Monday, December 23, 2024
BREAKING
Credit-Debit Card ਰਾਹੀਂ ਕਰਦੇ ਹੋ ਭੁਗਤਾਨ, ਤਾਂ ਹੋ ਜਾਓ ਸਾਵਧਾਨ! ਐਕਸਪਾਇਰੀ ਖ਼ੁਰਾਕੀ ਵਸਤੂਆਂ ਨੂੰ ਲੈ ਕੇ FSSAI ਦਾ ਵੱਡਾ ਫੈਸਲਾ, ਕੰਪਨੀਆਂ ਅਜਿਹੀਆਂ ਚੀਜ਼ਾਂ ਦੀ ਡਿਲਿਵਰੀ ਨਾ ਕਰਨ 10 ਜਵਾਨਾਂ ਦਾ ਕਤਲ ਕਰਨ ਵਾਲਾ ਨਕਸਲੀ ਗ੍ਰਿਫ਼ਤਾਰ ਭਾਰਤ 'ਚ ਮਲੇਰੀਆ ਦੇ ਮਾਮਲਿਆਂ 'ਚ ਮਹੱਤਵਪੂਰਨ ਗਿਰਾਵਟ; WHO ਨੇ ਕੀਤੀ ਸ਼ਲਾਘਾ ਕੇਜਰੀਵਾਲ ਵਲੋਂ ਵਿਦਿਆਰਥੀਆਂ ਲਈ ਅੰਬੇਡਕਰ ਸਕਾਲਰਸ਼ਿਪ ਦਾ ਐਲਾਨ ਜੰਮੂ ਯੂਨੀਵਰਸਿਟੀ ਨੂੰ A++ NAAC ਮਾਨਤਾ ਮਿਲੀ, ਉੱਪ ਰਾਜਪਾਲ ਨੇ ਜਤਾਈ ਖੁਸ਼ੀ ਭਾਰਤੀ ਫੌਜ 'ਚ ਸ਼ਾਮਲ ਕੀਤੀਆਂ ਜਾਣਗੀਆਂ K9 ਵਜਰਾ ਤੌਪ, ਹੋਇਆ ਇੰਨੇ ਕਰੋੜ ਦਾ ਸਮਝੌਤਾ 15 ਜਨਵਰੀ ਤਕ ਬੰਦ ਰਹਿਣਗੇ ਸਕੂਲ, ਜਾਰੀ ਹੋਏ ਨਵੇਂ ਹੁਕਮ AI ਦੀ ਵਰਤੋਂ ਕਰ ਕੇ 42,500 ਤੋਂ ਵੱਧ ਸੁਪਰੀਮ ਕੋਰਟ ਦੇ ਫੈਸਲਿਆਂ ਦਾ ਖੇਤਰੀ ਭਾਸ਼ਾਵਾਂ ’ਚ ਅਨੁਵਾਦ ਕੀਤਾ ਗਿਆ ਇਹ ਫਲਾਈਵੇਅ ਰਹੇਗਾ ਟੋਲ ਮੁਕਤ, SC ਦੇ ਫ਼ੈਸਲੇ ਨਾਲ ਲੱਖਾਂ ਲੋਕਾਂ ਨੂੰ ਹੋਵੇਗਾ ਲਾਭ

ਹਿਮਾਚਲ

ਗੁਣਾਂ ਦਾ ਭੰਡਾਰ ਹੈ ਨਾਰੀਅਲ ਦੇ ਦੁੱਧ ਦੀ ਚਾਹ, ਜਾਣੋ ਇਸ ਨੂੰ ਬਣਾਉਣ ਦਾ ਤਰੀਕਾ ਤੇ ਇਸ ਦੇ ਫਾਇਦੇ

