Monday, December 23, 2024
BREAKING
Credit-Debit Card ਰਾਹੀਂ ਕਰਦੇ ਹੋ ਭੁਗਤਾਨ, ਤਾਂ ਹੋ ਜਾਓ ਸਾਵਧਾਨ! ਐਕਸਪਾਇਰੀ ਖ਼ੁਰਾਕੀ ਵਸਤੂਆਂ ਨੂੰ ਲੈ ਕੇ FSSAI ਦਾ ਵੱਡਾ ਫੈਸਲਾ, ਕੰਪਨੀਆਂ ਅਜਿਹੀਆਂ ਚੀਜ਼ਾਂ ਦੀ ਡਿਲਿਵਰੀ ਨਾ ਕਰਨ 10 ਜਵਾਨਾਂ ਦਾ ਕਤਲ ਕਰਨ ਵਾਲਾ ਨਕਸਲੀ ਗ੍ਰਿਫ਼ਤਾਰ ਭਾਰਤ 'ਚ ਮਲੇਰੀਆ ਦੇ ਮਾਮਲਿਆਂ 'ਚ ਮਹੱਤਵਪੂਰਨ ਗਿਰਾਵਟ; WHO ਨੇ ਕੀਤੀ ਸ਼ਲਾਘਾ ਕੇਜਰੀਵਾਲ ਵਲੋਂ ਵਿਦਿਆਰਥੀਆਂ ਲਈ ਅੰਬੇਡਕਰ ਸਕਾਲਰਸ਼ਿਪ ਦਾ ਐਲਾਨ ਜੰਮੂ ਯੂਨੀਵਰਸਿਟੀ ਨੂੰ A++ NAAC ਮਾਨਤਾ ਮਿਲੀ, ਉੱਪ ਰਾਜਪਾਲ ਨੇ ਜਤਾਈ ਖੁਸ਼ੀ ਭਾਰਤੀ ਫੌਜ 'ਚ ਸ਼ਾਮਲ ਕੀਤੀਆਂ ਜਾਣਗੀਆਂ K9 ਵਜਰਾ ਤੌਪ, ਹੋਇਆ ਇੰਨੇ ਕਰੋੜ ਦਾ ਸਮਝੌਤਾ 15 ਜਨਵਰੀ ਤਕ ਬੰਦ ਰਹਿਣਗੇ ਸਕੂਲ, ਜਾਰੀ ਹੋਏ ਨਵੇਂ ਹੁਕਮ AI ਦੀ ਵਰਤੋਂ ਕਰ ਕੇ 42,500 ਤੋਂ ਵੱਧ ਸੁਪਰੀਮ ਕੋਰਟ ਦੇ ਫੈਸਲਿਆਂ ਦਾ ਖੇਤਰੀ ਭਾਸ਼ਾਵਾਂ ’ਚ ਅਨੁਵਾਦ ਕੀਤਾ ਗਿਆ ਇਹ ਫਲਾਈਵੇਅ ਰਹੇਗਾ ਟੋਲ ਮੁਕਤ, SC ਦੇ ਫ਼ੈਸਲੇ ਨਾਲ ਲੱਖਾਂ ਲੋਕਾਂ ਨੂੰ ਹੋਵੇਗਾ ਲਾਭ

