ਨਵੀਂ ਦਿੱਲੀ : ਭਾਰਤ 2026 ਵਿਚ ਏਸ਼ੀਅਨ ਰਾਈਫਲ ਅਤੇ ਪਿਸਟਲ ਕੱਪ ਦੀ ਮੇਜ਼ਬਾਨੀ ਕਰੇਗਾ। ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ (NRAI) ਨੇ ਬੁੱਧਵਾਰ ਨੂੰ ਇਹ ਐਲਾਨ ਕੀਤਾ। ਇਸ ਮਹਾਂਦੀਪੀ ਟੂਰਨਾਮੈਂਟ ਦੀ ਮੇਜ਼ਬਾਨੀ ਭਾਰਤ ਨੂੰ ਸੌਂਪਣ ਦਾ ਫੈਸਲਾ ਏਸ਼ੀਅਨ ਨਿਸ਼ਾਨੇਬਾਜ਼ੀ ਕਨਫੈਡਰੇਸ਼ਨ (ਏਐਸਸੀ) ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ। ਏਐਸਸੀ ਦੇ ਜਨਰਲ ਸਕੱਤਰ ਡੂਏਜ਼ ਅਲੋਤੈਬੀ ਨੇ ਐਨਆਰਏਆਈ ਦੇ ਸਕੱਤਰ ਜਨਰਲ ਸੁਲਤਾਨ ਸਿੰਘ ਨੂੰ ਭੇਜੇ ਇੱਕ ਪੱਤਰ ਵਿੱਚ ਮੇਜ਼ਬਾਨ ਫੈਡਰੇਸ਼ਨ ਨੂੰ ਮੁਕਾਬਲੇ ਦੀਆਂ ਪ੍ਰਸਤਾਵਿਤ ਤਰੀਕਾਂ ਬਾਰੇ ਸੂਚਿਤ ਕਰਨ ਲਈ ਕਿਹਾ ਹੈ।
ਸੁਲਤਾਨ ਸਿੰਘ ਨੇ ਕਿਹਾ, “ਅਸੀਂ ਇੱਕ ਹੋਰ ਚੋਟੀ ਦੇ ਅੰਤਰਰਾਸ਼ਟਰੀ ਸ਼ੂਟਿੰਗ ਮੁਕਾਬਲੇ ਦੀ ਮੇਜ਼ਬਾਨੀ ਕਰਕੇ ਬਹੁਤ ਖੁਸ਼ ਹਾਂ। ਅਸੀਂ ਏਸ਼ੀਅਨ ਸ਼ੂਟਿੰਗ ਕਨਫੈਡਰੇਸ਼ਨ ਦੀ ਕਾਰਜਕਾਰੀ ਕਮੇਟੀ ਦੇ ਬਹੁਤ ਧੰਨਵਾਦੀ ਹਾਂ ਅਤੇ ਅਸੀਂ ਉਨ੍ਹਾਂ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਅਸੀਂ ਹਮੇਸ਼ਾ ਦੀ ਤਰ੍ਹਾਂ ਇਸ ਮੁਕਾਬਲੇ ਦਾ ਆਯੋਜਨ ਸ਼ਾਨਦਾਰ ਤਰੀਕੇ ਨਾਲ ਕਰਾਂਗੇ।” NRAI ਦੇ ਪ੍ਰਧਾਨ ਕਾਲੀਕੇਸ਼ ਨਰਾਇਣ ਸਿੰਘ ਦਿਓ ਨੇ ਵੀ ਕਿਹਾ, “ਇਹ ਅੰਤਰਰਾਸ਼ਟਰੀ ਪੱਧਰ ਦਾ ਇੱਕ ਮਹਾਨ ਈਵੈਂਟ ਹੋਵੇਗਾ। ਇਹ ਭਾਰਤੀ ਨਿਸ਼ਾਨੇਬਾਜ਼ੀ ਦੇ ਵਧਦੇ ਮਹੱਤਵ ਦਾ ਇੱਕ ਹੋਰ ਪ੍ਰਮਾਣ ਹੈ ਅਤੇ ਅਸੀਂ ਬਹੁਤ ਖੁਸ਼ ਹਾਂ ਕਿ ਸਾਡੇ ਖਿਡਾਰੀਆਂ ਨੂੰ ਆਪਣੇ ਘਰੇਲੂ ਦਰਸ਼ਕਾਂ ਦੇ ਸਾਹਮਣੇ ਦੁਨੀਆ ਦੇ ਸਭ ਤੋਂ ਵਧੀਆ ਨਿਸ਼ਾਨੇਬਾਜ਼ਾਂ ਨਾਲ ਮੁਕਾਬਲਾ ਕਰਨ ਦਾ ਮੌਕਾ ਮਿਲੇਗਾ।