15 ਦਸੰਬਰ, 2024 07:14 PM

ਤੁਸੀਂ ਦੁੱਧ ਦੀ ਚਾਹ, ਲੈਮਨ-ਟੀ, ਗ੍ਰੀਨ ਟੀ ਜਾਂ ਬਲੈਕ-ਟੀ ਤਾਂ ਪੀਤੀ ਹੋਵੇਗੀ ਪਰ ਕੀ ਤੁਸੀਂ ਕਦੇ ਨਾਰੀਅਲ ਦੇ ਦੁੱਧ ਦੀ ਚਾਹ ਪੀਤੀ ਹੈ? ਜੇ ਤੁਸੀਂ ਨਹੀਂ ਪੀਤੀ, ਤਾਂ ਜ਼ਰੂਰ ਪੀਓ। ਇਹ ਦੁੱਧ ਦੀ ਚਾਹ ਨਾਲੋਂ ਬਹੁਤ ਜ਼ਿਆਦਾ ਸਿਹਤਮੰਦ ਹੁੰਦੀ ਹੈ, ਕਿਉਂਕਿ ਨਾਰੀਅਲ ਦਾ ਦੁੱਧ ਬਹੁਤ ਸਿਹਤਮੰਦ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਨਾਰੀਅਲ ਦੇ ਦੁੱਧ ਦੀ ਚਾਹ ਬਣਾ ਕੇ ਪੀਓ ਤਾਂ ਤੁਹਾਡੀ ਸਿਹਤ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਗਰਮੀਆਂ ਦੇ ਮੌਸਮ ’ਚ ਕਿਸੇ ਵੀ ਤਰ੍ਹਾਂ ਨਾਰੀਅਲ ਪਾਣੀ ਪੀਣਾ ਬਹੁਤ ਸਿਹਤਮੰਦ ਹੁੰਦਾ ਹੈ। ਇਹ ਸਰੀਰ ’ਚ ਇਲੈਕਟ੍ਰੋਲਾਈਟ ਬੈਲੇਂਸ ਨੂੰ ਬਣਾਈ ਰੱਖਦਾ ਹੈ। ਇਸ ਨਾਲ ਡੀਹਾਈਡ੍ਰੇਸ਼ਨ ਦੀ ਸਮੱਸਿਆ ਨਹੀਂ ਹੁੰਦੀ। ਆਓ ਜਾਣਦੇ ਹਾਂ ਨਾਰੀਅਲ ਦੇ ਦੁੱਧ ਨਾਲ ਬਣੀ ਚਾਹ ਦੇ ਸਿਹਤ ਲਈ ਕੀ ਫਾਇਦੇ ਹਨ ਅਤੇ ਇਸ ਚਾਹ ਨੂੰ ਬਣਾਉਣ ਦਾ ਤਰੀਕਾ ਕੀ ਹੈ।

 

ਨਾਰੀਅਲ ਦੇ ਦੁੱਧ ਦੀ ਚਾਹ ਕਿਵੇਂ ਬਣਾਈਏ : ਨਾਰੀਅਲ ਦੇ ਦੁੱਧ ਦੀ ਚਾਹ ਬਣਾਉਣ ਲਈ, ਤੁਹਾਨੂੰ 3 ਗ੍ਰੀਨ ਟੀ ਬੈਗ, 1 ਕੱਪ ਨਾਰੀਅਲ ਦਾ ਦੁੱਧ, 4 ਕੱਪ ਪਾਣੀ, 2 ਚਮਚ ਕਰੀਮ, ਵ੍ਹਾਈਟ ਜਾਂ ਬ੍ਰਾਊਨ ਸ਼ੂਗਰ ਚਾਹੀਦੀ ਹੈ। ਚਾਹ ਦੇ ਬਰਤਨ ’ਚ 4 ਕੱਪ ਪਾਣੀ ਉਬਾਲੋ। ਇਸ ’ਚ ਗ੍ਰੀਨ ਟੀ ਬੈਗ ਪਾਓ। ਹੁਣ ਇਕ ਕੱਪ ਨਾਰੀਅਲ ਦਾ ਦੁੱਧ ਅਤੇ ਕਰੀਮ ਪਾ ਕੇ ਚੰਗੀ ਤਰ੍ਹਾਂ ਉਬਾਲ ਲਓ। ਹੁਣ ਗ੍ਰੀਨ ਟੀ ਬੈਗਸ ਨੂੰ ਕੱਢ ਲਓ। ਹੁਣ ਸੁਆਦ ਅਨੁਸਾਰ ਚੀਨੀ ਪਾਓ ਅਤੇ ਸਿਹਤਮੰਦ ਜ਼ਾਇਕੇਦਾਰ ਚਾਹ ਨੂੰ ਪੀਓ।