ਹਿਮਾਚਲ

ਬਾਬਾ ਬਾਲਕ ਨਾਥ ਮੰਦਰ ਦਾ ਪ੍ਰਸ਼ਾਦ ਖਾਣ ਲਾਇਕ ਨਹੀਂ, ਟਰੱਸਟ ਦੀ ਕੰਟੀਨ ਬੰਦ

20 ਨਵੰਬਰ, 2024 06:58 PM

ਹਮੀਰਪੁਰ : ਹਮੀਰਪੁਰ ਦੇ ਬਾਬਾ ਬਾਲਕ ਨਾਥ ਮੰਦਰ ਵਿਚ ਵੇਚੇ ਜਾ ਰਹੇ ਪ੍ਰਸ਼ਾਦ ਦੇ ਨਮੂਨੇ ਖਾਣ ਯੋਗ ਨਾ ਹੋਣ ਕਾਰਨ ਬੁੱਧਵਾਰ ਨੂੰ ਮੰਦਰ ਪ੍ਰਬੰਧਨ ਨੇ ਕੰਟੀਨ ਬੰਦ ਕਰ ਦਿੱਤੀ ਅਤੇ ਕਿਹਾ ਕਿ ਇਸ ਲਈ ਬਾਹਰ ਤੋਂ ਸੇਵਾਵਾਂ ਲਈਆਂ ਜਾਣਗੀਆਂ। ਬੜਸਰ ਦੇ ਸਬ-ਡਿਵੀਜ਼ਨ ਮੈਜਿਸਟਰੇਟ ਰਾਜਿੰਦਰ ਗੌਤਮ ਨੇ ਕਿਹਾ ਕਿ ਟਰੱਸਟ ਮੰਦਰ ਦੀ ਇਕ ਕੰਟੀਨ ਦੀਆਂ ਸੇਵਾਵਾਂ ਪਹਿਲਾਂ ਹੀ 'ਆਊਟਸੋਰਸ' ਕੀਤੀਆਂ ਜਾ ਚੁੱਕੀਆਂ ਹਨ। ਦੂਜੀ ਕੰਟੀਨ ਦੀਆਂ ਸੇਵਾਵਾਂ 'ਆਊਟਸੋਰਸ' ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਗੌਤਮ.ਬਾਬਾ ਬਾਲਕ ਨਾਥ ਮੰਦਰ ਟਰੱਸਟ, ਦਿਓਟਸਿੱਧ ਦੇ ਪ੍ਰਧਾਨ ਵੀ ਹਨ। ਉਨ੍ਹਾਂ ਕਿਹਾ ਕਿ ਇਸ ਕੰਟੀਨ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਬਾਹਰੀ ਸੇਵਾਵਾਂ ਲੈਣ ਲਈ ਟੈਂਡਰ ਪ੍ਰਕਿਰਿਆ ਵਿਚ ਤੇਜ਼ੀ ਲਿਆਂਦੀ ਜਾਵੇਗੀ।

ਦੋ ਮਹੀਨੇ ਪਹਿਲਾਂ ਫੂਡ ਸੇਫਟੀ ਵਿਭਾਗ ਨੇ ਬਾਬਾ ਬਾਲਕ ਨਾਥ ਮੰਦਰ ਟਰੱਸਟ ਦੀ ਦੁਕਾਨ 'ਤੇ ਪ੍ਰਸ਼ਾਦ ਵਜੋਂ ਵੇਚੀ ਜਾ ਰਹੇ ਰੋਟ ਦੇ ਨਮੂਨੇ ਟੈਸਟ ਲਈ ਸੋਲਨ ਜ਼ਿਲ੍ਹੇ ਦੇ ਕੰਡਾਘਾਟ ਸਥਿਤ 'ਕੰਪੋਜ਼ਿਟ ਟੈਸਟਿੰਗ ਲੈਬਾਰਟਰੀ' ਨੂੰ ਭੇਜੇ ਸਨ। ਇਹ ਨਮੂਨੇ ਖਾਣ ਲਾਇਕ ਨਹੀਂ ਪਾਏ ਗਏ। ਇਕ ਨਿੱਜੀ ਦੁਕਾਨ ਤੋਂ ਲਏ ਗਏ ‘ਰੋਟ’ ਦੇ ਸੈਂਪਲ ਵੀ ਨੈਗੇਟਿਵ ਆਏ ਹਨ। 'ਰੋਟ' ਬਣਾਉਣ ਲਈ ਕਣਕ ਦਾ ਆਟਾ, ਚੀਨੀ ਅਤੇ ਦੇਸੀ ਘਿਓ ਜਾਂ ਬਨਸਪਤੀ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ। ਮੰਦਰ ਟਰੱਸਟ ਵੱਲੋਂ ਪ੍ਰਸਾਦ ਵੇਚਣ ਵਾਲੀ ਮੁੱਖ ਕੈਂਟੀਨ ਸ਼ੁਰੂ ਤੋਂ ਹੀ ਚਲਾਈ ਜਾ ਰਹੀ ਸੀ ਅਤੇ ਇਸ ਦਾ ਕਾਰੋਬਾਰ ਵਧੀਆ ਚੱਲ ਰਿਹਾ ਸੀ।

