ਖਰੜ - ਪ੍ਰੀਤ ਪੱਤੀ
ਅੱਜ ਖਰੜ ਵਿਖੇ ਭਗਵਾਨ ਮਹਾਵੀਰ ਜੈਨ ਸਾਧਨਾ ਕੇਂਦਰ ਵਿਖੇ ਭਗਵਾਨ ਮਹਾਵੀਰ ਜੀ ਦਾ ਜਨਮ ਦਿਹਾੜਾ ਬੜੀ ਧੂਮ ਧਾਮ ਦੇ ਨਾਲ ਮਨਾਈਆਂ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰਧਾਨ ਰਕੇਸ਼ ਕੁਮਾਰ ਜੈਨ ਨੇ ਦੱਸਿਆ ਕਿ ਭਗਵਾਨ ਮਹਾਂਵੀਰ ਜਨਮ ਦਿਹਾੜੇ ਮੌਕੇ ਝੰਡਾ ਲਹਿਰਾਉਣ ਦੀ ਰਸਮ ਅੰਜੂ ਜੈਨ ਟਾਂਡਾ ਨੇ ਕੀਤੀ ਅਤੇ ਮਹਾਂਮੰਤਰ ਨਵਕਾਰ ਦਾ ਉਚਾਰਨ ਵੀ ਕੀਤਾ ਗਿਆ। ਇਸ ਮੌਕੇ 'ਭਗਵਾਨ ਸੁਮਤੀ ਨਾਥ ਦੁਆਰ' ਦਾ ਅਨੁਵਾਰਨ ਅੰਕਿਤ ਜੈਨ ਅੰਬਾਲਾ ਨੇ ਕੀਤਾ ਅਤੇ 'ਭਗਵਾਨ ਸੁਮਤੀ ਨਾਥ ਪ੍ਰਤਿਮਾ' ਦਾ ਅਨੁਵਾਰਨ ਸ੍ਰੀਮਤੀ ਸੁਨੀਤਾ ਜੈਨ ਲੁਧਿਆਣਾ ਵੱਲੋਂ ਨੇ ਕੀਤਾ। ਇਸ ਮੌਕੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਡੀਐਸਪੀ ਵਨੀਤ ਵਰਮਾ, ਜੈ ਭਗਵਾਨ ਸਿੰਗਲਾ, ਸ਼ਿਵ ਸੈਨਾ ਪੰਜਾਬ ਦੇ ਕੌਮੀ ਪ੍ਰਧਾਨ ਸੰਜੀਵ ਘਨੌਲੀ ਅਤੇ ਮੋਹਾਲੀ ਦੇ ਪ੍ਰਧਾਨ ਰਜੇਸ਼ ਮਲਿਕ, ਨਰਿੰਦਰ ਰਾਣਾ ਅਤੇ ਬਾਹਰੋਂ ਆਏ ਸ਼ਰਧਾਲੂਆਂ ਦਾ ਜੈਨ ਕੇਂਦਰ ਦੇ ਵੱਲੋਂ ਨਿਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸਾਧਵੀ ਨਿਰਜਰਾ ਜੀ ਨੇ ਭਗਵਾਨ ਦੇ "ਜੀਓ ਔਰ ਜੀਣੇ ਦੋ" ਦੇ ਉਪਦੇਸ਼ਾਂ ਦਾ ਵਰਣਨ ਕੀਤਾ।
ਭਗਵਾਨ ਮਹਾਂਵੀਰ ਦੇ ਜਨਮ ਦਿਹਾੜੇ ਤੇ ਨਾਸ਼ਤੇ ਦੀ ਵਿਵਸਥਾ ਸੁਭਾਸ਼ ਚੰਦ ਜੈਨ ਪੇਟ ਵਾਲੇ ਦੀ ਤਰਫੋਂ ਕੀਤੀ ਗਈ। ਲੰਗਰ ਦੀ ਸਾਰੀ ਵਿਵਸਥਾ ਜਗਦੀਸ਼ ਜੈਨ ਜਵੈਲਰ ਵੱਲੋਂ ਕੀਤੀ ਗਈ। ਇਸ ਤੋਂ ਇਲਾਵਾ ਕਾਫੀ ਦਾਨੀ ਪੁਰਸ਼ਾਂ ਵੱਲੋਂ ਦਾਨ ਦਿੱਤਾ ਗਿਆ ਜਿਸ ਦਾ ਧੰਨਵਾਦ ਵੀ ਜੈਨ ਕੇਂਦਰ ਵਲ੍ਹੋਂ ਕੀਤਾ ਗਿਆ।
ਇਸ ਮੌਕੇ ਤੇ ਭਗਵਾਨ ਮਹਾਂਵੀਰ ਜੀ ਦੇ ਜੀਵਨ ਤੇ ਧਾਰਮਿਕ ਰੰਗਾ ਰੰਗ ਪ੍ਰੋਗਰਾਮ ਔਰਤਾਂ ਤੇ ਬੱਚਿਆਂ ਧਾਰਮਿਕ ਗੀਤ ਗਾ ਕੇ ਕੀਤਾ। ਜੈਨ ਸਮਾਜ ਦੀਆਂ ਮਹਿਲਾਵਾਂ ਸ੍ਰੀਮਤੀ ਕੰਚਨ ਜੈਨ,ਦੀਪਾਲੀ ਜੈਨ,ਸਰੋਜ ਜੈਨ,ਅਰੀਹੰਤਾ ਜੈਨ,ਸਿਧਾਰਥ ਜੈਨ ਹੋਰ ਕਾਫੀ ਸਾਰੀ ਮਹਿਲਾਵਾਂ ਨੇ ਭਗਵਾਨ ਮਹਾਵੀਰ ਜਨਮ ਦਿਹਾੜੇ ਤੇ ਸੁੰਦਰ ਭਜਨਾ ਸੰਗਤਾਂ ਨੂੰ ਮੰਤਰ ਮੁਗਧ ਕੀਤਾ।
ਇਸ ਮੌਕੇ ਜੈਨ ਸਾਧਨਾ ਕੇਂਦਰ ਦੇ ਮੈਂਬਰ ਦੀਵਾਨ ਚੰਦ ਜੈਨ ਚੇਅਰਮੈਨ, ਰਾਕੇਸ਼ ਜੈਨ ਪ੍ਰਧਾਨ, ਦੀਪ ਜੈਨ ਉਪ ਪ੍ਰਧਾਨ, ਤੁਛਿੰਦਰ ਜੈਨ, ਜਗਦੀਸ਼ ਜੈਨ, ਸਤੀਸ਼ ਜੈਨ(ਕੈਸ਼ੀਅਰ)ਅਸ਼ਵਨੀ ਜੈਨ, ਅਨਮੋਲ ਸਿੰਘਲਾ, ਪੰਕਜ ਜੈਨ, ਨਿਰਮਲ ਕੁਮਾਰ ਪਤੰਜਲੀ ਸੰਚਾਲਕ ਖਰੜ, ਸ਼ਿਵ ਅਰੋੜਾ, ਰਾਜਿੰਦਰ, ਸੌਰਵ ਜੈਨ, ਸ਼ੁਭਮ ਜੈਨ, ਧਰੂਵ ਜੈਨ, ਸਮਾਜ ਸੇਵੀ ਰਾਜੇਸ਼ ਨਾਗੀ, ਪਦਮ ਸ਼੍ਰੀ ਵਿਜੇਤਾ ਪ੍ਰੇਮ ਸਿੰਘ ਅਤੇ ਹੋਰ ਸਾਰੇ ਮੈਂਬਰ ਮੌਜੂਦ ਸਨ।