 


ਨਾਰੀਅਲ ਦੇ ਦੁੱਧ ਦੀ ਚਾਹ ਪੀਣ ਦੇ ਫਾਇਦੇ 
ਮਾਹਿਰਾਂ ਦੀ ਮੰਨੀਏ ਤਾਂ ਨਾਰੀਅਲ ਦੇ ਦੁੱਧ ਦੀ ਚਾਹ ਇਕ ਕੈਫੀਨ ਵਾਲਾ ਪੀਣ ਵਾਲਾ ਪਦਾਰਥ ਹੈ ਜੋ ਨਾਰੀਅਲ ਦੇ ਫਲੈਕਸ ਅਤੇ ਦੁੱਧ ਨੂੰ ਹਰੀ ਜਾਂ ਕਾਲੀ ਚਾਹ ’ਚ ਮਿਲਾ ਕੇ ਬਣਾਇਆ ਜਾਂਦਾ ਹੈ। ਇਸ ਨੂੰ ਉਨ੍ਹਾਂ ਇਲਾਕਿਆਂ ’ਚ ਜ਼ਿਆਦਾ ਬਣਾਇਆ ਜਾਂਦਾ ਹੈ, ਜਿੱਥੇ ਨਾਰੀਅਲ ਆਮ ਤੌਰ ‘ਤੇ ਉਗਾਏ ਜਾਂਦੇ ਹਨ। ਨਾਰੀਅਲ ਦਾ ਦੁੱਧ ਸੈਚੁਰੇਟਿਡ ਫੈਟ ਨਾਲ ਭਰਪੂਰ ਹੁੰਦਾ ਹੈ, ਜਿਸ ’ਚ ਉੱਚ ਪੱਧਰੀ ਲੌਰਿਕ ਐਸਿਡ, ਮੈਗਨੀਸ਼ੀਅਮ, ਆਇਰਨ, ਵਿਟਾਮਿਨ ਸੀ, ਪੋਟਾਸ਼ੀਅਮ, ਫਾਈਬਰ ਆਦਿ ਹੁੰਦੇ ਹਨ। ਅਜਿਹੇ ’ਚ ਇਸ ਚਾਹ ਨੂੰ ਪੀਣ ਨਾਲ ਸਿਹਤ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਜਦੋਂ ਤੁਸੀਂ ਨਾਰੀਅਲ ਦੇ ਦੁੱਧ ਦੀ ਚਾਹ ’ਚ ਗ੍ਰੀਨ ਟੀ ਬੈਗ ਪਾਇਆ ਜਾਂਦਾ ਹੈ ਤਾਂ ਇਸ ’ਚ ਪੌਲੀਫੇਨੋਲਿਕ ਮਿਸ਼ਰਣ ਅਤੇ ਹੋਰ ਕਿਰਿਆਸ਼ੀਲ ਤੱਤ ਵੀ ਸ਼ਾਮਲ ਹੋ ਜਾਂਦੇ ਹਨ, ਜੋ ਸਿਹਤ ਨੂੰ ਕਈ ਤਰੀਕਿਆਂ ਨਾਲ ਲਾਭ ਪਹੁੰਚਾਉਂਦੇ ਹਨ।

 