ਦੱਸ ਦੇਈਏ ਕਿ ਹਰ ਸਾਲ ਲਗਭਗ 50-75 ਲੱਖ ਸ਼ਰਧਾਲੂ ਬਾਬਾ ਬਾਲਕ ਨਾਥ ਦੇ ਪ੍ਰਾਚੀਨ ਗੁਫਾ ਮੰਦਰ ਦੇ ਦਰਸ਼ਨ ਕਰਦੇ ਹਨ। ਉਹ ਬਾਬਾ ਬਾਲਕ ਨਾਥ ਨੂੰ 'ਰੋਟ', ਮਠਿਆਈਆਂ ਅਤੇ ਹੋਰ ਚੀਜ਼ਾਂ 'ਪ੍ਰਸ਼ਾਦ' ਵਜੋਂ ਭੇਟ ਕਰਦੇ ਹਨ। ਹਮੀਰਪੁਰ ਦੇ ਡਿਪਟੀ ਕਮਿਸ਼ਨਰ ਅਮਰਜੀਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਭੋਜਨ ਸੁਰੱਖਿਆ ਉਪਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਰੋਟ ਅਤੇ ਪ੍ਰਸ਼ਾਦ ਵੇਚਣ ਵਾਲਿਆਂ ਲਈ ਕੈਂਪ ਲਗਾਏ ਜਾਣਗੇ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਮੰਦਰ ਤੋਂ ਪ੍ਰਸ਼ਾਦ ਦੇ ਨਮੂਨਿਆਂ ਦੀ ਜਾਂਚ ਰਿਪੋਰਟਾਂ ਦੇ ਵੇਰਵੇ ਮੰਗੇ ਹਨ ਅਤੇ ਹਮੀਰਪੁਰ ਦੇ ਅਧਿਕਾਰੀਆਂ ਨੂੰ ਸ਼ਰਧਾਲੂਆਂ ਨੂੰ ਮਿਆਰੀ ਰੋਟ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ।

Have something to say? Post your comment

ਅਤੇ ਹਿਮਾਚਲ ਖਬਰਾਂ

ਗੁਣਾਂ ਦਾ ਭੰਡਾਰ ਹੈ ਨਾਰੀਅਲ ਦੇ ਦੁੱਧ ਦੀ ਚਾਹ, ਜਾਣੋ ਇਸ ਨੂੰ ਬਣਾਉਣ ਦਾ ਤਰੀਕਾ ਤੇ ਇਸ ਦੇ ਫਾਇਦੇ

ਗੁਣਾਂ ਦਾ ਭੰਡਾਰ ਹੈ ਨਾਰੀਅਲ ਦੇ ਦੁੱਧ ਦੀ ਚਾਹ, ਜਾਣੋ ਇਸ ਨੂੰ ਬਣਾਉਣ ਦਾ ਤਰੀਕਾ ਤੇ ਇਸ ਦੇ ਫਾਇਦੇ

'ਸਮੋਸੇ' ਤੋਂ ਬਾਅਦ ਹੁਣ 'ਜੰਗਲੀ ਮੁਰਗੇ' ਵਾਲੇ ਨਵੇਂ ਵਿਵਾਦ 'ਚ CM ਸੁੱਖੂ, ਜਾਣੋ ਪੂਰਾ ਮਾਮਲਾ

'ਸਮੋਸੇ' ਤੋਂ ਬਾਅਦ ਹੁਣ 'ਜੰਗਲੀ ਮੁਰਗੇ' ਵਾਲੇ ਨਵੇਂ ਵਿਵਾਦ 'ਚ CM ਸੁੱਖੂ, ਜਾਣੋ ਪੂਰਾ ਮਾਮਲਾ

ਮੌਸਮ ਨੇ ਲਈ ਕਰਵਟ, ਸ਼ਿਮਲਾ ਸਮੇਤ ਲਾਹੌਲ-ਸਪੀਤੀ 'ਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ

ਮੌਸਮ ਨੇ ਲਈ ਕਰਵਟ, ਸ਼ਿਮਲਾ ਸਮੇਤ ਲਾਹੌਲ-ਸਪੀਤੀ 'ਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ

