਗਾ : ਦੇਵੇਂਦਰ ਫੜਨਵੀਸ

NIA ਤੈਅ ਕਰੇਗੀ ਕਿ ਰਾਣਾ ਨੂੰ ਜਾਂਚ ਲਈ ਕਿੱਥੇ ਲਿਜਾਇਆ ਜਾਵੇਗਾ : ਦੇਵੇਂਦਰ ਫੜਨਵੀਸ

ਭਾਰਤ ਦੇ ਸਭ ਤੋਂ ਗਰੀਬ ਜ਼ਿਲ੍ਹਿਆਂ 'ਚ ਤੇਜ਼ੀ ਨਾਲ ਘਟੀ ਗਰੀਬੀ

ਭਾਰਤ ਦੇ ਸਭ ਤੋਂ ਗਰੀਬ ਜ਼ਿਲ੍ਹਿਆਂ 'ਚ ਤੇਜ਼ੀ ਨਾਲ ਘਟੀ ਗਰੀਬੀ