ਨਾਰੀਅਲ ਦੇ ਦੁੱਧ ਨੂੰ ਆਯੁਰਵੇਦ ’ਚ ਬਹੁਤ ਪੌਸ਼ਟਿਕ ਮੰਨਿਆ ਜਾਂਦਾ ਹੈ। ਇਸ ’ਚ ਅਜਿਹੇ ਤੱਤ ਹੁੰਦੇ ਹਨ ਜੋ ਹਾਈਪਰਲਿਪੀਡਮਿਕ ਨੂੰ ਸੰਤੁਲਿਤ ਕਰਦੇ ਹਨ। ਨਾਰੀਅਲ ਸਿਹਤਮੰਦ ਚਰਬੀ ਅਤੇ ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦਾ ਹੈ, ਜਿਸ ਕਾਰਨ ਇਹ ਚਮੜੀ ਲਈ ਫਾਇਦੇਮੰਦ ਹੁੰਦਾ ਹੈ। ਨਾਰੀਅਲ ਦੇ ਸੇਵਨ ਨਾਲ ਸਕਿਨ ’ਤੇ ਨਿਖਾਰ ਆਉਂਦਾ ਹੈ। ਇਸ ਦੇ ਨਾਲ ਹੀ ਇਸ ਦੇ ਦੁੱਧ ਦੀ ਚਾਹ ਪੀਣ ਨਾਲ ਤੁਹਾਡੀ ਸਕਿਨ ਜਵਾਨ, ਚਮਕਦਾਰ ਅਤੇ ਲੰਬੀ ਉਮਰ ਤੱਕ ਸੁੰਦਰਤਾ ਬਣਾਈ ਰੱਖਦੀ ਹੈ। ਇਹ ਚਾਹ ਇਮਿਊਨਿਟੀ ਵਧਾਉਣ ’ਚ ਵੀ ਮਦਦ ਕਰਦੀ ਹੈ। ਉਂਝ ਵੀ, ਕੋਰੋਨਾ ਮਹਾਂਮਾਰੀ ’ਚ, ਕਈ ਮਾਹਰਾਂ ਨੇ ਕੋਰੋਨਵਾਇਰਸ ਤੋਂ ਬਚਾਅ ਲਈ ਨਾਰੀਅਲ ਪਾਣੀ ਪੀਣ ਦੀ ਸਲਾਹ ਦਿੱਤੀ ਹੈ। ਤੁਸੀਂ ਨਾਰੀਅਲ ਦੇ ਦੁੱਧ ਤੋਂ ਬਣੀ ਚਾਹ ਪੀ ਕੇ ਵੀ ਇਮਿਊਨਿਟੀ ਵਧਾ ਸਕਦੇ ਹੋ।

 

ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਨਾਰੀਅਲ ਦੇ ਦੁੱਧ ਦੀ ਚਾਹ ਪੀਓ। ਨਾਰੀਅਲ ਪਾਣੀ ਦੀ ਤਰ੍ਹਾਂ ਇਹ ਚਾਹ ਵੀ ਭਾਰ ਘਟਾਉਣ ’ਚ ਤੁਹਾਡੀ ਮਦਦ ਕਰ ਸਕਦੀ ਹੈ। ਨਾਰੀਅਲ ’ਚ ਚਰਬੀ ਨੂੰ ਨਸ਼ਟ ਕਰਨ ਦੇ ਗੁਣ ਹੁੰਦੇ ਹਨ ਜੋ ਭਾਰ ਵਧਣ ਦਾ ਕਾਰਨ ਬਣਦਾ ਹੈ। ਨਾਲ ਹੀ ਇਸ ’ਚ ਕੈਲੋਰੀ ਦੀ ਮਾਤਰਾ ਵੀ ਬਹੁਤ ਘੱਟ ਹੁੰਦੀ ਹੈ। ਇਸ ਵਿਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਇਸ ਨੂੰ ਭਾਰ ਘਟਾਉਣ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਕ ਖੋਜ ਦੇ ਅਨੁਸਾਰ, ਨਾਰੀਅਲ ’ਚ ਮੌਜੂਦ ਐਚਡੀਐਲ ਕੋਲੇਸਟ੍ਰੋਲ ਅਤੇ ਲੌਰਿਕ ਐਸਿਡ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਅਤੇ ਕੋਰੋਨਰੀ ਦਿਲ ਦੀ ਬਿਮਾਰੀ ਤੋਂ ਬਚਾਉਣ ’ਚ ਮਦਦ ਕਰ ਸਕਦਾ ਹੈ। ਅਜਿਹੀ ਸਥਿਤੀ ’ਚ ਨਾਰੀਅਲ ਦੇ ਦੁੱਧ ਦੀ ਚਾਹ ਪੀਣ ਨਾਲ ਸਮੁੱਚੀ ਸਿਹਤ ਨੂੰ ਫਾਇਦਾ ਹੁੰਦਾ ਹੈ।