ਮਨਾਲੀ ਦੇ ਹੋਟਲ 'ਚ ਲੱਗੀ ਭਿਆਨਕ ਅੱਗ; ਸੈਲਾਨੀਆਂ ਨੂੰ ਪਈਆਂ ਭਾਜੜਾਂ

ਮਨਾਲੀ ਦੇ ਹੋਟਲ 'ਚ ਲੱਗੀ ਭਿਆਨਕ ਅੱਗ; ਸੈਲਾਨੀਆਂ ਨੂੰ ਪਈਆਂ ਭਾਜੜਾਂ

ਹਿਮਾਚਲ 'ਚ ਇਤਿਹਾਸ ਦੀ ਸਭ ਤੋਂ ਭ੍ਰਿਸ਼ਟ ਸਰਕਾਰ, ਪੁਰਾਣੇ ਪ੍ਰਾਜੈਕਟ ਵੀ ਬੰਦ: ਠਾਕੁਰ

ਹਿਮਾਚਲ 'ਚ ਇਤਿਹਾਸ ਦੀ ਸਭ ਤੋਂ ਭ੍ਰਿਸ਼ਟ ਸਰਕਾਰ, ਪੁਰਾਣੇ ਪ੍ਰਾਜੈਕਟ ਵੀ ਬੰਦ: ਠਾਕੁਰ

ਇਸ ਸੂਬਾ ਸਰਕਾਰ ਨੇ 1000 ਤੋਂ ਵੱਧ ਕਿਸਾਨਾਂ ਨੂੰ ਦਿੱਤਾ 57 ਲੱਖ ਰੁਪਏ ਦਾ ਮੁਆਵਜ਼ਾ

ਇਸ ਸੂਬਾ ਸਰਕਾਰ ਨੇ 1000 ਤੋਂ ਵੱਧ ਕਿਸਾਨਾਂ ਨੂੰ ਦਿੱਤਾ 57 ਲੱਖ ਰੁਪਏ ਦਾ ਮੁਆਵਜ਼ਾ

ਮੁਸਲਿਮ ਪੱਖ ਦੀ ਅਪੀਲ ਖਾਰਜ, ਟੁੱਟਣਗੀਆਂ ਸੰਜੌਲੀ ਮਸਜਿਦ ਦੀਆਂ ਗੈਰ-ਕਾਨੂੰਨੀ ਮੰਜ਼ਿਲਾਂ

ਮੁਸਲਿਮ ਪੱਖ ਦੀ ਅਪੀਲ ਖਾਰਜ, ਟੁੱਟਣਗੀਆਂ ਸੰਜੌਲੀ ਮਸਜਿਦ ਦੀਆਂ ਗੈਰ-ਕਾਨੂੰਨੀ ਮੰਜ਼ਿਲਾਂ

ਅਗਲੇ 3 ਦਿਨਾਂ ਤੱਕ ਬਰਫਬਾਰੀ ਤੇ ਮੀਂਹ ਪੈਣ ਦੀ ਸੰਭਾਵਨਾ, ਸੋਕੇ ਦਾ ਦੌਰ ਹੋਵੇਗਾ ਖ਼ਤਮ

ਅਗਲੇ 3 ਦਿਨਾਂ ਤੱਕ ਬਰਫਬਾਰੀ ਤੇ ਮੀਂਹ ਪੈਣ ਦੀ ਸੰਭਾਵਨਾ, ਸੋਕੇ ਦਾ ਦੌਰ ਹੋਵੇਗਾ ਖ਼ਤਮ

ਸੋਨ ਤਮਗਾ ਜੇਤੂ ਨੂੰ ਨੌਕਰੀ ਦੇਣ ਤੋਂ ਇਨਕਾਰ ਕਰਨ 'ਤੇ SC ਨੇ ਹਿਮਾਚਲ ਸਰਕਾਰ ਨੂੰ ਪਾਈ ਝਾੜ

ਸੋਨ ਤਮਗਾ ਜੇਤੂ ਨੂੰ ਨੌਕਰੀ ਦੇਣ ਤੋਂ ਇਨਕਾਰ ਕਰਨ 'ਤੇ SC ਨੇ ਹਿਮਾਚਲ ਸਰਕਾਰ ਨੂੰ ਪਾਈ ਝਾੜ

ਹਿਮਾਚਲ ਪ੍ਰਦੇਸ਼ ਸੈਰ-ਸਪਾਟਾ ਨਿਗਮ ਦੇ ਹੋਟਲ ਬੰਦ ਕਰਨ ਦੇ ਆਦੇਸ਼ 'ਤੇ ਹਾਈ ਕੋਰਟ ਦੀ ਰੋਕ

ਹਿਮਾਚਲ ਪ੍ਰਦੇਸ਼ ਸੈਰ-ਸਪਾਟਾ ਨਿਗਮ ਦੇ ਹੋਟਲ ਬੰਦ ਕਰਨ ਦੇ ਆਦੇਸ਼ 'ਤੇ ਹਾਈ ਕੋਰਟ ਦੀ ਰੋਕ