ਰਾਜਸਥਾਨ ਰਾਇਲਜ਼ ਅਤੇ ਰਾਇਲ ਚੈਂਲਜਰਜ਼ ਬੈਂਗਲੁਰੂ ਵਿਚਾਲੇ ਆਈਪੀਐਲ 2025 ਦਾ 28ਵਾਂ ਮੈਚ ਅੱਜ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਬੈਂਗਲੁਰੂ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਾਜਸਥਾਨ ਨੇ 20 ਓਵਰਾਂ 'ਚ 4 ਵਿਕਟਾਂ ਗੁਆ ਕੇ 173 ਦੌੜਾਂ ਬਣਾਈਆਂ ਤੇ ਬੈਂਗਲੁਰੂ ਨੂੰ ਜਿੱਤ ਲਈ 174 ਦੌੜਾਂ ਦਾ ਟੀਚਾ ਦਿੱਤਾ। ਰਾਜਸਥਾਨ ਲਈ ਯਸ਼ਸਵੀ ਜਾਇਸਵਾਲ ਨੇ 75 ਦੌੜਾਂ, ਰਿਆਨ ਪਰਾਗ ਨੇ 30 ਦੌੜਾਂ, ਧਰੁਵ ਜੁਰੇਲ ਨੇ 35 ਦੌੜਾਂ, ਕਪਤਾਨ ਸੰਜੂ ਸੈਮਸਨ ਨੇ 15 ਦੌੜਾਂ, ਸ਼ਿਮਰੋਨ ਹੇਟਮਾਇਰ ਨੇ 9 ਦੌੜਾਂ ਬਣਾਈਆਂ।
ਬੈਂਗਲੁਰੂ ਲਈ ਭੁਵਨੇਸ਼ਵਰ ਕੁਮਾਰ ਨੇ 1, ਯਸ਼ ਦਿਆਲ ਨੇ 1, ਜੋਸ਼ ਹੇਜ਼ਲਵੁੱਡ ਨੇ 1 ਤੇ ਕਰੁਣਾਲ ਪੰਡਯਾ ਨੇ 1 ਵਿਕਟਾਂ ਲਈਆਂ।
ਇਨ੍ਹਾਂ ਦੋਵਾਂ ਟੀਮਾਂ ਨੂੰ ਪਿਛਲੇ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਆਰਸੀਬੀ ਦਿੱਲੀ ਕੈਪੀਟਲਜ਼ ਤੋਂ ਛੇ ਵਿਕਟਾਂ ਨਾਲ ਹਾਰ ਗਈ, ਜਦੋਂ ਕਿ ਰਾਜਸਥਾਨ ਗੁਜਰਾਤ ਟਾਈਟਨਜ਼ ਤੋਂ 58 ਦੌੜਾਂ ਨਾਲ ਹਾਰ ਗਿਆ।
ਹੈੱਡ ਟੂ ਹੈੱਡ
ਕੁੱਲ ਮੈਚ - 32
ਰਾਜਸਥਾਨ - 14 ਜਿੱਤਾਂ
ਬੈਂਗਲੁਰੂ - 15 ਜਿੱਤਾਂ
ਨੋਰਿਜ਼ਲਟ - 3
ਪਿੱਚ ਰਿਪੋਰਟ