Have something to say? Post your comment

ਅਤੇ ਹਿਮਾਚਲ ਖਬਰਾਂ

'ਸਮੋਸੇ' ਤੋਂ ਬਾਅਦ ਹੁਣ 'ਜੰਗਲੀ ਮੁਰਗੇ' ਵਾਲੇ ਨਵੇਂ ਵਿਵਾਦ 'ਚ CM ਸੁੱਖੂ, ਜਾਣੋ ਪੂਰਾ ਮਾਮਲਾ

'ਸਮੋਸੇ' ਤੋਂ ਬਾਅਦ ਹੁਣ 'ਜੰਗਲੀ ਮੁਰਗੇ' ਵਾਲੇ ਨਵੇਂ ਵਿਵਾਦ 'ਚ CM ਸੁੱਖੂ, ਜਾਣੋ ਪੂਰਾ ਮਾਮਲਾ

ਮੌਸਮ ਨੇ ਲਈ ਕਰਵਟ, ਸ਼ਿਮਲਾ ਸਮੇਤ ਲਾਹੌਲ-ਸਪੀਤੀ 'ਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ

ਮੌਸਮ ਨੇ ਲਈ ਕਰਵਟ, ਸ਼ਿਮਲਾ ਸਮੇਤ ਲਾਹੌਲ-ਸਪੀਤੀ 'ਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ

ਮਨਾਲੀ ਦੇ ਹੋਟਲ 'ਚ ਲੱਗੀ ਭਿਆਨਕ ਅੱਗ; ਸੈਲਾਨੀਆਂ ਨੂੰ ਪਈਆਂ ਭਾਜੜਾਂ

ਮਨਾਲੀ ਦੇ ਹੋਟਲ 'ਚ ਲੱਗੀ ਭਿਆਨਕ ਅੱਗ; ਸੈਲਾਨੀਆਂ ਨੂੰ ਪਈਆਂ ਭਾਜੜਾਂ

ਹਿਮਾਚਲ 'ਚ ਇਤਿਹਾਸ ਦੀ ਸਭ ਤੋਂ ਭ੍ਰਿਸ਼ਟ ਸਰਕਾਰ, ਪੁਰਾਣੇ ਪ੍ਰਾਜੈਕਟ ਵੀ ਬੰਦ: ਠਾਕੁਰ

ਹਿਮਾਚਲ 'ਚ ਇਤਿਹਾਸ ਦੀ ਸਭ ਤੋਂ ਭ੍ਰਿਸ਼ਟ ਸਰਕਾਰ, ਪੁਰਾਣੇ ਪ੍ਰਾਜੈਕਟ ਵੀ ਬੰਦ: ਠਾਕੁਰ

ਇਸ ਸੂਬਾ ਸਰਕਾਰ ਨੇ 1000 ਤੋਂ ਵੱਧ ਕਿਸਾਨਾਂ ਨੂੰ ਦਿੱਤਾ 57 ਲੱਖ ਰੁਪਏ ਦਾ ਮੁਆਵਜ਼ਾ

ਇਸ ਸੂਬਾ ਸਰਕਾਰ ਨੇ 1000 ਤੋਂ ਵੱਧ ਕਿਸਾਨਾਂ ਨੂੰ ਦਿੱਤਾ 57 ਲੱਖ ਰੁਪਏ ਦਾ ਮੁਆਵਜ਼ਾ

ਮੁਸਲਿਮ ਪੱਖ ਦੀ ਅਪੀਲ ਖਾਰਜ, ਟੁੱਟਣਗੀਆਂ ਸੰਜੌਲੀ ਮਸਜਿਦ ਦੀਆਂ ਗੈਰ-ਕਾਨੂੰਨੀ ਮੰਜ਼ਿਲਾਂ

ਮੁਸਲਿਮ ਪੱਖ ਦੀ ਅਪੀਲ ਖਾਰਜ, ਟੁੱਟਣਗੀਆਂ ਸੰਜੌਲੀ ਮਸਜਿਦ ਦੀਆਂ ਗੈਰ-ਕਾਨੂੰਨੀ ਮੰਜ਼ਿਲਾਂ

ਅਗਲੇ 3 ਦਿਨਾਂ ਤੱਕ ਬਰਫਬਾਰੀ ਤੇ ਮੀਂਹ ਪੈਣ ਦੀ ਸੰਭਾਵਨਾ, ਸੋਕੇ ਦਾ ਦੌਰ ਹੋਵੇਗਾ ਖ਼ਤਮ

ਅਗਲੇ 3 ਦਿਨਾਂ ਤੱਕ ਬਰਫਬਾਰੀ ਤੇ ਮੀਂਹ ਪੈਣ ਦੀ ਸੰਭਾਵਨਾ, ਸੋਕੇ ਦਾ ਦੌਰ ਹੋਵੇਗਾ ਖ਼ਤਮ

ਸੋਨ ਤਮਗਾ ਜੇਤੂ ਨੂੰ ਨੌਕਰੀ ਦੇਣ ਤੋਂ ਇਨਕਾਰ ਕਰਨ 'ਤੇ SC ਨੇ ਹਿਮਾਚਲ ਸਰਕਾਰ ਨੂੰ ਪਾਈ ਝਾੜ

ਸੋਨ ਤਮਗਾ ਜੇਤੂ ਨੂੰ ਨੌਕਰੀ ਦੇਣ ਤੋਂ ਇਨਕਾਰ ਕਰਨ 'ਤੇ SC ਨੇ ਹਿਮਾਚਲ ਸਰਕਾਰ ਨੂੰ ਪਾਈ ਝਾੜ

ਹਿਮਾਚਲ ਪ੍ਰਦੇਸ਼ ਸੈਰ-ਸਪਾਟਾ ਨਿਗਮ ਦੇ ਹੋਟਲ ਬੰਦ ਕਰਨ ਦੇ ਆਦੇਸ਼ 'ਤੇ ਹਾਈ ਕੋਰਟ ਦੀ ਰੋਕ

ਹਿਮਾਚਲ ਪ੍ਰਦੇਸ਼ ਸੈਰ-ਸਪਾਟਾ ਨਿਗਮ ਦੇ ਹੋਟਲ ਬੰਦ ਕਰਨ ਦੇ ਆਦੇਸ਼ 'ਤੇ ਹਾਈ ਕੋਰਟ ਦੀ ਰੋਕ

EVM ਨੂੰ ਲੈ ਕੇ ਮੁੱਖ ਮੰਤਰੀ ਸੁੱਖੂ ਦਾ ਵੱਡਾ ਬਿਆਨ

EVM ਨੂੰ ਲੈ ਕੇ ਮੁੱਖ ਮੰਤਰੀ ਸੁੱਖੂ ਦਾ ਵੱਡਾ ਬਿਆਨ