ਇਹ IPL 2025 ਵਿੱਚ ਸਵਾਈ ਮਾਨਸਿੰਘ ਸਟੇਡੀਅਮ ਵਿੱਚ ਪਹਿਲਾ ਮੈਚ ਹੋਵੇਗਾ, ਇਸ ਲਈ ਮੈਦਾਨ 'ਤੇ ਹਾਲਾਤ ਕਿਹੋ ਜਿਹੇ ਹੋਣਗੇ, ਇਸ ਬਾਰੇ ਬਹੁਤ ਅਨਿਸ਼ਚਿਤਤਾ ਹੈ। ਪਰ ਪਿਛਲੇ ਸਾਲ ਦੇ ਮੁਕਾਬਲੇ, ਪਹਿਲੀ ਪਾਰੀ ਦਾ ਔਸਤ ਸਕੋਰ 187 ਹੋਣ ਦੀ ਉਮੀਦ ਹੈ ਅਤੇ ਟੀਮਾਂ ਮੈਦਾਨ 'ਤੇ ਟੀਚੇ ਦਾ ਪਿੱਛਾ ਕਰਨਾ ਪਸੰਦ ਕਰਨਗੀਆਂ। ਕਿਊਰੇਟਰਾਂ ਲਈ ਚੁਣੌਤੀ ਇਹ ਯਕੀਨੀ ਬਣਾਉਣਾ ਹੋਵੇਗੀ ਕਿ ਜੈਪੁਰ ਦੀ ਤੇਜ਼ ਗਰਮੀ ਕਾਰਨ ਸਤ੍ਹਾ ਬਹੁਤ ਜ਼ਿਆਦਾ ਸੁੱਕੀ ਨਾ ਹੋਵੇ, ਖਾਸ ਕਰਕੇ ਦਿਨ ਦੀ ਪਾਰੀ ਦੌਰਾਨ।
ਮੌਸਮ
ਮੈਚ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਸੈਲਸੀਅਸ ਤੋਂ ਲੈ ਕੇ ਘੱਟੋ-ਘੱਟ 27 ਡਿਗਰੀ ਸੈਲਸੀਅਸ ਤੱਕ ਰਹੇਗਾ। ਹਵਾ ਦੀ ਗਤੀ ਲਗਭਗ 14 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ, ਜੋ ਕਿ ਇੱਕ ਦਿਲਚਸਪ ਮੈਚ ਲਈ ਆਦਰਸ਼ ਹਾਲਾਤ ਹਨ।
ਸੰਭਾਵਿਤ ਪਲੇਇੰਗ 11
ਰਾਜਸਥਾਨ ਰਾਇਲਜ਼ : ਯਸ਼ਸਵੀ ਜੈਸਵਾਲ, ਸੰਜੂ ਸੈਮਸਨ (ਕਪਤਾਨ), ਨਿਤੀਸ਼ ਰਾਣਾ, ਰਿਆਨ ਪਰਾਗ, ਧਰੁਵ ਜੁਰੇਲ (ਵਿਕਟਕੀਪਰ), ਸ਼ਿਮਰੋਨ ਹੇਟਮਾਇਰ, ਵਨਿੰਦੂ ਹਸਾਰੰਗਾ/ਫਜ਼ਲਹਕ ਫਾਰੂਕੀ, ਜੋਫਰਾ ਆਰਚਰ, ਮਹੇਸ਼ ਥੀਕਸ਼ਾਨਾ, ਤੁਸ਼ਾਰ ਦੇਸ਼ਪਾਂਡੇ, ਕੁਮਾਰੀ ਸ਼ਰਮਾ, ਸੰਦੀਪ ਸ਼ਰਮਾ
ਰਾਇਲ ਚੈਲੰਜਰਜ਼ ਬੈਂਗਲੁਰੂ : ਫਿਲਿਪ ਸਾਲਟ, ਵਿਰਾਟ ਕੋਹਲੀ, ਦੇਵਦੱਤ ਪਾਡੀਕਲ, ਰਜਤ ਪਾਟੀਦਾਰ (ਕਪਤਾਨ), ਲਿਆਮ ਲਿਵਿੰਗਸਟੋਨ/ਜੈਕਬ ਬੈਥਲ, ਜਿਤੇਸ਼ ਸ਼ਰਮਾ (ਵਿਕਟਕੀਪਰ), ਟਿਮ ਡੇਵਿਡ, ਕਰੁਣਾਲ ਪੰਡਯਾ, ਭੁਵਨੇਸ਼ਵਰ ਕੁਮਾਰ, ਜੋਸ਼ ਹੇਜ਼ਲਵੁੱਡ, ਯਸ਼ ਦਿਆਲ, ਸੁਯਸ਼ ਸ਼ਰਮਾ।